ਤਪਾ ਮੰਡੀ (ਸ਼ਾਮ,ਗਰਗ) : ਪੈ ਰਹੀ ਸੰਘਣੀ ਧੁੰਦ ਕਾਰਨ ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਸਥਿਤ ਬਾਬਾ ਇੰਦਰ ਦਾਸ ਡੇਰੇ ਨੇੜੇ ਕਾਰਾਂ ‘ਚ ਕਾਰਾਂ ਟਕਰਾਉਣ ਕਾਰਨ ਨੁਕਸ਼ਾਨੀਆਂ ਪਰ ਕਿਸੇ ਦਾ ਵੀ ਜਖਮੀ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ। ਇਸ ਸਬੰਧੀ ਮੌਕੇ 'ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਇੱਕ ਤੇਜ਼ ਰਫ਼ਤਾਰ ਕਾਰ ਬਰਨਾਲਾ ਸਾਈਡ ਤੋਂ ਬਠਿੰਡਾ ਵੱਲ ਜਾ ਰਹੀ ਸੀ ਪਰ ਸੰਘਣੀ ਧੁੰਦ ਕਾਰਨ ਨਿਰਮਾਣ ਅਧੀਨ ਓਵਰਬ੍ਰੀਜ 'ਤੇ ਪਈਆਂ ਮਿੱਟੀ ਦੀ ਭਰੀਆਂ ਬੋਰੀਆਂ ਦੀ ਲੱਗੀ ਓਟ ਦਾ ਨਾ ਪਤਾ ਲੱਗਣ 'ਤੇ ਉਪਰ ਚੜ੍ਹਕੇ ਪਲਟ ਗਈ ਅਤੇ ਅੱਗੇ-ਪਿੱਛੇ ਹੋਰ ਆ ਰਹੀਆਂ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ।
ਇਹ ਵੀ ਪੜ੍ਹੋ- ਦੁਖਦਾਇਕ ਖ਼ਬਰ : ਫਰੀਦਕੋਟ ਦੇ SP ਹੈੱਡਕੁਆਟਰ ਅਨਿਲ ਕੁਮਾਰ ਦੀ ਡਿਊਟੀ ਦੌਰਾਨ ਮੌਤ
ਹਾਦਸੇ ਦੌਰਾਨ ਫਿਲਹਾਲ ਕਿਸੇ ਦੇ ਜ਼ਖ਼ਮੀ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਸਾਰੀਆਂ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਸਾਰੇ ਕਾਰ ਚਾਲਕ ਨੁਕਸਾਨੇ ਵਾਹਨਾਂ ਰਾਹੀਂ ਹੀ ਆਪਣੇ ਟਿਕਾਣਿਆਂ ਲਈ ਰਵਾਨਾ ਹੋ ਗਏ। ਇਸ ਸਬੰਧੀ ਗੱਲ ਕਰਦਿਆਂ ਥਾਣਾ ਮੁਖੀ ਨਿਰਮਲਜੀਤ ਸਿੰਘ ਸੰਧੂ ਨੇ ਕਾਰ ਚਾਲਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੰਘਣੀ ਧੁੰਦ ਪੈ ਰਹੀ ਹੈ ਇਸ ਲਈ ਆਪਣੇ ਵਹੀਕਲਾਂ ਨੂੰ ਹੌਲੀ ਚਲਾਉ।
ਇਹ ਵੀ ਪੜ੍ਹੋ- ਭਦੌੜ ਦੇ ਕੌਂਸਲਰ ਦੀ ਸ਼ਰਮਨਾਕ ਕਰਤੂਤ, ਦੋਸਤ ਦੀ ਨਾਬਾਲਗ ਧੀ ਨਾਲ ਟੱਪੀਆਂ ਦਰਿੰਦਗੀ ਦੀਆਂ ਹੱਦਾਂ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਭਦੌੜ ਦੇ ਕੌਂਸਲਰ ਦੀ ਸ਼ਰਮਨਾਕ ਕਰਤੂਤ, ਦੋਸਤ ਦੀ ਨਾਬਾਲਗ ਧੀ ਨਾਲ ਟੱਪੀਆਂ ਦਰਿੰਦਗੀ ਦੀਆਂ ਹੱਦਾਂ
NEXT STORY