Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, AUG 15, 2026

    3:03:53 PM

  • girl raped in nangal

    ਸ਼ਰਮਸਾਰ ਪੰਜਾਬ! ਨੌਜਵਾਨ ਨੇ ਟੱਪੀਆਂ ਬੇਸ਼ਰਮੀ ਦੀਆਂ...

  • newborn baby gold ring cm vijay

    ਨਵਜੰਮੇ ਬੱਚਿਆਂ ਨੂੰ ਇਸ ਦਿਨ ਮਿਲੇਗੀ ਸੋਨੇ ਦੀ...

  • terrible road accident in jalandhar delivery boy dies tragically

    ਜਲੰਧਰ 'ਚ ਭਿਆਨਕ ਸੜਕ ਹਾਦਸਾ, ਡਿਲਿਵਰੀ ਬੁਆਏ ਦੀ...

  • independence day patiala accident sealing

    ਆਜ਼ਾਦੀ ਦਿਹਾੜੇ ਦੇ ਸਮਾਗਮ ਦੌਰਾਨ ਪਟਿਆਲਾ 'ਚ ਵੱਡਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Special Story News
  • ਹੁਣ 'ਰਾਮ ਮੰਦਰ' 'ਤੇ ਫੈਸਲੇ ਦਾ ਦਾਰੋਮਦਾਰ ਸੁਪਰੀਮ ਕੋਰਟ ਦੇ ਮੋਢਿਆਂ 'ਤੇ

SPECIAL STORY News Punjabi(ਵਿਸ਼ੇਸ਼ ਟਿੱਪਣੀ)

ਹੁਣ 'ਰਾਮ ਮੰਦਰ' 'ਤੇ ਫੈਸਲੇ ਦਾ ਦਾਰੋਮਦਾਰ ਸੁਪਰੀਮ ਕੋਰਟ ਦੇ ਮੋਢਿਆਂ 'ਤੇ

  • Updated: 03 Aug, 2019 05:14 AM
Special Story
decision of ram temple on supreme court  s shoulders
  • Share
    • Facebook
    • Tumblr
    • Linkedin
    • Twitter
  • Comment

ਜਿਵੇਂ ਕਿ ਖਦਸ਼ਾ ਸੀ, ਉਹੀ ਹੋਇਆ। ਰਾਮ ਮੰਦਰ 'ਤੇ ਵਿਚੋਲਗੀ ਦਾ ਕੋਈ ਨਤੀਜਾ ਨਹੀਂ ਨਿਕਲਿਆ। ਹੁਣ ਸੁਪਰੀਮ ਕੋਰਟ 'ਚ 6 ਅਗਸਤ ਤੋਂ ਨਿਯਮਿਤ ਸੁਣਵਾਈ ਹੋਵੇਗੀ। ਕੁਲ ਮਿਲਾ ਕੇ ਹੁਣ ਰਾਮ ਮੰਦਰ 'ਤੇ ਅਦਾਲਤ ਨੂੰ ਹੀ ਫੈਸਲਾ ਲੈਣਾ ਪਵੇਗਾ। ਅੱਗੇ ਗੱਲ ਕਰਨ ਤੋਂ ਪਹਿਲਾਂ ਇਕ ਕਿੱਸਾ ਸੁਣਦੇ ਹਾਂ : ਇਕ ਵਾਰ ਇਕ ਬੱਚਾ ਚਾਕਲੇਟ ਖਾਣ ਦੀ ਜ਼ਿੱਦ ਕਰ ਰਿਹਾ ਸੀ। ਉਸ ਦੇ ਪਾਪਾ ਨੇ ਸਪੱਸ਼ਟ ਕਹਿ ਦਿੱਤਾ ਕਿ ਚਾਕਲੇਟ ਉਸ ਨੂੰ ਨਹੀਂ ਮਿਲੇਗੀ। ਬੱਚਾ ਚੀਕਣ-ਚਿੱਲਾਉਣ ਲੱਗਾ ਪਰ ਉਸ ਦੇ ਪਾਪਾ ਫਿਰ ਵੀ ਟੱਸ ਤੋਂ ਮੱਸ ਨਹੀਂ ਹੋਏ। ਬੱਚੇ ਨੂੰ ਲੱਗਾ ਕਿ ਹੋਰ ਜ਼ੋਰ ਨਾਲ ਚਿੱਲਾਉਣਾ ਪਵੇਗਾ, ਫਿਰ ਸ਼ਾਇਦ ਚਾਕਲੇਟ ਮਿਲ ਸਕੇ। ਪਾਪਾ ਇਸ ਰੋਣ-ਧੋਣ ਤੋਂ ਇੰਨਾ ਤੰਗ ਆਏ ਕਿ ਉਨ੍ਹਾਂ ਨੇ ਬੱਚੇ ਨੂੰ ਚੁੱਕ ਕੇ ਅਲਮਾਰੀ ਉਪਰ ਬਿਠਾ ਦਿੱਤਾ। ਬੱਚੇ ਨੇ ਹੁਣ ਚਾਕਲੇਟ ਦੀ ਜ਼ਿੱਦ ਛੱਡ ਦਿੱਤੀ ਅਤੇ ਅਲਮਾਰੀ ਤੋਂ ਹੇਠਾਂ ਉਤਾਰ ਦੇਣ ਲਈ ਕਹਿਣ ਲੱਗਾ।
ਅਜਿਹਾ ਹੀ ਕੁਝ ਮਹੀਨੇ ਪਹਿਲਾਂ ਸੁਪਰੀਮ ਕੋਰਟ 'ਚ ਹੋਇਆ ਸੀ। ਭਾਜਪਾ ਤੋਂ ਲੈ ਕੇ ਸੰਤ ਸਮਾਜ ਅਤੇ ਸੰਘ, ਭਾਵ ਰਾਸ਼ਟਰੀ ਸਵੈਮ ਸੇਵਕ ਸੰਘ ਅਦਾਲਤ ਨੂੰ ਇਹੋ ਪ੍ਰਾਰਥਨਾ ਕਰ ਰਹੇ ਸਨ ਕਿ ਰਾਮ ਮੰਦਰ 'ਤੇ ਸੁਣਵਾਈ ਤੇਜ਼ੀ ਨਾਲ ਹੋਵੇ ਅਤੇ ਫੈਸਲਾ ਜਲਦੀ ਤੋਂ ਜਲਦੀ ਆਵੇ ਪਰ ਕੋਰਟ ਨੇ ਵਿਚੋਲਗੀ ਲਈ 2 ਮਹੀਨੇ ਦਿੱਤੇ। ਕੋਰਟ ਨੇ ਤਿੰਨ ਵੱਡੀਆਂ ਸ਼ਖਸੀਅਤਾਂ ਦਾ ਪੈਨਲ ਤਿਆਰ ਕਰ ਦਿੱਤਾ। ਸ਼੍ਰੀ ਰਾਮ, ਸ਼ੰਕਰ ਅਤੇ ਮੁਹੰਮਦ ਪਰ ਪਰਮੇਸ਼ਵਰ 'ਤੇ ਵਿਚਲਾ ਰਸਤਾ ਕੱਢਣ ਦੀ ਜ਼ਿੰਮੇਵਾਰੀ ਸੌਂਪੀ ਗਈ। ਸ਼੍ਰੀ ਰਾਮ ਪੰਚੂ, ਸ਼੍ਰੀ ਸ਼੍ਰੀ ਰਵੀਸ਼ੰਕਰ ਅਤੇ ਜਸਟਿਸ ਮੁਹੰਮਦ ਇਬਰਾਹੀਮ ਕਲੀਫੁੱਲਾ ਨੂੰ ਇਕ ਮਹੀਨੇ ਦਾ ਸਮਾਂ ਦਿੱਤਾ ਗਿਆ। ਉਦੋਂ ਇਹ ਸਵਾਲ ਉਠਾਇਆ ਗਿਆ ਸੀ ਕਿ ਜੋ ਵਿਵਾਦ ਦਹਾਕਿਆਂ ਤੋਂ ਚੱਲ ਰਿਹਾ ਹੈ, ਉਸ ਨੂੰ ਕੀ ਕੁਝ ਦਿਨਾਂ 'ਚ ਸੁਲਝਾਇਆ ਜਾ ਸਕਦਾ ਹੈ? ਉਹ ਵੀ ਉਦੋਂ ਤਿੰਨ ਪੱਖਕਾਰਾਂ 'ਚੋਂ ਇਕ ਰਾਮਲੱਲਾ ਬਿਰਾਜਮਾਨ ਅਦਾਲਤ ਦੀ ਇਸ ਪਹਿਲ ਦਾ ਵਿਰੋਧ ਕਰ ਰਿਹਾ ਹੈ, ਉਹ ਵੀ ਉਦੋਂ, ਜਦੋਂ ਮੁਸਲਿਮ ਪੱਖ ਨੂੰ ਸ਼੍ਰੀ ਸ਼੍ਰੀ ਰਵੀਸ਼ੰਕਰ ਦੀ ਨਿਰਪੱਖਤਾ 'ਤੇ ਸ਼ੱਕ ਹੈ।

