ਭਵਾਨੀਗੜ੍ਹ(ਵਿਕਾਸ)—ਭਾਵੇਂ ਕਿ ਸਰਕਾਰੀ ਤੌਰ 'ਤੇ ਅਨਾਜ ਮੰਡੀਆਂ ਵਿਚ 1 ਅਪ੍ਰੈੈਲ ਤੋਂ ਕਣਕ ਦੀ ਫਸਲ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ ਅਤੇ ਪ੍ਰਸ਼ਾਸਨ ਵੱਲੋਂ ਅਧਿਕਾਰੀਆਂ ਨੂੰ ਮੰਡੀਆਂ ਵਿਚਲੇ ਸਾਰੇ ਪ੍ਰਬੰਧ ਮੁਕੰਮਲ ਕਰਨ ਦੇ ਹੁਕਮ ਦਿੱਤੇ ਗਏ ਸਨ ਪਰ ਇਕ ਹਫਤਾ ਬੀਤ ਜਾਣ 'ਤੇ ਵੀ ਭਵਾਨੀਗੜ੍ਹ ਅਨਾਜ ਮੰਡੀ ਅਤੇ ਇਥੇ ਬਣੇ ਪਖਾਨਿਆਂ ਦੀ ਸਾਫ- ਸਫਾਈ ਦੇ ਕੰਮ ਅਧੂਰੇ ਦਿਖਾਈ ਦੇ ਰਹੇ ਹਨ। ਸ਼ਨੀਵਾਰ ਨੂੰ ਸ਼ਹਿਰ ਦੀ ਅਨਾਜ ਮੰਡੀ ਦੇ ਦੌਰੇ ਦੌਰਾਨ ਦੇਖਣ ਨੂੰ ਮਿਲਿਆ ਕਿ ਮਾਰਕੀਟ ਕਮੇਟੀ ਦੇ ਦਫਤਰ ਦੇ ਠੀਕ ਸਾਹਮਣੇ ਬਣੇ ਪਖਾਨਿਆਂ ਦੀ ਹਾਲਤ ਸਫਾਈ ਪੱਖੋਂ ਅਤਿ ਤਰਸਯੋਗ ਬਣੀ ਹੋਈ ਸੀ। ਇਥੇ ਫੈਲੀ ਗੰਦਗੀ ਅਤੇ ਬਦਬੂ ਨਾਲ ਸਫਾਈ ਪ੍ਰਬੰਧਾਂ ਦੀ ਪੋਲ ਖੁੱਲ੍ਹ ਰਹੀ ਸੀ। ਇਸ ਦੇ ਨਾਲ ਹੀ ਬਣੇ ਮਰਦ ਪਖਾਨੇ ਸਣੇ ਨਵੀਂ ਸਬਜ਼ੀ ਮੰਡੀ ਨੇੜੇ ਬਣੇ ਜਨਤਕ ਪਖਾਨਿਆਂ ਨੂੰ ਆਮ ਲੋਕਾਂ ਦੀ ਸਹੂਲਤ ਲਈ ਖੁੱਲ੍ਹੇ ਰੱਖਣ ਦੀ ਬਜਾਏ ਤਾਲੇ ਲੱਗੇ ਹੋਏ ਸਨ। ਅਨਾਜ ਮੰਡੀ ਵਿਚ ਕੰੰਮ ਕਰ ਰਹੇ ਕੁਝ ਲੇਬਰ ਕਲਾਸ ਦੇ ਵਿਅਕਤੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਨਾਜ ਮੰਡੀ ਵਿਚ ਫਸਲ ਦੀ ਆਮਦ ਸ਼ੁਰੂ ਹੋ ਗਈ ਹੈ ਪਰ ਅਜੇ ਵੀ ਮੰਡੀ ਵਿਚ ਸਫਾਈ ਪ੍ਰਬੰਧ ਪੂਰੇ ਨਹੀਂ ਕੀਤੇ ਗਏ। ਇਥੇ ਕਈ ਜਗ੍ਹਾ ਲੱਗੇ ਗੰਦਗੀ ਦੇ ਢੇਰ ਅਤੇ ਉੱਗਿਆ ਘਾਹ ਪ੍ਰਬੰਧਾਂ ਨੂੰ ਆਪ ਬਿਆਨ ਕਰ ਰਿਹਾ ਹੈ। ਉਸੇ ਤਰ੍ਹਾਂ ਅਨਾਜ ਮੰਡੀ ਦੀ ਜਗ੍ਹਾ ਵਿਚ ਖੜ੍ਹੇ ਹੋਏ ਵੱਡੀ ਗਿਣਤੀ ਵਿਚ ਟਰੱਕ ਵੀ ਮੰਡੀ ਵਿਚ ਫਸਲ ਲਿਆਉਣ ਵਾਲੇ ਕਿਸਾਨਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣੇ ਹੋਏ ਹਨ।
