ਸੁਲਤਾਨਪੁਰ ਲੋਧੀ (ਧੀਰ)-ਸੂਬੇ ’ਚ ਧਰਤੀ ਹੇਠਲੇ ਪਾਣੀ ਦੀ ਸੰਭਾਲ 'ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਲਏ ਗਏ ਗੰਭੀਰ ਫ਼ੈਸਲਿਆਂ ਤੋਂ ਇਲਾਵਾ ਜੋ ਧਰਤੀ ’ਚੋਂ ਪਾਣੀ ਕੱਢਣ ’ਤੇ ਮੀਟਰ ਲਗਾਉਣ ਅਤੇ ਉਸ ਮੁਤਾਬਕ ਰੀਡਿੰਗ ’ਤੇ ਬਿੱਲ ਆਉਣ ਨਾਲ ਜਿੱਥੇ ਸਮਾਜ ਸੇਵੀ ਸੰਸਥਾਵਾਂ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਸ਼ਲਾਘਾ ਕੀਤੀ ਗਈ ਹੈ, ਉੱਥੇ ਇਸ ਲਈ ਜਾਗਰੂਕਤਾ ਵੀ ਜ਼ਰੂਰੀ ਹੈ। ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨੋਂ-ਦਿਨ ਥੱਲੇ ਜਾ ਰਿਹਾ ਹੈ, ਜਿਹੜਾ ਪਾਣੀ ਅਸੀਂ ਪੀ ਰਹੇ ਹਾਂ, ਉਹ ਵੀ ਗੰਧਲਾ ਹੋ ਰਿਹਾ ਹੈ, ਜੋਕਿ ਪੀਣ ਦੇ ਲਾਇਕ ਨਹੀਂ ਹੈ ਪਰ ਇਸ ਤੋਂ ਅਸੀਂ ਜਾਣਬੁੱਝ ਕੇ ਪਾਣੀ ਬਚਾਉਣ ਲਈ ਅਮਲੀਜਾਮਾ ਨਹੀਂ ਪਹਿਨਾ ਰਹੇ। ਕੇਵਲ ਅਖ਼ਬਾਰਾਂ ’ਚ ਅਤੇ ਟੀ. ਵੀ. ਚੈਨਲਾਂ ’ਤੇ ਪਾਣੀ ਬਚਾਉਣ ਬਾਰੇ ਕਈ ਬੁੱਧੀਜੀਵੀਆਂ ਦੇ ਵਿਚਾਰ ਜਾ ਫਿਰ ਸਰਕਾਰੀ ਇਸ਼ਤਿਹਾਰ ਵੇਖ ਕੇ ਅਣਸੁਣਿਆ ਕਰ ਦਿੰਦੇ ਹਾਂ, ਜਿਵੇਂ ਕਿ ਕੋਈ ਖ਼ਾਸ ਗੱਲ ਨਹੀਂ ਹੈ।
ਪਾਣੀ ਦਾ ਡਿੱਗ ਰਿਹਾ ਪੱਧਰ ਸਾਡਾ ਸਾਰਿਆਂ ਦਾ ਗੰਭੀਰ ਮਸਲਾ
ਜਾਗਰੂਕ ਨਾ ਹੋਣ ਕਰਕੇ ਹੀ ਕਈ ਕਿਸਾਨ ਖਾਲੀ ਖੇਤਾਂ ’ਚ ਮੋਟਰ ਚਲਾ ਕੇ ਧਰਤੀ ਹੇਠਲੇ ਪਾਣੀ ਨੂੰ ਬਰਬਾਦ ਕਰ ਰਹੇ ਹਨ। ਸ਼ਾਇਦ ਉਨ੍ਹਾਂ ਨੂੰ ਇਹ ਹੈ ਕਿ ਮੋਟਰ ਚਲਾ ਦਿਓ, ਖੇਤ ਠੰਡੇ ਹੋ ਜਾਣੇ ਹਨ, ਕਿਹੜਾ ਮੋਟਰ ਦਾ ਬਿੱਲ ਆਉਣਾ ਹੈ, ਜਦੋਂਕਿ ਜਿਹਡ਼ਾ ਕਿਸਾਨ ਅਜਿਹਾ ਕਰ ਰਿਹਾ ਹੈ ਪਾਣੀ ਦੀ ਕਮੀ ਦਾ ਖਮਿਆਜ਼ਾ ਤਾਂ ਉਨ੍ਹਾਂ ਦੀਆਂ ਨਸਲਾਂ ਵੀ ਭੁਗਤਣਗੀਆਂ, ਪਾਣੀ ਤੋਂ ਬਿਨਾਂ ਤਾ ਉਹ ਵੀ ਨਹੀਂ ਰਹਿ ਸਕਦੀਆਂ। ਇਸ ਲਈ ਅਜਿਹੇ ਲੋਕਾਂ ਨੂੰ ਜਾਗਰੂਕ ਕਰਨ ਦੀ ਲੋਡ਼ ਹੈ। ਜਿਸ ’ਚ ਸਰਕਾਰ ਤੋਂ ਇਲਾਵਾ ਵੀ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ, ਕਿਉਂਕਿ ਇਹ ਸਾਡੇ ਸਾਰਿਆਂ ਦਾ ਗੰਭੀਰ ਮਸਲਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਲਵੇਗਾ ਕਰਵਟ, ਧੁੱਪ ਮਗਰੋਂ ਹੁਣ ਪਵੇਗਾ ਮੀਂਹ, ਜਾਣੋ ਅਗਲੇ ਦਿਨਾਂ ਦੀ ਮੌਸਮ ਦੀ ਤਾਜ਼ਾ ਅਪਡੇਟ
ਪਾਣੀ ਹੈ ਤਾਂ ਜੀਵਨ ਹੈ, ਜੇ ਜੀਵਨ ਹੈ ਤਾਂ ਹੀ ਸਾਰਾ ਕੁਝ ਹੈ
ਜੇਕਰ ਕਿਸਾਨ ਜਥੇਬੰਦੀਆਂ ਕੇਦਰ ਸਰਕਾਰ ਕੋਲ ਪਾਣੀ ਦੇ ਮਸਲੇ ਨੂੰ ਲੈ ਕੇ ਆਵਾਜ਼ ਚੁੱਕਦੀਆਂ ਹਨ ਤਾਂ ਇਨ੍ਹਾਂ ਕਿਸਾਨ ਜਥੇਬੰਦੀਆਂ ਨੂੰ ਇਸ ਤਰ੍ਹਾਂ ਬਰਬਾਦ ਹੋ ਰਹੇ ਪਾਣੀ ਨੂੰ ਬਚਾਉਣ ’ਤੇ ਵੀ ਬੋਲਣਾ ਚਾਹੀਦਾ ਹੈ ਕਿਉਂਕਿ ਜੇਕਰ ਪਾਣੀ ਹੈ ਤਾਂ ਜੀਵਨ ਹੈ, ਜੇ ਜੀਵਨ ਹੈ ਤਾਂ ਹੀ ਸਾਰਾ ਕੁਝ ਹੈ। ਇਸ ਤੋਂ ਇਲਾਵਾ ਕਈ ਥਾਈ ਦੇਖਣ ਨੂੰ ਮਿਲਿਆ ਕਿ ਸਾਰੀਆਂ ਥਾਵਾਂ ’ਤੇ ਲੱਗੀਆਂ ਟੂਟੀਆਂ ਬਿਨਾਂ ਮਤਲਬ ਤੋਂ ਹੀ ਚੱਲੀ ਜਾਂਦੀਆਂ ਹਨ, ਪਾਣੀ ਇਸ ਤਰ੍ਹਾਂ ਹੀ ਬਰਬਾਦ ਹੋਈ ਜਾਂਦਾ ਹੈ। ਸ਼ਾਇਦ ਪਾਣੀ ਦੀ ਕੀਮਤ ਤੇ ਜਾਗਰੂਕ ਨਾ ਹੋਣ ਕਾਰਨ ਹੀ ਇਨ੍ਹਾਂ ਟੂਟੀਆਂ ਨੂੰ ਕੋਈ ਬੰਦ ਨਹੀਂ ਕਰਦਾ ਹੈ ਅਤੇ ਨਾ ਹੀ ਪਿੰਡ ਦਾ ਕੋਈ ਸੂਝਵਾਨ ਆਦਮੀ ਬੰਦ ਕਰਨ ਬਾਰੇ ਕਿਸੇ ਨੂੰ ਕਹਿੰਦਾ ਹੈ। ਬੱਸ ਆਮ ਜਿਹੀ ਗੱਲ ਸਮਝ ਕੇ ਕੋਲ ਦੀ ਲੰਘ ਜਾਂਦਾ ਹੈ ਤੇ ਘਰ ਜਾ ਕੇ ਕਹਿੰਦਾ ਹੈ ਕਿ ਮੈਨੂੰ ਪਾਣੀ ਦਿਓ ਪਿਆਸ ਬਹੁਤ ਲੱਗੀ ਹੈ। ਸੋਚੋ ਘਰ ਜਾ ਕੇ ਪੀਣ ਲਈ ਸਾਨੂੰ ਪਾਣੀ ਨਾ ਮਿਲੇ ਤਾ ਸਾਡਾ ਕੀ ਹਾਲ ਹੋਵੇਗਾ, ਇਸ ਲਈ ਜੇਕਰ ਅਸੀਂ ਪਾਣੀ ਬਚਾਉਣਾ ਹੈ ਤਾਂ ਸਾਨੂੰ ਸਾਰਿਆਂ ਨੂੰ ਜਾਗਰੂਕ ਹੋਣਾ ਪਵੇਗਾ।