ਪਹਿਲੀ ਕੋਸ਼ਿਸ਼ ਨਹੀਂ
ਇਸ 'ਤੇ ਗੱਲ ਕਰਾਂਗੇ ਅੱਗੇ, ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਆਪਸੀ ਸਹਿਮਤੀ ਨਾਲ ਰਾਮ ਮੰਦਰ ਦਾ ਹੱਲ ਕੱਢਣ ਦੀ ਇਹ ਪਹਿਲੀ ਕੋਸ਼ਿਸ਼ ਨਹੀਂ ਹੈ। 2010 'ਚ ਜਦੋਂ ਇਲਾਹਾਬਾਦ ਹਾਈਕੋਰਟ ਦੇ ਲਖਨਊ ਬੈਂਚ ਨੇ ਫੈਸਲਾ ਸੁਣਾਇਆ ਸੀ ਤਾਂ ਉਸ ਤੋਂ ਪਹਿਲਾਂ ਅਦਾਲਤ ਦੇ ਬਾਹਰ ਆਪਸੀ ਸਹਿਮਤੀ ਦੀ ਗੱਲ ਕੀਤੀ ਸੀ ਪਰ ਉਦੋਂ ਸਾਰੇ ਪੱਖਾਂ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ। ਸਭ ਤੋਂ ਗੰਭੀਰ ਕੋਸ਼ਿਸ਼ ਚੰਦਰਸ਼ੇਖਰ ਦੇ ਸਮੇਂ ਹੋਈ ਸੀ, ਜਦੋਂ ਉਹ ਦੇਸ਼ ਦੇ ਪ੍ਰਧਾਨ ਮੰਤਰੀ ਸਨ। 1990-91 'ਚ ਚੰਦਰਸ਼ੇਖਰ ਜੀ ਨੇ ਉਦੋਂ ਦੇ ਰਾਜਸਥਾਨ ਦੇ ਮੁੱਖ ਮੰਤਰੀ ਭੈਰੋਂ ਸਿੰਘ ਸ਼ੇਖਾਵਤ, ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼ਰਦ ਪਵਾਰ ਅਤੇ ਯੂ. ਪੀ. ਦੇ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਨੂੰ ਵਿਵਾਦ ਸੁਲਝਾਉਣ ਦੀ ਜ਼ਿੰਮੇਵਾਰੀ ਦਿੱਤੀ ਸੀ। ਤਿੰਨਾਂ ਨੇ ਹਿੰਦੂ ਅਤੇ ਮੁਸਲਿਮ ਸੰਗਠਨਾਂ ਨਾਲ ਮੇਲ-ਮੁਲਾਕਾਤ ਵੀ ਕੀਤੀ ਸੀ। 1992 'ਚ ਅਯੁੱਧਿਆ ਵਿਚ ਵਾਦ-ਵਿਵਾਦ ਵਾਲਾ ਢਾਂਚਾ ਡੇਗੇ ਜਾਣ ਵਾਲੇ ਦਿਨ ਜੈਪੁਰ 'ਚ ਮੇਰੀ ਮੁੱਖ ਮੰਤਰੀ ਭੈਰੋਂ ਸਿੰਘ ਸ਼ੇਖਾਵਤ ਨਾਲ ਮੁਲਾਕਾਤ ਹੋਈ ਸੀ। ਉਦੋਂ ਉਨ੍ਹਾਂ ਨੇ ਦੱਸਿਆ ਸੀ ਕਿ ਕਿਵੇਂ ਉਸ ਸਮੇਂ ਵਿਵਾਦ ਕਰੀਬ-ਕਰੀਬ ਸੁਲਝ ਗਿਆ ਸੀ। ਸ਼ੇਖਾਵਤ ਜੀ ਦਾ ਕਹਿਣਾ ਸੀ ਕਿ ਉਸ ਸਮੇਂ ਜੇਕਰ ਆਪਣੇ ਲੋਕ ਹੀ ਗੱਲਬਾਤ ਤੋਂ ਨਾ ਮੁੱਕਰਦੇ ਅਤੇ ਵੱਡਾ ਦਿਲ ਦਿਖਾਉਂਦੇ ਤਾਂ ਗੱਲ ਬਣ ਸਕਦੀ ਸੀ। ਉਨ੍ਹਾਂ ਨੇ ਇਸ ਤੋਂ ਜ਼ਿਆਦਾ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਸੀ।
ਅਗਲੀ ਗੱਲ ਕਰੀਏ ਤਾਂ 1992 'ਚ ਵਾਦ-ਵਿਵਾਦ ਵਾਲਾ ਢਾਂਚਾ ਡੇਗਣ ਤੋਂ ਬਾਅਦ ਉਸ ਸਮੇਂ ਦੇ ਪ੍ਰਧਾਨ ਮੰਤਰੀ ਨਰਸਿਮ੍ਹਾ ਰਾਓ ਨੇ 67 ਏਕੜ ਜ਼ਮੀਨ ਹਾਸਿਲ ਕੀਤੀ। ਉਦੋਂ ਵੀ ਉਥੇ ਮੰਦਰ, ਮਸਜਿਦ, ਲਾਇਬ੍ਰੇਰੀ, ਪਾਰਕ ਬਣਾਉਣ ਦੀ ਗੱਲ ਹੋਈ ਸੀ ਪਰ ਅੱਗੇ ਕੁਝ ਨਹੀਂ ਹੋਇਆ। ਅਟਲ ਜੀ ਨੇ ਵੀ ਪੀ. ਐੱਮ. ਰਹਿੰਦੇ ਸਮੇਂ ਅਯੁੱਧਿਆ ਸੈੱਲ ਬਣਾਇਆ ਪਰ ਗੱਲ ਬਣੀ ਨਹੀਂ। ਦੋ ਸਾਲ ਪਹਿਲਾਂ ਚੀਫ ਜਸਟਿਸ ਖੇਹਰ ਸਿੰਘ ਨੇ ਅਜਿਹੀ ਹੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਨੇ ਭਰੀ ਅਦਾਲਤ 'ਚ ਕਿਹਾ ਸੀ ਕਿ ਉਹ ਖ਼ੁਦ ਵਿਚੋਲੇ ਬਣਨ ਲਈ ਤਿਆਰ ਸਨ ਪਰ ਤਿੰਨੋਂ ਧਿਰਾਂ ਨਾਂਹ-ਨੁੱਕਰ ਕਰਦੀਆਂ ਰਹੀਆਂ। ਖੈਰ, ਇਹ ਇਤਿਹਾਸ ਹੈ, ਜਿਸ ਨੂੰ ਅਸੀਂ ਬਦਲ ਨਹੀਂ ਸਕਦੇ। ਅਸੀਂ ਵਰਤਮਾਨ ਦੀ ਗੱਲ ਕਰਦੇ ਹਾਂ। ਉਂਝ ਦੇਖਿਆ ਜਾਵੇ ਤਾਂ ਦੁਨੀਆ ਭਰ 'ਚ ਆਪਸੀ ਸਹਿਮਤੀ ਨਾਲ ਵਿਵਾਦ ਸੁਲਝਾਉਣ ਦਾ ਸਕਸੈੱਸ ਰੇਟ 85 ਫੀਸਦੀ ਰਿਹਾ ਹੈ। 
ਸਭ ਤੋਂ ਵੱਡੀ ਉਦਾਹਰਣ ਤਾਂ ਭਾਰਤ ਅਤੇ ਪਾਕਿਸਤਾਨ ਵਿਚਾਲੇ 1960 ਵਿਚ ਹੋਈ ਸਿੰਧੂ ਜਲ ਸੰਧੀ ਹੈ। ਭਾਰਤ ਤੋਂ ਵਹਿਣ ਵਾਲੀਆਂ 6 ਨਦੀਆਂ ਦੇ ਪਾਣੀ ਦੀ ਵੰਡ ਹੋਈ ਸੀ। ਵਿਸ਼ਵ ਬੈਂਕ ਇਸ 'ਚ ਵਿਚੋਲਾ ਬਣਿਆ ਸੀ। ਇਸਰਾਈਲ ਅਤੇ ਮਿਸਰ ਵਿਚਾਲੇ ਵੀ 1988 'ਚ ਬਾਰਡਰ ਨਾਲ ਜੁੜਿਆ ਵਿਵਾਦ ਸੁਲਝਾਇਆ ਗਿਆ ਸੀ। ਕੌਮਾਂਤਰੀ ਵਿਚੋਲਗੀ ਵਾਲੇ ਇਕ ਪੈਨਲ ਨੇ ਮਾਮਲਾ ਸੁਲਝਾਇਆ ਸੀ।

