ਅੰਮ੍ਰਿਤਸਰ, (ਸੰਜੀਵ)- ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕਰ ਕੇ ਹਾਈਟੈੱਕ ਕੀਤੀ ਗਈ ਅੰਮ੍ਰਿਤਸਰ ਸੈਂਟਰਲ ਜੇਲ ਦੀ ਸੁਰੱਖਿਆ ਨੂੰ ਲੈ ਕੇ ਬੇਸ਼ੱਕ ਜੇਲ ਪ੍ਰਸ਼ਾਸਨ ਲੱਖ ਦਾਅਵੇ ਕਰ ਰਿਹਾ ਹੈ ਪਰ ਇਸ ਦੇ ਉਲਟ ਜੇਲ ਨੂੰ ਆਪਣੀ ਪਨਾਹਗਾਹ ਬਣਾਈ ਬੈਠੇ ਖਤਰਨਾਕ ਗੈਂਗਸਟਰ ਅਤੇ ਸਮੱਗਲਰ ਬੜੀ ਆਸਾਨੀ ਨਾਲ ਜੇਲ ਦੇ ਸੁਰੱਖਿਆ ਕਵਚ ਨੂੰ ਤਾਰਪੀਡੋ ਕਰ ਰਹੇ ਹਨ। ਆਏ ਦਿਨ ਜੇਲ 'ਚ ਹੋ ਰਹੀਆਂ ਘਟਨਾਵਾਂ ਇਸ ਗੱਲ ਦੀਆਂ ਗਵਾਹ ਹਨ ਕਿ ਇਥੇ ਸਭ ਕੁਝ ਠੀਕ ਨਹੀਂ ਹੈ। ਮਈ ਮਹੀਨੇ ਵਿਚ ਵਾਪਰੀਆਂ ਘਟਨਾਵਾਂ 'ਤੇ ਨਜ਼ਰ ਦੌੜਾਈਏ ਤਾਂ 30 ਦਿਨਾਂ ਵਿਚ ਜੇਲ ਪ੍ਰਸ਼ਾਸਨ ਨੇ 59 ਮੋਬਾਇਲ ਫੋਨ, 30 ਬੰਡਲ ਬੀੜੀਆਂ ਤੇ 465 ਨਸ਼ੀਲੀਆਂ ਗੋਲੀਆਂ ਦੀ ਬਰਾਮਦਗੀ ਕੀਤੀ ਹੈ।
ਇਕ ਪਾਸੇ ਜੇਲ ਵਿਚ ਫੁਲਪਰੂਫ ਸੁਰੱਖਿਆ ਦਾ ਦਾਅਵਾ ਕੀਤਾ ਜਾਂਦਾ ਹੈ ਤੇ ਦੂਜੇ ਪਾਸੇ ਜੇਲ ਕੰਪਲੈਕਸ 'ਚੋਂ ਭਾਰੀ ਗਿਣਤੀ 'ਚ ਹੋ ਰਹੀ ਗੈਰ-ਕਾਨੂੰਨੀ ਸਾਮਾਨ ਦੀ ਬਰਾਮਦਗੀ ਕਿਤੇ ਨਾ ਕਿਤੇ ਉਨ੍ਹਾਂ ਕਾਲੀਆਂ ਭੇਡਾਂ ਵੱਲ ਇਸ਼ਾਰਾ ਕਰ ਰਹੀ ਹੈ ਜੋ ਵਰਦੀ ਦੀ ਆੜ ਵਿਚ ਜੇਲ 'ਚ ਕੈਦ ਖਤਰਨਾਕ ਮੁਜਰਿਮਾਂ ਦੀ ਮਦਦ ਕਰ ਰਹੇ ਹਨ। ਬਿਨਾਂ ਮਿਲੀਭੁਗਤ ਪਰਿੰਦਾ ਵੀ ਜੇਲ ਵਿਚ ਪਰ ਨਹੀਂ ਮਾਰ ਸਕਦਾ ਅਤੇ 30 ਦਿਨਾਂ 'ਚ 59 ਮੋਬਾਇਲਾਂ ਦਾ ਮਿਲਣਾ ਜੇਲ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਲਈ ਗੰਭੀਰ ਜਾਂਚ ਦਾ ਵਿਸ਼ਾ ਹੈ।
ਨਸ਼ੀਲੇ ਪਦਾਰਥਾਂ ਦੇ ਧੰਦੇਬਾਜ਼ ਕਾਬੂ
NEXT STORY