ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਵਲੋਂ ਸੋਮਵਾਰ ਨੂੰ ਦਾਅਵਾ ਕੀਤਾ ਗਿਆ ਸੀ ਕਿ 11 ਜੁਲਾਈ ਨੂੰ ਮਲੋਟ ਵਿਖੇ ਹੋ ਰਹੀ 'ਧੰਨਵਾਦ ਰੈਲੀ' 'ਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਕਿਸਾਨਾਂ ਨੂੰ ਇਕੱਠਾ ਕੀਤਾ ਜਾਵੇਗਾ, ਤਾਂ ਜੋ ਉਹ ਸਾਉਣੀ ਦੀਆਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ 'ਚ ਵਾਧੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰ ਸਕਣ। ਹਾਲਾਂਕਿ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦਾ ਕਹਿਣਾ ਹੈ ਕਿ ਇਸ ਰੈਲੀ 'ਚ ਹਿੱਸਾ ਲੈਣ ਤੋਂ ਪਹਿਲਾਂ ਕਿਸਾਨ ਆਪਣੇ ਜ਼ਮੀਰ ਦੀ ਆਵਾਜ਼ ਸੁਣਨ ਕਿ ਕੀ ਇਹ ਸਰਕਾਰਾਂ ਉਨ੍ਹਾਂ ਨਾਲ ਸਹੀ ਕਰ ਰਹੀਆਂ ਹਨ।
ਬਲਬੀਰ ਸਿੰਘ ਰਾਜੇਵਾਲ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੇ ਫਸਲਾਂ ਦੇ ਮੁੱਲ 'ਚ ਵਾਧਾ ਕਰਕੇ ਕਿਸਾਨਾਂ ਦੇ ਪੱਲੇ ਕੁਝ ਨਹੀਂ ਪਾਇਆ। ਉਨ੍ਹਾਂ ਕਿਹਾ ਕਿ ਆਂਕੜਿਆਂ ਦੇ ਹਿਸਾਬ-ਕਿਤਾਬ, ਲਾਗਤ, ਮਿਹਨਤ, ਡੀਜ਼ਲ ਖਰਚਾ, ਬੀਜ, ਖਾਦਾਂ, ਕੀਟਨਾਸ਼ਕਾਂ, ਖੇਤੀ ਮਸ਼ੀਨਰੀ ਆਦਿ ਸਭ ਮਿਲਾ ਕੇ ਪ੍ਰਤੀ ਏਕੜ ਜਿੰਨਾ ਕੁੱਲ ਬਣਦਾ ਹੈ, ਮੰਡੀ 'ਚ ਫਸਲ ਵੇਚ ਕੇ ਉਸ ਦਾ ਮੁੱਲ ਘੱਟ ਮਿਲਦਾ ਹੈ ਅਤੇ ਹਰ ਸਾਲ ਕਿਸਾਨ ਘਾਟੇ 'ਚ ਜਾਂਦਾ ਹੈ।
ਦੂਜੇ ਪਾਸੇ ਅਕਾਲੀ ਆਗੂ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਹ ਇਸ ਰੈਲੀ ਲਈ 3 ਲੱਖ ਵਰਗ ਫੁੱਟ 'ਚ ਪੰਡਾਲ ਬਣਾ ਰਹੇ ਹਨ ਅਤੇ ਕਿਸੇ ਵੀ ਪਾਰਟੀ ਨੇ ਅੱਜ ਤੱਕ ਇੰਨਾ ਵੱਡਾ ਪੰਡਾਲ ਨਹੀਂ ਬਣਾਇਆ। ਉਨ੍ਹਾਂ ਕਿਹਾ ਕਿ ਰੈਲੀ ਦੌਰਾਨ ਜਨਤਾ ਦੇ ਬੈਠਣ ਲਈ ਕੁਰਸੀਆਂ ਅਤੇ ਲੰਗਰ ਦੀ ਵਿਵਸਥਾ ਵੀ ਕੀਤੀ ਗਈ ਹੈ।
ਨਸ਼ੇ ਦੀ ਓਵਰਡੋਜ਼ ਕਾਰਨ ਬਰਨਾਲਾ 'ਚ ਵੀ ਹੋਈ 2 ਨੌਜਵਾਨਾਂ ਦੀ ਮੌਤ (ਵੀਡੀਓ)
NEXT STORY