ਮਾਲਿਕਾਨਾ ਹੱਕ ਹੀ ਤੈਅ ਹੋਣਾ ਹੈ
ਤਾਂ ਕੀ ਅਸੀਂ ਮੰਨ ਕੇ ਚੱਲੀਏ ਕਿ ਜਦੋਂ ਭਾਰਤ-ਪਾਕਿ ਵਿਚਾਲੇ ਨਦੀਆਂ ਦੇ ਪਾਣੀ ਦੀ ਵੰਡ ਆਪਸੀ ਸਹਿਮਤੀ ਨਾਲ ਹੋ ਸਕਦੀ ਹੈ ਤਾਂ ਫਿਰ ਭਾਰਤ ਦੇ ਅੰਦਰ ਹੀ ਆਸਥਾ ਅਤੇ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜੇ ਮਾਮਲੇ 'ਚ ਅਜਿਹਾ ਕਿਉਂ ਨਹੀਂ ਹੋ ਸਕਦਾ? ਆਸਥਾ ਅਤੇ ਭਾਵਨਾਵਾਂ ਦੀ ਗੱਲ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਅਜਿਹਾ ਸੁਪਰੀਮ ਕੋਰਟ ਨੇ ਕਿਹਾ ਹੈ। ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਜਸਟਿਸ ਮਿਸ਼ਰਾ ਦੇ ਸਮੇਂ ਰਾਮ ਮੰਦਰ ਮਸਲੇ 'ਤੇ ਸੁਣਵਾਈ ਹੋਣੀ ਸੀ ਤਾਂ ਕਿਹਾ ਗਿਆ ਸੀ ਕਿ ਅਦਾਲਤ ਇਹ ਦੇਖੇਗੀ ਕਿ ਉਸ ਜ਼ਮੀਨ 'ਤੇ ਮਾਲਿਕਾਨਾ ਹੱਕ ਕਿਸ ਦਾ ਹੈ? ਉਦੋਂ ਅਦਾਲਤ ਨੇ ਸਾਫ ਕਹਿ ਦਿੱਤਾ ਸੀ ਕਿ ਆਸਥਾ ਅਤੇ ਭਾਵਨਾਵਾਂ ਦੇ ਐਂਗਲ ਨਾਲ ਇਸ ਕੇਸ ਨੂੰ ਨਹੀਂ ਦੇਖਿਆ ਜਾਵੇਗਾ ਪਰ ਇਸੇ ਅਦਾਲਤ ਵਿਚ ਜਦੋਂ ਵਿਚੋਲਗੀ ਦੀ ਗੱਲ ਆਉਂਦੀ ਹੈ ਤਾਂ ਇਹੀ ਅਦਾਲਤ ਇਸ ਨੂੰ ਆਸਥਾ ਅਤੇ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਵੀ ਦੱਸ ਦਿੰਦੀ ਹੈ। ਹੋ ਸਕਦਾ ਹੈ ਕਿ ਅਦਾਲਤ ਨੇ ਵਿਚੋਲਗੀ ਨੂੰ ਇਕ ਮੌਕਾ ਦੇਣ ਲਈ ਅਜਿਹਾ ਕਿਹਾ ਹੋਵੇ ਕਿਉਂਕਿ ਆਖਿਰ ਵਿਚ ਤਾਂ ਮਾਲਿਕਾਨਾ ਹੱਕ ਹੀ ਤੈਅ ਹੋਣਾ ਹੈ।
ਹਾਲਾਂਕਿ ਇਸ 'ਤੇ ਬਹੁਤ ਪਹਿਲਾਂ ਅਟਲ ਬਿਹਾਰੀ ਵਾਜਪਾਈ ਨੇ ਕਿਹਾ ਸੀ ਕਿ ਕੋਈ ਵੀ ਅਦਾਲਤ ਇਸ ਮਸਲੇ 'ਤੇ ਸਪੱਸ਼ਟ ਫੈਸਲਾ ਨਹੀਂ ਸੁਣਾ ਸਕਦੀ ਅਤੇ ਜੇਕਰ ਅਜਿਹਾ ਹੋਇਆ ਵੀ ਤਾਂ ਉਸ 'ਤੇ ਅਮਲ ਕਰ ਸਕਣਾ ਕਿਸੇ ਵੀ ਸਰਕਾਰ ਲਈ ਮੁਸ਼ਕਿਲ ਹੋਵੇਗਾ। ਹੁਣ ਤੁਸੀਂ ਲੋਕ ਸੋਚ ਰਹੇ ਹੋਵੋਗੇ ਕਿ ਵਿਚੋਲਗੀ 'ਚ ਹੁੰਦਾ ਕੀ ਹੈ....ਕੁਲ ਮਿਲਾ ਕੇ ਜਦੋਂ ਆਪਸੀ ਸਹਿਮਤੀ ਨਾਲ ਕੋਈ ਵਿਵਾਦ ਸੁਲਝਦਾ ਹੈ ਤਾਂ ਉਸ 'ਚ ਵਿਚਲਾ ਰਾਹ ਹੀ ਕੱਢਿਆ ਜਾ ਸਕਦਾ ਹੈ। ਕੁਝ ਇਕ ਪੱਖ ਝੁਕੇ ਅਤੇ ਕੁਝ ਦੂਜਾ ਪੱਖ ਝੁਕੇ ਅਤੇ ਵਿਚਾਲੇ ਦਾ ਰਾਹ ਨਿਕਲ ਜਾਵੇ।
ਵਿਚੋਲਗੀ ਕਰਨ ਵਾਲਿਆਂ ਵਿਚਾਲੇ ਇਹੀ ਮੁੱਖ ਮੁੱਦਾ ਰਿਹਾ ਹੋਵੇਗਾ। ਇਥੇ ਰਾਮ ਮੰਦਰ 'ਤੇ ਵਿਚਲਾ ਰਾਹ ਕੀ ਹੋ ਸਕਦਾ ਹੈ....ਇਕ ਗੱਲ ਸਪੱਸ਼ਟ ਹੈ ਕਿ ਰਾਮ ਮੰਦਰ ਦਾ ਗਰਭ ਗ੍ਰਹਿ ਤਾਂ ਉਥੇ ਹੀ ਬਣਨਾ ਹੈ, ਜਿਥੇ ਵਾਦ-ਵਿਵਾਦ ਵਾਲਾ ਢਾਂਚਾ ਸੀ। ਜੇਕਰ ਇਸ ਗੱਲ 'ਤੇ ਸਹਿਮਤੀ ਹੁੰਦੀ ਹੈ ਤਾਂ ਫਿਰ ਅੱਗੇ ਦੇਖਣਾ ਹੋਵੇਗਾ...ਸਵਾਲ ਉੱਠਦਾ ਹੈ ਕਿ ਕੀ ਮੁਸਲਿਮ ਪੱਖ ਇਸ ਗੱਲ ਲਈ ਰਾਜ਼ੀ ਹੋ ਜਾਵੇਗਾ ਅਤੇ ਆਪਾ ਦਾਅਵਾ ਛੱਡ ਦੇਵੇਗਾ....ਇਸ 'ਤੇ ਜੇਕਰ ਕੋਈ ਸਹਿਮਤੀ ਬਣ ਗਈ ਤਾਂ ਅੱਗੇ ਸਵਾਲ ਉੱਠੇਗਾ ਕਿ ਮਸਜਿਦ ਕਿੱਥੇ ਬਣੇਗੀ? ਇਕ ਹੀ ਕੰਪਲੈਕਸ 'ਚ ਆਸੇ-ਪਾਸੇ ਬਣੇਗੀ...ਕੰਪਲੈਕਸ ਦੇ ਬਾਹਰ ਕਿਸੇ ਹੋਰ ਜਗ੍ਹਾ ਨਹੀਂ ਬਣੇਗੀ... ਸਰਯੂ ਨਦੀ ਦੇ ਪਾਰ ਬਣੇਗੀ ਜਾਂ ਫਿਰ ਕਿਤੇ ਨਹੀਂ ਬਣੇਗੀ। ਵਿਚੋਲਗੀ ਦਾ ਨਤੀਜਾ ਕਿਉਂ ਨਹੀਂ ਨਿਕਲਿਆ, ਇਸ 'ਤੇ ਦਾਅਵੇ ਨਾਲ ਕੁਝ ਨਹੀਂ ਕਿਹਾ ਜਾ ਸਕਦਾ ਪਰ ਕਿਆਸ ਇਹੀ ਲਾਏ ਜਾ ਸਕਦੇ ਹਨ ਕਿ ਅਜਿਹਾ ਹੀ ਕੁਝ ਹੋਇਆ ਹੋਵੇਗਾ।

