ਰੂਪਨਗਰ - ਰੂਪਨਗਰ ਨੈਸ਼ਨਲ ਹਾਈਵੇਅ 'ਤੇ ਪਲਟੇ ਇਕ ਟਰੱਕ ਨਾਲ ਅਚਾਨਕ ਦੋ ਹੋਰ ਟਰੱਕ ਟਕਰਾਅ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸੀਮੈਂਟ ਨਾਲ ਭਰਿਆ ਟਰੱਕ ਕਾਨਪੁਲ ਖੁਨ ਤੋਂ ਸਮਾਣਾ ਵੱਲ ਜਾ ਰਿਹਾ ਸੀ। ਜਿਵੇ ਹੀ ਟਰੱਕ ਰੂਪਨਗਰ ਨੈਸ਼ਨਲ ਹਾਈਵੇਅ 'ਤੇ ਪਹੁੰਚਿਆ ਤਾਂ ਅਚਾਨਕ ਟਰੱਕ ਦਾ ਅਗਲਾ ਟਾਇਰ ਫੱਟ ਗਿਆ ਤੇ ਟਰੱਕ ਡਵਾਈਡਰ ਨਾਲ ਟਕਰਾਅ ਕੇ ਪਲਟ ਗਿਆ। ਇਹ ਹਾਦਸਾ ਵੇਖ ਪਿੱਛੇ ਆ ਰਿਹਾ ਟਰੱਕ ਰੁਕ ਗਿਆ ਪਰ ਹਾਲਾਤ ਉਸ ਸਮੇਂ ਵਿਗੜ ਗਏ ਜਦੋਂ ਉਸ ਦੇ ਪਿੱਛੇ ਆ ਰਹੇ ਤੀਜੇ ਟਰੱਕ ਦੀ ਬ੍ਰੇਕ ਨਹੀਂ ਲੱਗੀ ਜਿਸ ਕਾਰਨ ਉਹ ਹਾਦਸਾਗ੍ਰਸਤ ਟਰੱਕ ਨਾਲ ਟਕਰਾਅ ਗਿਆ।
ਹਾਦਸੇ 'ਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਾਦਸੇ ਤੋਂ ਬਾਅਦ ਟਰੱਕ ਨੂੰ ਖਾਲੀ ਕਰਵਾਇਆ ਗਿਆ ਤਾਂ ਜੋ ਰਸਤਾ ਸਾਫ ਕਰਕੇ ਅਵਾਜਾਈ ਮੁੜ ਸ਼ੁਰੂ ਕੀਤੀ ਜਾ ਸਕੇ।
ਇੰਪਰੂਵਮੈਂਟ ਟਰੱਸਟ 'ਚ ਈ. ਓ. ਨੇ ਫੜੀ ਇੰਜੀਨੀਅਰਿੰਗ ਬ੍ਰਾਂਚ ਦੀ ਧਾਂਦਲੀ
NEXT STORY