Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, AUG 09, 2026

    11:45:50 AM

  • sad bjp alliance

    ਬਦਲ ਜਾਣਗੇ ਪੰਜਾਬ ਦੇ ਸਿਆਸੀ ਸਮੀਕਰਨ! 'ਸੰਜੀਵਨੀ'...

  • oil prices increase india  s burden  import bill rises 26 percent

    ਤੇਲ ਦੀਆਂ ਕੀਮਤਾਂ ਨੇ ਵਧਾਇਆ ਭਾਰਤ ਦਾ ਬੋਝ, ਘੱਟ...

  • himanshi khurana case

    ਫੜਿਆ ਗਿਆ ਹਿਮਾਂਸ਼ੀ ਖੁਰਾਨਾ ਦਾ ਕਾਤਲ ! ਕੈਨੇਡਾ...

  • bsf s major operation on india pakistan border infiltrator shot dead

    ਭਾਰਤ-ਪਾਕਿ ਬਾਰਡਰ 'ਤੇ BSF ਦੀ ਵੱਡੀ ਕਾਰਵਾਈ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Special Story News
  • ਆਖਿਰ ਸਾਡੇ ਤੋਂ ਗਲਤੀ ਕਿੱਥੇ ਹੋਈ

SPECIAL STORY News Punjabi(ਵਿਸ਼ੇਸ਼ ਟਿੱਪਣੀ)

ਆਖਿਰ ਸਾਡੇ ਤੋਂ ਗਲਤੀ ਕਿੱਥੇ ਹੋਈ

  • Updated: 07 Mar, 2018 05:40 AM
Special Story
after all  where we got the error
  • Share
    • Facebook
    • Tumblr
    • Linkedin
    • Twitter
  • Comment