ਵਿਚੋਲਗੀ ਫੇਲ ਕਿਉਂ ਹੋਈ
ਵਿਚੋਲਗੀ ਇਸ ਲਈ ਵੀ ਫੇਲ ਹੋਈ ਕਿਉਂਕਿ ਇਕ, ਵਿਚੋਲਗੀ ਉਨ੍ਹਾਂ ਧਿਰਾਂ ਵਿਚਾਲੇ ਹੋ ਰਹੀ ਸੀ, ਜੋ ਪਹਿਲਾਂ ਇਸ ਦਾ ਵਿਰੋਧ ਕਰਦੀਆਂ ਰਹੀਆਂ ਹਨ। ਇਥੋਂ ਤਕ ਕਿ ਅਜੇ ਵੀ ਤਿੰਨ ਧਿਰਾਂ 'ਚੋਂ ਦੋ ਹੀ ਨਾਲ ਹਨ। ਨਿਰਮੋਹੀ ਅਖਾੜਾ ਅਤੇ ਸੁੰਨੀ ਵਕਫ ਬੋਰਡ....ਰਾਮਲੱਲਾ ਬਿਰਾਜਮਾਨ ਇਸ ਤੋਂ ਦੂਰ ਹੀ ਰਿਹਾ। ਦੋ, ਇਕ ਵਿਚੋਲੀਏ ਸਨ ਸ਼੍ਰੀ ਸ਼੍ਰੀ ਰਵੀਸ਼ੰਕਰ, ਜਿਨ੍ਹਾਂ ਦੇ ਵਿਚਾਰ ਪਹਿਲਾਂ ਤੋਂ ਹੀ ਸਪੱਸ਼ਟ ਸਨ। ਉਹ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਸਨ ਕਿ ਮੁਸਲਮਾਨਾਂ ਨੂੰ ਆਪਣਾ ਦਾਅਵਾ ਛੱਡ ਦੇਣਾ ਚਾਹੀਦਾ ਹੈ ਅਤੇ ਵੱਡਾ ਦਿਲ ਦਿਖਾਉਣਾ ਚਾਹੀਦਾ ਹੈ। ਮੀਡੀਆ ਵਿਚ ਤਾਂ ਇਥੋਂ ਤਕ ਆਇਆ ਸੀ ਕਿ ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਇਥੋਂ ਤਕ ਕਿਹਾ ਸੀ ਕਿ ਜੋ ਧਿਰ ਹਾਰੇਗੀ, ਉਹ ਇਸ ਨੂੰ ਮੰਨੇਗੀ ਨਹੀਂ ਅਤੇ ਭੜਕਾਊ ਵਿਚਾਰਾਂ ਵਾਲੀ ਹੋ ਜਾਵੇਗੀ। ਤਿੰਨ, ਅਦਾਲਤ ਉਂਝ ਹੀ ਸਪੱਸ਼ਟ ਕਰ ਚੁੱਕੀ ਸੀ ਕਿ ਵਿਚੋਲਗੀ ਨਾਲ ਜੋ ਹੱਲ ਨਿਕਲੇਗਾ, ਉਸ ਨੂੰ ਜ਼ਰੂਰੀ ਨਹੀਂ ਹੈ ਕਿ ਕਾਨੂੰਨੀ ਜਾਮਾ ਪਹਿਨਾਇਆ ਹੀ ਜਾਵੇ। ਸਵਾਲ ਉੱਠਦਾ ਹੈ ਕਿ ਜੋ ਵਿਚਲਾ ਰਾਹ ਨਿਕਲੇਗਾ, ਜੇਕਰ ਉਸ ਨੂੰ ਰਾਮਲੱਲਾ ਬਿਰਾਜਮਾਨ ਮੰਨਣ ਤੋਂ ਇਨਕਾਰ ਕਰ ਦਿੰਦਾ ਹੈ ਤਾਂ ਫਿਰ ਕੀ ਹੋਵੇਗਾ? ਚਾਰ, ਇਕ ਮਹੀਨੇ ਦਾ ਸਮਾਂ ਸੁਪਰੀਮ ਕੋਰਟ ਨੇ ਦਿੱਤਾ ਹੈ। ਇਹ ਬਹੁਤ ਘੱਟ ਸੀ। ਦਹਾਕਿਆਂ ਤੋਂ ਚੱਲ ਰਿਹਾ ਮਾਮਲਾ ਦਿਨਾਂ 'ਚ ਸੁਲਝਾਇਆ ਨਹੀਂ ਜਾ ਸਕਦਾ। 
ਪੰਜ, ਕੁਝ ਲੋਕ ਇਸ ਸੁਝਾਅ ਨਾਲ ਸਹਿਮਤ ਨਹੀਂ ਸਨ। ਹਿੰਦੂ ਮਹਾਸਭਾ ਸਾਫ-ਸਾਫ ਇਸ ਤੋਂ ਇਨਕਾਰ ਕਰ ਚੁੱਕੀ ਸੀ, ਇਥੋਂ ਤਕ ਕਿ ਰਾਸ਼ਟਰੀ ਸਵੈਮ ਸੇਵਕ ਸੰਘ, ਭਾਵ ਸੰਘ ਵੀ ਸੁਪਰੀਮ ਕੋਰਟ ਨਾਲ ਸਹਿਮਤ ਨਹੀਂ ਸੀ। ਉਸ ਨੂੰ ਲੱਗਦਾ ਸੀ ਕਿ ਅਦਾਲਤ ਪਹਿਲ ਦੇ ਆਧਾਰ 'ਤੇ ਕੇਸ ਦੀ ਸੁਣਵਾਈ ਨਹੀਂ ਕਰ ਰਹੀ। ਸੰਘ ਦਾ ਕਹਿਣਾ ਸੀ ਕਿ ਹਿੰਦੂਆਂ ਨੂੰ ਦੇਸ਼ 'ਚ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਇਕ ਪਾਸੇ ਸੰਘ ਦਾ ਕਹਿਣਾ ਹੈ ਕਿ ਉਸ ਦਾ ਅਦਾਲਤ 'ਚ ਪੂਰਾ ਵਿਸ਼ਵਾਸ ਹੈ ਤਾਂ ਦੂਜੇ ਪਾਸੇ ਉਸ ਦਾ ਕਹਿਣਾ ਹੈ ਕਿ ਰਸਤੇ ਦੇ ਸਾਰੇ ਰੋੜੇ ਹਟਣੇ ਚਾਹੀਦੇ ਹਨ ਅਤੇ ਵਿਸ਼ਾਲ ਰਾਮ ਮੰਦਰ ਦਾ ਨਿਰਮਾਣ ਉਸੇ ਜ਼ਮੀਨ 'ਤੇ ਸ਼ੁਰੂ ਹੋਣਾ ਚਾਹੀਦਾ ਹੈ। ਹੁਣ ਸੰਘ ਦੀਆਂ ਗੱਲਾਂ ਦਾ ਕੀ ਮਤਲਬ ਕੱਢਿਆ ਜਾਵੇ, ਇਹੀ ਕਿ ਅਦਾਲਤ ਨੇ ਰਾਮ ਮੰਦਰ ਦੇ ਪੱਖ 'ਚ ਫੈਸਲਾ ਦਿੱਤਾ ਤਾਂ ਠੀਕ....ਨਹੀਂ ਦਿੱਤਾ ਤਾਂ ਉਸੇ ਜਗ੍ਹਾ ਰਾਮ ਮੰਦਰ ਦਾ ਕੰਮ ਸ਼ੁਰੂ ਕੀਤਾ ਜਾਵੇ।
ਛੇ, ਵਿਚੋਲਗੀ ਨਾਲ ਹੱਲ ਕੱਢਣਾ ਇਸ ਲਈ ਵੀ ਮੁਸ਼ਕਿਲ ਸੀ ਕਿਉਂਕਿ ਮੁਸਲਮਾਨਾਂ ਨੂੰ ਲੱਗਾ ਹੋਵੇਗਾ ਕਿ ਜੇਕਰ ਆਸਥਾ ਅਤੇ ਭਾਵਨਾਵਾਂ ਦੇ ਆਧਾਰ 'ਤੇ ਹੀ ਅਦਾਲਤ ਤੋਂ ਬਾਹਰ ਅਜਿਹੇ ਹੀ ਫੈਸਲੇ ਹੁੰਦੇ ਰਹਿਣਗੇ ਤਾਂ ਅੱਗੇ ਚੱਲ ਕੇ ਹਿੰਦੂਵਾਦੀ ਸੰਗਠਨ ਮਥੁਰਾ ਅਤੇ ਕਾਸ਼ੀ ਦਾ ਮਾਮਲਾ ਵੀ ਉਠਾ ਸਕਦੇ ਹਨ...ਇਕ ਸਵਾਲ ਉੱਠਦਾ ਹੈ ਕਿ ਆਖਿਰ ਜਦੋਂ ਆਸਥਾ ਦੇ ਆਧਾਰ 'ਤੇ ਹੀ ਫੈਸਲੇ ਹੋਣੇ ਹਨ ਅਤੇ ਅਦਾਲਤ ਦੇ ਬਾਹਰ ਹੀ ਹੋਣੇ ਹਨ ਤਾਂ ਫਿਰ ਸੰਵਿਧਾਨ ਦੀ ਜ਼ਰੂਰਤ ਕੀ ਹੈ...ਫਿਰ ਇਹ ਮਾਮਲਾ ਇੰਨੇ ਲੰਮੇ ਸਮੇਂ ਤਕ ਕਿਉਂ ਲਟਕਦਾ ਰਿਹਾ?
ਖੈਰ, ਹੁਣ ਸੁਪਰੀਮ ਕੋਰਟ 'ਚ ਨਿਯਮਿਤ ਸੁਣਵਾਈ ਹੋਵੇਗੀ, ਭਾਵ ਹਫਤੇ 'ਚ 3 ਦਿਨ–ਮੰਗਲਵਾਰ, ਬੁੱਧਵਾਰ ਅਤੇ ਵੀਰਵਾਰ। 17 ਨਵੰਬਰ ਨੂੰ ਚੀਫ ਜਸਟਿਸ ਗੋਗੋਈ ਨੇ ਰਿਟਾਇਰ ਹੋਣਾ ਹੈ। ਦੇਖਣਾ ਦਿਲਚਸਪ ਹੋਵੇਗਾ ਕਿ 17 ਨਵੰਬਰ ਤੋਂ ਪਹਿਲਾਂ ਕੀ ਰਾਮ ਮੰਦਰ 'ਤੇ ਫੈਸਲਾ ਆ ਜਾਵੇਗਾ। ਇਕ ਗੱਲ ਸਪੱਸ਼ਟ ਹੈ ਕਿ ਫੈਸਲਾ ਜੋ ਵੀ ਆਵੇਗਾ, ਉਹ ਦੇਸ਼ ਦੀ ਰਾਜਨੀਤੀ ਨੂੰ ਬਦਲ ਦੇਣ ਦੀ ਸਮਰੱਥਾ ਰੱਖੇਗਾ।

