Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, MAR 16, 2026

    10:36:16 PM

  • bhai ranjit singh dhadrianwale summoned

    ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਖ਼ਿਲਾਫ਼ ਸੰਮਨ...

  • sukhbir singh badal statement

    ਦਿੱਲੀ ਦੀਆਂ ਪਾਰਟੀਆਂ ਨੇ ਪੰਜਾਬ ਨੂੰ ਕੀਤਾ ਬਰਬਾਦ,...

  • sukhpal singh khaira statement

    ਟਿਕਟਾਂ ਬਚਾਉਣ ਲਈ ਦਿੱਲੀ ਦੇ ਇਸ਼ਾਰੇ 'ਤੇ 'ਆਪ'...

  • gurdwara sahib  shiromani committee

    ਹੈਦਰਾਬਾਦ ’ਚ ਗੁਰਦੁਆਰਾ ਸਾਹਿਬ ਦੀ ਜਗ੍ਹਾ ’ਤੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Special Story News
  • ਬੁਝ ਰਹੇ ਨੇ ਚੁੱਲ੍ਹੇ, ਮਿਟ ਰਿਹੈ 'ਸੰਧੂਰ'

SPECIAL STORY News Punjabi(ਵਿਸ਼ੇਸ਼ ਟਿੱਪਣੀ)

ਬੁਝ ਰਹੇ ਨੇ ਚੁੱਲ੍ਹੇ, ਮਿਟ ਰਿਹੈ 'ਸੰਧੂਰ'

  • Updated: 03 Aug, 2019 05:42 AM
Special Story
extinguishing stove remove sandur
  • Share
    • Facebook
    • Tumblr
    • Linkedin
    • Twitter
  • Comment