ਮੇਰੇ ਮਨ 'ਚ ਹਰ ਵੇਲੇ ਇਹ ਸਵਾਲ ਆਉਂਦਾ ਸੀ ਕਿ ਅਸੀਂ ਕਿੱਥੇ ਗਲਤੀ ਕੀਤੀ? ਸੈਕੁਲਰ ਸੰਵਿਧਾਨ ਨੂੰ ਅੱਖਰ-ਅੱਖਰ ਅਪਣਾਉਣ ਤੋਂ ਬਾਅਦ ਅਸੀਂ ਅਜਿਹੀ ਜ਼ਮੀਨ 'ਤੇ ਭਟਕਦੇ ਰਹੇ, ਜਿਥੇ ਪੱਥਰ ਦਾ ਹਰ ਟੁਕੜਾ ਵੰਨ-ਸੁਵੰਨਤਾ ਦੇ ਰਾਹ 'ਚ ਰੁਕਾਵਟ ਹੈ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ 14-15 ਅਗਸਤ 1947 ਦੀ ਰਾਤ ਨੂੰ ਪਾਰਲੀਮੈਂਟ ਨੂੰ ਸੰਬੋਧਨ ਕਰਦਿਆਂ ਕਿਹਾ ਸੀ :
''ਭਵਿੱਖ ਇਸ਼ਾਰਾ ਕਰ ਰਿਹਾ ਹੈ...ਸਾਨੂੰ ਅੱਗੇ ਚੱਲ ਕੇ ਸਖਤ ਮਿਹਨਤ ਕਰਨੀ ਪੈਣੀ ਹੈ। ਅਸੀਂ ਉਦੋਂ ਤਕ ਆਰਾਮ ਨਹੀਂ ਕਰਨਾ, ਜਦੋਂ ਤਕ ਅਸੀਂ ਆਪਣਾ ਸੰਕਲਪ ਪੂਰਾ ਨਹੀਂ ਕਰ ਲੈਂਦੇ, ਜਦੋਂ ਤਕ ਅਸੀਂ ਭਾਰਤ ਦੇ ਸਾਰੇ ਲੋਕਾਂ ਨੂੰ ਉਹੋ ਜਿਹਾ ਨਹੀਂ ਬਣਾ ਦਿੰਦੇ, ਜਿਹੋ ਜਿਹਾ ਕੁਦਰਤ ਉਨ੍ਹਾਂ ਨੂੰ ਬਣਾਉਣਾ ਚਾਹੁੰਦੀ ਹੈ। ਅਸੀਂ ਇਕ ਅਜਿਹੇ ਮਹਾਨ ਦੇਸ਼ ਦੇ ਵਾਸੀ ਹਾਂ, ਜਿਹੜਾ ਇਕ ਦਲੇਰਾਨਾ ਮੁਹਿੰਮ 'ਤੇ ਜਾਣ ਵਾਲਾ ਹੈ ਅਤੇ ਅਸੀਂ ਉਸ ਉੱਚੇ ਪੱਧਰ ਦੇ ਹਿਸਾਬ ਨਾਲ ਕੰਮ ਕਰਨਾ ਹੈ। 
ਸਾਡੇ 'ਚੋਂ ਹਰ ਕੋਈ, ਜਿਸ ਕਿਸੇ ਵੀ ਧਰਮ ਦਾ ਹੋਵੇ, ਬਰਾਬਰ ਤੌਰ 'ਤੇ ਭਾਰਤ ਦੀ ਔਲਾਦ ਹੈ ਤੇ ਉਸ ਨੂੰ ਬਰਾਬਰ ਅਧਿਕਾਰ, ਸਹੂਲਤਾਂ ਮੁਹੱਈਆ ਹੈ ਤੇ ਉਸ ਦੀ ਬਰਾਬਰ ਦੀ ਜ਼ਿੰਮੇਵਾਰੀ ਵੀ ਹੈ। ਅਸੀਂ ਫਿਰਕਾਪ੍ਰਸਤੀ ਜਾਂ ਸੌੜੀ ਮਾਨਸਿਕਤਾ ਨੂੰ ਸ਼ਹਿ ਨਹੀਂ ਦੇ ਸਕਦੇ ਕਿਉਂਕਿ ਕੋਈ ਵੀ ਰਾਸ਼ਟਰ ਮਹਾਨ ਨਹੀਂ ਬਣ ਸਕਦਾ, ਜੇ ਉਸ ਦੇ ਲੋਕਾਂ ਦੀ ਸੋਚ ਜਾਂ ਕੰਮ 'ਚ ਸੌੜਾਪਣ ਹੋਵੇ....।''
ਨਹਿਰੂ ਦਾ ਇਹ ਭਾਸ਼ਣ 'ਕੁਦਰਤ ਨਾਲ ਮੁਲਾਕਾਤ' ਵਜੋਂ ਪ੍ਰਸਿੱਧ ਹੋਇਆ ਸੀ। ਨਹਿਰੂ ਤੋਂ ਬਾਅਦ ਭਾਸ਼ਣ ਦੇਣ ਵਾਲੇ ਮੁਸਲਿਮ ਆਗੂ ਇੰਨੇ ਭਾਵੁਕ ਹੋ ਗਏ ਸਨ ਕਿ ਉਨ੍ਹਾਂ ਨੇ ਉਸ ਵੇਲੇ ਦੇ ਗ੍ਰਹਿ ਮੰਤਰੀ ਸ. ਪਟੇਲ ਵਲੋਂ ਨੌਕਰੀਆਂ ਤੇ ਵਿੱਦਿਅਕ ਅਦਾਰਿਆਂ 'ਚ ਰਾਖਵੇਂਕਰਨ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ। 