ਕੀ ਕਹਿੰਦੇ ਨੇ ਮਾਰਕੀਟ ਕਮੇਟੀ ਦੇ ਸਕੱਤਰ
ਇਸ ਸਬੰਧੀ ਮਾਰਕੀਟ ਕਮੇਟੀ ਭਵਾਨੀਗੜ੍ਹ ਦੇ ਸਕੱਤਰ ਸੁਰਿੰਦਰ ਸਿੰਘ ਦਾ ਕਹਿਣਾ ਸੀ ਕਿ ਭਵਾਨੀਗੜ੍ਹ ਸਣੇ ਇਸ ਦੇ ਅਧੀਨ ਪੈਂਦੇ ਸੈਂਟਰਾਂ ਵਿਚ ਸਫਾਈ ਦੇ ਕੰੰਮ ਚੱਲ ਰਹੇ ਹਨ, ਹੋਰ ਪ੍ਰਬੰਧਾਂ ਨੂੰ ਹੁਣੇ ਹੀ ਦੁਬਾਰਾ ਚੈੱਕ ਕਰ ਲਿਆ ਜਾਵੇਗਾ, ਸਾਹਮਣੇ ਆਈਆਂ ਕਮੀਆਂ ਨੂੰ ਦੂਰ ਕਰਵਾ ਦਿੰਦੇ ਹਾਂ।
ਹੇਠਲੇ ਪੱਧਰ 'ਤੇ ਮੁਲਾਜ਼ਮਾਂ ਦੀ ਲਾਪ੍ਰਵਾਹੀ : ਐੈੱਸ. ਡੀ. ਐੱਮ.
ਜਦੋਂ ਇਸ ਸਬੰਧੀ ਐੱਸ. ਡੀ. ਐੱਮ. ਭਵਾਨੀਗੜ੍ਹ ਅਮਰਿੰਦਰ ਸਿੰਘ ਟਿਵਾਣਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮੰਡੀਆਂ ਦੀ ਸਾਫ-ਸਫਾਈ ਸਬੰਧੀ ਡਿਪਟੀ ਕਮਿਸ਼ਨਰ ਵੱਲੋਂ ਸਖਤ ਆਦੇਸ਼ ਮਿਲੇ ਹਨ, ਜਿਸ ਸਬੰਧੀ ਅੱਜ ਡੀ. ਸੀ. ਸਾਹਿਬ ਨੂੰ ਰਿਪੋਰਟ ਪੇਸ਼ ਕਰ ਦਿੱਤੀ ਜਾਵੇਗੀ। ਐੱਸ. ਡੀ. ਐੱਮ. ਟਿਵਾਣਾ ਨੇ ਮੰਨਿਆ ਕਿ ਸਰਕਾਰੀ ਆਦੇਸ਼ਾਂ ਅਨੁਸਾਰ 1 ਅਪ੍ਰੈਲ ਤੱਕ ਮੰਡੀਆਂ ਵਿਚ ਪੂਰੇ ਪ੍ਰਬੰਧ ਕਰ ਲਏ ਜਾਣੇ ਸਨ ਪਰ ਸਫਾਈ ਪ੍ਰਬੰਧ ਨਿਪਟਾਉਣ ਵਿਚ ਹੋਈ ਦੇਰੀ ਸਬੰਧੀ ਹੇਠਲੇ ਪੱਧਰ ਦੇ ਮੁਲਾਜ਼ਮਾਂ ਦੀ ਲਾਪ੍ਰਵਾਹੀ ਸਾਹਮਣੇ ਆਈ ਹੈ।
1 ਮਈ ਤੋਂ ਉੱਡੇਗੀ ਆਦਮਪੁਰ ਤੋਂ ਫਲਾਈਟ, 14 ਅਪ੍ਰੈਲ ਤੋਂ ਹੋਵੇਗੀ ਬੁਕਿੰਗ
NEXT STORY