ਤਰਨ ਤਾਰਨ,(ਰਮਨ,ਰਾਜੂ)—ਕਣਕ ਚੋਰੀ ਦੇ ਕੇਸ 'ਚ ਫਸਾਏ ਗਏ ਆਪਣੇ ਪਤੀ ਨੂੰ ਮਾਰ ਕੁਟਾਈ ਕਰਨ ਵਾਲੇ ਵਿਅਕਤੀਆਂ ਤੋਂ ਛੁਡਾਉਣ ਗਈ ਪਤਨੀ ਵਲੋਂ ਦੁਖੀ ਹੋ ਕੇ ਫਾਹਾ ਲੈ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਔਰਤ ਨੂੰ ਆਸ-ਪਾਸ ਦੇ ਲੋਕਾਂ ਨੇ ਮੌਕੇ 'ਤੇ ਪੁੱਜ ਕੇ ਪੀੜਤ ਔਰਤ ਦੀ ਜਾਨ ਬਚਾਈ ਅਤੇ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਹਸਪਤਾਲ 'ਚ ਦਾਖਲ ਕਰਵਾਇਆ, ਜਿਥੇ ਉਸ ਦੀ ਹਾਲਤ 'ਚ ਹੁਣ ਕਾਫੀ ਸੁਧਾਰ ਹੈ।
ਜਾਣਕਾਰੀ ਮੁਤਾਬਕ ਸਿਮਰਜੀਤ ਕੌਰ ਪਤਨੀ ਜਗਰੂਪ ਸਿੰਘ ਨਿਵਾਸੀ ਪਿੰਡ ਢੋਟੀਆਂ ਨੇ ਹਸਪਤਾਲ 'ਚ ਜੇਰੇ ਇਲਾਜ ਦੌਰਾਨ ਦੱਸਿਆ ਕਿ ਮਿਤੀ 17 ਜੂਨ ਨੂੰ ਛਬੀਲ ਵਾਲੇ ਦਿਨ ਪਿੰਡ ਦੇ ਕਿਸੇ ਘਰ 'ਚ ਛਬੀਲ ਲਗੀ ਸੀ, ਜਿਸ ਦੌਰਾਨ ਉਸ ਦਾ ਪਤੀ ਜਗਰੂਪ ਸਿੰਘ ਆਪਣੇ ਘਰ 'ਚ ਮੌਜੂਦ ਸੀ। ਕੁੱਝ ਦੇਰ ਬਾਅਦ ਉਸ ਨੂੰ ਪਤਾ ਲੱਗਾ ਕਿ ਪਿੰਡ 'ਚ ਰਹਿਣ ਵਾਲੇ ਤਿੰਨ ਵਿਅਕਤੀ ਸ਼ਮਸ਼ੇਰ ਸਿੰਘ ਪੱੁੱਤਰ ਜਗਤਾਰ ਸਿੰਘ, ਹਰਪ੍ਰੀਤ ਸਿੰਘ ਪੁੱਤਰ ਓਮ ਸਿੰਘ ਅਤੇ ਪ੍ਰਕਾਸ਼ ਸਿੰਘ ਪੁੱਤਰ ਜਸਵਿੰਦਰ ਸਿੰਘ ਨੇ ਉਸ ਦੇ ਪਤੀ ਨੂੰ ਜਬਰਦਸਤੀ ਘਰੋਂ ਚੁੱਕ ਲਿਆ ਅਤੇ ਉਸ ਦੀ ਪਿੰਡ ਵਿਚਾਲੇ ਮਾਰ ਕੁੱਟ ਕਰਦੇ ਹੋਏ ਸ਼ਮਸ਼ਾਨ ਘਾਟ ਵੱਲ ਲਿਜਾ ਰਹੇ ਸਨ। ਜਿਸ ਉਪਰੰਤ ਉਸ ਨੇ ਰਸਤੇ 'ਚ ਉਕਤਾਂ ਲੋਕਾ ਸਾਹਮਣੇ ਤਰਲੇ ਮਿਨਤਾਂ ਕੀਤੀਆਂ ਕਿ ਉਸ ਦੇ ਪਤੀ ਨੂੰ ਨਾ ਮਾਰੋ ਪਰ ਉਕਤ ਲੋਕਾਂ ਨੇ ਉਸ ਦੀ ਗੱਲ ਨਹੀਂ ਮੰਨੀ। ਉਕਤ ਤਿੰਨਾਂ ਵਿਅਕਤੀਆਂ ਨੇ ਉਸ ਦੀ ਸੁਣਵਾਈ ਕਰਨ ਤੋਂ ਬਗੈਰ ਪਿੰਡ ਵਾਸੀਆਂ ਸਾਹਮਣੇ ਸਿਮਰਜੀਤ ਕੌਰ ਦੇ ਕਪੜੇ ਪਾੜ ਦਿੱਤੇ।
