ਜਲੰਧਰ, (ਜ.ਬ.)- ਗੜ੍ਹਾ ਰੋਡ 'ਤੇ ਬੀਤੀ ਦੇਰ ਰਾਤ ਡਿਵਾਈਡਰ ਨਾਲ ਟਕਰਾਉਣ ਕਾਰਨ ਐਕਟਿਵਾ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਦੂਸਰਾ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਜਾਣਕਾਰੀ ਮੁਤਾਬਕ ਮਾਡਲ ਟਾਊਨ 'ਚ ਐੱਨ. ਆਰ. ਆਈ. ਦੀ ਕੋਠੀ 'ਚ ਕੇਅਰ ਟੇਕਰ ਵਜੋਂ ਰਹਿੰਦੇ ਚਾਂਦ ਪੁੱਤਰ ਮੁਹੰਮਦ ਵਾਸੀ ਬਿਹਾਰ ਤੇ ਰਮੇਸ਼ ਕੁਮਾਰ ਪੁੱਤਰ ਰਾਜਿੰਦਰ ਕੁਮਾਰ ਦੋਵੇਂ ਬੀਤੀ ਰਾਤ ਐਵੇਨਿਊ ਗਏ ਹੋਏ ਸਨ। ਰਾਤ ਕਰੀਬ 1 ਵਜੇ ਦੋਵੇਂ ਸਕੂਟੀ 'ਤੇ ਵਾਪਸ ਪਰਤ ਰਹੇ ਸਨ ਕਿ ਅਚਾਨਕ ਐਕਟਿਵਾ ਦਾ ਸਟੈਂਡ ਡਿਵਾਈਡਰ 'ਚ ਫਸ ਗਿਆ। ਸਕੂਟੀ ਦੀ ਰਫਤਾਰ ਤੇਜ਼ ਹੋਣ ਕਾਰਨ ਦੋਵੇਂ ਡਿੱਗ ਕੇ ਜ਼ਖਮੀ ਹੋ ਗਏ। ਸਿਰ 'ਚ ਸੱਟ ਲੱਗਣ ਕਾਰਨ ਚਾਂਦ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਰਮੇਸ਼ ਕੁਮਾਰ ਨੂੰ ਗੰਭੀਰ ਹਾਲਤ 'ਚ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਗਿਆ। ਸੂਚਨਾ ਮਿਲਣ 'ਤੇ ਥਾਣਾ ਨੰਬਰ 7 ਦੀ ਪੁਲਸ ਮੌਕੇ 'ਤੇ ਪਹੁੰਚੀ। ਇੰਸਪੈਕਟਰ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਦੋਵਾਂ ਨੇ ਹੈਲਮੇਟ ਨਹੀਂ ਪਾਇਆ ਸੀ। ਐਕਟਿਵਾ ਦੀ ਸਪੀਡ ਵੀ ਜ਼ਿਆਦਾ ਸੀ। ਦੋਵੇਂ ਮਾਡਲ ਟਾਊਨ ਦੀ ਕੋਠੀ ਨੰਬਰ 209 ਆਰ 'ਚ ਕੇਅਰ ਟੇਕਰ ਵਜੋਂ ਰਹਿੰਦੇ ਸਨ।
ਵਿਜੀਲੈਂਸ ਨੇ ਕਮਰਿਆਂ ਦੀਆਂ ਸੀਲਾਂ ਖੋਲ੍ਹ ਕੇ ਖੰਗਾਲਿਆ ਰਿਕਾਰਡ
NEXT STORY