ਉਨ੍ਹਾਂ ਘਰਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ, ਜਿਨ੍ਹਾਂ ਦੇ ਕਮਾਉਣ ਵਾਲੇ ਇਸ ਜਹਾਨ ਤੋਂ ਤੋਰ ਦਿੱਤੇ ਗਏ ਹਨ। ਇਸ ਗਿਣਤੀ ਵਿਚ ਹਰ ਦਿਨ ਵਾਧਾ ਹੋ ਰਿਹਾ ਹੈ ਅਤੇ ਚਿੱਟੀਆਂ ਚੁੰਨੀਆਂ ਹੇਠ ਸਿਰ ਢਕਣ ਲਈ ਮਜਬੂਰ ਹੋ ਰਹੀਆਂ ਵਿਧਵਾਵਾਂ ਦੇ ਅੰਕੜੇ ਵੀ ਉੱਚੇ ਹੁੰਦੇ ਜਾ ਰਹੇ ਹਨ। ਇਹ ਹਾਲਤ ਦੇਸ਼ ਦੇ ਕਈ ਖੇਤਰਾਂ 'ਚ ਹੋ ਸਕਦੀ ਹੈ, ਪਰ ਇਥੇ ਸੰਦਰਭ ਜੰਮੂ-ਕਸ਼ਮੀਰ ਅਤੇ ਖਾਸ ਕਰਕੇ ਪੁੰਛ, ਰਾਜੌਰੀ, ਸੁੰਦਰਬਨੀ, ਅਖਨੂਰ ਅਤੇ ਰਿਆਸੀ ਆਦਿ ਇਲਾਕਿਆਂ ਦਾ ਹੈ।
ਉਕਤ ਖੇਤਰਾਂ ਨਾਲ ਸਬੰਧਤ ਪਿੰਡਾਂ ਦੀ ਹਾਲਤ ਕਿੰਨੀ ਦਰਦਨਾਕ ਹੈ, ਸ਼ਾਇਦ ਇਸ ਨੂੰ ਅੰਕੜਿਆਂ ਜਾਂ ਮੀਡੀਆ ਦੀਆਂ ਖਬਰਾਂ ਨਾਲ ਵੀ ਸਮਝਿਆ ਨਹੀਂ ਜਾ ਸਕਦਾ। ਜ਼ਮੀਨੀ ਤਲਖ ਹਕੀਕਤ ਦੀਆਂ ਤਸਵੀਰਾਂ ਲੋਕਾਂ ਤਕ ਪੁੱਜਦੀਆਂ ਹੀ ਨਹੀਂ। ਘਰ ਦਾ ਚੁੱਲ੍ਹਾ ਬਲਦਾ ਰੱਖਣ ਵਾਲਾ ਵਿਅਕਤੀ ਜਦੋਂ ਨਹੀਂ ਰਹਿੰਦਾ ਤਾਂ ਉਨ੍ਹਾਂ ਦੀ ਅੱਗ ਬੁਝਣ ਦੀ ਨੌਬਤ ਆ ਜਾਂਦੀ ਹੈ। ਵਿਧਵਾ ਔਰਤਾਂ ਲਈ ਖੁਦ ਨੂੰ ਸੰਭਾਲਣਾ ਅਤੇ ਪਰਿਵਾਰ ਨੂੰ ਪਾਲਣਾ ਪਹਾੜ ਨੂੰ ਮੱਥਾ ਲਾਉਣ ਵਰਗਾ ਹੋ ਜਾਂਦਾ ਹੈ।
ਸਰਹੱਦੀ-ਪਹਾੜੀ ਇਲਾਕਿਆਂ ਦੇ ਪਿੰਡਾਂ 'ਚ ਅੱਤਵਾਦੀਆਂ ਅਤੇ ਪਾਕਿਸਤਾਨੀ ਸੈਨਿਕਾਂ ਵਲੋਂ ਗੋਲੀਆਂ ਦੀ ਵਾਛੜ ਕਰ ਕੇ ਵਰਤਾਏ ਜਾ ਰਹੇ ਕਹਿਰ ਦੀਆਂ ਖਬਰਾਂ ਮਿਲਣ ਪਿੱਛੋਂ ਹੀ ਪੰਜਾਬ ਕੇਸਰੀ ਪੱਤਰ ਸਮੂਹ ਦੀ ਰਾਹਤ ਮੁਹਿੰਮ ਦਾ ਮੂੰਹ ਉਧਰ ਨੂੰ ਮੋੜਿਆ ਗਿਆ ਸੀ। ਬੀਤੇ ਦੋ-ਤਿੰਨ ਮਹੀਨਿਆਂ ਵਿਚ ਦਰਜਨ ਦੇ ਕਰੀਬ ਟਰੱਕਾਂ ਦੀ ਸਮੱਗਰੀ ਇਨ੍ਹਾਂ ਪਿੰਡਾਂ ਦੇ ਪੀੜਤ ਪਰਿਵਾਰਾਂ ਤਕ ਪਹੁੰਚਾਈ ਗਈ ਅਤੇ ਪਿਛਲੇ ਹਫਤੇ ਹੀ 519ਵੇਂ ਟਰੱਕ ਦਾ ਰਾਸ਼ਨ ਅਤੇ ਹੋਰ ਸਾਮਾਨ ਪੋਨੀ (ਰਿਆਸੀ) ਵਿਖੇ ਵੰਡਿਆ ਗਿਆ।

