ਬਠਿੰਡਾ : 'ਪੰਜਾਬ ਬੰਦ' ਦੇ ਮੱਦੇਨਜ਼ਰ ਬਠਿੰਡਾ 'ਚ ਵੀ ਕਿਸਾਨਾਂ ਵਲੋਂ ਘੱਨਈਆ ਚੌਂਕ ਵਿਖੇ ਧਰਨਾ ਲਾਇਆ ਗਿਆ। ਇਸ ਦੌਰਾਨ ਧਰਨੇ 'ਚ ਵਿਆਹ ਵਾਲਾ ਲਾੜਾ ਪਹੁੰਚ ਗਿਆ। ਲਾੜੇ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਉਸ ਦਾ ਵਿਆਹ ਹੈ। ਅੱਜ ਪੂਰਾ ਪੰਜਾਬ ਬੰਦ ਹੈ ਅਤੇ ਉਹ ਵਿਆਹ ਲਈ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਤੋਂ ਚੰਡੀਗੜ੍ਹ ਆਉਣ ਵਾਲਿਆਂ ਲਈ ਵੱਡੀ ਖ਼ਬਰ, ਵਾਪਸ ਮੋੜੀਆਂ ਜਾ ਰਹੀਆਂ ਗੱਡੀਆਂ (ਤਸਵੀਰਾਂ)
ਉਸ ਨੇ ਕਿਹਾ ਕਿ ਮੈਂ ਅਤੇ ਮੇਰਾ ਸਾਰਾ ਪਰਿਵਾਰ ਸ਼ੁਰੂ ਤੋਂ ਹੀ ਕਿਸਾਨਾਂ ਨਾਲ ਹੈ, ਇਸ ਕਰਕੇ ਅੱਜ ਮੇਰੇ ਵਲੋਂ ਕਿਸਾਨਾਂ ਦਾ ਸਮਰਥਨ ਕੀਤਾ ਗਿਆ ਹੈ। ਲਾੜੇ ਨੇ ਕਿਹਾ ਕਿ ਸਾਡੀ ਮੰਗ ਹੈ ਕਿ ਲੰਬੇ ਸਮੇਂ ਤੋਂ ਸਾਡੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ 'ਤੇ ਬੈਠੇ ਹਨ, ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇ।
ਇਹ ਵੀ ਪੜ੍ਹੋ : ਪੰਜਾਬ ਦਾ National Highway ਹੋਇਆ ਬੰਦ, ਭੁੱਲ ਕੇ ਵੀ ਇਧਰ ਨਾ ਆ ਜਾਇਓ (ਤਸਵੀਰਾਂ)
ਦੱਸਣਯੋਗ ਹੈ ਕਿ ਕੇਂਦਰ ਸਰਕਾਰ ਵਲੋਂ ਕਿਸਾਨੀ ਮੰਗਾਂ ਨੂੰ ਮਨਵਾਉਣ ਲਈ ਕਿਸਾਨਾਂ ਵਲੋਂ ਅੱਜ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਹੈ, ਜਿਸ ਦੇ ਤਹਿਤ ਸੜਕਾਂ, ਰੇਲ ਆਵਾਜਾਈ ਅਤੇ ਨੈਸ਼ਨਲ ਹਾਈਵੇਅ ਬੰਦ ਕੀਤੇ ਗਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਪੰਜਾਬ ਬੰਦ': ਵੱਡੀ ਕੰਪਨੀ ਨਾਲ ਪੈ ਗਿਆ ਕਿਸਾਨਾਂ ਦਾ ਪੰਗਾ, ਫੈਕਟਰੀ ਮੂਹਰੇ ਪੱਕਾ ਧਰਨਾ ਲਾਉਣ ਦਾ ਐਲਾਨ
NEXT STORY