ਅਬੋਹਰ, (ਸੁਨੀਲ, ਰਹੇਜਾ)— ਬੀਤੇ ਦਿਨੀਂ ਮਾਨਸਿਕ ਪ੍ਰੇਸ਼ਾਨੀ ਦੇ ਚਲਦੇ ਘਰ 'ਚੋਂ ਗੁੰਮ ਹੋਏ ਬੱਲੂਆਣਾ ਵਿਧਾਨ ਸਭਾ ਖੇਤਰ ਦੇ ਪਿੰਡ ਨਿਹਾਲਖੇੜਾ ਵਾਸੀ ਇਕ ਨੌਜਵਾਨ ਦੀ ਲਾਸ਼ ਬੀਤੀ ਦੇਰ ਸ਼ਾਮ ਪਿੰਡ ਦੇ ਹੀ ਛੱਪੜ 'ਚੋਂ ਬਰਾਮਦ ਹੋਈ, ਜਿਸਨੂੰ ਸਮਾਜ-ਸੇਵੀ ਸੰਸਥਾ ਨਰ ਸੇਵਾ ਨਾਰਾਇਣ ਸੇਵਾ ਸੰਮਤੀ ਮੈਂਬਰਾਂ ਨੇ ਸਿਵਲ ਹਸਪਤਾਲ ਵਿਚ ਰਖਵਾਇਆ।
ਜਾਣਕਾਰੀ ਅਨੁਸਾਰ ਨਿਹਾਲਖੇੜਾ ਵਾਸੀ 27 ਸਾਲਾ ਮ੍ਰਿਤਕ ਆਤਮਾ ਰਾਮ ਪੁੱਤਰ ਸੋਹਨ ਲਾਲ ਦੇ ਭਰਾ ਚਿਮਨ ਲਾਲ ਨੇ ਦੱਸਿਆ ਕਿ ਉਸਦਾ ਭਰਾ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। ਇਸਦੇ ਚਲਦੇ ਉਹ 15 ਅਗਸਤ ਨੂੰ ਘਰ 'ਚੋਂ ਗੁੰਮ ਹੋ ਗਿਆ, ਉਸਦੇ ਬਾਅਦ ਤੋਂ ਹੀ ਪਰਿਵਾਰ ਵਾਲਿਆਂ ਵੱਲੋਂ ਉਸਦੀ ਤਲਾਸ਼ ਕੀਤੀ ਜਾ ਰਹੀ ਸੀ। ਬੀਤੀ ਸ਼ਾਮ ਉਸਦੀ ਲਾਸ਼ ਪਿੰਡ ਦੇ ਛੱਪੜ ਵਿਚ ਤੈਰਦੀ ਹੋਈ ਦਿਖਾਈ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਨਰ ਸੇਵਾ ਨਾਰਾਇਣ ਸੇਵਾ ਸੰਮਤੀ ਮੈਂਬਰ ਜਗਦੇਵ, ਰਵੀ ਕੁਮਾਰ ਤੇ ਸੋਨੂੰ ਗਰੋਵਰ ਮੌਕੇ 'ਤੇ ਪੁੱਜੇ ਅਤੇ ਲਾਸ਼ ਨੂੰ ਬਾਹਰ ਕਢਵਾਇਆ। ਇੱਧਰ ਥਾਣਾ ਸਦਰ ਦੇ ਮੁਖੀ ਬਲਜੀਤ ਸਿੰਘ ਤੇ ਹੌਲਦਾਰ ਗੁਰਮੇਲ ਸਿੰਘ ਨੇ ਅੱਜ ਸਵੇਰੇ ਚਿਮਨ ਲਾਲ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰਦੇ ਹਏ ਪੋਸਟਮਾਰਟਮ ਬਾਅਦ ਲਾਸ਼ ਪਰਿਵਾਰ ਵਾਲਿਆਂ ਹਵਾਲੇ ਕਰ ਦਿੱਤੀ ਹੈ।
ਅਫੀਮ ਤੇ ਨਾਜਾਇਜ਼ ਅਸਲੇ ਸਣੇ 4 ਗ੍ਰਿਫਤਾਰ
NEXT STORY