ਮੁਸਲਿਮ ਆਗੂਆਂ ਨੇ ਦੋਹਾਂ ਸਦਨਾਂ 'ਚ ਕਿਹਾ ਸੀ ਕਿ ਉਨ੍ਹਾਂ ਨੂੰ ਕੁਝ ਵੀ ਵੱਖਰਾ ਜਾਂ ਵਿਸ਼ੇਸ਼ ਨਹੀਂ ਚਾਹੀਦਾ। ਉਨ੍ਹਾਂ ਨੇ ਇਸ ਗੱਲ 'ਤੇ ਅਫਸੋਸ ਪ੍ਰਗਟਾਇਆ ਕਿ ਉਹ ਗੁੰਮਰਾਹ ਹੋ ਗਏ ਸਨ ਤੇ ਅਣਜਾਣਪੁਣੇ 'ਚ ਹੀ ਵੰਡ ਦੇ ਬੀ ਬੀਜ ਦਿੱਤੇ। ਕਿਹਾ ਜਾਂਦਾ ਹੈ ਕਿ ਕਾਇਦੇ-ਆਜ਼ਮ ਮੁਹੰਮਦ ਅਲੀ ਜਿੱਨਾਹ ਮੁਸਲਮਾਨਾਂ ਲਈ ਵੱਧ ਤੋਂ ਵੱਧ ਸਹੂਲਤਾਂ ਚਾਹੁੰਦੇ ਸਨ, ਵਖਰੇਵਾਂ ਨਹੀਂ ਪਰ ਇਸੇ ਦਰਮਿਆਨ ਕਿਤਿਓਂ ਪਾਕਿਸਤਾਨ ਦੀ ਮੰਗ ਉਠਾਈ ਜਾਣ ਲੱਗੀ ਤੇ ਮੁਸਲਮਾਨ ਉਸ ਭਾਵਨਾ 'ਚ ਵਹਿ ਗਏ। 
ਲਾਰਡ ਮਾਊਂਟਬੈਟਨ, ਜਿਨ੍ਹਾਂ ਦੀ ਇੰਟਰਵਿਊ ਮੈਂ ਲੰਡਨ ਨੇੜੇ ਬ੍ਰਾਡਲੈਂਡਸ 'ਚ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਲਈ ਸੀ, ਨੇ ਮੈਨੂੰ ਦੱਸਿਆ ਕਿ ਤੱਤਕਾਲੀ ਪ੍ਰਧਾਨ ਮੰਤਰੀ ਕਲੀਅਮੈਂਟ ਏਟਲੀ ਨੇ ਉਨ੍ਹਾਂ ਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ 'ਕੁਝ ਸਾਂਝਾ' ਰੱਖਣ ਦੀ ਸੰਭਾਵਨਾ ਲੱਭਣ ਦੀ ਗੱਲ ਕਹੀ ਸੀ ਪਰ ਇਸ ਸੁਝਾਅ ਨੂੰ ਜਿੱਨਾਹ ਨੇ ਸਾਫ ਤੌਰ 'ਤੇ ਖਾਰਿਜ ਕਰ ਦਿੱਤਾ। ਜਿੱਨਾਹ ਨੇ ਕਿਹਾ ਸੀ ਕਿ ਉਹ ਕਾਂਗਰਸੀ ਆਗੂਆਂ 'ਤੇ ਭਰੋਸਾ ਨਹੀਂ ਕਰਦੇ ਕਿਉਂਕਿ ਕੈਬਨਿਟ ਮਿਸ਼ਨ ਯੋਜਨਾ ਨੂੰ ਸਵੀਕਾਰ ਕਰਨ ਤੋਂ ਬਾਅਦ ਉਹ ਸੂਬਿਆਂ ਦੇ ਸਮੂਹ ਵਾਲੀ ਉਸ ਵਿਵਸਥਾ 'ਤੇ ਚਲੇ ਗਏ, ਜਿਸ ਦਾ ਹਿੱਸਾ ਹਿੰਦੂ ਬਹੁਲਤਾ ਵਾਲਾ ਆਸਾਮ ਸੀ। ਬਾਅਦ 'ਚ ਉਹ ਯੋਜਨਾ ਨੂੰ ਪ੍ਰਵਾਨ ਕਰਨ ਲਈ ਆਏ ਪਰ ਜਿੱਨਾਹ ਦਾ ਭਰੋਸਾ ਟੁੱਟ ਚੁੱਕਾ ਸੀ। 
ਪ੍ਰੈੱਸ ਗੈਲਰੀ 'ਚ ਬੈਠਾ ਮੈਂ ਉਨ੍ਹਾਂ ਖੁਸ਼ਕਿਸਮਤ ਲੋਕਾਂ 'ਚੋਂ ਇਕ ਸੀ, ਜਿਹੜੇ ਉਦੋਂ ਸੰਸਦ 'ਚ ਮੌਜੂਦ ਸਨ ਤੇ ਨਹਿਰੂ ਦਾ 'ਕੁਦਰਤ ਨਾਲ ਮੁਲਾਕਾਤ' ਭਾਸ਼ਣ ਸੁਣ ਰਹੇ ਸਨ। ਇਹ 70 ਸਾਲ ਪੁਰਾਣੀ ਗੱਲ ਹੈ। ਅੱਜ ਜਦੋਂ ਕੱਟੜਪੰਥੀ ਸੰਗਠਨ ਰਾਸ਼ਟਰੀ ਸਵੈਮ ਸੰਘ (ਆਰ. ਐੱਸ. ਐੱਸ.) ਦੇ ਮੁਖੀ ਸੂਬਿਆਂ ਅਤੇ 2019 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ 'ਚ 'ਹਿੰਦੂ ਵੋਟਾਂ' ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਮੈਂ ਖੁਦ ਨੂੰ ਪੁੱਛਦਾ ਹਾਂ, ''ਆਖਿਰ ਸਾਡੇ ਤੋਂ ਗਲਤੀ ਕਿੱਥੇ ਹੋਈ?'' 