ਛਲਕ ਪੈਂਦਾ ਹੈ ਦਰਦ
ਸਮੱਗਰੀ ਦੀ ਵੰਡ ਦੌਰਾਨ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਮਿਲਣ ਅਤੇ ਹਕੀਕੀ ਤਸਵੀਰ ਜਾਣਨ ਦਾ ਮੌਕਾ ਮਿਲਿਆ। ਪਾਕਿਸਤਾਨੀ ਸੈਨਿਕ ਇਨ੍ਹਾਂ ਪਿੰਡਾਂ ਨੂੰ ਵਾਰ-ਵਾਰ ਆਪਣੀਆਂ ਗੋਲੀਆਂ ਦਾ ਨਿਸ਼ਾਨਾ ਬਣਾਉਂਦੇ ਰਹਿੰਦੇ ਹਨ। ਕਦੀ ਰਾਈਫਲਾਂ ਦੀਆਂ ਗੋਲੀਆਂ, ਕਦੀ ਮੋਰਟਾਰ ਅਤੇ ਕਦੇ ਸਨਾਈਪਰ ਦੀ ਫਾਇਰਿੰਗ ਮਨੁੱਖਾਂ ਦੇ ਜਿਸਮ ਛਲਣੀ ਕਰ ਜਾਂਦੀ ਹੈ। ਕਿਸੇ ਵੀ ਵਿਧਵਾ ਨਾਲ ਗੱਲ ਕਰੋ ਤਾਂ ਕੋਈ ਸ਼ਬਦ ਬੋਲਣ ਤੋਂ ਪਹਿਲਾਂ ਹੀ ਉਸ ਦੀਆਂ ਅੱਖਾਂ 'ਚੋਂ ਦਰਦ ਹੰਝੂ ਬਣ ਕੇ ਛਲਕ ਪੈਂਦਾ ਹੈ। ਉਹ ਜਿਹੜੇ ਸ਼ਬਦ ਬੋਲਦੀਆਂ ਹਨ, ਉਨ੍ਹਾਂ ਦਾ ਅਰਥ ਕੁਝ ਇਸ ਤਰ੍ਹਾਂ ਲਾਇਆ ਜਾ ਸਕਦਾ ਹੈ–ਸੱਸ-ਸਹੁਰਾ ਬਿਰਧ ਹਨ, ਬੱਚੇ ਬਹੁਤ ਛੋਟੇ ਹਨ, ਕੋਈ ਜ਼ਮੀਨ, ਕਾਰੋਬਾਰ ਨਹੀਂ। ਕਮਾਉਣ ਵਾਲਾ ਤੁਰ ਗਿਆ ਹੈ। ਹੁਣ ਦਰ-ਦਰ ਦੀ ਖ਼ਾਕ ਛਾਣਨੀ ਪੈ ਰਹੀ ਹੈ।''
ਅਜਿਹੀ ਹਾਲਤ ਦਾ ਨਤੀਜਾ ਇਹ ਨਿਕਲਦਾ ਹੈ ਕਿ ਜੇ ਘਰ 'ਚ ਕੋਈ ਮੈਂਬਰ ਕਿਸੇ ਬੀਮਾਰੀ ਦਾ ਸ਼ਿਕਾਰ ਹੋ ਜਾਵੇ (ਜੋ ਕਿ ਅਕਸਰ ਦੇਖਣ-ਸੁਣਨ ਵਿਚ ਆਉਂਦਾ ਹੈ) ਤਾਂ ਉਸ ਦਾ ਇਲਾਜ ਨਹੀਂ ਹੋ ਸਕਦਾ। ਬੱਚਿਆਂ ਦੀ ਜਿਹੜੀ ਥੋੜ੍ਹੀ- ਬਹੁਤ ਪੜ੍ਹਾਈ ਹੋਣੀ ਹੁੰਦੀ ਹੈ (ਪਹਾੜੀ ਖੇਤਰਾਂ 'ਚ ਤਕਰੀਬਨ ਅਨਪੜ੍ਹਤਾ ਹੀ ਹੈ) ਉਹ ਵੀ ਠੱਪ ਹੋ ਜਾਂਦੀ ਹੈ। ਵਿਧਵਾ ਔਰਤਾਂ ਨੂੰ ਰੋਟੀ ਕਮਾਉਣ ਦੇ ਚੱਕਰ 'ਚ ਫਸ ਕੇ ਆਪਣੀਆਂ ਰੀਝਾਂ ਦਾ ਗਲਾ ਘੁੱਟਣ ਲਈ ਮਜਬੂਰ ਹੋਣਾ ਪੈਂਦਾ ਹੈ। ਉਹ ਹਾਲਾਤ ਦੀ ਤਪਸ਼ ਵਿਚ ਹਰ ਵੇਲੇ ਕਿਸੇ 'ਠੰਡੇ ਬੁੱਲੇ' ਦੀ ਉਡੀਕ 'ਚ ਸਮੇਂ ਨਾਲ ਸੰਘਰਸ਼ ਕਰਦੀਆਂ ਰਹਿੰਦੀਆਂ ਹਨ।
ਜਦੋਂ ਜੀਵਨ ਵਿਚ ਸੋਚ ਦੀਆਂ ਸੂਈਆਂ ਥੱਕ ਚੁੱਕੇ ਸਰੀਰ ਅਤੇ ਮਰ ਚੁੱਕੇ ਮਨ ਦੁਆਲੇ ਘੁੰਮਦੀਆਂ ਦੋ ਵਕਤ ਦੀ ਰੋਟੀ ਤਕ ਸੀਮਤ ਹੋ ਜਾਣ ਤਾਂ ਰਾਹਤ-ਸਮੱਗਰੀ ਮਿਲਣ ਵਾਲੇ ਪਲ ਵੀ ਉਨ੍ਹਾਂ ਲਈ ਸਕੂਨ ਦਾ ਪੈਗਾਮ ਲੈ ਕੇ ਆਉਣ ਵਰਗੇ ਹੀ ਹੁੰਦੇ ਹਨ। ਹਫਤੇ-ਦੋ ਹਫਤਿਆਂ ਦਾ ਰਾਸ਼ਨ, ਦੋ ਜੋੜੇ ਕੱਪੜੇ, ਇਕ ਕੰਬਲ ਅਤੇ ਹੋਰ ਸਮੱਗਰੀ ਬੁਝ ਰਹੇ ਚੁੱਲ੍ਹਿਆਂ ਨੂੰ ਫੂਕਾਂ ਮਾਰ ਕੇ ਬਲਦੇ ਰੱਖਣ ਵਰਗੀ ਕੋਸ਼ਿਸ਼ ਤਾਂ ਹੁੰਦੀ ਹੀ ਹੈ, ਇਸ ਨਾਲ ਗਮਗੀਨ ਅਤੇ ਨਿਰਾਸ਼ਾ ਵੱਲ ਵਧ ਰਹੀਆਂ ਰੂਹਾਂ ਨੂੰ ਕੁਝ ਹੌਸਲਾ, ਪ੍ਰੇਰਨਾ ਅਤੇ ਜ਼ਿੰਦਾਦਿਲੀ ਦੀ ਝਲਕ ਵੀ ਮਿਲਦੀ ਹੈ।

