ਚੰਡੀਗੜ੍ਹ/ਬਲਾਚੌਰ (ਭੁੱਲਰ, ਬ੍ਰਹਮਪੁਰੀ, ਬੈਂਸ) - 20 ਤੋਂ ਘੱਟ ਵਿਦਿਆਰਥੀਆਂ ਦੀ ਗਿਣਤੀ ਵਾਲੇ 800 ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਦੇ ਫੈਸਲੇ 'ਤੇ ਮੁੜ ਵਿਚਾਰ ਕਰਨ ਲਈ ਕੈਪਟਨ ਸਰਕਾਰ ਸਹਿਮਤ ਹੋ ਗਈ ਹੈ। ਅੱਜ ਇਥੇ ਇਸ ਮਾਮਲੇ ਨੂੰ ਲੈ ਕੇ ਅਧਿਆਪਕ ਸੰਗਠਨਾਂ ਦੇ ਸਾਂਝੇ ਮੰਚ ਦੇ ਆਗੂਆਂ ਨਾਲ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਤੇ ਹੋਰ ਉੱਚ ਅਧਿਕਾਰੀਆਂ ਨੇ ਸਰਕਾਰ ਵਲੋਂ ਮੀਟਿੰਗ ਕੀਤੀ, ਜਿਸ ਵਿਚ ਬਣੀ ਸਹਿਮਤੀ ਤੋਂ ਬਾਅਦ ਮਾਮਲੇ ਦੇ ਹੱਲ ਹੋਣ ਦੇ ਆਸਾਰ ਬਣ ਗਏ ਹਨ। ਅਧਿਆਪਕ ਮੰਚ ਦੇ ਆਗੂਆਂ ਨੇ ਵੀ ਮੀਟਿੰਗ ਵਿਚ ਹੋਏ ਵਿਚਾਰ ਵਟਾਂਦਰੇ ਅਤੇ ਮਿਲੇ ਭਰੋਸੇ 'ਤੇ ਤਸੱਲੀ ਪ੍ਰਗਟ ਕਰਦਿਆਂ ਆਪਣਾ ਅੰਦੋਲਨ 30 ਨਵੰਬਰ ਤੱਕ ਮੁਲਤਵੀ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਅਧਿਆਪਕ ਸੰਗਠਨਾਂ ਵਲੋਂ 800 ਸਕੂਲਾਂ ਨੂੰ ਬੰਦ ਕਰਕੇ ਇਨ੍ਹਾਂ ਦਾ ਹੋਰਨਾਂ ਸਕੂਲਾਂ ਵਿਚ ਰਲੇਵਾਂ ਕਰਨ ਦੇ ਵਿਰੋਧ ਵਿਚ 25 ਅਕਤੂਬਰ ਨੂੰ ਰਾਜ ਭਰ ਵਿਚ ਰੋਸ ਮੁਜ਼ਾਹਰੇ ਕਰਕੇ ਜ਼ਿਲਾ ਕੇਂਦਰਾਂ 'ਤੇ ਕੈਪਟਨ ਸਰਕਾਰ ਦੇ ਪੁਤਲੇ ਫੂਕਣ ਦਾ ਸੱਦਾ ਦਿੱਤਾ ਗਿਆ ਸੀ। ਰਾਜ ਦੀਆਂ ਵਿਰੋਧੀ ਪਾਰਟੀਆਂ ਨੇ ਵੀ ਇਸ ਫੈਸਲੇ ਦਾ ਜ਼ੋਰਦਾਰ ਵਿਰੋਧ ਕੀਤਾ ਸੀ। ਇਸ ਤੋਂ ਬਾਅਦ ਹੀ ਅਧਿਆਪਕ ਸੰਗਠਨਾਂ ਨੂੰ ਸ਼ਾਂਤ ਕਰਨ ਲਈ ਸਰਕਾਰ ਵਲੋਂ ਗੱਲਬਾਤ ਲਈ ਬੁਲਾਇਆ ਗਿਆ ਹੈ।
ਅੱਜ ਹੋਈ ਮੀਟਿੰਗ ਵਿਚ ਪ੍ਰਗਟਜੀਤ ਸਿੰਘ ਕ੍ਰਿਸ਼ਨਪੁਰਾ, ਹਰਜਿੰਦਰਪਾਲ ਸਿੰਘ ਪੰਨੂ, ਸੁਖਜਿੰਦਰ ਸਿੰਘ ਸਠਿਆਲਾ, ਅਮਰਜੀਤ ਸਿੰਘ ਕੰਬੋਜ, ਈਸ਼ਰ ਸਿੰਘ ਮੰਝਪੁਰ, ਜਗਸੀਰ ਸਿੰਘ ਘਾਰੂ, ਸ਼ਿਵ ਕੁਮਾਰ ਮੋਹਾਲੀ, ਹਰਜਿੰਦਰ ਹਾਂਡਾ, ਕੇ. ਦੀਪ ਛੀਨਾ, ਰਵਿੰਦਰ ਸਿੰਘ ਗਿੱਲ ਤੇ ਨਿਸ਼ਾਂਤ ਕੁਮਾਰ ਆਦਿ ਸ਼ਾਮਲ ਹੋਏ।
ਪਟਾਕਾ ਵਿਕ੍ਰੇਤਾ ਮਾਲ ਵੇਚ-ਵੱਟ ਕੇ ਇਲਾਕਾ ਕਰ ਗਏ ਗੰਦਾ
NEXT STORY