ਬੁਢਲਾਡਾ (ਮਨਜੀਤ) : ਲਾਭਪਾਤਰੀ ਕਾਰਡ ਤੇ ਗਰੀਬ ਵਰਗ ਨੂੰ ਦੋ ਰੁਪਏ ਕਿਲੋ ਕਣਕ ਵੰਡਣ ਦੀ ਮੁਹਿੰਮ ਆਰੰਭ ਦਿੱਤੀ ਹੈ, ਜਿਸ ਦੀ ਸ਼ੁਰੂਆਤ ਕਾਂਗਰਸੀ ਆਗੂ ਸੁਖਦੇਵ ਸਿੰਘ ਭੱਟੀ ਆਈ.ਪੀ.ਐੱਸ. (ਰਿਟਾ.) ਨੇ ਆਪਣੇ ਪਿੰਡ ਜੋਈਆਂ ਤੋਂ ਕੀਤੀ ਸੀ। ਇਸ ਮੁਹਿੰਮ ਦੀ ਲੜੀ ਨੂੰ ਅੱਗੇ ਤੋਰਦਿਆਂ ਹੋਇਆ ਜ਼ਿਲਾ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਦੋਦੜਾ ਨੇ ਪਿੰਡ ਦਰੀਆਪੁਰ ਕਲਾਂ ਵਿਖੇ ਕਣਕ ਵੰਡਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿਹਾ ਕਿ ਹਲਕਾ ਇੰਚਾਰਜ ਰਣਜੀਤ ਕੌਰ ਭੱਟੀ ਦੀਆਂ ਹਦਾਇਤਾਂ 'ਤੇ ਕਾਂਗਰਸੀ ਵਰਕਰਾਂ ਵੱਲੋਂ ਕਣਕ ਵੰਡ ਪ੍ਰਣਾਲੀ ਨੂੰ ਸਹੀ ਤਰੀਕੇ ਨਾਲ ਲੋੜਵੰਦਾਂ ਨੂੰ ਕਣਕ ਪੂਰੀ ਪਹੁੰਚਾਉਣ ਲਈ ਵਿਭਾਗ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਜਸਵੀਰ ਸਿੰਘ ਨੇ ਦੱਸਿਆ ਕਿ ਇਹ ਲਾਭਪਾਤਰੀਆਂ ਨੂੰ ਛੇ ਮਹੀਨਿਆਂ ਦੀ ਕਣਕ ਦੋ ਰੁਪਏ ਕਿਲੋ ਲਾਭਪਾਤਰੀ ਕਾਰਡ 'ਤੇ ਵੰਡੀ ਗਈ ਹੈ। ਇਸ ਮੌਕੇ ਕੇ.ਸੀ.ਬਾਵਾ ਬੱਛੌਆਣਾ ਕਾਂਗਰਸੀ ਆਗੂ, ਸਰਪੰਚ ਛਿੰਦਰਪਾਲ ਸਿੰਘ ਤੋਂ ਇਲਾਵਾ ਹੋਰ ਵੀ ਮੌਜੂਦ ਸਨ।
ਨਾਭਾ-ਮਲੇਰਕੋਟਲਾ ਰੋਡ 'ਤੇ ਬਾਰਿਸ਼ ਕਾਰਨ ਹਾਦਸੇ ਦੀ ਸ਼ਿਕਾਰ ਹੋਈ ਬੱਸ, ਕਈ ਜ਼ਖਮੀ
NEXT STORY