ਕਿੱਥੇ ਹਨ ਸਾਡੀਆਂ ਸਰਕਾਰਾਂ?
ਸਮੁੰਦਰਾਂ ਦਾ ਸੀਨਾ ਫਰੋਲਣ, ਚੰਦ ਤਕ ਪਹੁੰਚਣ ਅਤੇ ਸੈਂਕੜੇ ਮੀਲ ਦੂਰ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਦੇ ਸੁਪਨੇ ਉਲੀਕ ਕੇ ਦਿਨ-ਰਾਤ ਸਵੈ-ਬੁਲੰਦੀ ਦੇ ਢੋਲ ਵਜਾਉਣ ਵਾਲੀਆਂ ਸਾਡੀਆਂ ਸਰਕਾਰਾਂ ਨੂੰ ਅੱਤਵਾਦ ਪੀੜਤਾਂ ਅਤੇ ਪਾਕਿਸਤਾਨੀ ਗੋਲੀਬਾਰੀ ਨਾਲ ਝੰਬੇ ਇਨਸਾਨਾਂ ਦਾ ਦਰਦ ਝੰਜੋੜਦਾ ਕਿਉਂ ਨਹੀਂ? ਕਿੱਥੇ ਹਨ ਸਰਕਾਰਾਂ ਅਤੇ ਦੇਸ਼ ਦੇ ਕਰਤਾ-ਧਰਤਾ, ਜਿਨ੍ਹਾਂ ਨੇ ਇਸ ਗੱਲ ਦੀ ਚਿੰਤਾ ਕਰਨੀ ਹੁੰਦੀ ਹੈ ਕਿ ਦੇਸ਼ ਵਿਚ ਕੋਈ ਇਨਸਾਨ ਭੁੱਖੇ ਪੇਟ ਨਾ ਰਹੇ। ਹਰ ਕਿਸੇ ਨੂੰ ਬਿਨਾਂ ਸਬਜ਼ੀ ਤੋਂ, ਅਚਾਰ ਨਾਲ ਹੀ ਸਹੀ, ਰੁੱਖੀ-ਸੁੱਕੀ ਰੋਟੀ ਤਾਂ ਨਸੀਬ ਹੋਵੇ।
ਪਾਕਿਸਤਾਨ ਵਲੋਂ ਕੀਤੀਆਂ ਜਾ ਰਹੀਆਂ ਕੋਝੀਆਂ ਹਰਕਤਾਂ ਦਾ ਕੀ ਜੁਆਬ ਦੇਣਾ ਹੈ, ਉਸ ਪ੍ਰਤੀ ਕਿਸ ਤਰ੍ਹਾਂ ਦੀ ਨੀਤੀ ਅਪਣਾਉਣੀ ਹੈ, ਮਕਬੂਜ਼ਾ ਕਸ਼ਮੀਰ ਵਿਚ ਧੜੱਲੇ ਨਾਲ ਚੱਲ ਰਹੇ ਅੱਤਵਾਦੀਆਂ ਦੇ ਸਿਖਲਾਈ ਕੇਂਦਰਾਂ ਨੂੰ ਕਿਵੇਂ ਤਬਾਹ ਕਰਨਾ ਹੈ, ਇਹ ਮਸਲੇ ਵਿਚਾਰਨ ਅਤੇ ਅਮਲੀ ਕਦਮ ਚੁੱਕਣ ਦੇ ਨਾਲ-ਨਾਲ ਅੱਤਵਾਦ ਅਤੇ ਗੋਲੀਬਾਰੀ ਦੇ ਦੂਹਰੇ ਹਮਲਿਆਂ ਤੋਂ ਪ੍ਰਭਾਵਿਤ ਪਰਿਵਾਰਾਂ ਬਾਰੇ ਸੋਚਣਾ ਵੀ ਸਰਕਾਰ ਦੀ ਤਰਜੀਹ ਹੋਣੀ ਚਾਹੀਦੀ ਹੈ। ਆਖਰ ਅਜਿਹਾ ਹੁਣ ਤਕ ਕਿਉਂ ਨਹੀਂ ਹੋ ਸਕਿਆ। ਇਹ ਤਾਂ ਦੇਸ਼ ਦਾ ਅੰਦਰੂਨੀ ਮਾਮਲਾ ਹੈ ਕਿ ਲੋਕਾਂ ਨੂੰ ਸੁਰੱਖਿਆ ਅਤੇ ਰੋਜ਼ੀ-ਰੋਟੀ ਉਪਲੱਬਧ ਕਰਵਾਈ ਜਾਵੇ।

