ਬਾਘਾਪੁਰਾਣਾ, (ਰਾਕੇਸ਼)- ਸਫਾਈ ਸੇਵਕ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਸਬੰਧੀ ਅੱਜ ਦੂਸਰੇ ਦਿਨ ਵੀ ਨਗਰ ਕੌਂਸਲ ਬਾਘਾਪੁਰਾਣਾ ਦੇ ਗੇਟ ਮੂਹਰੇ ਗੈਟ ਰੈਲੀ ਕਰ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਮਾਤਦੀਨ, ਬੰਤ ਕੁਮਾਰ ਆਦਿ ਨੇਤਾਵਾਂ ਨੇ ਕਿਹਾ ਕਿ ਪਹਿਲਾਂ ਵੀ ਕਈ ਵਾਰ ਮੰਗਾਂ ਨੂੰ ਲੈ ਕੇ ਸਰਕਾਰ ਦੇ ਸਬੰਧਿਤ ਅਧਿਕਾਰੀਆਂ ਨੂੰ ਲਿਖਤੀ ਰੂਪ ਵਿਚ ਮੰਗ-ਪੱਤਰ ਦੇ ਚੁੱਕੇ ਹਾਂ ਪਰ ਉਨ੍ਹਾਂ ਦੇ ਸਿਰ 'ਤੇ ਅੱਜ ਤੱਕ ਜੂੰ ਨਹੀਂ ਸਰਕੀ, ਜਿਸ ਕਰ ਕੇ ਉਨ੍ਹਾਂ ਨੂੰ ਮੁੜ ਸੰਘਰਸ਼ ਦਾ ਰਸਤਾ ਅਪਣਾਉਣਾ ਪੈ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਫਾਈ ਸੇਵਕਾਂ ਦੇ ਪਿਛਲੇ ਸਮੇਂ ਦਾ ਪੀ. ਐੱਫ. ਤੁਰੰਤ ਜਮ੍ਹਾ ਕਰਵਾਇਆ ਜਾਵੇ, ਲੋਨ ਅਤੇ ਪੀ. ਐੱਫ. ਦੀਆਂ ਕਿਸ਼ਤਾਂ ਦਾ ਹਿਸਾਬ ਸਫਾਈ ਸੇਵਕਾਂ ਨੂੰ ਦਿੱਤਾ ਜਾਵੇ, ਸਫਾਈ ਸੇਵਕਾਂ ਨੂੰ ਤਨਖਾਹ ਸਮੇਂ 'ਤੇ ਦਿੱਤੀ ਜਾਵੇ, ਹਰਦੀਪ ਸਿੰਘ ਨੂੰ ਅਕਾਊਂਟੈਂਟ ਦੀ ਕੁਰਸੀ ਤੋਂ ਹਟਾ ਕੇ ਕਲਰਕ ਦੀ ਕੁਰਸੀ 'ਤੇ ਬਿਠਾਇਆ ਜਾਵੇ, ਸਫਾਈ ਸੇਵਕਾਂ ਲਈ ਦਫਤਰ ਬਣਾਇਆ ਜਾਵੇ, ਜੋ ਸਫਾਈ ਸੇਵਕ ਰਿਟਾਇਰਡ ਹੋ ਚੁੱਕੇ ਹਨ ਜਾਂ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ, ਉਨ੍ਹਾਂ ਦਾ ਬਣਦਾ ਬਕਾਇਆ ਤੁਰੰਤ ਦਿੱਤਾ ਜਾਵੇ। ਉਕਤ ਆਗੂਆਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਸਰਕਾਰ ਨੇ ਧਿਆਨ ਨਾ ਦਿੱਤਾ ਤਾਂ ਉਹ ਸਰਕਾਰ ਖਿਲਾਫ ਤਿੱਖਾ ਰੁਖ਼ ਅਪਣਾਉਣ 'ਚ ਦੇਰੀ ਨਹੀਂ ਕਰਨਗੇ, ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਸ਼ਹੀਦ ਦੀ ਜਗ੍ਹਾ 'ਅੱਤਵਾਦੀ' ਪੜ੍ਹ ਕੇ ਬਹੁਤ ਦੁੱਖ ਹੁੰਦੈ
NEXT STORY