ਤਲਵੰਡੀ ਭਾਈ (ਗੁਲਾਟੀ) : ਮਹਿਲਾ ਕ੍ਰਿਕਟ ਦੇ ਇਤਿਹਾਸ ਵਿਚ ਨਵੇਂ ਕੀਰਤੀਮਾਨ ਸਥਾਪਤ ਕਰਨ ਵਾਲੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਟਾਰ ਬੱਲੇਬਾਜ ਹਰਮਨਪ੍ਰੀਤ ਕੌਰ ਦਾ ਤਲਵੰਡੀ ਭਾਈ ਪੁੱਜਣ 'ਤੇ ਇਲਾਕਾ ਨਿਵਾਸੀਆਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਸ਼ਹਿਰ ਵਿਚ ਕੱਢੇ ਗਏ ਰੋਡ ਸ਼ੋਅ ਦੌਰਾਨ ਹਰਮਨਪ੍ਰੀਤ ਕੌਰ ਥਾਂ-ਥਾਂ 'ਤੇ ਫੁੱਲਾਂ ਦੇ ਹਾਰਾਂ ਅਤੇ ਸਿਰੋਪਾਓ ਰਾਹੀਂ ਸਨਮਾਨਤ ਕੀਤਾ ਗਿਆ। ਇਹ ਰੋਡ ਸ਼ੋਅ ਮੋਗਾ-ਫਿਰੋਜ਼ਪੁਰ ਚੌਕ ਤੋਂ ਹੁੰਦਾ ਹੋਇਆ ਨਵਾਂ ਬੱਸ ਸਟੈਂਡ, ਪੁਰਾਣਾ ਬੱਸ ਸਟੈਂਡ, ਮੇਨ ਬਾਜ਼ਾਰ, ਪੁਰਾਣੀ ਦਾਣਾ ਮੰਡੀ ਹੁੰਦਾ ਹੋਇਆ ਅਖੀਰ ਐਸ.ਕੇ.ਸੀਨੀਅਰ ਸੈਕੰਡਰੀ ਸਕੂਲ ਵਿਖੇ ਸਮਾਪਤ ਹੋਇਆ। ਜਿੱਥੇ ਹਰਮਨਪ੍ਰੀਤ ਕੌਰ ਨੇ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ ਅਤੇ ਸਕੂਲ ਸਟਾਫ ਅਤੇ ਵਿਦਿਆਰਥੀਆਂ ਨਾਲ ਕੁਝ ਸਮਾਂ ਬਿਤਾਇਆ।
ਇਸ ਮੌਕੇ ਉਨ੍ਹਾਂ ਕਿਹਾ ਕਿ ਕ੍ਰਿਕਟ ਜਗਤ ਵਿਚ ਉਨ੍ਹਾਂ ਨੂੰ ਮਿਲੀ ਪ੍ਰਸਿੱਧੀ ਉਸ ਦੇ ਮਾਤਾ-ਪਿਤਾ ਅਤੇ ਤਲਵੰਡੀ ਭਾਈ ਕ੍ਰਿਕਟ ਅਕੈਡਮੀ ਦੀ ਦੇਣ ਹੈ। ਇਥੇ ਜ਼ਿਕਰਯੋਗ ਹੈ ਕਿ ਹਰਮਨਪ੍ਰੀਤ ਕੌਰ ਨੇ ਤਲਵੰਡੀ ਭਾਈ ਦੇ ਐਸ.ਕੇ.ਸੀਨੀਅਰ ਸੈਕੰਡਰੀ ਸਕੂਲ ਵਿਖੇ ਦਸਵੀਂ ਕਰਨ ਉਪੰਰਤ ਤਲਵੰਡੀ ਭਾਈ ਦੀ ਗਿਆਨ ਜੋਤੀ ਕ੍ਰਿਕਟ ਐਕਡਮੀ ਵਿਚ ਕ੍ਰਿਕਟ ਦੀ ਟਰੇਨਿੰਗ ਲਈ ਸੀ। ਸਥਾਨਕ ਮੋਗਾ-ਫਿਰੋਜ਼ਪੁਰ ਚੌਕ 'ਤੇ ਪੁੱਜਣ 'ਤੇ ਜ਼ਿਲਾ ਪ੍ਰਸ਼ਾਸਨ ਫਿਰੋਜ਼ਪੁਰ ਵੱਲੋਂ ਸਥਾਨਕ ਸਬ ਤਹਿਸੀਲ ਦੇ ਨਾਇਬ ਤਹਿਸੀਲਦਾਰ ਗੁਰਮੀਤ ਸਿੰਘ, ਐਸ.ਕੇ.ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਭਾਈ ਦੇ ਚੇਅਰਮੈਨ ਤਰਸੇਮ ਸਿੰਘ ਮੱਲਾ,ਜਥੇਦਾਰ ਸਤਪਾਲ ਸਿੰਘ ਤਲਵੰਡੀ ਮੈਂਬਰ ਐਸ.ਜੀ.ਪੀ.ਸੀ, ਮਨਜੀਤ ਸਿੰਘ ਢਿੱਲੋਂ ਪ੍ਰਧਾਨ ਭਾਰਤ ਵਿਕਾਸ ਪ੍ਰੀਸ਼ਦ ਤਲਵੰਡੀ ਭਾਈ, ਰੂਪ ਲਾਲ ਵੱਤਾ ਕਾਂਗਰਸੀ ਆਗੂ, ਰਾਕੇਸ਼ ਕੁਮਾਰ ਕਾਇਤ ਸੂਬਾ ਜਨਰਲ ਸਕੱਤਰ ਕਾਂਗਰਸ ਕਮੇਟੀ, ਭਜਨ ਸਿੰਘ ਸਿਆਣ ਕੌਸਲਰ, ਕਮਲਦੀਪ ਸਿੰਘ ਸੋਢੀ, ਜਗਜੀਤ ਸਿੰਘ ਗਿੱਲ ਭੰਗਾਲੀ, ਚਮਕੌਰ ਸਿੰਘ ਸਰਾਂ ਪ੍ਰਿੰਸੀਪਲ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ, ਸਟੇਟ ਅਵਾਰਡੀ ਨਰਿੰਦਰਪਾਲ ਸਿੰਘ ਗਿੱਲ, ਤਰਸੇਮ ਵੱਤਾ, ਭੁਪਿੰਦਰ ਸਿੰਘ ਭਿੰਦਾ ਨੰਬਰਦਾਰ ਆਦਿ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਮੌਜੂਦ ਸਨ।
ਸਿਹਤ ਵਿਭਾਗ ਨੇ ਹੋਟਲ ਅਤੇ ਢਾਬਾ ਮਾਲਕਾਂ ਨੂੰ ਦਿੱਤੀ ਚਿਤਾਵਨੀ
NEXT STORY