ਆਰ. ਐੱਸ. ਐੱਸ. ਦੇ ਮੁਖੀ ਮੋਹਨ ਭਾਗਵਤ ਨੇ ਦੇਸ਼ ਦੇ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਸੂਬਿਆਂ ਬਿਹਾਰ ਤੇ ਯੂ. ਪੀ. 'ਚ ਲੱਗਭਗ ਇਕ ਪੰਦਰਵਾੜਾ ਬਿਤਾਇਆ ਤੇ ਦੌਰੇ ਕੀਤੇ। ਦੋਹਾਂ ਹੀ ਸੂਬਿਆਂ 'ਚ ਜਾਤ-ਪਾਤ ਦਾ ਬੋਲਬਾਲਾ ਸੀ। ਸਿਆਸਤ 'ਚ ਜਾਤ ਅਤੇ ਧਰਮ ਦਾ ਗਣਿਤ ਉਮੀਦਵਾਰਾਂ ਦੀ ਕਿਸਮਤ ਤੈਅ ਕਰਦਾ ਹੈ। ਦੂਜੇ ਸ਼ਬਦਾਂ 'ਚ ਕਹਿ ਸਕਦੇ ਹਾਂ ਕਿ ਕੇਂਦਰ ਦਾ ਸਿਆਸੀ ਨਤੀਜਾ ਇਨ੍ਹਾਂ ਦੋ ਸੂਬਿਆਂ ਦੀਆਂ ਵਿਸ਼ਾਲ ਹਿੰਦੂ ਵੋਟਾਂ 'ਤੇ ਨਿਰਭਰ ਹੈ।
ਹੁਣੇ ਜਿਹੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਆਰ. ਐੱਸ. ਐੱਸ. ਦੇ ਮੁਖੀ ਇਕਦਮ ਸਪੱਸ਼ਟ ਹਨ, ਜਦੋਂ ਉਨ੍ਹਾਂ ਹਿੰਦੂਆਂ ਨੂੰ ਜਾਤੀ ਮਤਭੇਦ ਮਿਟਾਉਣ ਦਾ ਸੱਦਾ ਦਿੱਤਾ। ਉਨ੍ਹਾਂ ਦੀ ਟਿੱਪਣੀ ਤਿੱਖੀ ਅਤੇ ਸਿਆਸੀ ਸੀ : ''ਹਿੰਦੂਆਂ ਨੂੰ ਇਕ ਹੋਣਾ ਚਾਹੀਦਾ ਹੈ। ਜਾਤ ਨੂੰ ਲੈ ਕੇ ਸਮਾਜ 'ਚ ਵੰਡ ਤੇ ਇਨ੍ਹਾਂ ਮੁੱਦਿਆਂ 'ਤੇ ਹਿੰਸਾ ਏਕਤਾ ਦੇ ਰਾਹ 'ਚ ਸਭ ਤੋਂ ਵੱਡੀ ਰੁਕਾਵਟ ਹੈ ਤੇ ਕੁਝ ਤਾਕਤਾਂ ਹਨ, ਜੋ ਇਸ ਦਾ ਲਾਭ ਉਠਾਉਂਦੀਆਂ ਹਨ।'' 
ਆਪਣੇ ਭਾਸ਼ਣ ਦੌਰਾਨ ਭਾਗਵਤ ਨੇ ਕਿਸਾਨਾਂ, ਛੋਟੇ ਅਤੇ ਦਰਮਿਆਨੇ ਉਦਯੋਗਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਕੇਂਦਰ ਸਰਕਾਰ ਦੀਆਂ ਹਾਲ ਹੀ ਦੀਆਂ ਆਰਥਿਕ ਨੀਤੀਆਂ ੰਕਾਰਨ ਹੋ ਰਹੇ ਨੁਕਸਾਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜੋ ਭਾਜਪਾ ਦੀ ਅਗਵਾਈ ਵਾਲੇ ਰਾਜਗ ਦੇ ਵਿਰੁੱਧ ਜਾ ਰਿਹਾ ਹੈ। ਕਿਹਾ ਜਾਂਦਾ ਹੈ ਕਿ ਇਹ ਸਭ ਵੋਟਰਾਂ ਨੂੰ ਮਨਾਉਣ ਲਈ ਸੀ ਕਿਉਂਕਿ ਸੰਘ ਪਰਿਵਾਰ ਨੂੰ ਚਿੰਤਾ ਹੈ ਕਿ ਜਾਤਾਂ ਦੀ ਧੜੇਬੰਦੀ ਕੇਂਦਰ 'ਚ ਭਾਜਪਾ ਦੇ ਮੁੜ ਸੱਤਾ 'ਚ ਆਉਣ ਦੀਆਂ ਉਮੀਦਾਂ 'ਤੇ ਪਾਣੀ ਫੇਰ ਸਕਦੀ ਹੈ।