ਝੋਨੇ ਸਿੱਧੀ ਬਿਜਾਈ ਲਾਭਦਾਇਕ ਨਹੀਂ : ਕਿਸਾਨ
ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਕਹਿੰਦੀ ਹੈ ਕਿ ਜਿਸ ਕਿਸਾਨ ਕੋਲ 10 ਏਕਡ਼ ਜ਼ਮੀਨ ਹੈ ਜੇ, ਉਹ ਪਾਣੀ ਬਚਾਉਣ ਦਾ ਉਪਰਾਲਾ ਕਰਨਾ ਚਾਹੇ ਤਾਂ 10 ਏਕਡ਼ ’ਚ ਝੋਨੇ ਤੋਂ ਇਲਾਵਾ ਕੋਈ ਹੋਰ ਰਵਾਇਤੀ ਫ਼ਸਲਾ ਬੀਜ ਲਵੇ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਰਵਾਇਤੀ ਫ਼ਸਲਾਂ ਬੀਜਣ ਨੂੰ ਤਿਆਰ ਹਾਂ ਦੂਜੀਆਂ ਫ਼ਸਲਾਂ ਦੀ ਕੋਈ ਪੱਕੀ ਮੰਡੀਕਰਨ ਦੀ ਨੀਤੀ ਸਰਕਾਰ ਲੈ ਕੇ ਆਵੇ। ਇਸ ਵਾਰ ਸਰਕਾਰ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਤੇ 1500 ਰੁਪਏ ਵੀ ਏਕਡ਼ ਦੇਣ ਦਾ ਲਾਲਚ ਦਿੱਤਾ ਹੈ ਪਰ ਕਿਸਾਨ ਕਹਿੰਦੇ ਕਿ ਝੋਨੇ ਸਿੱਧੀ ਬਿਜਾਈ ਲਾਭਦਾਇਕ ਨਹੀਂ ਹੈ। ਇਸ ਕਰਕੇ ਇਹ ਸਾਰਾ ਕੁਝ ਛੱਡ ਕੇ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ।
ਇਹ ਵੀ ਪੜ੍ਹੋ : ਫਿਰੋਜ਼ਪੁਰ ਤੋਂ ਵੱਡੀ ਖ਼ਬਰ: ਮਹਿਲਾ ਕਾਂਸਟੇਬਲ ਦਾ ਗੋਲੀਆਂ ਮਾਰ ਕੇ ਕਤਲ ਕਰਨ ਮਗਰੋਂ ਕਾਂਸਟੇਬਲ ਨੇ ਕੀਤੀ ਖ਼ੁਦਕੁਸ਼ੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਨਹੀਂ ਬਾਜ ਆ ਰਹੇ ਸ਼ਰਾਰਤੀ ਅਨਸਰ, ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ 'ਚ ਬਾਹਰੋਂ ਸੁੱਟੇ ਪੈਕੇਟ 'ਚੋਂ ਬਰਾਮਦ ਹੋਏ ਮੋਬਾਇਲ
NEXT STORY