ਜਲਾਲਾਬਾਦ(ਸੇਤੀਆ) - ਬੀਤੇ ਸਮੇਂ ਦੌਰਾਨ ਅੱਤਵਾਦ ਦੇ ਕਾਲੇ ਦੌਰ 'ਚ ਸੂਬੇ ਦੀ ਜਨਤਾ ਨੂੰ ਕੱਢਣ ਲਈ ਸਵ ਸ. ਬੇਅੰਤ ਸਿੰਘ ਨੂੰ ਆਪਣੇ ਜੀਵਨ ਦੀ ਕੁਰਬਾਣੀ ਦੇਣੀ ਪਈ ਸੀ। ਇਹ ਵਿਚਾਰ ਕਾਂਗਰਸ ਬੁੱਧੀਜੀਵੀ ਸੈਲ ਦੇ ਸੂਬਾ ਪ੍ਰਧਾਨ ਅਨੀਸ਼ ਸਿਡਾਨਾ ਨੇ ਚੰਡੀਗੜ੍ਹ 'ਚ ਸਵ ਸ. ਬੇਅੰਤ ਸਿੰਘ ਦੀ ਸਮਾਧ 'ਤੇ ਉਨ੍ਹਾਂ ਦੀ ਬਰਸੀ ਮੌਕੇ ਸ਼ਰਧਾਂ ਦੇ ਫੁੱਲ ਭੇਟ ਕਰਦਿਆਂ ਪ੍ਰਗਟ ਕੀਤੇ ਹਨ।
ਇਸ ਮੌਕੇ 'ਤੇ ਸ੍ਰੀ ਸਿਡਾਨਾ ਨੇ ਕਿਹਾ ਕਿ ਅੱਜ ਪੰਜਾਬ ਦੀ ਜਨਤਾ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੀ ਹੈ ਤਾਂ ਉਸ ਦੇ ਪਿੱਛੇ ਸ. ਬੇਅੰਤ ਸਿੰਘ ਜੀ ਦੀ ਕੁਰਬਾਨੀ ਦਾ ਅਹਿਮ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਬੀਤੇ ਕੁੱਝ ਦਿਨ ਪਹਿਲਾਂ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਸਜ਼ਾ ਸੁਣਾਉਣ ਤੋਂ ਬਾਅਦ ਪੰਜਾਬ ਦਾ ਮਾਹੌਲ ਸ਼ਾਂਤੀਪੂਰਵਕ ਬਣਾ ਕੇ ਰੱਖਣਾ ਸਰਕਾਰ ਅਤੇ ਪ੍ਰਸ਼ਾਸਨ ਦੀ ਵੱਡੀ ਚੁਨੌਤੀ ਸੀ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਸਮੁੱਚੇ ਪ੍ਰਸ਼ਾਸਨਿਕ ਅਮਲੇ ਦੀ ਕੁਸ਼ਲ ਕਾਰਜਪ੍ਰਣਾਲੀ ਦੀ ਬਦੌਲਤ ਪੰਜਾਬ ਬੁਰੇ ਦੌਰ ਤੋਂ ਲੰਘਣ ਤੋਂ ਬੱਚ ਗਿਆ। ਉਨ੍ਹਾਂ ਕਿਹਾ ਕਿ ਕਿਸੇ ਵੀ ਚੁਨੌਤੀ ਪੂਰਨ ਹਾਲਾਤਾਂ ਨੂੰ ਪਾਰ ਕਰਨਾ ਸਰਕਾਰ ਦੀ ਵੱਡੀ ਚਨੌਤੀ ਹੁੰਦੀ ਹੈ ਪਰ ਮੌਜੂਦਾ ਸਰਕਾਰ ਨੇ ਸੂਬੇ ਦੇ ਲੋਕਾਂ 'ਚ ਅਮਨ-ਸ਼ਾਂਤੀ ਦਾ ਵਧੀਆ ਸੰਦੇਸ਼ ਦੇ ਕੇ ਆਮ ਲੋਕਾਂ ਦੇ ਵਿਸ਼ਵਾਸ ਨੂੰ ਹੋਰ ਵੀ ਜ਼ਿਆਦਾ ਮਜਬੂਤ ਕੀਤਾ ਹੈ।
ਸਾਲ ਬੀਤਣ 'ਤੇ ਵੀ ਪੁਲਸ 'ਚ ਭਰਤੀ ਕੀਤੇ ਬਹੁਤੇ ਖਿਡਾਰੀਆਂ ਨੂੰ ਨਹੀਂ ਮਿਲੇ ਨਿਯੁਕਤੀ ਪੱਤਰ
NEXT STORY