ਦਲਿਤ-ਮੁਸਲਿਮ ਗੱਠਜੋੜ ਨੂੰ ਲੈ ਕੇ ਇਸ ਦੀ ਡੂੰਘੀ ਚਿੰਤਾ ਨੂੰ ਸਮਝਿਆ ਜਾ ਸਕਦਾ ਹੈ ਕਿਉਂਕਿ ਇਹ ਇਕ ਮਜ਼ਬੂਤ ਵਿਰੋਧ ਤਿਆਰ ਕਰ ਸਕਦਾ ਹੈ, ਜੋ ਭਾਜਪਾ ਨੂੰ ਮੰਚ ਦੇ ਪਿੱਛੇ ਭੇਜ ਸਕਦਾ ਹੈ, ਇਸ ਲਈ ਸੰਘ ਨੂੰ ਆਰਥਿਕ ਤੌਰ 'ਤੇ ਪੱਛੜੇ ਸਮੂਹਾਂ ਤਕ ਪਹੁੰਚ ਕਰਦਿਆਂ ਦੇਖਿਆ ਜਾ ਰਿਹਾ ਹੈ। 
ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਨਾਲ ਜੋੜਨ ਲਈ ਹਰ ਪਿੰਡ 'ਚ ਸੰਘ ਦੀ ਮੌਜੂਦਗੀ ਦੀ ਯੋਜਨਾ ਤੋਂ ਇਲਾਵਾ ਮੋਹਨ ਭਾਗਵਤ ਦੇ ਯੂ. ਪੀ. ਅਤੇ ਬਿਹਾਰ ਦੇ ਦੌਰਿਆਂ ਦਾ ਉਦੇਸ਼ ਭਾਜਪਾ ਨੂੰ ਕੇਂਦਰ 'ਚ ਮੁੜ ਸੱਤਾ 'ਚ ਲਿਆਉਣ ਲਈ ਸਮਰਥਨ ਜੁਟਾਉਣਾ ਸੀ। ਹਿੰਦੂਆਂ ਦਾ ਸਮਰਥਨ ਹਾਸਲ ਕਰਨ ਦੀ ਸੰਘ ਦੀ ਲਗਾਤਾਰ ਕੋਸ਼ਿਸ਼ ਅਸਲ 'ਚ ਭਾਜਪਾ ਦੀ ਪਕੜ ਬਣਾਈ ਰੱਖਣ ਲਈ ਹੈ।
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਭੂਮਿਕਾ ਨਿੰਦਣਯੋਗ ਹੈ। ਆਪਣੀ ਸਰਕਾਰ ਬਚਾਉਣ ਲਈ ਉਨ੍ਹਾਂ ਫੁੱਟਪਾਊ ਤਾਕਤਾਂ ਨਾਲ ਸਮਝੌਤਾ ਕਰ ਲਿਆ, ਜਿਨ੍ਹਾਂ ਵਿਰੁੱਧ ਉਹ ਉਮਰ ਭਰ ਲੜਦੇ ਰਹੇ। ਉਨ੍ਹਾਂ ਨੇ ਭਾਜਪਾ ਨੂੰ ਨਾਲ ਜੋੜਨ ਦੇ ਆਪਣੇ ਕਦਮ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਇਕ ਤਮਾਸ਼ਾ ਲੱਗਦਾ ਹੈ। 
ਇਕ ਆਦਮੀ, ਜਿਸ ਦੀ ਸਪੱਸ਼ਟ ਸੈਕੁਲਰ ਪਛਾਣ ਦੀ ਤਾਰੀਫ ਖੱਬੇਪੱਖੀ ਤਕ ਕਰਦੇ ਸਨ, ਨੇ ਸੱਤਾ 'ਚ ਟਿਕੇ ਰਹਿਣ ਲਈ ਆਪਣੇ ਵਿਚਾਰਾਂ ਨਾਲ ਸਮਝੌਤਾ ਕਰ ਲਿਆ। ਅਸਲੀਅਤ ਇਹੋ ਹੈ ਕਿ ਸੈਕੁਲਰ ਤਾਕਤਾਂ ਹਿੰਦੂਵਾਦ ਦੇ ਉਭਾਰ ਨੂੰ ਰੋਕਣ 'ਚ ਸਮਰੱਥ ਸਿੱਧ ਨਹੀਂ ਹੋਈਆਂ। ਕਾਂਗਰਸ ਇੰਨੀ ਕਮਜ਼ੋਰ ਹੈ ਕਿ ਉਹ ਲੋਕਾਂ ਨੂੰ ਭਾਰਤ ਦੀ ਸੋਚ (ਇਕ ਸੈਕੁਲਰ ਤੇ ਲੋਕਤੰਤਰਿਕ ਦੇਸ਼) ਪ੍ਰਤੀ ਮੁੜ ਸਮਰਪਿਤ ਕਰਨ ਲਈ ਪ੍ਰੇਰਿਤ ਨਹੀਂ ਕਰ ਸਕਦੀ।
ਪ੍ਰਧਾਨ ਮੰਤਰੀ ਦੇ ਰੂਪ 'ਚ ਨਰਿੰਦਰ ਮੋਦੀ ਕਾਰਨ ਭਾਜਪਾ ਅਜੇਤੂ ਲੱਗਦੀ ਹੈ ਕਿਉਂਕਿ ਮੋਦੀ ਦਾ ਜਾਦੂ ਅਜੇ ਵੀ ਘਟਿਆ ਨਹੀਂ ਹੈ। ਸ਼ਾਇਦ 2019 ਦੀਆਂ ਚੋਣਾਂ ਵੀ ਉਨ੍ਹਾਂ ਦੇ ਪੱਖ 'ਚ ਜਾਣਗੀਆਂ। ਮੈਂ ਸਿਰਫ ਇਹੋ ਉਮੀਦ ਅਤੇ ਪ੍ਰਾਰਥਨਾ ਕਰਦਾ ਹਾਂ ਕਿ ਰਾਸ਼ਟਰ ਸੈਕੁਲਰਿਜ਼ਮ ਦੇ ਰਾਹ 'ਤੇ ਮੁੜ ਵਾਪਸ ਆ ਜਾਵੇਗਾ।  

  • ਸੈਕੁਲਰ ਸੰਵਿਧਾਨ
  • ਪੱਥਰ ਦਾ ਟੁਕੜਾ
  • Secular Constitutiono
  • offspring of India

ਕੁਝ 'ਸਵਾਲ' ਛੱਡ ਗਈ ਹੈ ਸ਼੍ਰੀਦੇਵੀ ਦੀ ਮੌਤ

NEXT STORY

Stories You May Like

  • arbitrariness of car dealers there are laws but where is the relief
    ਕਾਰ ਡੀਲਰਾਂ ਦੀ ਮਨਮਾਨੀ : ਕਾਨੂੰਨ ਹਨ, ਪਰ ਰਾਹਤ ਕਿੱਥੇ?
  • iit delhi  hostel  water  flood  video goes viral
    ''ਕਿੱਥੇ ਗਿਆ 1000 ਕਰੋੜ..?'', IIT ਦਿੱਲੀ ਦੇ ਹੋਸਟਲ 'ਚ ਬਣੇ ਹੜ੍ਹ ਵਰਗੇ ਹਾਲਾਤ, ਵੀਡੀਓ ਵਾਇਰਲ
  • we will have an answer to every question  gautam gambhir
    15 ਅਗਸਤ ਨੂੰ ਮੈਦਾਨ 'ਤੇ ਉਤਰਦੇ ਹੀ ਸਾਡੇ ਕੋਲ ਹਰ ਸਵਾਲ ਦੇ ਜਵਾਬ ਹੋਣਗੇ: ਗੌਤਮ ਗੰਭੀਰ
  • what is going to happen on july 22  2028
    ਆਖਿਰ 22 ਜੁਲਾਈ 2028 ਨੂੰ ਕੀ ਹੋਣ ਵਾਲਾ ਹੈ ? 2 ਸਾਲ ਪਹਿਲਾਂ ਹੀ ਹੋਟਲਾਂ ਦੀ ਬੁਕਿੰਗ ਫੁੱਲ
  • live burial stunt turns fatal in nuh youth dies of suffocation
    ਸਮਾਧੀ ਦੇ ਨਾਂ 'ਤੇ ਖੁਦ ਪੁੱਟੀ ਆਪਣੀ ਕਬਰ ! ਕਰਤੱਬ ਦਿਖਾਉਂਦਿਆਂ ਨੌਜਵਾਨ ਕਰ ਬੈਠਾ ਇਹ ਗਲਤੀ, ਫਿਰ...
  • important deal done in india post and flipkart
    India post ਤੇ Flipkart 'ਚ ਹੋਈ ਅਹਿਮ ਡੀਲ, ਇਨ੍ਹਾਂ ਗਾਹਕਾਂ ਨੂੰ ਮਿਲੇਗਾ ਸਿੱਧਾ ਲਾਭ
  • promotional campaign for  batwara 1947  kicks off in jaipur
    ਜੈਪੁਰ ਤੋਂ ਸ਼ੁਰੂ ਹੋਈ 'ਬਟਵਾਰਾ 1947' ਦੀ ਪ੍ਰਮੋਸ਼ਨ ਮੁਹਿੰਮ
  • the beacon of freedom shone through poems and shayari
    ਆਜ਼ਾਦੀ ਦੀ ਮਿਸ਼ਾਲ ਕਵਿਤਾਵਾਂ ਅਤੇ ਸ਼ਾਇਰੀ ਤੋਂ ਪ੍ਰਜਵੱਲਿਤ ਹੋਈ
  • suspense still lingers over the date of gymkhana club elections
    ਜਿਮਖਾਨਾ ਕਲੱਬ ਚੋਣਾਂ ਦੀ ਤਾਰੀਖ਼ ਨੂੰ ਲੈ ਕੇ ਅਜੇ ਵੀ ਸਸਪੈਂਸ ਬਰਕਰਾਰ, 30 ਅਗਸਤ...
  • sad bjp alliance
    ਬਦਲ ਜਾਣਗੇ ਪੰਜਾਬ ਦੇ ਸਿਆਸੀ ਸਮੀਕਰਨ! 'ਸੰਜੀਵਨੀ' ਵਾਂਗ ਕੰਮ ਕਰ ਸਕਦੈ SAD-BJP...
  • alawalpur murder case
    ਅਲਾਵਲਪੁਰ ਕਤਲ ਕਾਂਡ: ਪਤਨੀ ਨੂੰ ਮਾਰ ਕੇ ਪੱਖੇ ਨਾਲ ਲਟਕਾਉਣ ਵਾਲਾ ਪਤੀ ਚੜ੍ਹਿਆ...
  • suspense still persists regarding the date of gymkhana club elections
    ਜਿਮਖਾਨਾ ਕਲੱਬ ਚੋਣਾਂ ਦੀ ਤਰੀਕ ਨੂੰ ਲੈ ਕੇ ਅਜੇ ਵੀ ਸਸਪੈਂਸ ਬਰਕਰਾਰ, 30 ਅਗਸਤ...
  • vijay chopra  sunny deol
    ਵਿਜੇ ਚੋਪੜਾ ਜੀ ਨੂੰ ਮਿਲੇ ਸੰਨੀ ਦਿਓਲ, ਪੁਰਾਣੀਆਂ ਯਾਦਾਂ ਤੇ ਫ਼ਿਲਮ ਜਗਤ ਨਾਲ...
  • robbers rob husband and wife in jalandhar
    ਜਲੰਧਰ 'ਚ ਦਿਨ-ਦਿਹਾੜੇ ਬਾਈਕ ਸਵਾਰ ਲੁਟੇਰਿਆਂ ਨੇ ਪਤੀ-ਪਤਨੀ ਨੂੰ ਘੇਰ ਕੀਤੀ...
  • moderate rain likely in various districts of punjab
    ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ,...
  • police raid grand spa center in jalandhar
    ਜਲੰਧਰ ਦੇ ਮਸ਼ਹੂਰ ਸਪਾ ਸੈਂਟਰ 'ਚ ਪਈ ਰੇਡ! ਅੰਦਰਲਾ ਨਜ਼ਾਰਾ ਵੇਖ ਪੁਲਸ ਦੇ ਉੱਡੇ...
Trending
Ek Nazar
heavy rain 6 days punjab weather

9, 10, 11, 12, 13, 14, 15 ਅਗਸਤ ਨੂੰ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਕਰ...

heavy rains expected on sunday

ਐਤਵਾਰ ਨੂੰ ਪਵੇਗਾ ਭਾਰੀ ਮੀਂਹ ! ਇਨ੍ਹਾਂ ਸੂਬਿਆਂ 'ਚ ਜਾਰੀ ਹੋ ਗਈ ਚਿਤਾਵਨੀ

a mountain of sorrow fell on the legendary player

ਦਿੱਗਜ ਖਿਡਾਰੀ 'ਤੇ ਟੁੱਟਿਆ ਦੁੱਖਾਂ ਦਾ ਪਹਾੜ ! ਲੰਬੀ ਬੀਮਾਰੀ ਤੋਂ ਬਾਅਦ ਪਿਤਾ...

iminish us role in west asia

ਪਾਕਿ-ਸਾਊਦੀ-ਤੁਰਕੀ ਸਮਝੌਤੇ ਨਾਲ ਪੱਛਮੀ ਏਸ਼ੀਆ 'ਚ US ਦੀ ਭੂਮਿਕਾ ਘਟਣ ਦੀ ਸੰਭਾਵਨਾ

t dictator kim jong

ਤਾਨਾਸ਼ਾਹ ਕਿਮ ਜੋਂਗ ਦੀ ਕੋਈ ਉੱਘ-ਸੁੱਘ ਨਹੀਂ! ਸਿਹਤ ਨੂੰ ਲੈ ਕੇ ਅਟਕਲਾਂ ਹੋਈਆ ਤੇਜ਼

h5n1 bird flu

ਆਸਟ੍ਰੇਲੀਆ 'ਚ H5N1 ਬਰਡ ਫਲੂ ਦੇ ਮਾਮਲੇ 200 ਤੋਂ ਪਾਰ

removes top us general

ਪੈਂਟਾਗਨ ਨੇ ਅਚਾਨਕ ਹਟਾ'ਤਾ ਚੋਟੀ ਦਾ ਅਮਰੀਕੀ ਜਨਰਲ

ameesha patel is still single at the age of 51

51 ਦੀ ਉਮਰ 'ਚ ਵੀ ਸਿੰਗਲ ਹੈ ਅਮੀਸ਼ਾ ਪਟੇਲ; ਦੱਸੀ ਵਿਆਹ ਨਾ ਕਰਵਾਉਣ ਦੀ ਅਸਲ ਵਜ੍ਹਾ

united nations statement on pok

ਪੀਓਕੇ 'ਚ ਪ੍ਰਦਰਸ਼ਨਕਾਰੀਆਂ ਵਿਰੁੱਧ ਕਾਰਵਾਈਆਂ ਲਈ ਜਵਾਬਦੇਹੀ ਹੋਵੇ ਤੈਅ : ਯੂਐਨ

tuvalu feared tsunami

ਚੀਨ ਦੇ ਮਿਜ਼ਾਈਲ ਟੈਸਟ ਨੇ ਪ੍ਰਸ਼ਾਂਤ ਮਹਾਂਸਾਗਰ 'ਚ ਮਚਾਈ ਹਲਚਲ, ਤੁਵਾਲੂ ਨੂੰ...

europe silent as media rights

ਪਾਕਿਸਤਾਨ ਨੇ ਮੀਡੀਆ ਅਧਿਕਾਰਾਂ 'ਤੇ ਕੀਤੀ ਹੋਰ ਸਖ਼ਤੀ ਪਰ ਯੂਰਪ ਚੁੱਪ

shweta tiwari aims at exes raja chaudhary abhinav kohli

"ਆਪਣੇ ਪਤੀਆਂ ਨੂੰ ਚੀਟ ਕਰਦੇ ਹੋਏ ਮੈਂ ਹੀ ਫੜਿਆ ਸੀ..."; ਸ਼ਵੇਤਾ ਤਿਵਾਰੀ ਦਾ...

balochistan independence day

ਬਲੋਚਿਸਤਾਨ ਦੇ ‘ਆਜ਼ਾਦੀ ਦਿਵਸ’ ਦੇ ਐਲਾਨ ’ਤੇ ਪਾਕਿਸਤਾਨੀ ਸਰਕਾਰ ਤੇ ਫੌਜ ਦੀ ਚੁੱਪ...

avika gor hospitalised with dengue

ਮਸ਼ਹੂਰ ਅਦਾਕਾਰਾ ਦੀ ਅਚਾਨਕ ਵਿਗੜ ਗਈ ਸਿਹਤ ! ਲਿਜਾਣਾ ਪਿਆ ਹਸਪਤਾਲ, ਪਤੀ ਨੇ ਦੱਸਿਆ...

punjab  s legendary cricketer got married  he tied the knot with this actress

ਪੰਜਾਬ ਦੇ ਦਿੱਗਜ ਕ੍ਰਿਕਟਰ ਨੇ ਕਰਵਾ ਲਿਆ ਵਿਆਹ ! ਇਸ ਅਦਾਕਾਰਾ ਨਾਲ ਲਈਆਂ ਲਾਵਾਂ

heavy rain 6 days punjab weather

Heavy Rain: 8, 9, 10, 11, 12, 13 ਅਗਸਤ ਨੂੰ ਪਵੇਗਾ ਭਾਰੀ ਮੀਂਹ! 15 ਸੂਬਿਆਂ...

cop deployed outside salman khan s house collapses dies

ਅਦਾਕਾਰ ਸਲਮਾਨ ਖਾਨ ਦੀ ਸੁਰੱਖਿਆ 'ਚ ਤਾਇਨਾਤ ਪੁਲਸ ਮੁਲਾਜ਼ਮ ਦੀ ਮੌਤ, ਡਿਊਟੀ...

work from home started again

ਫ਼ਿਰ ਸ਼ੁਰੂ ਹੋਇਆ Work From Home ! ਭਾਰੀ ਬਾਰਿਸ਼ ਮਗਰੋਂ ਗੁਰੂਗ੍ਰਾਮ ਪ੍ਰਸ਼ਾਸਨ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਸ਼ੇਸ਼ ਟਿੱਪਣੀ ਦੀਆਂ ਖਬਰਾਂ
    • gandhi family vs sangh
      ‘ਗਾਂਧੀ ਪਰਿਵਾਰ ਦੀ ਤੁਲਨਾ ’ਚ ਸੰਘ ਪਰਿਵਾਰ ਕਿਤੇ ਵੱਧ ਜਮਹੂਰੀ’
    • has asim munir made up his mind to stage a coup in pakistan
      ਕੀ ਆਸਿਮ ਮੁਨੀਰ ਪਾਕ ’ਚ ਤਖਤਾਪਲਟ ਦਾ ਮਨ ਬਣਾ ਚੁੱਕੇ ਹਨ?
    • guru ravidas ji
      ਗੁਰੂ ਰਵਿਦਾਸ ਜੀ : ਸਿਰਫ਼ ਇਤਿਹਾਸ ਨਹੀਂ, ਸਗੋਂ ਮਨੁੱਖਤਾ ਦੇ ਭਵਿੱਖ ਦੀ ਦਿਸ਼ਾ
    • bjp needs to learn
      ਭਾਜਪਾ ਲਈ ਹਾਲੀਆ ਘਟਨਾਵਾਂ ਤੋਂ ਸਬਕ ਲੈਣ ਦਾ ਸਮਾਂ
    • drug free india
      ਸੰਦੇਸ਼ ਨਹੀਂ, ਸਖ਼ਤੀ ਨਾਲ ਹੀ ਸੰਭਵ ‘ਨਸ਼ਾ ਮੁਕਤ ਭਾਰਤ’
    • delimitation bill
      ਹੱਦਬੰਦੀ : ਸੀਟਾਂ ਵਧਣ ਨਾਲ ਰਾਜ ਵੱਡਾ ਹੋਵੇਗਾ ਜਾਂ ਛੋਟਾ ?
    • pok protests
      ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ’ਚ ਰੋਸ ਪ੍ਰਦਰਸ਼ਨ ਕਿਉਂ ਭੜਕੇ ?
    • democracy and the freedom to use force cannot coexist
      ਲੋਕਤੰਤਰ ਅਤੇ ਬਲ ਪ੍ਰਯੋਗ ਨਾਲ ਛੋਟ ਦੀ ਤਾਕਤ ਨਾਲ-ਨਾਲ ਨਹੀਂ ਚੱਲ ਸਕਦੇ
    • today is the gen z god tomorrow who
      ਅੱਜ ‘ਜੈੱਨ-ਜ਼ੀ’ ਭਗਵਾਨ, ਕੱਲ ਕੌਣ?
    • how america helped china challenge its own dominance
      ਅਮਰੀਕਾ ਨੇ ਚੀਨ ਨੂੰ ਆਪਣੇ ਹੀ ਦਬਦਬੇ ਨੂੰ ਚੁਣੌਤੀ ਦੇਣ ’ਚ ਕਿਵੇਂ ਮਦਦ ਕੀਤੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +