ਨਕੋਦਰ, (ਰਜਨੀਸ਼)¸ ਬੁੱਧਵਾਰ ਰਾਤ ਚੋਰ ਸ਼ਹਿਰ ਦੇ ਮੁੱਖ ਚੌਕ ਵਿਖੇ ਇਕ ਦੁਕਾਨ ਦੇ ਜਿੰਦਰੇ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ।
ਦੁਕਾਨ ਦੇ ਮਾਲਕ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਨੂੰ ਤਾਲੇ ਲਾ ਕੇ ਰਾਤ ਨੂੰ ਘਰ ਚਲਾ ਗਿਆ। ਸਵੇਰੇ ਉਸ ਨੂੰ ਕਿਸੇ ਨੇ ਸੂਚਿਤ ਕੀਤਾ ਕਿ ਦੁਕਾਨ ਦੇ ਜਿੰਦਰੇ ਟੁੱਟੇ ਹੋਏ ਹਨ। ਉਸ ਨੇ ਦੁਕਾਨ 'ਤੇ ਆ ਕੇ ਦੇਖਿਆ ਤਾਂ 1.50 ਲੱਖ ਰੁਪਏ ਦੇ ਨੋਟਾਂ ਦੇ ਹਾਰ ਅਤੇ 2.50 ਲੱਖ ਰੁਪਏ ਦੀ ਨਕਦੀ ਗਾਇਬ ਸੀ। ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪੁੱਜੀ ਅਤੇ ਜਾਂਚ ਸ਼ੁਰੂ ਕੀਤੀ।
ਸਲਮਾਨ ਖਾਨ ਤੇ ਸ਼ਿਲਪਾ ਸ਼ੈਟੀ ਖਿਲਾਫ ਦਾਇਰ ਸ਼ਿਕਾਇਤ 'ਤੇ ਸੁਣਵਾਈ ਅੱਜ
NEXT STORY