ਲੁਧਿਆਣਾ— ਬਿਹਲੋਲਪੁਰ 'ਚ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਇਕ ਵਿਦਿਆਰਥੀ ਨੂੰ ਬੰਦੀ ਬਣਾ ਕੇ ਕੇਸ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਵਿਦਿਆਰਥੀ ਰੋਜ਼ਾਨਾ ਵਾਂਗ ਸ਼ਾਮ ਨੂੰ ਟਿਊਸ਼ਨ ਪੜ੍ਹਣ ਗਿਆ ਸੀ ਪਰ ਜਦੋਂ ਉਹ ਦੇਰ ਸ਼ਾਮ ਤਕ ਘਰ ਨਹੀਂ ਪਹੁੰਚਿਆ ਤਾਂ ਉਸ ਦੀ ਮਾਂ ਨੇ ਉਸ ਨੂੰ ਫੋਨ ਕੀਤਾ ਪਰ ਜਦੋਂ ਉਸ ਨੇ ਫੋਨ ਨਹੀਂ ਚੁੱਕਿਆ ਤਾਂ ਪੀੜਤ ਦੀ ਮਾਂ ਉਸ ਦੀ ਭਾਲ 'ਚ ਨਿਕਲੀ ਤੇ ਪਿੰਡ 'ਚ ਹੀ ਥੋੜ੍ਹੀ ਦੂਰ ਉਸ ਦਾ ਫੋਨ ਤੇ ਬੈਗ ਮਿਲਿਆ। ਪੀੜਤ ਮਾਂ ਦਾ ਬੇਟਾ ਵੀ ਉਥੇ ਹੀ ਬੇਹੋਸ਼ੀ ਦੀ ਹਾਲਤ ਪਾਇਆ ਗਿਆ, ਉਸ ਦੇ ਮੁੰਹ 'ਤੇ ਕੱਪੜਾ ਬੰਨ੍ਹਿਆ ਹੋਇਆ ਸੀ ਤੇ ਸਿਰ 'ਚ ਸੱਟ ਵੀ ਲੱਗੀ ਹੋਈ ਸੀ। ਸਿਰਫ ਇੰਨਾ ਹੀ ਨਹੀਂ ਉਸ ਦਾ ਸ੍ਰੀ ਸਾਹਿਬ ਵੀ ਕੱਢ ਕੇ ਦੂਰ ਸੁੱਟਿਆ ਹੋਇਆ ਸੀ ਤੇ ਕੇਸ ਕਤਲ ਕੀਤੇ ਹੋਏ ਸਨ। ਫਿਲਹਾਲ ਪੀੜਤ ਲੜਕੇ ਨੂੰ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਪੁਲਸ ਨੂੰ ਸੂਚਨਾ ਦੇਣ ਤੋਂ ਬਾਅਦ ਪੁਲਸ ਨੇ ਹਾਦਸੇ ਵਾਲੀ ਥਾਂ ਦਾ ਜਾਇਜ਼ਾ ਲਿਆ। ਪੁਲਸ ਨੇ ਮਾਮਲੇ ਨੂੰ ਸ਼ੱਕੀ ਦੱਸਿਆ ਹੈ। ਪੁਲਸ ਮਾਮਲੇ ਦੀ ਵੱਖ ਵੱਖ ਪਹਿਲੂਆਂ 'ਤੋਂ ਜਾਂਚ ਕਰ ਰਹੀ ਹੈ।
ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਕਰਮਚਾਰੀਆਂ ਵਲੋਂ ਪ੍ਰਦਰਸ਼ਨ
NEXT STORY