ਗੁਰਦਾਸਪੁਰ (ਵਿਨੋਦ) — ਪਿੰਡ ਕੋਟਲੀ 'ਚ ਇਕ ਨੌਜਵਾਨ ਵਲੋਂ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਹਰਚੰਦਾ ਦੀ ਮਾਂ ਰਾਧਾ ਰਾਣੀ ਨੇ ਪਿੰਡ ਦੇ ਦੋ ਨੌਜਾਵਨਾਂ 'ਤੇ ਉਸ ਦੇ ਪੁੱਤਰ ਨੂੰ ਖੁਦਕੁਸ਼ੀ ਕਰਨ ਲਈ ਮਜ਼ਬੂਰ ਕਰਨ ਦੇ ਦੋਸ਼ ਲਗਾਏ ਹਨ। ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਉਸ ਦੇ ਲੜਕੇ ਰਾਜਨ ਤੇ ਪਿੰਡ ਦੇ ਦੋ ਨੌਜਵਾਨਾਂ ਲਵਲੀ ਪੁੱਤਰ ਮਿਲਖੀ ਰਾਮ ਤੇ ਦੀਪੂ ਪੁੱਤਰ ਹੇਮ ਰਾਜ ਵਿਚਾਲੇ ਸਕੂਲ ਦੇ ਖੇਡ ਮੈਦਾਨ 'ਚ ਕ੍ਰਿਕੇਟ ਖੇਡਦੇ ਸਮੇਂ ਝਗੜਾ ਹੋ ਗਿਆ ਸੀ ਪਰ ਉਦੋਂ ਹੋਰ ਦੋਸਤਾਂ ਨੇ ਵਿਚ ਆ ਕੇ ਮਾਮਲਾ ਸੁਲਝਾ ਦਿੱਤਾ ਸੀ। ਜਿਸ ਤੋਂ ਬਾਅਦ ਸ਼ਾਮ ਦੇ ਸਮੇਂ ਲਵਲੀ ਤੇ ਦੀਪੂ ਦੁਬਾਰਾ ਉਨ੍ਹਾਂ ਦੇ ਘਰ ਦੇ ਬਾਹਰ ਆਏ ਤੇ ਉਸ ਦੇ ਪੁੱਤਰ ਰਾਜਨ ਦੀ ਕੁੱਟਮਾਰ ਕਰਨ ਲੱਗੇ, ਰਾਜਨ ਵਲੋਂ ਰੌਲਾ ਪਾਉਣ 'ਤੇ ਦੋਸ਼ੀ ਇਹ ਕਹਿ ਕੇ ਫਰਾਰ ਹੋ ਗਏ ਕਿ ਉਹ ਰਾਜਨ ਨੂੰ ਛੱਡਣਗੇ ਨਹੀਂ ਤੇ ਜਾਨੋਂ ਮਾਰ ਦੇਣਗੇ।
ਰਾਧਾ ਰਾਣੀ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਬਾਅਦ ਉਹ ਰਸੋਈ 'ਚ ਖਾਣਾ ਬਨਾਉਣ ਲੱਗ ਗਈ। ਜਦੋਂ ਉਸ ਨੇ ਆਪਣੇ ਲੜਕੇ ਨੂੰ ਰਾਜਨ ਨੂੰ ਆਵਾਜ਼ ਲਗਾਈ ਤਾਂ ਉਸ ਨੇ ਕਮਰੇ ਤੋਂ ਆਵਾਜ਼ ਨਹੀਂ ਦਿੱਤੀ ਤੇ ਜਦ ਉਸ ਨੇ ਕਮਰੇ 'ਚ ਜਾਣਾ ਚਾਹਿਆ ਤਾਂ ਕਮਰਾ ਅੰਦਰੋ ਬੰਦ ਸੀ। ਕਮਰੇ ਦੀ ਖਿੜਕੀ 'ਚੋਂ ਦੇਖਣ 'ਤੇ ਪਤਾ ਲੱਗਾ ਕਿ ਰਾਜਨ ਨੇ ਪੱਖੇ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ। ਰੌਲਾ ਪਾਉਣ ਤੋਂ ਬਾਅਦ ਲੋਕਾਂ ਨੇ ਕਮਰੇ ਦਾ ਦਰਵਾਜ਼ਾ ਤੋੜ ਕੇ ਰਾਜਨ ਨੂੰ ਹੇਠਾਂ ਉਤਾਰਿਆ ਉਦੋਂ ਤਕ ਰਾਜਨ ਦੀ ਮੌਤ ਹੋ ਚੁੱਕੀ ਸੀ।
ਮ੍ਰਿਤਕ ਦੀ ਮਾਂ ਰਾਧਾ ਨੇ ਕਿਹਾ ਕਿ ਉਸ ਦੇ ਪੁੱਤਰ ਨੇ ਕੁੱਟਮਾਰ ਤੇ ਮਿਲ ਰਹੀਆਂ ਧਮਕੀਆਂ ਦੇ ਕਾਰਨ ਖੁਦਕੁਸ਼ੀ ਕੀਤੀ ਹੈ। ਇਸ ਸੰਬੰਧੀ ਭੈਣੀ ਮੀਆਂ ਦੀ ਪੁਲਸ ਨੇ ਰਾਧਾ ਰਾਣੀ ਦੇ ਬਿਆਨਾਂ ਦੇ ਆਧਾਰ 'ਤੇ ਲਵਲੀ ਤੇ ਦੀਪੂ ਦੇ ਵਿਰੁੱਧ ਕੇਸ ਦਰਜ ਕਰ ਲਿਆ ਹੈ ਪਰ ਦੋਸ਼ੀ ਫਰਾਰ ਹੋ ਗਏ ਹਨ। ਪੁਲਸ ਨੇ ਰਾਜਨ ਦੀ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ। ਫਿਲਹਾਲ ਦੋਵੇਂ ਦੋਸ਼ੀ ਫਰਾਰ ਦੱਸੇ ਜਾ ਰਹੇ ਹਨ।
ਸਬਜ਼ੀ ਮੰਡੀ 'ਚ ਕੂੜੇ ਦਾ ਡੰਪ ਬਣਾਉਣ ਦਾ ਵਿਰੋਧ
NEXT STORY