ਘਨੌਲੀ, (ਸ਼ਰਮਾ)- ਭਾਖੜਾ ਨਹਿਰ 'ਚ ਸਵੇਰੇ 6.30 ਵਜੇ ਦੇ ਕਰੀਬ ਇਕ ਟਰੱਕ ਸਣੇ ਚਾਲਕ ਨਹਿਰ 'ਚ ਡਿੱਗ ਗਿਆ।
ਘਨੌਲੀ ਚੌਕੀ ਦੇ ਇੰਚਾਰਜ ਜਸਮੇਰ ਸਿੰਘ ਨੇ ਦੱਸਿਆ ਕਿ ਜਸਵੀਰ ਸਿੰਘ ਪੁੱਤਰ ਸੋਹਣ ਸਿੰਘ (40) ਵਾਸੀ ਦਬੁਰਜੀ ਸਰਪੰਚ ਜਸਪਾਲ ਸਿੰਘ ਦਬੁਰਜੀ ਦਾ ਟਰੱਕ ਚਲਾਉਂਦਾ ਸੀ। ਉਸ ਨੇ ਸਵੇਰੇ ਏ.ਡੀ ਜੀ. ਐੱਨ. ਟਰਾਂਸਪੋਰਟ ਰਾਹੀਂ ਅੰਬੂਜਾ ਸੀਮੈਂਟ ਦਬੁਰਜੀ ਤਂੋ ਸੀਮੈਂਟ ਦੀਆਂ ਬੋਰੀਆਂ ਭਰੀਆਂ ਅਤੇ ਸੁਹਾਣਾ ਲਈ ਰਵਾਨਾ ਹੋਇਆ। ਜਦੋਂ ਉਹ ਸਵੇਰੇ 6.30 ਵਜੇ ਨੂੰਹੋ ਕਾਲੋਨੀ ਵੱਲੋਂ ਆਉਂਦਾ ਹੋਇਆ ਭਾਖੜਾ ਨਹਿਰ ਦਾ ਪੁਲ ਪਾਰ ਕਰਨ ਲੱਗਾ ਤਾਂ ਟਰੱਕ ਦਾ ਸੰਤੁਲਨ ਵਿਗੜ ਗਿਆ, ਜਿਸ ਨਾਲ ਟਰੱਕ ਪੁਲ 'ਤੇ ਚੜ੍ਹਨ ਦੀ ਬਜਾਏ ਭਾਖੜਾ ਨਹਿਰ ਵਿਚ ਜਾ ਡਿੱਗਾ।
ਘਟਨਾ ਮੌਕੇ ਰਾਹਗੀਰਾਂ ਨੇ ਇਸ ਦੀ ਸੂਚਨਾ ਘਨੌਲੀ ਪੁਲਸ ਨੂੰ ਦਿੱਤੀ। ਦੇਖਦਿਆਂ ਹੀ ਦੇਖਦਿਆਂ ਲੋਕ ਭਾਖੜਾ ਨਹਿਰ 'ਤੇ ਇਕੱਤਰ ਹੋ ਗਏ। ਉਧਰ ਪੁਲਸ ਨੇ ਰੂਪਨਗਰ ਤੋਂ ਗੋਤਾਖੋਰਾਂ ਦੀ ਟੀਮ ਅਤੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਅਤੇ ਅੰਬੂਜਾ ਸੀਮੈਂਟ ਦਬੁਰਜੀ ਤੋਂ ਹਾਈਡਰ ਮਸ਼ੀਨਾਂ ਦੀ ਮਦਦ ਨਾਲ 6 ਘੰਟੇ ਦੀ ਮੁਸ਼ਕਤ ਤੋਂ ਬਾਅਦ ਨਹਿਰ 'ਚੋਂ ਟਰੱਕ ਨੂੰ ਬਾਹਰ ਕੱਢਿਆ ਪਰ ਚਾਲਕ ਦਾ ਹਾਲੇ ਵੀ ਕੁਝ ਪਤਾ ਨਹੀਂ ਲੱਗਾ। ਦੇਰ ਸ਼ਾਮ ਤੱਕ ਗੋਤਾਖੋਰ ਚਾਲਕ ਨੂੰ ਲੱਭਣ ਲਈ ਲੱਗੇ ਹੋਏ ਸਨ। ਜ਼ਿਕਰਯੋਗ ਹੈ ਕਿ ਲਾਪਤਾ ਟਰੱਕ ਚਾਲਕ ਜਸਵੀਰ ਸਿੰਘ ਦਾ ਪੁੱਤਰ ਵੀ ਕੁਝ ਮਹੀਨੇ ਪਹਿਲਾਂ ਇਸੇ ਨਹਿਰ 'ਚ ਡੁੱਬ ਗਿਆ ਸੀ।
ਤਨਖਾਹ ਨੂੰ ਲੈ ਕੇ ਬੀ. ਡੀ.ਪੀ.ਓ. ਦਫ਼ਤਰ ਦੇ ਬਾਹਰ ਦਿੱਤਾ ਧਰਨਾ
NEXT STORY