ਗੁਰਦਾਸਪੁਰ (ਗੁਰਪ੍ਰੀਤ)- ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਭੇਡ ਪੱਤਣ ਜਿੱਥੇ ਦਾ ਗੁਰਮੇਲ ਸਿੰਘ ਦੋ ਸਾਲ ਬਾਅਦ ਆਪਣੇ ਘਰ ਅੱਜ ਸਵੇਰੇ ਪਰਤਿਆ ਹੈ। ਜਾਣਕਾਰੀ ਮੁਤਾਬਕ ਗੁਰਮੇਲ ਸਿੰਘ ਦੋ ਸਾਲ ਪਹਿਲਾਂ 50 ਲੱਖ ਲਾ ਕੇ ਅਮਰੀਕਾ ਜਾਣ ਲਈ ਆਪਣੇ ਘਰੋਂ ਨਿਕਲਿਆ ਸੀ ਪਰ ਏਜੰਟ ਨੇ ਉਸ ਨੂੰ ਦੋ ਸਾਲ ਦੁਬਈ ਅਤੇ ਹੋਰ ਦੇਸ਼ਾਂ 'ਚ ਘੁਮਾਉਣ ਤੋਂ ਇਲਾਵਾ ਜੰਗਲਾਂ ਵਿੱਚ ਰੱਖਿਆ। ਜਨਵਰੀ ਦੇ ਆਖਿਰ 'ਚ ਗੁਰਮੇਲ ਸਿੰਘ ਨੂੰ ਅਮਰੀਕਾ ਦੀ ਡੋਂਕੀ ਲਗਾਈ ਹੈ ਤਾਂ ਤੁਰੰਤ ਅਮਰੀਕਾ ਦੀ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਅੱਜ ਜਦ ਨੌਜਵਾਨ ਗੁਰਮੇਲ ਸਿੰਘ ਘਰ ਆਇਆ ਤਾਂ ਉਸਦੀ ਹਾਲਾਤ ਠੀਕ ਨਹੀਂ ਹੈ ਅਤੇ ਗੁਰਮੇਲ ਡਿਪਰੈਸ਼ਨ 'ਚ ਹੈ ਜਿਸ ਦੀ ਵਜ੍ਹਾ ਕਰਕੇ ਗੁਰਮੇਲ ਨੂੰ ਉਸਦੇ ਰਿਸ਼ਤੇਦਾਰ ਆਪਣੇ ਨਾਲ ਲੈ ਗਏ ਤਾਂ ਕਿ ਉਸਨੂੰ ਸੁਖਾਲਾ ਮਾਹੌਲ ਦਿੱਤਾ ਜਾਵੇ।
ਇਹ ਵੀ ਪੜ੍ਹੋ- ਡਿਪੋਰਟ ਹੋਏ ਭਾਰਤੀਆਂ ਨੂੰ ਅੰਮ੍ਰਿਤਸਰ ਪਹੁੰਚਦਿਆਂ ਹੀ ਮਿਲਣਗੀਆਂ ਸਹੂਲਤਾਂ, CM ਮਾਨ ਪਹੁੰਚੇ ਅੰਮ੍ਰਿਤਸਰ
ਪਿਤਾ ਨੇ ਦੱਸੀ ਹੱਡਬੀਤੀ
ਗੁਰਮੇਲ ਦੇ ਪਿਤਾ ਨੇ ਦੱਸਿਆ ਕਿ ਉਹ ਸਾਬਕਾ ਫੌਜੀ ਹੈ ਅਤੇ ਢਾਬਾ ਚਲਾਉਂਦਾ ਹੈ। ਉਨ੍ਹਾਂ ਦੱਸਿਆ ਕਿ ਉਹ ਢਾਬੇ ਦੇ ਖੁਦ ਕੰਮ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਨ ਕਰਦਾ ਹੈ। ਗੁਰਮੇਲ ਦੇ ਪਿਤਾ ਨੇ ਕਿਹਾ ਕਿ ਜ਼ਮੀਨ ਘਰ ਗਹਿਣੇ ਰੱਖ ਕਰਜ਼ਾ ਚੁੱਕ ਕੇ ਆਪਣੇ ਪੁੱਤ ਨੂੰ ਵਿਦੇਸ਼ ਭੇਜਿਆ ਸੀ ਕਿ ਘਰ ਦੇ ਹਾਲਾਤ ਠੀਕ ਹੋ ਜਾਣਗੇ ਪਰ ਹੁਣ ਤਾਂ ਸਭ ਕੁਝ ਗੁਆ ਲਿਆ ਅਤੇ ਉਨ੍ਹਾਂ ਕਿਹਾ ਕਿ ਜੇਕਰ ਹੁਣ ਸਰਕਾਰ ਸਾਡੀ ਕੋਈ ਮਦਦ ਕਰੇ ਸਾਨੂੰ ਏਜੰਟ ਕੋਲੋਂ ਪੈਸੇ ਵਾਪਸ ਦਿਵਾਏ ਫਿਰ ਹੀ ਸਾਡਾ ਪਰਿਵਾਰ ਸੌਖੇ ਰੋਟੀ ਖਾ ਸਕਦਾ ਹੈ ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ ਦੋ ਦਿਨ ਡਰਾਈ ਡੇਅ ਘੋਸ਼ਿਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡਿਪੋਰਟ ਹੋਏ ਨੌਜਵਾਨਾਂ ਨੂੰ ਲੈ ਕੇ CM ਭਗਵੰਤ ਮਾਨ ਦਾ ਵੱਡਾ ਬਿਆਨ, ਕੀਤੀ ਖ਼ਾਸ ਅਪੀਲ
NEXT STORY