ਪਠਾਨਕੋਟ — ਇਥੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਭਾਜਪਾ ਦੇ ਸੂਬਾ ਪ੍ਰਧਾਨ ਵਿਜੇ ਸਾਂਪਲਾ ਤੇ ਸਥਾਨਕ ਭਾਜਪਾ ਆਗੂਆਂ 'ਚ ਧੜੇਬੰਦੀ ਉਦੋਂ ਵੇਖਣ ਨੂੰ ਮਿਲੀ ਜਦੋਂ ਸੂਬਾ ਪ੍ਰਧਾਨ ਨੇ ਗਾੜੀ ਅਹਾਤਾ ਚੌਕ 'ਚ ਪੈਂਦੇ ਸ਼ਹੀਦੀ ਚੌਕ ਵਾਲੀ ਜਗ੍ਹਾ 'ਤੇ ਕਾਰ 'ਚੋਂ ਉਤਰਨ ਤੋਂ ਮਨ੍ਹਾਂ ਕਰ ਦਿੱਤਾ। ਭਾਜਪਾ ਆਗੂਆਂ ਦੇ ਜ਼ੋਰ ਦੇਣ 'ਤੇ ਹੋ ਰਹੀ ਹਾਸੋਹੀਣੀ ਸਥਿਤੀ ਨੂੰ ਦੇਖਦਿਆਂ ਉਨ੍ਹਾਂ ਰਸਮੀ ਜਿਹੀ ਸ਼ਰਧਾਂਜਲੀ ਦਿੱਤੀ। ਇਸ ਤੋਂ ਬਾਅਦ ਉਹ ਸ਼ਹੀਦ ਭਗਤ ਸਿੰਘ ਚੌਕ ਵੱਲ ਰਵਾਨਾ ਹੋ ਗਏ, ਜਿਥੇ ਉਨ੍ਹਾਂ ਭਗਤ ਸਿੰਘ ਦੇ ਬੁੱਤ ਸਾਹਮਣੇ ਸ਼ਰਧਾਂਜਲੀ ਦਿੱਤੀ।
ਜਾਣਕਾਰੀ ਮੁਤਾਬਕ ਵੀਰਵਾਰ ਦੁਪਹਿਰ 12 ਵਜੇ ਸੂਬਾ ਪ੍ਰਧਾਨ ਵਿਜੇ ਸਾਂਪਲਾ ਨੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਦੇਣੀ ਸੀ, ਜਿਸ ਲਈ ਉਨ੍ਹਾਂ ਨੂੰ ਸ਼ਹੀਦੀ ਚੌਕ ਪਹੁੰਚਣ ਲਈ ਕਿਹਾ ਗਿਆ ਸੀ। ਜਦ ਵਿਜੇ ਸਾਂਪਲਾ ਸ਼ਹੀਦੀ ਚੌਕ ਪੁੱਜੇ ਤਾਂ ਉਨ੍ਹਾਂ ਨੂੰ ਉਥੇ ਸ਼ਹੀਦ ਭਗਤ ਸਿੰਘ ਦਾ ਕੋਈ ਬੁੱਤ ਨਜ਼ਰ ਨਾ ਆਉਣ 'ਤੇ ਕਾਰ 'ਚ ਬੈਠੇ ਹੀ ਸਥਾਨਕ ਆਗੂ ਨੂੰ ਪੁੱਛਿਆ ਕਿ ਸ਼ਹੀਦ ਭਗਤ ਸਿੰਘ ਦਾ ਬੁੱਤ ਕਿਥੇ ਹੈ ਤਾਂ ਆਗੂ ਦਾ ਕਹਿਣਾ ਸੀ ਕਿ ਸ਼ਹੀਦੀ ਸਮਾਰਕ 'ਤੇ ਹੀ ਭਗਤ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਜਾਣੀ ਹੈ। ਇਹ ਸੁਣਦੇ ਸਾਰ ਹੀ ਸੂਬਾ ਪ੍ਰਧਾਨ ਗੁੱਸੇ 'ਚ ਆ ਗਏ ਤੇ ਉਨ੍ਹਾਂ ਕਾਰ 'ਚੋਂ ਉਤਰਨ ਤੋਂ ਮਨ੍ਹਾਂ ਕਰ ਦਿੱਤਾ। ਸਾਂਪਲਾ ਨੇ ਸਥਾਨਕ ਆਗੂਆਂ ਨੂੰ ਉਥੇ ਚਲਣ ਲਈ ਕਿਹਾ ਜਿੱਥੇ ਸ਼ਹੀਦ ਭਗਤ ਸਿੰਘ ਦਾ ਬੁੱਤ ਲੱਗਾ ਸੀ, ਇਸ ਤੋਂ ਬਾਅਦ ਜਦ ਉਥੇ ਖੜ੍ਹੇ ਭਾਜਪਾ ਆਗੂਆਂ ਨੂੰ ਆਪਣੀ ਫਜ਼ੀਹਤ ਹੁੰਦੀ ਦਿਸੀ ਤਾਂ ਉਹ ਸਾਂਪਲਾ ਨੂੰ ਮਨਾਉਣ ਲੱਗੇ। ਆਖਿਰ ਸੂਬਾ ਪ੍ਰਧਾਨ ਕਾਰ 'ਚੋਂ ਨਿਕਲੇ ਤੇ ਰਸਮੀ ਫੁੱਲ ਚੜ੍ਹਾ ਕੇ ਬੁੱਤ ਵਾਲੀ ਜਗ੍ਹਾ ਰਵਾਨਾ ਹੋ ਗਏ, ਜਿਥੇ ਉਨ੍ਹਾਂ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਦਿੱਤੀ।
ਹਨੀਪ੍ਰੀਤ ਹੁਣ ਹਰਿਆਣਾ ਪੁਲਸ ਤੋਂ ਦੂਰ ਨਹੀਂ!, ਰਾਜੇਸ਼ ਨੇ ਖੋਲ੍ਹੇ ਕਈ ਰਾਜ਼
NEXT STORY