ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)- ਫੌਜ 'ਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਡੇਢ ਲੱਖ ਰੁਪਏ ਠੱਗਣ ਦੇ ਦੋਸ਼ 'ਚ 2 ਵਿਅਕਤੀਆਂ ਵਿਰੁੱਧ ਥਾਣਾ ਖਨੌਰੀ ਵਿਖੇ ਕੇਸ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਲਖਵੀਰ ਸਿੰਘ ਨੇ ਦੱਸਿਆ ਕਿ ਬਲਵੰਤ ਸਿੰਘ ਪੁੱਤਰ ਖੇਮ ਚੰਦ ਵਾਸੀ ਬਾਹਮਣੀਵਾਲਾ ਨੇ ਪੁਲਸ ਨੂੰ ਇਕ ਦਰਖਾਸਤ ਦਿੱਤੀ ਕਿ ਉਸ ਨੇ ਆਪਣੇ ਲੜਕੇ ਨੂੰ ਫੌਜ 'ਚ ਭਰਤੀ ਕਰਵਾਉਣ ਲਈ ਡੇਢ ਲੱਖ ਰੁਪਏ ਰਵਿੰਦਰ ਕੁਮਾਰ ਪੁੱਤਰ ਜਗਦੀਪ ਸਿੰਘ ਅਤੇ ਰਾਜਪਾਲ ਪੁੱਤਰ ਗੋਪੀ ਰਾਮ ਵਾਸੀ ਕਰਮਗੜ੍ਹ ਤਹਿਸੀਲ ਨਰਵਾਣਾ ਜ਼ਿਲਾ ਜੀਂਦ ਹਰਿਆਣਾ ਨੂੰ ਦਿੱਤੇ ਸਨ। ਮੁਲਜ਼ਮਾਂ ਨੇ ਨਾ ਤਾਂ ਉਸ ਦੇ ਲੜਕੇ ਨੂੰ ਫੌਜ ਵਿਚ ਭਰਤੀ ਕਰਵਾਇਆ ਅਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ। ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਕੇਸ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਧੁੰਦ ਅਤੇ ਕੋਹਰੇ ਦਾ ਕਹਿਰ ਜਾਰੀ, ਤਾਪਮਾਨ ਘਟ ਕੇ 6 ਡਿਗਰੀ ਤੱਕ ਪੁੱਜਾ
NEXT STORY