ਜਲੰਧਰ, (ਮਹੇਸ਼)- ਸਕੂਟਰ 'ਤੇ 1 ਪੇਟੀ ਨਾਜਾਇਜ਼ ਸ਼ਰਾਬ ਲਿਜਾ ਰਹੇ ਸਮੱਗਲਰ ਨੂੰ ਥਾਣਾ ਸਦਰ ਦੀ ਪਰਾਗਪੁਰ ਪੁਲਸ ਚੌਕੀ ਦੇ ਮੁਖੀ ਕਮਲਜੀਤ ਸਿੰਘ ਨੇ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਮਨਦੀਪ ਸਿੰਘ ਪੁੱਤਰ ਤ੍ਰਿਲੋਚਨ ਸਿੰਘ ਵਾਸੀ ਨਿਊ ਡਿਫੈਂਸ ਕਾਲੋਨੀ ਦੀਪ ਨਗਰ ਵਜੋਂ ਹੋਈ ਹੈ। ਐੱਸ. ਐੱਚ. ਓ. ਸਦਰ ਸੁਖਦੇਵ ਸਿੰਘ ਔਲਖ ਨੇ ਦੱਸਿਆ ਕਿ ਚੌਕੀ ਮੁਖੀ ਕਮਲਜੀਤ ਸਿੰਘ ਵੱਲੋਂ ਸਮੇਤ ਪੁਲਸ ਪਾਰਟੀ ਦੀਪ ਨਗਰ ਇਲਾਕੇ ਵਿਚ ਹੀ ਟੀ-ਪੁਆਇੰਟ 'ਤੇ ਲਾਏ ਗਏ ਨਾਕੇ ਦੌਰਾਨ ਕਾਬੂ ਕੀਤੇ ਗਏ ਮੁਲਜ਼ਮ ਨੇ ਪੰਜਾਬ ਸੁਪਰ ਤੇ ਐਵਰੀਡੇ ਮਾਰਕਾ ਸ਼ਰਾਬ 2 ਬੈਗਾਂ ਵਿਚ ਪਾਈ ਹੋਈ ਸੀ। ਉਸ ਦੇ ਖਿਲਾਫ ਥਾਣਾ ਸਦਰ ਵਿਚ ਕੇਸ ਦਰਜ ਕਰ ਲਿਆ ਗਿਆ ਹੈ। ਸਕੂਟਰ ਤੇ ਸ਼ਰਾਬ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਲਈ ਹੈ।
3 ਆਈ. ਏ. ਐੱਸ. ਤੇ 11 ਪੀ. ਸੀ. ਐੱਸ. ਅਧਿਕਾਰੀ ਤਬਦੀਲ
NEXT STORY