ਹਵਾ ਵਿਚ ਉੱਡ ਰਹੇ ਨੇ ਨੇਤਾਵਾਂ ਦੇ ਬਿਆਨ
ਜੰਮੂ-ਕਸ਼ਮੀਰ ਦੇ ਮਾਮਲੇ ਵਿਚ ਕਿਸੇ ਹੱਦ ਤਕ ਇਹ ਗੱਲ ਵੀ ਚਰਚਾ ਦਾ ਵਿਸ਼ਾ ਹੈ ਕਿ ਹੁਣ ਤਕ ਬਣਦੀਆਂ ਰਹੀਆਂ ਸੂਬਾਈ ਸਰਕਾਰਾਂ ਨੇ ਜੰਮੂ ਖੇਤਰ ਨੂੰ ਮੁਕਾਬਲਤਨ ਨਜ਼ਰਅੰਦਾਜ਼ ਹੀ ਕੀਤਾ ਹੈ। ਸਰਕਾਰਾਂ ਦੀ ਕਮਾਨ ਕਸ਼ਮੀਰ ਘਾਟੀ ਨਾਲ ਸਬੰਧਤ ਨੇਤਾਵਾਂ ਦੇ ਹੱਥ ਹੀ ਰਹੀ ਹੈ, ਜਿਸ ਕਾਰਨ ਬਾਕੀ ਇਲਾਕਿਆਂ ਨਾਲ ਬਰਾਬਰੀ ਦਾ ਸਲੂਕ ਨਹੀਂ ਹੋਇਆ। ਕਸ਼ਮੀਰ ਘਾਟੀ ਵਿਚ ਤਾਂ ਅੱਤਵਾਦੀਆਂ ਨੂੰ ਮੁੱਖ ਧਾਰਾ ਵਿਚ ਲਿਆਉਣ ਦੇ ਨਾਂ 'ਤੇ ਨੌਕਰੀਆਂ ਅਤੇ ਸਭ ਸਹੂਲਤਾਂ ਦੇਣ ਦੀ ਗੱਲ ਧੜੱਲੇ ਨਾਲ ਹੁੰਦੀ ਹੈ, ਜਦੋਂਕਿ ਅੱਤਵਾਦ ਪੀੜਤਾਂ ਪ੍ਰਤੀ ਸਰਕਾਰੀ ਰਵੱਈਆ ਢਿੱਲ-ਮੱਠ ਵਾਲਾ ਹੀ ਰਿਹਾ ਹੈ।
ਜੰਮੂ ਖੇਤਰ ਬਾਰੇ ਨੇਤਾਵਾਂ ਵਲੋਂ ਦਿੱਤੇ ਬਿਆਨ ਤਾਂ ਹਵਾ 'ਚ ਉੱਡਦੇ ਦਿਖਾਈ ਦਿੰਦੇ ਹਨ। ਅੱਤਵਾਦ ਦਾ ਸੇਕ ਸਹਿਣ ਵਾਲੇ ਲੋਕਾਂ ਜਾਂ ਪਾਕਿਸਤਾਨੀ ਸੈਨਿਕਾਂ ਦੀ ਗੋਲੀਬਾਰੀ ਨਾਲ ਤਬਾਹ ਹੋਏ ਪਰਿਵਾਰਾਂ ਦਾ ਦਰਦ ਵੰਡਾਉਣਾ ਸਰਕਾਰਾਂ ਦੇ ਏਜੰਡੇ 'ਚ ਨਹੀਂ ਹੈ। ਹੈਰਾਨਗੀ ਤਾਂ ਇਸ ਗੱਲ ਦੀ ਹੈ ਕਿ ਸਰਹੱਦੀ ਖੇਤਰਾਂ 'ਚ ਜਾਣ ਲਈ ਢੰਗ ਦੀਆਂ ਸੜਕਾਂ ਵੀ ਨਹੀਂ, ਸਕੂਲਾਂ ਦੀ ਹਾਲਤ ਖਸਤਾ ਹੈ। ਸਿਹਤ ਸਹੂਲਤਾਂ ਦੂਰ-ਦੂਰ ਤਕ ਲੱਭਦੀਆਂ ਨਹੀਂ ਅਤੇ ਬਿਜਲੀ ਤਾਂ ਕਦੇ ਮਹੀਨੇ-ਮੱਸਿਆ ਦੀ ਆਉਂਦੀ ਹੈ।
ਪੇਂਡੂ ਖੇਤਰਾਂ 'ਚ ਸੰਚਾਰ ਦੇ ਸਾਧਨਾਂ ਦੀ ਕੋਈ ਪਹੁੰਚ ਨਹੀਂ, ਮੋਬਾਇਲ ਨੈੱਟਵਰਕ ਸਰਹੱਦੀ ਇਲਾਕਿਆਂ 'ਚ ਕੰਮ ਹੀ ਨਹੀਂ ਕਰਦੇ, ਅਖਬਾਰਾਂ ਉਥੇ ਪੁੱਜਦੀਆਂ ਨਹੀਂ, ਲਾਇਬ੍ਰੇਰੀਆਂ ਦੀ ਹੋਂਦ ਬਾਰੇ ਤਾਂ ਸੋਚਿਆ ਵੀ ਨਹੀਂ ਜਾ ਸਕਦਾ। ਅੱਤ ਦੀ ਗਰੀਬੀ 'ਚ ਜੀਵਨ ਬਸਰ ਕਰ ਰਹੇ ਲੋਕਾਂ ਨੂੰ ਕਿਸੇ ਦੁੱਖ-ਸੁੱਖ ਲਈ ਪੈਦਲ ਹੀ ਤੁਰ ਕੇ ਜਾਣਾ ਪੈਂਦਾ ਹੈ। ਰਾਹਤ ਸਮੱਗਰੀ ਲੈਣ ਵਾਲੇ 15-15 ਕਿਲੋਮੀਟਰ ਦੂਰ ਤੋਂ, ਮੀਂਹ-ਝੱਖੜ ਦੀ ਪਰਵਾਹ ਕੀਤੇ ਬਿਨਾਂ, ਪੈਦਲ ਹੀ ਆਉਂਦੇ-ਜਾਂਦੇ ਹਨ। ਸੂਬੇ ਅਤੇ ਕੇਂਦਰ ਦੀਆਂ ਸਰਕਾਰਾਂ ਨੂੰ ਬਿਨਾਂ ਦੇਰੀ ਪਿੰਡਾਂ ਦੇ ਦਰਦਨਾਕ ਦ੍ਰਿਸ਼ ਵੱਲ ਆਪਣੀ 'ਸਵੱਲੀ ਨਜ਼ਰ' ਕਰਨੀ ਚਾਹੀਦੀ ਹੈ।

