ਕਪੂਰਥਲਾ(ਗੌਰਵ)— ਟ੍ਰੈਫਿਕ ਪੁਲਸ ਵੱਲੋਂ ਕਪੂਰਥਲਾ ਸ਼ਹਿਰ 'ਚ ਟਿੱਪਰਾਂ ਸਮੇਤ ਵੱਡੇ ਵਾਹਨਾਂ ਨੂੰ ਸ਼ਹਿਰ ਦੇ ਭੀੜ ਵਾਲੇ ਇਲਾਕਿਆਂ 'ਚ ਦਿਨ ਦੇ ਸਮੇਂ ਰੋਕ ਕੇ ਜਿੱਥੇ ਲੋਕਾਂ ਨੂੰ ਟ੍ਰੈਫਿਕ ਜਾਮ ਤੋਂ ਕਾਫੀ ਹੱਦ ਤੱਕ ਰਾਹਤ ਦਿਵਾਈ ਹੈ ਉਥੇ ਹੀ ਟ੍ਰੈਫਿਕ ਪੁਲਸ ਦੀ ਇਸ ਕਾਰਵਾਈ ਨਾਲ ਸੜਕ ਹਾਦਸਿਆਂ 'ਚ ਵੀ ਕਾਫੀ ਕਮੀ ਆਈ ਹੈ। ਉਕਤ ਸ਼ਬਦ ਉੱਘੇ ਸਮਾਜ ਸੇਵਕ ਧੀਰਜ ਸੇਤੀਆ ਨੇ 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਹੇ। ਉਨ੍ਹਾਂ ਨੇ ਕਿਹਾ ਕਿ ਕਪੂਰਥਲਾ ਸ਼ਹਿਰ 'ਚ ਪਿਛਲੇ ਕੁਝ ਸਾਲਾਂ ਤੋਂ ਦਿਨ ਦੇ ਸਮੇਂ ਆਉਣ ਵਾਲੇ ਤੇਜ਼ ਰਫਤਾਰ ਟਿੱਪਰਾਂ ਨੇ ਲੋਕਾਂ ਦਾ ਜਿਊਣਾ ਮੁਸ਼ਕਿਲ ਕੀਤਾ ਹੋਇਆ ਸੀ, ਜਿਸ ਕਾਰਨ ਕਈ ਲੋਕਾਂ ਨੂੰ ਆਪਣੀਆਂ ਜਾਨਾਂ ਵੀ ਗੁਆਉਣੀਆਂ ਪਈਆਂ ਪਰ ਇਸ ਦੇ ਬਾਵਜੂਦ ਸ਼ਹਿਰ 'ਚ ਦਿਨ ਦੇ ਸਮੇਂ ਟਿੱਪਰਾਂ ਅਤੇ ਵੱਡੇ ਵਾਹਨ ਦੇ ਪ੍ਰਵੇਸ਼ ਨੂੰ ਰੋਕਣ ਲਈ ਕੋਈ ਯਤਨ ਨਹੀਂ ਕੀਤਾ ਜਾ ਰਿਹਾ ਸੀ।
ਚੰਡੀਗੜ੍ਹ ਘੁੰਮਣ ਆਈ ਮਾਸੂਮ ਨੇ ਦੁਨੀਆ ਨੂੰ ਕਿਹਾ ਅਲਵਿਦਾ, ਜਾਂਦੇ-ਜਾਂਦੇ 2 ਪਰਿਵਾਰਾਂ ਨੂੰ ਦੇ ਗਈ ਅਣਮੁੱਲਾ ਤੋਹਫਾ
NEXT STORY