ਨਥਾਣਾ, (ਬੱਜੋਆਣੀਆਂ)- ਨਥਾਣਾ ਨੇੜਲੇ ਪਿੰਡ ਕੋਠੇ ਹਿੰਮਤਪੁਰਾ 'ਚ ਸੱਪ ਦੇ ਡੰਗਣ ਨਾਲ ਇਕ ਸਕੂਲੀ ਵਿਦਿਆਰਥਣ ਸੰਦੀਪ ਕੌਰ ਪੁੱਤਰੀ ਗਿਆਨ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਲੜਕੀ ਦੇ ਦਾਦਾ ਨਛੱਤਰ ਸਿੰਘ ਨੇ ਦੱਸਿਆ ਕਿ ਸੰਦੀਪ ਕੌਰ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਥਾਣਾ 'ਚ ਦਸਵੀਂ ਜਮਾਤ ਦੀ ਹੋਣਹਾਰ ਵਿਦਿਆਰਥਣ ਸੀ। ਉਸ ਨੇ ਦੱਸਿਆ ਕਿ ਸੰਦੀਪ ਕੌਰ ਰਾਤ ਤਕਰੀਬਨ 8.00 ਕੁ ਵਜੇ ਘਰ ਦੇ ਕਮਰੇ 'ਚੋਂ ਬਿਸਤਰੇ ਵਿਹੜੇ 'ਚ ਕੱਢ ਰਹੀ ਸੀ ਕਿ ਕਮਰੇ 'ਚੋਂ ਹੀ ਇਕ ਜ਼ਹਿਰੀਲੇ ਸੱਪ ਨੇ ਉਸ ਦੇ ਪੈਰ 'ਤੇ ਡੰਗ ਮਾਰ ਦਿੱਤਾ ਤਾਂ ਕੁਝ ਸਮੇਂ 'ਚ ਹੀ ਉਸ ਦੀ ਮੌਤ ਹੋ ਗਈ।
ਸੰਦੀਪ ਕੌਰ ਦੀ ਬੇ-ਵਕਤੀ ਮੌਤ 'ਤੇ ਸਮੂਹ ਸਕੂਲ ਸਟਾਫ ਨੇ ਪਰਿਵਾਰ ਨਾਲ ਦੁੱਖ ਪ੍ਰਗਟਾਇਆ ਅਤੇ ਸ਼ੋਕ ਵਜੋਂ ਸਕੂਲ 'ਚ ਛੁੱਟੀ ਕੀਤੀ ਗਈ। ਇਸ ਦੌਰਾਨ ਸਰਪੰਚ ਠਾਣਾ ਸਿੰਘ ਬਾਠ, ਪ੍ਰਧਾਨ ਗੁਰਸੇਵਕ ਸਿੰਘ ਬਾਠ, ਰਾਜ ਸਿੰਘ ਨਥਾਣਾ, ਹਰਮੇਲ ਸਿੰਘ ਜੇ. ਈ. ਤੋਂ ਇਲਾਵਾ ਸਮੂਹ ਸਬ-ਡਵੀਜ਼ਨ ਨਥਾਣਾ ਦੇ ਮੁਲਾਜ਼ਮਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਕਾਰ-ਟਰੱਕ ਦੀ ਟੱਕਰ 'ਚ 2 ਦੀ ਮੌਤ
NEXT STORY