ਅੰਮ੍ਰਿਤਸਰ (ਸੁਮਿਤ ਖੰਨਾ) : ਚਿੱਟੇ ਦੇ ਰੂਪ 'ਚ ਨੌਜਵਾਨਾਂ ਨੂੰ ਮੌਤ ਵੰਡਣ ਵਾਲੀ ਔਰਤ ਨੂੰ ਅੰਮ੍ਰਿਤਸਰ ਪੁਲਸ ਨੇ ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਸਣੇ ਗ੍ਰਿਫਤਾਰ ਕਰ ਲਿਆ ਹੈ ਜਦਕਿ ਦੋਸ਼ੀ ਮਹਿਲਾ ਦਾ ਬੇਟਾ ਫਰਾਰ ਦੱਸਿਆ ਜਾ ਰਿਹਾ ਹੈ। ਇਹ ਔਰਤ ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਨੂੰ ਮਿਲਾ ਕੇ ਜਾਅਲੀ ਡਰੱਗ ਬਣਾ ਕੇ ਵੇਚਦੀ ਸੀ। ਪੁਲਸ ਮੁਤਾਬਕ ਇਸਦਾ ਪੂਰਾ ਪਰਿਵਾਰ ਹੈਰੋਇਨ ਦਾ ਧੰਦਾ ਕਰਦਾ ਹੈ। ਉਕਤ ਔਰਤ ਦਾ ਪਤੀ ਅਤੇ ਇਕ ਬੇਟਾ ਪਹਿਲਾਂ ਹੀ ਹੈਰੋਇਨ ਦੇ ਕੇਸ 'ਚ ਜੇਲ 'ਚ ਹਨ।
ਪੁਲਸ ਮੁਤਾਬਕ ਨਸ਼ੀਲੀਆਂ ਗੋਲੀਆਂ ਸਣੇ ਗ੍ਰਿਫਤਾਰ ਕੀਤੀ ਗਈ ਉਕਤ ਮਹਿਲਾ 'ਤੇ ਪਹਿਲਾਂ ਹੀ ਤਰਨਤਾਰਨ 'ਚ ਪਰਚਾ ਦਰਜ ਹੈ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ।
ਡਾ. ਓਬਰਾਏ ਦੇ ਯਤਨਾਂ ਸਦਕਾ ਦੁਬਈ ਤੋਂ ਮੁਖਤਿਆਰ ਦੀ ਮ੍ਰਿਤਕ ਦੇਹ ਵਤਨ ਪੁੱਜੀ
NEXT STORY