                                                                               —ਵਿਜੇ ਵਿਦਰੋਹੀ

  • ਰਾਮ ਮੰਦਰ
  • ਫੈਸਲੇ
  • ਸੁਪਰੀਮ ਕੋਰਟ
  • Ram Mandir
  • Decision
  • Supreme Court

ਕੀ 'ਆਪ' ਦਿੱਲੀ 'ਚ 2020 ਵਿਚ ਫਿਰ ਜਿੱਤ ਸਕੇਗੀ

NEXT STORY

Stories You May Like

  • ram temple investigation  purchase of flowers
    ਰਾਮ ਮੰਦਰ ਚੜ੍ਹਾਵਾ ਜਾਂਚ : ਫੁੱਲਾਂ ਦੀ ਖਰੀਦ ਤੇ ਆਯੋਜਨਾਂ ਦੇ ਖਰਚੇ ’ਚ ਗੜਬੜੀ ਦੇ ਸੰਕੇਤ, SIT ਨੇ ਵਧਾਇਆ ਘੇਰਾ
  • supreme court  neet exam  petitioner  central government
    NEET ਪ੍ਰੀਖਿਆ ਸੁਧਾਰ ਮਾਮਲੇ ’ਚ ਪਟੀਸ਼ਨਰ ਕੇਂਦਰ ਦੇ ਹਲਫ਼ਨਾਮੇ ’ਤੇ ਜਵਾਬ ਦਾਖਲ ਕਰਨ : ਸੁਪਰੀਮ ਕੋਰਟ
  • after ram temple now rs 18 crore stolen from this temple
    ਰਾਮ ਮੰਦਰ ਤੋਂ ਬਾਅਦ ਹੁਣ ਇਸ ਮੰਦਰ 'ਚੋਂ 18 ਕਰੋੜ ਰੁਪਏ ਚੋਰੀ ! CID ਜਾਂਚ ਦੀ ਮੰਗ
  • police action  petitions  supreme court  hearing
    ਪੇਪਰ ਲੀਕ ਵਿਰੋਧ ਪ੍ਰਦਰਸ਼ਨ : ਸੋਮਵਾਰ ਨੂੰ ਹੋਵੇਗੀ ਪੁਲਸ ਕਾਰਵਾਈ ਸੰਬੰਧੀ ਪਟੀਸ਼ਨਾਂ 'ਤੇ ਸੁਪਰੀਮ ਕੋਰਟ 'ਚ ਸੁਣਵਾਈ
  • stray animals  supreme court  compensation
    ਆਵਾਰਾ ਪਸ਼ੂਆਂ ਕਾਰਨ ਹੋਣ ਵਾਲੇ ਸੜਕ ਹਾਦਸਿਆਂ ’ਤੇ ਸੁਪਰੀਮ ਕੋਰਟ ਚਿੰਤਤ, ਮੁਆਵਜ਼ੇ ਲਈ ਜਾਰੀ ਕੀਤੇ ਹੁਕਮ
  • rivers  pollution cases supreme court
    ਨਦੀਆਂ ’ਚ ਪ੍ਰਦੂਸ਼ਣ ਮਾਮਲੇ 'ਤੇ ਰਾਜਸਥਾਨ 20-ਨੁਕਾਤੀ ਹੱਲ ਯੋਜਨਾ ਤਿਆਰ ਕਰੇ : ਸੁਪਰੀਮ ਕੋਰਟ
  • supreme court  yashwant verma  petition  hearing
    ਸਾਬਕਾ ਜੱਜ ਯਸ਼ਵੰਤ ਵਰਮਾ ਖ਼ਿਲਾਫ਼ FIR ਅਤੇ ਜਾਂਚ ਸੰਬੰਧੀ ਪਟੀਸ਼ਨ 'ਤੇ ਸੁਣਵਾਈ ਤੋਂ ਸੁਪਰੀਮ ਕੋਰਟ ਦਾ ਇਨਕਾਰ
  • ram temple  devotees  donations  videography
    ਰਾਮ ਮੰਦਰ ’ਚ ਬਦਲਿਆ ਪੂਰਾ ਸਿਸਟਮ, ਦਾਨ-ਚੜ੍ਹਾਵੇ ਦੀ ਨਿਗਰਾਨੀ ਹੋਈ ਸਖ਼ਤ
  • terrible road accident in jalandhar delivery boy dies tragically
    ਜਲੰਧਰ 'ਚ ਭਿਆਨਕ ਸੜਕ ਹਾਦਸਾ, ਡਿਲਿਵਰੀ ਬੁਆਏ ਦੀ ਦਰਦਨਾਕ ਮੌਤ, ਸੜਕ 'ਤੇ ਬਿਖਰੇ...
  • jalandhar gymkhana elections  progressives stalwarts try to form a group
    ਜਲੰਧਰ ਜਿਮਖਾਨਾ ਚੋਣਾਂ: ਇਕ ਵਾਰ ਫਿਰ ਗਰੁੱਪ ਬਣਾਉਣ ਦੀ ਕੋਸ਼ਿਸ਼ ਕਰਨਗੇ...
