Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JUN 09, 2025

    5:38:01 AM

  • e rickshaw catches fire at charging station in dilshad garden  2 people die

    ਦਿਲਸ਼ਾਦ ਗਾਰਡਨ 'ਚ ਚਾਰਜਿੰਗ ਸਟੇਸ਼ਨ 'ਤੇ...

  • roshan health care

    ਪੁਰਸ਼ ਵਧੇਰੀ ਉਮਰ ਜਾਂ ਸ਼ੂਗਰ ਦੀ ਕਮਜ਼ੋਰੀ ਤੋਂ ਨਾ...

  • this  is amazing  if the ticket is not confirmed then you

    ਕਮਾਲ ਦਾ ਹੈ ਇਹ ਸਿਸਟਮ, ਜੇਕਰ ਟਿਕਟ ਨਹੀਂ ਹੁੰਦੀ...

  • punjab smuggler fled from police station in desire to see child

    ਬੱਚੇ ਨੂੰ ਦੇਖਣ ਦੀ ਚਾਹਤ 'ਚ ਥਾਣਿਓਂ ਭੱਜਿਆ ਸੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • IPL 2025
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Special Story News
  • ਕਾਂਗਰਸ ਨੇ ਬੈਠੇ-ਬਿਠਾਏ ਭਾਜਪਾ ਨੂੰ 'ਵਾਪਸੀ' ਦਾ ਮੌਕਾ ਦੇ ਦਿੱਤਾ

SPECIAL STORY News Punjabi(ਵਿਸ਼ੇਸ਼ ਟਿੱਪਣੀ)

ਕਾਂਗਰਸ ਨੇ ਬੈਠੇ-ਬਿਠਾਏ ਭਾਜਪਾ ਨੂੰ 'ਵਾਪਸੀ' ਦਾ ਮੌਕਾ ਦੇ ਦਿੱਤਾ

  • Updated: 17 Jul, 2018 06:32 AM
Special Story
congress
  • Share
    • Facebook
    • Tumblr
    • Linkedin
    • Twitter
  • Comment