ਸਿਮਰਜੀਤ ਨੇ ਦੱਸਿਆ ਕਿ ਉਸ ਨੂੰ ਇਹਨਾਂ ਤਿੰਨਾਂ ਨੇ ਇੰਨਾ ਜ਼ਿਆਦਾ ਜਲੀਲ ਕੀਤਾ ਕਿ ਉਹ ਦੱਸ ਨਹੀ ਸਕਦੀ। ਬਾਅਦ 'ਚ ਉਸ ਦੇ ਪਤੀ ਨੂੰ ਪਿੰਡ ਦੇ ਸ਼ਮਸ਼ਾਨ ਵਿਚ ਲੈ ਗਏ, ਜਿਥੇ ਕਰੀਬ 10 ਹੋਰ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਪਤੀ ਦੀ ਡਾਂਗਾਂ-ਸੋਟੀਆਂ ਨਾਲ ਮਾਰ ਕੁੱਟ ਕੀਤੀ ਅਤੇ ਉਸ ਨੂੰ ਚੌਂਕੀ ਨੌਸ਼ਹਿਰਾ ਪੰਨੂਆਂ ਵਿਖੇ ਇਹ ਕਹਿ ਕੇ ਫੜਾ ਦਿੱਤਾ ਕਿ ਜਗਰੂਪ ਸਿੰਘ ਨੇ ਉਨ੍ਹਾਂ ਦੀ ਕਣਕ ਚੋਰੀ ਕੀਤੀ ਹੈ। ਸਿਮਰਜੀਤ ਕੌਰ ਦੇ ਸਹੁਰੇ ਲਖਬੀਰ ਸਿੰਘ ਅਤੇ ਸੱਸ ਪਰਮਜੀਤ ਕੌਰ ਨੇ ਦੱਸਿਆ ਕਿ ਉਹ ਆਪਣੇ ਬੇਟੇ ਦੀ ਸੱਚਾਈ ਦੱਸਣ ਲਈ ਚੌਂਕੀ ਇੰਚਾਰਜ ਮੁਖਤਿਆਰ ਸਿੰਘ ਨੂੰ ਮਿਲਣ ਗਏ, ਜਿਥੇ ਉਹਨਾਂ ਨੂੰ ਕੋਈ ਇਨਸਾਫ ਨਹੀ ਮਿਲਿਆ ਅਤੇ ਪੁਲਸ ਨੇ ਉਹਨਾਂ ਦੇ ਬੇਟੇ ਖਿਲਾਫ ਮਾਮਲਾ ਦਰਜ ਕਰ ਲਿਆ। ਇਸ ਤੋਂ ਦੁਖੀ ਅਤੇ ਨਿਰਾਸ਼ ਹੋਣ ਦੇ ਨਾਲ-ਨਾਲ ਆਪਣੀ ਇੱਜ਼ਤ ਰੁਲਦੀ ਵੇਖ ਸਿਮਰਨਜੀਤ ਨੇ ਮੰਗਲਵਾਰ ਦੀ ਸ਼ਾਮ ਆਪਣੇ ਘਰ ਦੇ ਕਮਰੇ ਨੂੰ ਅੰਦਰੋਂ ਕੁੰਡੀ ਲਾ ਕੇ ਫਾਹਾ ਲੈ ਲਿਆ। ਸਿਮਰਨਜੀਤ ਕੌਰ ਨੇ ਉਕਤ ਤਿੰਨ ਦੋਸ਼ੀਆਂ ਦੇ ਨਾਮ ਲਿਖਦੇ ਹੋਏ ਸੁਸਾਈਡ ਨੋਟ ਤਕ ਲਿਖਾ ਦਿੱਤਾ ਪਰੰਤੂ ਰੱਸੇ ਨਾਲ ਲਮਕਦੀ ਸਿਮਰਨਜੀਤ ਨੂੰ ਆਸ-ਪਾਸ ਦੇ ਗੁਆਢੀਆਂ ਅਤੇ ਸੱਸ ਪਰਮਜੀਤ ਕੌਰ ਨੇ ਰੌਲਾ ਪਾ ਕੇ ਕਮਰੇ ਦਾ ਦਰਵਾਜਾ ਤੋੜ ਗੰਭੀਰ ਹਾਲਤ 'ਚ ਬਚਾ ਲਿਆ। ਜਿਸ ਤੋ ਬਾਅਦ ਉਸ ਨੂੰ ਪਹਿਲਾ ਕੈਰੋ ਅਤੇ ਬਾਅਦ ਵਿਚ ਤਰਨ ਤਾਰਨ ਦੇ ਸਰਕਾਰੀ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ। ਤੀ ਹੈ। ਉਸ ਨੇ ਕਿਹਾ ਕਿ ਦੋਸ਼ੀਆਂ ਖਿਲਾਫ ਉਸ ਦੀ ਇੱਜ਼ਤ ਰੋਲਣ ਸਬੰਧੀ ਪਰਚਾ ਦਰਜ ਕੀਤਾ ਜਾਵੇ।
ਆਦਰਸ਼ ਨਗਰ 'ਚ ਭਾਜਪਾ ਆਗੂ ਦੇ ਘਰ ਜੂਆ ਖੇਡ ਰਹੇ 8 ਲੋਕ ਗ੍ਰਿਫਤਾਰ
NEXT STORY