  • horrific accident jalandhar activa rammed under a truck  leaving two injured
    ਫਿਲੌਰ 'ਚ ਭਿਆਨਕ ਹਾਦਸਾ! ਟਰੱਕ ਹੇਠਾਂ ਜਾ ਵੜੀ ਐਕਟਿਵਾ, ਮੰਜ਼ਰ ਵੇਖ ਸਹਿਮੇ ਲੋਕ
  • hooliganism in phagwara
    ਫਗਵਾੜਾ ਗੇਟ 'ਚ ਗੁੰਡਾਗਰਦੀ: ਨੌਜਵਾਨ ਨੇ ਦੁਕਾਨਦਾਰ ਨੂੰ ਚਾਕੂ ਮਾਰਨ ਦੀ ਕੀਤੀ...
  • roads will remain closed in jalandhar today traffic diverted
    ਜਲੰਧਰ 'ਚ ਅੱਜ ਇਹ ਰਸਤੇ ਰਹਿਣਗੇ ਬੰਦ! ਡਾਇਵਰਟ ਕੀਤਾ ਗਿਆ ਟ੍ਰੈਫਿਕ
  • nine prisoners released from kapurthala central jail
    ਕੇਂਦਰੀ ਜੇਲ੍ਹ ਕਪੂਰਥਲਾ 'ਚੋਂ 9 ਕੈਦੀ ਕੀਤੇ ਗਏ ਰਿਹਾਅ
  • special   camp court   held in kapurthala central jail
    ਕੇਂਦਰੀ ਜੇਲ੍ਹ ਕਪੂਰਥਲਾ ’ਚ ਲੱਗੀ ਵਿਸ਼ੇਸ਼ 'ਕੈਂਪ ਕੋਰਟ', ਮੌਕੇ ’ਤੇ ਹੀ 9...
  • punjab weather raining imd yellow alert
    ਪੰਜਾਬ 'ਚ 4 ਦਿਨ ਮੀਂਹ ਦੀ ਵੱਡੀ ਚਿਤਾਵਨੀ! ਇਨ੍ਹਾਂ ਜ਼ਿਲ੍ਹਿਆਂ 'ਚ ਰਹੇਗਾ...
Trending
Ek Nazar
shweta tiwari marriage rumors

ਕੀ ਸੱਚਮੁੱਚ ਤੀਜਾ ਵਿਆਹ ਕਰਾਏਗੀ ਸ਼ਵੇਤਾ ਤਿਵਾਰੀ ? ਇਸ ਅਦਾਕਾਰ ਨੇ ਖੁਦ Fans ਨੂੰ...

mtv famed actor

ਮਸ਼ਹੂਰ ਅਦਾਕਾਰ ਦੀ ਭੇਤਭਰੀ ਹਾਲਤ 'ਚ ਹੋਈ ਮੌਤ ! ਬਾਥਰੂਮ 'ਚੋਂ ਮਿਲੀ ਲਾਸ਼, MTV...

gujarati man caught at airport

ਸ਼ਿਕਾਗੋ 'ਚ ਪਤਨੀ ਦਾ ਕਤਲ ਕਰਕੇ ਫਰਾਰ ਗੁਜਰਾਤੀ ਵਿਅਕਤੀ ਹਵਾਈ ਅੱਡੇ 'ਤੇ ਕਾਬੂ

heavy rain

ਜਾਪਾਨ 'ਚ ਭਾਰੀ ਮੀਂਹ ਮਗਰੋਂ ਆਇਆ ਹੜ੍ਹ, ਘੱਟੋ-ਘੱਟ ਪੰਜ ਲੋਕਾਂ ਦੀ ਮੌਤ, ਯਾਤਰੀ...

sunita ahuja s sensational statement against govinda

'ਧੀ ਦੀ ਉਮਰ ਦੀ ਕੁੜੀ ਨਾਲ ਘੁੰਮ ਰਿਹੈ, ਸ਼ਰਮ ਆਉਣੀ ਚਾਹੀਦੀ' ; ਗੋਵਿੰਦਾ 'ਤੇ ਪਤਨੀ...

incident in building

ਜਰਮਨੀ : 21 ਮੰਜ਼ਿਲਾ ਇਮਾਰਤ 'ਚ ਲੱਗੀ ਅੱਗ, ਪੰਜ ਲੋਕ ਜ਼ਖਮੀ

independence day

ਅਮਰੀਕੀ ਵਿਦੇਸ਼ ਮੰਤਰੀ ਰੂਬੀਓ ਨੇ ਪਾਕਿਸਤਾਨ ਨੂੰ ਆਜ਼ਾਦੀ ਦਿਵਸ 'ਤੇ ਦਿੱਤੀ ਵਧਾਈ

pakistan  become  arms dealer

ਪਾਕਿਸਤਾਨ ਅਫਰੀਕਾ 'ਚ ਬਣਿਆ ਰਿਆਧ ਦਾ ਪਸੰਦੀਦਾ ਹਥਿਆਰ ਡੀਲਰ

veteran actress manisha koirala recalls her cancer days

'ਮੈਨੂੰ ਲੱਗਾ ਕਿ ਮੈਂ ਮਰਨ ਵਾਲੀ ਹਾਂ...'; ਦਿੱਗਜ ਅਦਾਕਾਰਾ ਮਨੀਸ਼ਾ ਕੋਇਰਾਲਾ ਨੇ...

north korea condemned military exercises

ਉੱਤਰੀ ਕੋਰੀਆ ਨੇ ਅਮਰੀਕਾ-ਦੱਖਣੀ ਕੋਰੀਆ ਫੌਜੀ ਅਭਿਆਸਾਂ ਦੀ ਕੀਤੀ ਨਿੰਦਾ

yash s toxic a fairy tale for grown ups

ਇਹ ਲੋਕ ਨਹੀਂ ਦੇਖ ਸਕਣਗੇ ਯਸ਼ ਦੀ 'ਟੌਕਸਿਕ' ! ਥਿਏਟਰ 'ਚ ਨਹੀਂ ਮਿਲੇਗੀ ਐਂਟਰੀ,...

lost historical   sugauli agreement

ਨੇਪਾਲ ਤੋਂ ਗੁੰਮ ਹੋਇਆ 1816 ਦਾ ਇਤਿਹਾਸਕ 'ਸੁਗੌਲੀ ਸਮਝੌਤਾ

indian origin man pleads guilty

ਅਮਰੀਕਾ: ਭਾਰਤੀ ਮੂਲ ਦੇ ਵਿਅਕਤੀ ਨੇ ਨਾਬਾਲਗਾਂ ਨਾਲ ਸਬੰਧਤ ਇਤਰਾਜ਼ਯੋਗ ਸਮੱਗਰੀ...

had to do   c grade   films to run the household

ਘਰ ਚਲਾਉਣ ਲਈ ਕਰਨੀਆਂ ਪਈਆਂ 'ਸੀ-ਗ੍ਰੇਡ' ਫ਼ਿਲਮਾਂ ਤੇ ਨਿਊਡ ਫੋਟੋਸ਼ੂਟ; ਮਸ਼ਹੂਰ...

jagtar singh hawara parole

ਜਗਤਾਰ ਸਿੰਘ ਹਵਾਰਾ ਨੇ 2 ਦਿਨ ਦੀ ਪੈਰੋਲ ਲੈਣ ਤੋਂ ਕੀਤਾ ਇਨਕਾਰ

meta takes down teen accounts

Ban ਹੋਣ ਦੇ ਡਰੋਂ Meta ਨੇ ਹਟਾਏ 756,000 ਆਸਟ੍ਰੇਲੀਆਈ ਕਿਸ਼ੋਰਾਂ ਦੇ ਖਾਤੇ

amritsar police alert before august 15

15 ਅਗਸਤ ਤੋਂ ਪਹਿਲਾਂ ਅੰਮ੍ਰਿਤਸਰ ਪੁਲਸ ਅਲਰਟ: ਸ਼ਹਿਰ ਨੂੰ 3 ਜ਼ੋਨਾਂ 'ਚ ਵੰਡਿਆ,...

bill against   public charge   rule

ਅਮਰੀਕਾ: ਡੈਮੋਕ੍ਰੇਟਿਕ ਕਾਨੂੰਨਸਾਜ਼ 'ਜਨਤਕ ਚਾਰਜ' ਨਿਯਮ ਵਿਰੁੱਧ ਪੇਸ਼ ਕਰਨਗੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਸ਼ੇਸ਼ ਟਿੱਪਣੀ ਦੀਆਂ ਖਬਰਾਂ
    • odyssey relevance
      ਨੋਲਨ ਦੀ ਫ਼ਿਲਮ ‘ਦ ਓਡਿਸੀ’ ਅੱਜ ਦੇ ਲਈ ਪ੍ਰਾਸੰਗਿਕ ਕਿਉਂ ?
    • cyber fraud security
      ਠੱਗੀ ਤੋਂ ਆਜ਼ਾਦੀ : ਹਰਿਆਣਾ ਨੇ ਕਿਵੇਂ ਬਣਾਇਆ ‘ਸਾਈਬਰ ਸੁਰੱਖਿਆ ਕਵਚ’
    • dialogue is must in politics
      ਸਿਆਸੀ ਜੀਵਨ ’ਚ ਸੰਵਾਦ ਕਾਇਮ ਰੱਖਣਾ ਜ਼ਰੂਰੀ
    • hemant soren cbi
      ਸੀ. ਬੀ. ਆਈ. ਜਾਂਚ ਤੋਂ ਕਿਉਂ ਭੱਜ ਰਹੇ ਹਨ ਹੇਮੰਤ ਸੋਰੇਨ
    • government e marketplace
      ਸਮਾਵੇਸ਼ੀ, ਪਾਰਦਰਸ਼ੀ ਸਰਕਾਰੀ ਖ਼ਰੀਦ ਦਾ ਬਿਹਤਰੀਨ ਪਲੇਟਫਾਰਮ ਹੈ ਜੈੱਮ
    • rss gen z
      ਆਰ. ਐੱਸ. ਐੱਸ. ਦਾ ‘ਜੈੱਨ-ਜ਼ੀ’ ਨੂੰ ਲੈ ਕੇ ‘ਡੈਮੇਜ ਕੰਟਰੋਲ’, ਭਾਜਪਾ ਨੂੰ ਸਖ਼ਤ...
    • e20
      ਇਥੇਨੌਲ-20, ਕਿਸਾਨਾਂ ਦੀ ਆਰਥਿਕ ਖੁਸ਼ਹਾਲੀ
    • tribunal reforms
      ਟ੍ਰਿਬਿਊਨਲ ਰੀਫਾਰਮਸ : ਸੰਸਥਾਵਾਂ ਨੂੰ ਮਜ਼ਬੂਤ ਕਰਨਾ, ਇਨਸਾਫ਼ ਨੂੰ ਅੱਗੇ ਵਧਾਉਣਾ
    • school tiffin
      ਸਕੂਲੀ ਬੱਚਿਆਂ ਦੇ ਟਿਫਿਨ ’ਚ ਕਿਹੜਾ ਭੋਜਨ ਜ਼ਰੂਰੀ
    • india  s new rich are emerging outside the metropolises
      ਭਾਰਤ ਦੇ ਨਵੇਂ ਅਮੀਰ ਮਹਾਨਗਰਾਂ ਤੋਂ ਬਾਹਰ ਉੱਭਰ ਰਹੇ ਹਨ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +