ਪਟਿਆਲਾ, (ਬਲਜਿੰਦਰ)- ਥਾਣਾ ਸਿਵਲ ਲਾਈਨ ਦੀ ਪੁਲਸ ਨੇ 23 ਲੱਖ 51 ਹਜ਼ਾਰ ਰੁਪਏ ਦੀ ਧੋਖਾਦੇਹੀ ਦੇ ਦੋਸ਼ ਵਿਚ ਆਈ. ਆਰ. ਡੀ. ਏ. ਕੰਪਨੀ ਦੇ ਮੈਨੇਜਰ ਤੇ ਰੀਜਨਲ ਹੈੱਡ ਸਮੇਤ ਕੁਲ 7 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਇਹ ਕੇਸ ਕੰਵਲਜੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਗਰੀਨ ਲਹਿਲ ਕਾਲੋਨੀ ਪਟਿਆਲਾ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ। ਕੰਵਲਜੀਤ ਸਿੰਘ ਦੀ ਸ਼ਿਕਾਇਤ 'ਤੇ ਆਈ. ਆਰ. ਡੀ. ਏ. ਮੈਨੇਜਰ ਅਮਿਤ ਜੈਨ, ਰੀਜਨਲ ਹੈੱਡ ਦੀਪਕ ਪਟੇਲ, ਇੰਪਲਾਈਜ਼ ਅੰਜਲੀ, ਆਰ. ਕੇ. ਟੰਡਨ, ਆਰ. ਸਵਾਮੀਨਾਥਨ, ਰਾਹੁਲ ਮੇਹਰਾ, ਗੋਵਰਧਨ ਭਗਵਾਨ ਦਾਸ ਸ਼ਾਮਲ ਹਨ। ਸ਼ਿਕਾਇਤਕਰਤਾ ਮੁਤਾਬਕ ਉਕਤ ਵਿਅਤੀਆਂ ਨੇ ਉਸ ਨੂੰ ਇੰਸ਼ੋਰੈਂਸ ਤੇ ਪਾਲਿਸੀ ਸਕੀਮਾਂ ਦੱਸ ਕੇ ਫਲੈਟ ਦਿਵਾਉਣ ਦਾ ਝਾਂਸਾ ਦੇ ਕੇ ਉਸ ਤੋਂ ਧੋਖੇ ਨਾਲ 23 ਲੱਖ 51 ਹਜ਼ਾਰ 750 ਰੁਪਏ ਹੜੱਪ ਲਏ। ਪੁਲਸ ਨੇ ਇਸ ਮਾਮਲੇ ਵਿਚ ਪੜਤਾਲ ਤੋਂ ਬਾਅਦ ਉਕਤ ਵਿਅਕਤੀਆਂ ਖਿਲਾਫ 420, 406, 467, 465, 468 ਅਤੇ 120 ਬੀ ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੁ ਕਰ ਦਿੱਤੀ ਹੈ।
ਐੈੱਨ. ਜੀ. ਟੀ. ਦੇ ਹੁਕਮਾਂ ਦੀਆਂ ਧੱਜੀਆਂ ਉਡਾ ਕੇ ਪੁੱਟੇ ਜਾ ਰਹੇ ਹਨ ਦਰੱਖਤ
NEXT STORY