ਵਿਸ਼ਵ ਕੱਪ ਫੁੱਟਬਾਲ ਦਾ ਆਯੋਜਨ ਪੂਰਾ ਹੋ ਗਿਆ ਹੈ। ਲੱਗਦਾ ਹੈ ਕਿ ਕਾਂਗਰਸ ਨੇ 'ਫ਼ੀਫ਼ਾ' ਵਰਲਡ ਕੱਪ ਬਹੁਤ ਧਿਆਨ ਨਾਲ ਦੇਖਿਆ ਹੈ ਅਤੇ ਸੈਲਫ ਗੋਲ ਕਰ ਬੈਠੀ ਹੈ। ਇਹ ਸੈਲਫ ਗੋਲ ਸ਼ਸ਼ੀ ਥਰੂਰ ਅਤੇ ਰਾਹੁਲ ਗਾਂਧੀ ਨੇ ਕੀਤਾ ਹੈ। ਸਿਆਸਤ ਵਿਚ ਚੰਗੇ ਅਕਸ ਦੀ ਕਾਫੀ ਮਹੱਤਤਾ ਹੈ, ਇਹ ਗੱਲ ਰਾਹੁਲ ਗਾਂਧੀ ਨੇ ਬੜੀ ਮੁਸ਼ਕਿਲ ਨਾਲ ਸਿੱਖੀ ਸੀ ਅਤੇ ਗੁਜਰਾਤ, ਕਰਨਾਟਕ ਦੀਆਂ ਚੋਣਾਂ ਵਿਚ ਇਸ 'ਤੇ ਅਮਲ ਵੀ ਕੀਤਾ ਸੀ। ਕਾਂਗਰਸ ਨੂੰ ਇਸ ਦਾ ਫਲ ਵੀ ਮਿਲਣ ਲੱਗਾ ਸੀ, ਜਿਵੇਂ ਗੁਜਰਾਤ ਵਿਚ ਭਾਜਪਾ ਨੂੰ ਸਖਤ ਟੱਕਰ ਅਤੇ ਕਰਨਾਟਕ ਵਿਚ ਭਾਜਪਾ ਨੂੰ ਸੱਤਾ ਤੋਂ ਦੂਰ ਕਰਨਾ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਦੇਸ਼ ਭਰ ਵਿਚ ਰਾਹੁਲ ਗਾਂਧੀ ਦਾ ਅਕਸ ਬਦਲਣ ਲੱਗਾ ਸੀ, ਲੋਕ ਉਨ੍ਹਾਂ ਨੂੰ ਇਕ ਗੰਭੀਰ ਨੇਤਾ ਵਜੋਂ ਲੈਣ ਲੱਗੇ ਸਨ, ਉਨ੍ਹਾਂ ਦਾ ਹਿੰਦੂਵਾਦੀ ਅਕਸ ਕਬੂਲਣ ਲੱਗ ਪਏ ਸਨ। ਭਾਜਪਾ ਨੂੰ ਇਸ ਅਕਸ ਤੋਂ ਇੰਨਾ ਡਰ ਲੱਗਣ ਲੱਗਾ ਸੀ ਕਿ ਉਸ ਦੇ ਨੇਤਾਵਾਂ ਨੇ ਰਾਹੁਲ ਗਾਂਧੀ ਦੇ ਜਨੇਊਧਾਰੀ ਰੂਪ 'ਤੇ ਇੰਨੇ ਵਿਅੰਗ ਕੀਤੇ ਕਿ ਰਾਹੁਲ ਗਾਂਧੀ ਦਾ ਹਿੰਦੂਵਾਦੀ ਅਕਸ ਹੋਰ ਨਿੱਖਰ ਗਿਆ। ਸਭ ਤੋਂ ਵੱਡੀ ਗੱਲ ਇਹ ਹੈ ਕਿ ਰਾਹੁਲ ਗਾਂਧੀ ਦੇ ਮੰਦਿਰਾਂ ਵਿਚ ਜਾਣ 'ਤੇ ਕਿਸੇ ਮੁਸਲਮਾਨ ਨੂੰ ਕੋਈ ਇਤਰਾਜ਼ ਨਹੀਂ ਸੀ। 
ਇਸ ਦਰਮਿਆਨ ਸੋਨੀਆ ਗਾਂਧੀ ਨੇ ਵੀ ਇਕ ਮੀਡੀਆ ਸੰਸਥਾ ਦੇ ਸਮਾਗਮ ਵਿਚ ਬੋਲਦਿਆਂ ਕਿਹਾ ਸੀ ਕਿ ਭਾਜਪਾ ਕਾਂਗਰਸ ਨੂੰ ਕਿਉਂਕਿ ਮੁਸਲਿਮ ਪਾਰਟੀ ਬਣਾਉਣ 'ਤੇ ਉਤਾਰੂ ਹੈ, ਇਸ ਲਈ ਰਾਹੁਲ ਗਾਂਧੀ ਨੂੰ ਆਪਣੇ ਮੰਦਿਰ ਜਾਣ ਵਾਲੀਆਂ ਤਸਵੀਰਾਂ ਤੇ ਵੀਡੀਓਜ਼ ਨੂੰ ਵਾਇਰਲ ਕਰਨਾ ਪੈ ਰਿਹਾ ਹੈ। ਇਹ ਆਪਣੇ ਆਪ ਵਿਚ ਇਕ ਅਜਿਹੀ ਈਮਾਨਦਾਰੀ ਨਾਲ ਕਬੂਲੀ ਗੱਲ ਸੀ, ਜਿਸ ਦਾ ਭਾਜਪਾ ਨੂੰ ਕੋਈ ਤੋੜ ਨਹੀਂ ਮਿਲ ਰਿਹਾ ਸੀ। ਦੂਜੇ ਪਾਸੇ ਭਾਜਪਾ ਜਾਂ ਇੰਝ ਕਹੋ ਕਿ ਮੋਦੀ ਸਰਕਾਰ ਸਾਧੂਆਂ-ਸੰਤਾਂ ਦੇ ਨਿਸ਼ਾਨੇ 'ਤੇ ਆ ਰਹੀ ਸੀ। ਭਗਤ ਪੁੱਛਣ ਲੱਗ ਪਏ ਸਨ ਕਿ ਰਾਮ ਮੰਦਿਰ ਦਾ ਕੀ ਹੋਇਆ, ਧਾਰਾ 370 ਦਾ ਕੀ ਹੋਇਆ, ਇਕਸਾਰ ਸਿਵਲ ਕੋਡ ਦਾ ਕੀ ਹੋਇਆ? ਇਕ ਪਾਸੇ ਬੇਰੋਜ਼ਗਾਰੀ ਦੇ ਅੰਕੜੇ, ਦੂਜੇ ਪਾਸੇ ਕਿਸਾਨਾਂ ਦਾ ਗੁੱਸਾ, ਤੀਜੇ ਪਾਸੇ ਹਿੰਦੂਵਾਦ ਦੇ ਮੁੱਦੇ 'ਤੇ ਆਪਣਿਆਂ ਵਲੋਂ ਹੀ ਭਾਜਪਾ ਨੂੰ ਘੇਰਨਾ—ਇਸ ਤਿਕੋਣ 'ਚੋਂ ਨਿਕਲਣ ਦਾ ਰਾਹ ਭਾਜਪਾ ਨੂੰ ਸੁੱਝ ਨਹੀਂ ਰਿਹਾ ਸੀ। ਅਖ਼ਬਾਰਾਂ ਵਿਚ ਵੀ ਮੋਦੀ ਸਮਰਥਕ ਕਈ ਲੇਖਕ ਹੁਣ ਮੋਦੀ ਸਰਕਾਰ ਨੂੰ ਸਿੱਖਿਆ ਦੇਣ ਲੱਗ ਪਏ ਸਨ ਕਿ ਉਸ ਨੇ ਗਾਂ ਦੇ ਨਾਂ 'ਤੇ ਗੁੰਡਾਗਰਦੀ ਕਰਨ ਵਾਲਿਆਂ ਦਾ ਹੌਸਲਾ ਵਧਾ ਕੇ ਦਲਿਤਾਂ ਦੇ ਨਾਲ-ਨਾਲ ਉਦਾਰਵਾਦੀ ਹਿੰਦੂਆਂ ਨੂੰ ਵੀ ਪਾਰਟੀ ਤੋਂ ਦੂਰ ਕਰ ਦਿੱਤਾ ਹੈ। ਗੁਜਰਾਤ ਵਿਚ ਮੁਸ਼ਕਿਲ ਨਾਲ ਜਿੱਤਣਾ ਅਤੇ ਕਰਨਾਟਕ ਦਾ ਹੱਥੋਂ ਜਾਣਾ, ਟੀ. ਡੀ. ਪੀ. ਦਾ ਆਂਧਰਾ ਪ੍ਰਦੇਸ਼ ਵਿਚ ਰਾਜਗ ਨਾਲੋਂ ਵੱਖ ਹੋਣਾ, ਯੂ. ਪੀ. ਵਿਚ ਫੂਲਪੁਰ ਅਤੇ ਗੋਰਖਪੁਰ ਤੋਂ ਬਾਅਦ ਕੈਰਾਨਾ ਵਿਚ ਹਾਰ, ਰਾਜਸਥਾਨ 'ਚ ਅਲਵਰ ਅਤੇ ਅਜਮੇਰ ਦੀਆਂ ਲੋਕ ਸਭਾ ਉਪ-ਚੋਣਾਂ 'ਚ ਕਰਾਰੀ ਹਾਰ, ਬਿਹਾਰ ਦੀਆਂ ਉਪ-ਚੋਣਾਂ ਵਿਚ ਹਾਰ ਦਰਮਿਆਨ ਨਿਤੀਸ਼ ਕੁਮਾਰ ਦਾ ਅੱਖਾਂ ਦਿਖਾਉਣਾ ਅਤੇ ਕਸ਼ਮੀਰ ਵਿਚ ਪੀ. ਡੀ. ਪੀ. ਨਾਲੋਂ ਅੱਡ ਹੋਣ ਦੀ ਮਜਬੂਰੀ ਨੂੰ ਕੈਸ਼ ਕਰਨ ਦੀ ਕੋਸ਼ਿਸ਼—ਭਾਜਪਾ ਸੱਚਮੁਚ ਦੋਰਾਹੇ 'ਤੇ ਖੜ੍ਹੀ ਸੀ। 
ਭਾਜਪਾ ਨੇ ਕਾਂਗਰਸ ਦੇ ਪੁਰਾਣੇ ਪਾਪਾਂ ਨੂੰ ਕੇਂਦਰ 'ਚ ਰੱਖ ਕੇ ਸਿਆਸੀ ਹਮਲੇ ਤੇਜ਼ ਕਰ ਦਿੱਤੇ। ਐਮਰਜੈਂਸੀ ਨੂੰ ਫਿਰ ਭਾਰਤੀ ਲੋਕਤੰਤਰ ਦੀ ਹੱਤਿਆ ਦੱਸਿਆ ਗਿਆ। ਪੰ. ਨਹਿਰੂ ਤੋਂ ਲੈ ਕੇ ਰਾਜੀਵ ਗਾਂਧੀ ਤਕ ਇਸ ਖਾਨਦਾਨ ਨੂੰ ਦੇਸ਼ ਦੀ ਹਰ ਸਮੱਸਿਆ ਲਈ ਜ਼ਿੰਮੇਵਾਰ ਠਹਿਰਾਇਆ ਗਿਆ। 'ਤਿੰਨ ਤਲਾਕ' ਬਿੱਲ ਨੂੰ ਅਟਕਾਉਣ ਦੇ ਵੀ ਇਸ 'ਤੇ ਦੋਸ਼ ਲੱਗੇ। ਮੋਦੀ ਸਰਕਾਰ ਦੇ ਕੰਮਕਾਜ ਅਤੇ ਯੋਜਨਾਵਾਂ ਨੂੰ ਇਸ ਨਾਲ ਜੋੜ ਕੇ ਦੇਖਿਆ ਗਿਆ ਪਰ ਇਸ ਨਾਲ ਵੀ ਗੱਲ ਨਹੀਂ ਬਣ ਰਹੀ ਸੀ। 
ਭਾਜਪਾ ਸਾਹਮਣੇ ਯੂ. ਪੀ. ਸੀ, ਜਿਥੇ ਭੂਆ-ਭਤੀਜੇ (ਮਾਇਆ-ਅਖਿਲੇਸ਼) ਦਾ ਮੇਲ ਕਹਿਰ ਢਾਹ ਸਕਦਾ ਹੈ। ਏ. ਬੀ. ਪੀ. ਨਿਊਜ਼ ਅਤੇ ਸੀ. ਐੱਸ. ਡੀ. ਐੱਸ. ਦਾ ਸਰਵੇਖਣ ਦੱਸਦਾ ਹੈ ਕਿ ਜੇਕਰ ਯੂ. ਪੀ. ਵਿਚ ਸਪਾ, ਬਸਪਾ, ਕਾਂਗਰਸ ਅਤੇ ਰਾਲੋਦ ਇਕ ਹੋ ਗਏ ਤਾਂ ਭਾਜਪਾ ਦੀਆਂ ਸੀਟਾਂ ਦੀ ਗਿਣਤੀ ਇਕਾਈ ਵਿਚ ਰਹਿ ਸਕਦੀ ਹੈ, ਜਦਕਿ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੇ ਆਪਣੇ ਸਹਿਯੋਗੀਆਂ ਨਾਲ ਮਿਲ ਕੇ 73 ਸੀਟਾਂ ਜਿੱਤੀਆਂ ਸਨ। ਜਾਤ ਦਾ ਤੋੜ ਧਰਮ ਹੁੰਦਾ ਹੈ ਪਰ ਕਾਂਗਰਸ ਕੋਈ ਮੌਕਾ ਹੱਥੋਂ ਜਾਣ ਨਹੀਂ ਦੇ ਰਹੀ ਸੀ। ਗੁਜਰਾਤ ਵਿਚ ਕਾਂਗਰਸ ਨੇ ਦੰਗਿਆਂ ਦਾ ਜ਼ਿਕਰ ਤਕ ਨਹੀਂ ਕੀਤਾ ਸੀ ਤੇ ਨਾਮਾਤਰ ਮੁਸਲਿਮ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਸਨ। ਕਰਨਾਟਕ ਵਿਚ ਕਾਂਗਰਸ ਨੇ ਲਿੰਗਾਇਤਾਂ ਨੂੰ ਖੁਸ਼ ਕਰਨ ਲਈ ਵੱਖਰੇ ਧਰਮ ਦਾ ਦਰਜਾ ਦੇ ਦਿੱਤਾ ਸੀ। ਇਹ ਸਾਰੇ ਉਹ ਕੰਮ ਸਨ, ਜੋ ਭਾਜਪਾ ਕਰਦੀ ਰਹੀ ਸੀ। ਭਾਜਪਾ ਨਿਰਾਸ਼ ਸੀ, ਅਮਿਤ ਸ਼ਾਹ ਦੁਖੀ ਸਨ ਅਤੇ ਮੋਦੀ ਚਿੰਤਤ ਸਨ ਪਰ ਭਲਾ ਹੋਵੇ ਸ਼ਸ਼ੀ ਥਰੂਰ ਤੇ ਰਾਹੁਲ ਗਾਂਧੀ ਦਾ, ਜਿਨ੍ਹਾਂ ਨੇ ਘਰ ਬੈਠਿਆਂ ਭਾਜਪਾ ਨੂੰ ਵਾਪਸੀ ਕਰਨ ਦਾ ਮੌਕਾ ਦੇ ਦਿੱਤਾ।  ਦੇਸ਼ ਵਿਚ ਪਿਛਲੇ ਕੁਝ ਸਾਲਾਂ ਦੌਰਾਨ ਸਿਆਸਤ ਦਾ ਤੇਜ਼ੀ ਨਾਲ ਧਰੁਵੀਕਰਨ ਹੋਇਆ ਹੈ, ਜਿਸ ਦਾ ਸਭ ਤੋਂ ਜ਼ਿਆਦਾ ਫਾਇਦਾ ਭਾਜਪਾ ਨੂੰ ਮਿਲਿਆ ਹੈ। ਭਾਜਪਾ ਦੇ ਨੇਤਾ ਤਾਂ ਸਾਫ ਕਹਿ ਚੁੱਕੇ ਹਨ ਕਿ ਉਹ ਮੁਸਲਿਮ ਵੋਟਾਂ ਤੋਂ ਬਿਨਾਂ ਵੀ ਚੋਣਾਂ ਜਿੱਤਦੇ ਰਹੇ ਹਨ ਤੇ ਅਗਾਂਹ ਵੀ ਉਨ੍ਹਾਂ ਨੂੰ ਇਸ ਵੋਟ ਬੈਂਕ ਦੀ ਲੋੜ ਨਹੀਂ ਹੈ। 
ਇਸ ਪਿਛੋਕੜ 'ਚ ਕਾਂਗਰਸ ਪ੍ਰਧਾਨ ਨੇ ਮੁਸਲਿਮ ਬੁੱਧੀਜੀਵੀਆਂ ਨਾਲ ਮੀਟਿੰਗ ਕਰ ਕੇ ਭਾਜਪਾ ਨੂੰ ਇਕ ਮੌਕਾ ਦੇ ਦਿੱਤਾ ਅਤੇ ਬਾਕੀ ਦਾ ਕੰਮ ਉਸ ਬਿਆਨ ਨੇ ਕਰ ਦਿੱਤਾ, ਜੋ ਕਥਿਤ ਤੌਰ 'ਤੇ ਰਾਹੁਲ ਗਾਂਧੀ ਨੇ ਦਿੱਤਾ ਹੀ ਨਹੀਂ ਸੀ ਜਾਂ ਇੰਝ ਕਹੋ ਕਿ ਤੋੜਿਆ-ਮਰੋੜਿਆ ਗਿਆ ਪਰ ਭਾਜਪਾ ਬਿਆਨ ਨੂੰ ਲੈ ਉੱਡੀ। ਖ਼ੁਦ ਮੋਦੀ ਨੇ ਕਾਂਸ਼ੀ ਵਾਲੀ ਰੈਲੀ ਵਿਚ ਕਹਿ ਦਿੱਤਾ ਕਿ ਕਾਂਗਰਸ ਦੱਸੇ ਕਿ ਕੀ ਉਹ ਮੁਸਲਮਾਨਾਂ ਦੀ ਪਾਰਟੀ ਹੈ? 
ਮੋਦੀ ਨੇ ਬੜੀ ਚਲਾਕੀ ਨਾਲ ਇਸ ਨੂੰ ਵੀ 'ਤਿੰਨ ਤਲਾਕ' ਦੇ ਮੁੱਦੇ ਨਾਲ ਜੋੜ ਦਿੱਤਾ ਅਤੇ ਕਹਿ ਦਿੱਤਾ ਕਿ ਰਾਹੁਲ ਗਾਂਧੀ ਦੱਸਣ ਕਿ ਕੀ ਕਾਂਗਰਸ ਸਿਰਫ ਮੁਸਲਿਮ ਮਰਦਾਂ ਦੀ ਪਾਰਟੀ ਹੈ। ਇਹ ਇਕ ਅਜਿਹਾ ਬਿਆਨ ਹੈ, ਜੋ ਗੇਮਚੇਂਜਰ ਸਿੱਧ ਹੋ ਸਕਦਾ ਹੈ। ਇਥੋਂ ਤਕ ਕਿ ਇਹ ਸ਼ਸ਼ੀ ਥਰੂਰ ਦੇ 'ਹਿੰਦੂ ਪਾਕਿਸਤਾਨ' ਵਾਲੇ ਬਿਆਨ 'ਤੇ ਵੀ ਭਾਰੀ ਪੈ ਗਿਆ ਹੈ। 
ਕਾਂਗਰਸੀ ਬੁਲਾਰਿਆਂ ਨੇ ਆਪਣੇ ਵਲੋਂ ਸੰਭਾਵੀ ਸਿਆਸੀ ਨੁਕਸਾਨ ਨੂੰ ਤਾੜਦਿਆਂ ਰਾਹੁਲ ਗਾਂਧੀ ਦੇ ਬਿਆਨ ਦਾ ਮਤਲਬ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਜਦੋਂ ਤਕ ਰਾਹੁਲ ਗਾਂਧੀ ਖ਼ੁਦ ਅੱਗੇ ਆ ਕੇ ਗੱਲ ਸਪੱਸ਼ਟ ਨਹੀਂ ਕਰਦੇ, ਉਦੋਂ ਤਕ ਨੁਕਸਾਨ ਦੀ ਪੂਰਤੀ ਨਹੀਂ ਹੋ ਸਕਦੀ ਪਰ ਵੱਡਾ ਸਵਾਲ ਤਾਂ ਇਹ ਹੈ ਕਿ ਆਖਿਰ ਅਜਿਹੇ ਬਿਆਨਾਂ ਦੀ ਲੋੜ ਹੀ ਕਿਉਂ ਪਈ? 
ਕਾਂਗਰਸ ਲਈ ਇਹ ਮੌਕਾ ਸੀ ਮੋਦੀ ਸਰਕਾਰ ਨੂੰ ਉਸ ਦੀਆਂ ਯੋਜਨਾਵਾਂ ਨੂੰ ਲੈ ਕੇ ਘੇਰਨ ਦਾ, ਦਲਿਤਾਂ ਤੇ ਪੱਛੜਿਆਂ ਨੂੰ ਮੁੜ ਆਪਣੇ ਵੱਲ ਖਿੱਚਣ ਦਾ। ਸਿਆਸੀ ਰਣਨੀਤੀ ਇਸ ਦੇ ਆਸ-ਪਾਸ ਬਣਾਈ ਜਾਣੀ ਚਾਹੀਦੀ ਸੀ, ਖਾਸ ਤੌਰ 'ਤੇ ਪੱਛੜਿਆ ਵੋਟ ਬੈਂਕ। ਪਿਛਲੀਆਂ ਲੋਕ ਸਭਾ ਚੋਣਾਂ ਵਿਚ 34 ਫੀਸਦੀ ਓ. ਬੀ. ਸੀ. ਨੇ ਭਾਜਪਾ ਨੂੰ ਵੋਟਾਂ ਦਿੱਤੀਆਂ ਸਨ, ਜਦਕਿ ਕਾਂਗਰਸ ਨੂੰ ਇਸ ਵਰਗ ਦੀਆਂ ਸਿਰਫ 15 ਫੀਸਦੀ ਵੋਟਾਂ ਮਿਲੀਆਂ ਸਨ। 
ਇਸੇ ਤਰ੍ਹਾਂ 2009 ਵਿਚ ਕਾਂਗਰਸ ਨੂੰ ਓ. ਬੀ. ਸੀ. ਦੀਆਂ 24 ਫੀਸਦੀ ਵੋਟਾਂ ਮਿਲੀਆਂ ਸਨ। ਕਾਂਗਰਸ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜੇ ਉਸ ਨੇ ਭਾਜਪਾ ਨੂੰ ਸੱਚਮੁਚ ਟੱਕਰ ਦੇਣੀ ਹੈ ਤਾਂ ਮੁਸਲਮਾਨਾਂ ਦੀ ਥਾਂ ਦਲਿਤ ਅਤੇ ਓ. ਬੀ. ਸੀ. ਵੋਟ ਬੈਂਕ ਵਿਚ ਸੰਨ੍ਹ ਲਾਵੇ। ਰਾਹੁਲ ਗਾਂਧੀ ਦੇ ਮੰਦਿਰਾਂ ਵਿਚ ਜਾਣ ਦੇ ਬਾਵਜੂਦ ਮੁਸਲਮਾਨ ਕਾਂਗਰਸ ਨੂੰ ਵੋਟਾਂ ਪਾਉਣਗੇ। ਕਾਂਗਰਸ ਫਿਰ ਉਹੀ ਭੁੱਲ ਕਰਦੀ ਆ ਰਹੀ ਹੈ, ਜਿਸ ਵੱਲ ਐਂਟੋਨੀ ਕਮੇਟੀ ਨੇ ਇਸ਼ਾਰਾ ਕੀਤਾ ਸੀ। ਇਸ ਕਮੇਟੀ ਦਾ ਮੰਨਣਾ ਸੀ ਕਿ ਲੋਕ ਸਭਾ ਚੋਣਾਂ ਵਿਚ ਕਾਂਗਰਸ ਦੀ ਹਾਰ ਇਸ ਕਰਕੇ ਵੀ ਹੋਈ ਸੀ ਕਿ ਲੋਕ ਉਸ ਨੂੰ 'ਮੁਸਲਿਮ ਪਾਰਟੀ' ਮੰਨਣ ਲੱਗ ਪਏ ਸਨ।
ਅੱਜ ਵੀ ਇਕ ਵੱਡਾ ਵਰਗ ਮੋਦੀ ਸਰਕਾਰ ਤੋਂ ਨਾਰਾਜ਼ ਹੈ ਪਰ ਉਹ ਕਾਂਗਰਸ ਨੂੰ ਵੀ ਵੋਟ ਨਹੀਂ ਦੇਣਾ ਚਾਹੁੰਦਾ। ਉਸ ਦੀ ਨਜ਼ਰ ਵਿਚ ਕਾਂਗਰਸ ਮੁਸਲਿਮ ਪਾਰਟੀ ਹੈ। ਰਾਹੁਲ ਗਾਂਧੀ ਦੇ ਰਣਨੀਤੀਕਾਰਾਂ ਨੇ ਬਹੁਤ ਕੋਸ਼ਿਸ਼ ਕੀਤੀ ਕਿ ਇਸ ਦਾਗ਼ ਨੂੰ ਮਿਟਾਇਆ ਜਾਵੇ ਪਰ ਤਾਜ਼ਾ ਬਿਆਨਾਂ ਤੋਂ ਬਾਅਦ ਇਹ ਦਾਗ਼ ਮਿਟਦਾ ਨਜ਼ਰ ਨਹੀਂ ਆ ਰਿਹਾ।      vijayv@abpnews.in

  • ਕਾਂਗਰਸ
  • ਭਾਜਪਾ
  • Congress

ਆਗਾਮੀ ਲੋਕ ਸਭਾ ਚੋਣਾਂ ਲਈ ਨਿਤੀਸ਼ ਕੁਮਾਰ ਦੀ ਰਣਨੀਤੀ

NEXT STORY

Stories You May Like

  • indigo places order for 30 a350 aircraft
    Indigo ਨੇ A350 ਦੇ 30 ਜਹਾਜ਼ਾਂ ਲਈ ਦਿੱਤਾ ਆਰਡਰ
  • mla vikramjit chaudhary returns to congress party
    ਪੰਜਾਬ ਕਾਂਗਰਸ 'ਚ ਵੱਡੀ ਹਲਚਲ, ਵਿਧਾਇਕ ਵਿਕਰਮਜੀਤ ਚੌਧਰੀ ਦੀ ਹੋਈ ਘਰ ਵਾਪਸੀ
  • this small share turned rs 1 lakh into rs 24 lakh
    2 ਰੁਪਏ ਤੋਂ 67 ਰੁਪਏ ਤੱਕ! ਇਸ ਛੋਟੇ ਜਿਹੇ ਸ਼ੇਅਰ ਨੇ 1 ਲੱਖ ਨੂੰ  ਬਣਾ ਦਿੱਤਾ 24 ਲੱਖ
  • bhagwant mann statement
    ਕਾਂਗਰਸ ਦੀ ਅੰਦਰੂਨੀ ਲੜਾਈ ਖ਼ਤਮ ਨਹੀਂ ਹੋ ਰਹੀ ਤੇ ਭਾਜਪਾ ਮੈਦਾਨ ਤੋਂ ਭੱਜ ਰਹੀ : ਭਗਵੰਤ ਮਾਨ
  • bjp leader karan warring join congress
    ਭਾਜਪਾ ਆਗੂ ਕਰਨ ਵੜਿੰਗ ਤੇ ਮੌਜੂਦਾ ਕੌਂਸਲਰ ਸਤਨਾਮ ਸਿੰਘ ਕਾਂਗਰਸ 'ਚ ਸ਼ਾਮਲ
  •   mark carney  s   invitation to modi for g7   is   an opportunity
    ‘ਮਾਰਕ ਕਾਰਨੀ’ ਦਾ ਜੀ-7 ਲਈ ‘ਮੋਦੀ ਨੂੰ ਸੱਦਾ’ ‘ਭਾਰਤ-ਕੈਨੇਡਾ ਵਿਚਾਲੇ ਸਬੰਧ ਸੁਧਾਰਨ ਦਾ ਮੌਕਾ’
  • india  s size and potential make it an   attractive opportunity    indigo ceo
    ਭਾਰਤ ਦਾ ਆਕਾਰ ਤੇ ਸੰਭਾਵਨਾ ਇਸ ਨੂੰ ਇਕ 'ਆਕਰਸ਼ਕ ਮੌਕਾ' ਬਣਾਉਂਦੇ ਹਨ : ਇੰਡੀਗੋ ਸੀਈਓ
  • pujara  s statement on his return to team india
    ਜੇਕਰ ਮੈਨੂੰ ਦੇਸ਼ ਦੀ ਪ੍ਰਤੀਨਿਧਤਾ ਕਰਨ ਦਾ ਮੌਕਾ ਮਿਲਦੈ ਤਾਂ ਇਸ ਤੋਂ ਵਧੀਆ ਕੁਝ ਨਹੀਂ : ਪੁਜਾਰਾ
  • punjab smuggler fled from police station in desire to see child
    ਬੱਚੇ ਨੂੰ ਦੇਖਣ ਦੀ ਚਾਹਤ 'ਚ ਥਾਣਿਓਂ ਭੱਜਿਆ ਸੀ ਪੰਜਾਬ ਦਾ ਸਮੱਗਲਰ, 1300KM ਦੂਰ...
  • a young man who was collecting money was attacked
    ਕਲੈਕਸ਼ਨ ਕਰ ਰਹੇ ਨੌਜਵਾਨ 'ਤੇ ਦਾਤਰ ਨਾਲ ਹਮਲਾ, 20 ਹਜ਼ਾਰ ਦੀ ਨਕਦੀ ਲੁੱਟੀ
  • heat wave yellow alert issued for 9 districts in punjab
    ਪੰਜਾਬ 'ਚ ਅਗਲੇ 3 ਦਿਨ ਭਾਰੀ! ਇਨ੍ਹਾਂ 9 ਜ਼ਿਲ੍ਹਿਆਂ ਲਈ Alert, ਮੌਸਮ ਦੀ ਹੋਈ...
  • big blow to congress many big leaders join aap
    ਲੁਧਿਆਣਾ ਚੋਣ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ, ਕਈ ਵੱਡੇ ਆਗੂ 'ਆਪ' 'ਚ'...
  • man arrested with illegal revolver
    ਜਾਨੋ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਵਿਅਕਤੀ ਨੂੰ ਨਾਜਾਇਜ਼ ਰਿਵਾਲਵਰ ਸਮੇਤ ਕਾਬੂ
  • vigilance investigates corruption in municipal corporation jalandhar
    ਨਗਰ ਨਿਗਮ ਜਲੰਧਰ ’ਚ ਭ੍ਰਿਸ਼ਟਾਚਾਰ ਦਾ ਕਾਰਨ ਬਣ ਰਹੇ ਨੇ ਕਈ JE ਤੇ SDO,ਚੱਲ ਰਹੀ...
  • punjab dgp announces high tech war against narco terrorism
    ਪੰਜਾਬ DGP ਵੱਲੋਂ ਅੱਤਵਾਦ ਖ਼ਿਲਾਫ਼ ਹਾਈਟੈੱਕ ਜੰਗ ਦਾ ਐਲਾਨ, ਅਧਿਕਾਰੀਆਂ ਨੂੰ...
  • there will be long power cut in punjab today
    ਐਤਵਾਰ ਦੀ ਛੁੱਟੀ ਦਾ ਮਜ਼ਾ ਖ਼ਰਾਬ ਕਰੇਗਾ Power Cut! ਪੰਜਾਬ ਦੇ ਇਨ੍ਹਾਂ ਇਲਾਕਿਆਂ...
Trending
Ek Nazar
heat wave yellow alert issued for 9 districts in punjab

ਪੰਜਾਬ 'ਚ ਅਗਲੇ 3 ਦਿਨ ਭਾਰੀ! ਇਨ੍ਹਾਂ 9 ਜ਼ਿਲ੍ਹਿਆਂ ਲਈ Alert, ਮੌਸਮ ਦੀ ਹੋਈ...

major robbery at goldsmith s shop in punjab

ਪੰਜਾਬ 'ਚ ਸੁਨਿਆਰੇ ਦੀ ਦੁਕਾਨ 'ਤੇ ਪੈ ਗਿਆ ਵੱਡਾ ਡਾਕਾ

big blow to congress many big leaders join aap

ਲੁਧਿਆਣਾ ਚੋਣ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ, ਕਈ ਵੱਡੇ ਆਗੂ 'ਆਪ' 'ਚ'...

boy commits suicide by shooting himself in barnala

ਬਰਨਾਲਾ ਤੋਂ ਵੱਡੀ ਖ਼ਬਰ: ਵੀਜ਼ਾ ਰਿਫ਼ਿਊਜ਼ਲ ਨੇ ਲਈ ਨੌਜਵਾਨ ਦੀ ਜਾਨ, ਗੋਲ਼ੀ ਮਾਰ...

greta thunberg israel

ਗ੍ਰੇਟਾ ਥਨਬਰਗ ਅਤੇ ਹੋਰ ਕਾਰਕੁਨਾਂ ਨੂੰ ਗਾਜ਼ਾ ਲਿਜਾਣ ਵਾਲੀ ਕਿਸ਼ਤੀ 'ਤੇ ਰੋਕ

fire breaks out in market

ਅਫਗਾਨਿਸਤਾਨ: ਬਾਜ਼ਾਰ 'ਚ ਲੱਗੀ ਭਿਆਨਕ ਅੱਗ

car falls into ravine

ਖੱਡ 'ਚ ਡਿੱਗੀ ਕਾਰ, 4 ਲੋਕਾਂ ਦੀ ਮੌਤ

fbi director warns protesters

ਪੁਲਸ 'ਤੇ ਹਮਲਾ ਕੀਤਾ ਤਾਂ ਜਾਓਗੇ ਜੇਲ੍ਹ : FBI ਡਾਇਰੈਕਟਰ ਦੀ ਪ੍ਰਦਰਸ਼ਨਕਾਰੀਆਂ...

major incident in punjab bullets fired in flour mill

ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਆਟਾ ਮਿੱਲ 'ਚ ਚੱਲੀਆਂ ਗੋਲ਼ੀਆਂ, ਇਕ ਦੀ ਮੌਤ

us ends nepal tps status

ਅਮਰੀਕਾ ਦਾ ਵੱਡਾ ਕਦਮ, ਨੇਪਾਲ ਦਾ TPS ਦਰਜਾ ਕੀਤਾ ਖਤਮ

italians vote on citizenship

ਇਟਲੀ 'ਚ 'ਨਾਗਰਿਕਤਾ' ਲਈ ਵੋਟਿੰਗ, 25 ਲੱਖ ਲੋਕਾਂ ਨੂੰ ਹੋਵੇਗਾ ਫਾਇਦਾ

canadian journalist khalistanis

‘Still shaking’: ਕੈਨੇਡੀਅਨ ਪੱਤਰਕਾਰ ਨੂੰ ਖਾਲਿਸਤਾਨੀਆਂ ਨੇ ਧਮਕਾਇਆ, ਸੁਣਾਈ...

popular tiktoker lam detained in us

ਅਮਰੀਕਾ 'ਚ ਹਿਰਾਸਤ 'ਚ ਲਿਆ ਗਿਆ ਪ੍ਰਸਿੱਧ ਟਿਕਟਾਕਰ ਲੈਮ

india agricultural evolution under pm modi

PM ਮੋਦੀ ਦੀ ਅਗਵਾਈ 'ਚ ਖੇਤੀਬਾੜੀ 'ਚ ਸਵੈ-ਨਿਰਭਰਤਾ ਦੀ ਮਿਸਾਲ ਬਣਿਆ ਭਾਰਤ

us warns uk  chinese embassy

ਯੂ.ਕੇ 'ਚ ਚੀਨ ਖੋਲ੍ਹਣ ਜਾ ਰਿਹੈ ਦੂਤਘਰ, ਅਮਰੀਕਾ ਨੇ ਦਿੱਤੀ ਚਿਤਾਵਨੀ

there will be long power cut in punjab today

ਐਤਵਾਰ ਦੀ ਛੁੱਟੀ ਦਾ ਮਜ਼ਾ ਖ਼ਰਾਬ ਕਰੇਗਾ Power Cut! ਪੰਜਾਬ ਦੇ ਇਨ੍ਹਾਂ ਇਲਾਕਿਆਂ...

two indian american candidates lead in texas city council elections

ਅਮਰੀਕਾ : ਸਿਟੀ ਕੌਂਸਲ ਚੋਣਾਂ 'ਚ ਭਾਰਤੀ ਮੂਲ ਦੇ ਦੋ ਉਮੀਦਵਾਰ ਅੱਗੇ

deepak tijori claimed wife was married divorce first husband

20 ਸਾਲਾਂ ਤੱਕ ਕਿਸੇ ਹੋਰ ਦੀ ਪਤਨੀ ਨਾਲ ਰਿਹਾ ਮਸ਼ਹੂਰ ਅਦਾਕਾਰ, ਸੱਚਾਈ ਪਤਾ ਚੱਲੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • get uk visa apply
      UK ਜਾਣ ਦਾ ਸੁਫ਼ਨਾ ਕਰੋ ਪੂਰਾ, ਇਸ ਤਰ੍ਹਾਂ ਆਸਾਨੀ ਨਾਲ ਮਿਲੇਗਾ ਵਰਕ ਵੀਜ਼ਾ
    • sikh youth creates history in belgium
      ਬੈਲਜੀਅਮ 'ਚ ਸਿੱਖ ਨੌਜਵਾਨ ਨੇ ਰਚਿਆ ਇਤਿਹਾਸ, ਵਧਾਇਆ ਭਾਈਚਾਰੇ ਦਾ ਮਾਣ
    • a big danger bell for motorists
      ਵਾਹਨ ਚਾਲਕਾਂ ਲਈ ਵੱਡੇ ਖ਼ਤਰੇ ਦੀ ਘੰਟੀ! ਹੁਣ ਘਰੋਂ ਨਿਕਲਦੇ ਹੀ ਚੁੱਪਚਾਪ...
    • 500 rupee note social media news government
      ਕੀ ਸੱਚੀ ਬੰਦ ਹੋ ਰਹੇ ਹਨ 500 ਰੁਪਏ ਦੇ ਨੋਟ? ਆ ਗਈ ਨਵੀਂ ਅਪਡੇਟ
    • advisory issued regarding rain and storm
      ਮੀਂਹ ਤੇ ਤੂਫ਼ਾਨ ਨੂੰ ਲੈ ਕੇ ਜਾਰੀ ਹੋਈ ਵੱਡੀ ਐਡਾਈਜ਼ਰੀ, ਐਮਰਜੈਂਸੀ ਪੈਣ 'ਤੇ...
    • heavy rains with thunderstorms for the next 7 days
      ਅਗਲੇ 7 ਦਿਨ ਹਨ੍ਹੇਰੀ-ਤੂਫ਼ਾਨ ਨਾਲ ਪਵੇਗਾ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ...
    • international students donald trump
      ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ 'ਚ Trump
    • world environment day narendra modi earth
      ਵਿਸ਼ਵ ਵਾਤਾਵਰਣ ਦਿਵਸ : PM ਮੋਦੀ ਨੇ ਧਰਤੀ ਦੀ ਰੱਖਿਆ ਦੀਆਂ ਕੋਸ਼ਿਸ਼ਾਂ ਹੋਰ ਤੇਜ਼...
    • punjab father son
      ਪਿਓ ਵੱਲੋਂ ਆਪਣੇ ਹੀ ਪੁੱਤ ਦਾ ਗੋਲ਼ੀਆਂ ਮਾਰ ਕੇ ਕਤਲ! ਹੋਸ਼ ਉਡਾ ਦੇਵੇਗੀ ਵਜ੍ਹਾ
    • stock market  sensex rises over 400 points and nifty at 24 747
      ਸ਼ੇਅਰ ਬਾਜ਼ਾਰ : ਸੈਂਸੈਕਸ 400 ਤੋਂ ਵੱਧ ਅੰਕ ਚੜ੍ਹਿਆ ਤੇ ਨਿਫਟੀ 24,747 ਦੇ ਪੱਧਰ...
    • these roads will remain closed today
      ਅੱਜ ਇਹ ਰਸਤੇ ਰਹਿਣਗੇ ਬੰਦ! ਇੱਧਰ ਆਉਣ ਤੋਂ ਪਹਿਲਾਂ ਪੜ੍ਹ ਲਓ ਪੂਰੀ ਖ਼ਬਰ
    • ਵਿਸ਼ੇਸ਼ ਟਿੱਪਣੀ ਦੀਆਂ ਖਬਰਾਂ
    • how has india  s large population become a blessing
      ਭਾਰਤ ਦੀ ਵਿਸ਼ਾਲ ਆਬਾਦੀ ਕਿਵੇਂ ਬਣੇ ਵਰਦਾਨ?
    • restoring sikh pride  a call for unity and vision
      ਸਿੱਖ ਮਾਣ ਨੂੰ ਬਹਾਲ ਕਰਨਾ : ਏਕਤਾ ਅਤੇ ਦੂਰਦ੍ਰਿਸ਼ਟੀ ਦਾ ਸੱਦਾ
    • the government and the opposition will have to take a united stand
      ਸਰਕਾਰ-ਵਿਰੋਧੀ ਧਿਰ ਨੂੰ ਇਕਜੁੱਟ ਰੁਖ ਅਪਣਾਉਣਾ ਹੋਵੇਗਾ
    • the public has tightened the reins of foul mouthed politics
      ਜਨਤਾ ਹੀ ਕੱਸੇ ਬਦਜ਼ੁਬਾਨ ਰਾਜਨੀਤੀ ਦੀ ਲਗਾਮ
    • a greener future for tomorrow
      ਕੱਲ੍ਹ ਲਈ ਇਕ ਹਰਿਤ ਵਾਅਦਾ ਹੈ
    •   operation sindoor   proves the power of   made in india   weapons
      ‘ਆਪ੍ਰੇਸ਼ਨ ਸਿੰਧੂਰ’ ਨਾਲ ਸਿੱਧ ਹੋਈ ‘ਮੇਡ ਇਨ ਇੰਡੀਆ’ ਹਥਿਆਰਾਂ ਦੀ ਸ਼ਕਤੀ
    • illegal immigrants a thorn in india s neck
      ਨਾਜਾਇਜ਼ ਪ੍ਰਵਾਸੀ : ਭਾਰਤ ਦੇ ਗਲੇ ਦੀ ਹੱਡੀ
    • young age attractions
      ਛੋਟੀ ਉਮਰ ਦੇ ਆਕਰਸ਼ਣ
    • the end of parents   american dreams
      ਮਾਂ-ਬਾਪ ਦੇ ਅਮਰੀਕੀ ਸੁਫਨਿਆਂ ਦਾ ਅੰਤ
    • more than 700 deaths due to heat wave
      ਲੂ ਨਾਲ 700 ਤੋਂ ਵੱਧ ਮੌਤਾਂ : ਰਾਜਨੀਤਿਕ ਪਾਰਟੀਆਂ ਨੇ ਉਫ ਤੱਕ ਨਹੀਂ ਕੀਤੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +