ਲਾਂਬੜਾ, (ਵਰਿੰਦਰ)- ਜ਼ਹਿਰੀਲੀ ਦਵਾਈ ਗਲਤੀ ਨਾਲ ਨਿਗਲਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਜਾਣ ਦੀ ਸੂਚਨਾ ਹੈ। ਇਸ ਸਬੰਧੀ ਥਾਣਾ ਮੁਖੀ ਪੁਸ਼ਪ ਬਾਲੀ ਨੇ ਦੱਸਿਆ ਕਿ ਸੀਤਾ ਰਾਮ (30) ਪੁੱਤਰ ਚੂਹੜ ਰਾਮ ਵਾਸੀ ਬਾਜ਼ੀਗਰ ਮੁਹੱਲਾ ਪਿੰਡ ਲਾਂਬੜਾ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ। ਸੀਤਾ ਰਾਮ ਦੀ ਪਤਨੀ ਰੇਖਾ ਰਾਣੀ ਦੇ ਭਰਾ ਤੀਰਥ ਰਾਮ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਸੀਤਾ ਰਾਮ ਨਸ਼ੇ ਕਰਨ ਦਾ ਆਦੀ ਸੀ। ਸ਼ਾਮ ਸਮੇਂ ਉਹ ਗੋਭੀ ਦੀ ਸਬਜ਼ੀ ਨੂੰ ਦਵਾਈ ਪਾ ਰਿਹਾ ਸੀ ਅਤੇ ਦਵਾਈ ਵਾਲੇ ਹੱਥਾਂ ਨਾਲ ਹੀ ਬੀੜੀਆਂ ਪੀਂਦਾ ਰਿਹਾ, ਜਿਸ ਕਾਰਨ ਦਵਾਈ ਉਸ ਦੇ ਮੂੰਹ ਰਾਹੀਂ ਅੰਦਰ ਚਲੀ ਗਈ। ਪਹਿਲਾਂ ਉਨ੍ਹਾਂ ਨੇ ਗੰਭੀਰ ਹਾਲਤ ਵਿਚ ਸੀਤਾ ਰਾਮ ਨੂੰ ਪਿੰਡ ਖਾਂਬਰਾ ਦੇ ਇਕ ਨਿੱਜੀ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਤੇ ਫਿਰ ਸਿਵਲ ਹਸਪਤਾਲ ਜਲੰਧਰ ਲੈ ਗਏ, ਜਿਥੇ ਦੇਰ ਰਾਤ ਸੀਤਾ ਰਾਮ ਦੀ ਮੌਤ ਹੋ ਗਈ। ਥਾਣਾ ਮੁਖੀ ਨੇ ਦੱਸਿਆ ਕਿ ਬਿਆਨਾਂ ਦੇ ਆਧਾਰ 'ਤੇ ਪੁਲਸ ਵਲੋਂ 174 ਦੀ ਕਾਰਵਾਈ ਕੀਤੀ ਗਈ ਹੈ।
ਨੌਜਵਾਨ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਖੁਦਕਸ਼ੀ
NEXT STORY