ਗੜ੍ਹਸ਼ੰਕਰ, (ਜ.ਬ.)- ਥਾਣਾ ਮਾਹਿਲਪੁਰ ਪੁਲਸ ਨੇ ਇਕ ਘਰ ਵਿਚ ਚੋਰੀ ਦੀ ਘਟਨਾ ਦੇ ਸਬੰਧ 'ਚ ਅਣਪਛਾਤੇ ਚੋਰਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਸ਼ਸ਼ੀ ਸੂਦ ਪੁੱਤਰੀ ਮਨਸਾ ਰਾਮ ਸੂਦ ਵਾਰਡ-1 ਮਾਹਿਲਪੁਰ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਬੀਤੀ 21 ਅਕਤੂਬਰ ਨੂੰ ਆਪਣੇ ਇਕ ਰਿਸ਼ਤੇਦਾਰ ਦੀ ਮੌਤ 'ਤੇ ਹਿਮਾਚਲ ਪ੍ਰਦੇਸ਼ ਗਈ ਹੋਈ ਸੀ। ਜਦੋਂ ਦੂਸਰੇ ਦਿਨ 22 ਅਕਤੂਬਰ ਨੂੰ ਵਾਪਸ ਆਈ ਤਾਂ ਉਸ ਦੇ ਘਰ ਦੀ ਖਿੜਕੀ ਦੀ ਗਰਿੱਲ ਟੁੱਟੀ ਹੋਈ ਸੀ। ਅੰਦਰ ਜਾ ਕੇ ਦੇਖਿਆ ਤਾਂ ਚੋਰਾਂ ਨੇ ਘਰ ਅੰਦਰੋਂ ਇਕ ਐੱਲ. ਸੀ. ਡੀ. ਤੇ ਸੋਨੇ ਅਤੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ ਸਨ। ਪੁਲਸ ਨੇ ਸ਼ਸ਼ੀ ਸੂਦ ਦੇ ਬਿਆਨਾਂ 'ਤੇ ਅਣਪਛਾਤੇ ਚੋਰਾਂ ਵਿਰੁੱਧ ਧਾਰਾ 457, 380 ਅਧੀਨ ਮਾਮਲਾ ਦਰਜ ਕਰ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
ਓਵਰਲੋਡ ਕਮਰਸ਼ੀਅਲ ਵਾਹਨਾਂ ਨੇ ਧਾਰਿਆ ਕਾਲ ਦਾ ਰੂਪ, ਲੈ ਰਹੇ ਕਈ ਕੀਮਤੀ ਜਾਨਾਂ
NEXT STORY