ਸਾਦਿਕ, (ਦੀਪਕ)- ਗਰੀਬ ਵਿਅਕਤੀ ਨਾਲ 3 ਹਜ਼ਾਰ ਦੀ ਠੱਗੀ ਮਾਰਨ ਵਾਲੇ ਨੂੰ ਪੁਲਸ ਨੇ ਕਾਬੂ ਕਰ ਲਿਆ ਹੈ। ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਫਰੀਦਕੋਟ ਰੋਡ 'ਤੇ ਸਥਿਤ ਆਈ. ਸੀ. ਆਈ. ਸੀ. ਆਈ. ਬੈਂਕ ਦੇ ਏ. ਟੀ. ਐੱਮ. 'ਚੋਂ ਇਕ ਵਿਅਕਤੀ ਪੈਸੇ ਕਢਵਾਉਣ ਲਈ ਆਇਆ ਸੀ ਕਿ ਇਸ ਦੌਰਾਨ ਉਸ ਨੇ ਨਾਲ ਖੜ੍ਹੇ ਵਿਅਕਤੀ ਨੂੰ ਕਿਹਾ ਕਿ ਮੇਰੇ ਪੈਸੇ ਵੀ ਕੱਢਵਾ ਦੇ ਤਾਂ ਉਕਤ ਵਿਅਕਤੀ ਨੇ ਹੇਰਾ-ਫੇਰੀ ਨਾਲ ਉਸ ਦੇ ਅਕਾਊਂਟ 'ਚੋਂ 3 ਹਜ਼ਾਰ ਰੁਪਏ ਕਢਵਾ ਲਏ ਅਤੇ ਉਸ ਨੂੰ ਜਾਣ ਦੀ ਕਾਹਲੀ ਹੈ, ਕਹਿ ਕੇ ਬਾਹਰ ਚਲਾ ਗਿਆ। ਪੀੜਤ ਵਿਅਕਤੀ ਨੇ ਦੱਸਿਆ ਕਿ ਉਸ ਵੱਲੋਂ ਠੱਗੀ ਮਾਰਨ ਦਾ ਮੈਨੂੰ ਉਸ ਸਮੇਂ ਪਤਾ ਲੱਗਾ, ਜਦੋਂ ਏ. ਟੀ. ਐੱਮ. ਦੇ ਸਕਿਓਰਿਟੀ ਗਾਰਡ ਮਨਦੀਪ ਸਿੰਘ ਨੇ ਬੈਂਕ ਵੱਲੋਂ ਆਈ ਸਟੇਟਮੈਂਟ ਨੂੰ ਦੇਖਿਆ ਕਿ 3 ਹਜ਼ਾਰ ਰੁਪਏ, ਪੈਸੇ ਕਢਵਾਉਣ ਆਏ ਵਿਅਕਤੀ ਦੇ ਅਕਾਊਂਟ 'ਚੋਂ ਨਿਕਲ ਚੁੱਕੇ ਸਨ। ਅੱਜ ਸ਼ਾਮ ਨੂੰ ਜਦੋਂ ਉਹੀ ਵਿਅਕਤੀ ਫਿਰ ਇਸੇ ਬੈਂਕ ਦੇ ਏ. ਟੀ. ਐੱਮ. ਵਿਚ ਆਇਆ ਤਾਂ ਸਕਿਓਰਿਟੀ ਗਾਰਡ ਨੇ ਉਸ ਨੂੰ ਪਛਾਣ ਲਿਆ ਅਤੇ ਉਸ ਨੂੰ ਫੜ ਕੇ ਪੁਲਸ ਹਵਾਲੇ ਕਰ ਦਿੱਤਾ।
ਬਿਜਲੀ ਮੁਲਾਜ਼ਮਾਂ ਵੱਲੋਂ ਰੋਸ ਰੈਲੀ
NEXT STORY