                                                                                       —ਜੁਗਿੰਦਰ ਸੰਧੂ

  • ਚੁੱਲ੍ਹੇ
  • ਬੁਝ
  • Stove
  • extinguished

ਹੁਣ 'ਰਾਮ ਮੰਦਰ' 'ਤੇ ਫੈਸਲੇ ਦਾ ਦਾਰੋਮਦਾਰ ਸੁਪਰੀਮ ਕੋਰਟ ਦੇ ਮੋਢਿਆਂ 'ਤੇ

NEXT STORY

Stories You May Like

  • lpg gas shortage zomato swiggy restaurant
    LPG Gas Crisis: ਅੱਜ ਰਾਤ ਤੋਂ ਹੋਟਲ-ਰੈਸਟੋਰੈਂਟਾਂ 'ਚ ਚੁੱਲ੍ਹੇ ਹੋ ਜਾਣਗੇ ਠੰਢੇ, Swiggy-Zomato ਹੋਣਗੇ ਠੱਪ
  • bb 16 contestant manya singh stranded in dubai amid middle east tensions
    'ਹੋਟਲ ਦੇ ਨੇੜੇ ਹੋ ਰਹੇ ਨੇ ਧਮਾਕੇ, ਬਹੁਤ ਡਰ ਲੱਗ ਰਿਹੈ'; ਦੁਬਈ 'ਚ ਫਸੀ Bigg Boss ਫੇਮ ਮਾਨਿਆ ਸਿੰਘ
  • lpg shortage  cylinders are being sold 5 times expensive in black
    LPG ਦੀ ਵਧੀ ਘਾਟ, 5 ਗੁਣਾ ਮਹਿੰਗਾ ਵਿਕ ਰਿਹੈ ਬਲੈਕ 'ਚ ਸਿਲੰਡਰ, ਕਾਰੋਬਾਰ ਹੋ ਰਹੇ ਠੱਪ
  • the u s just activated a weapons
    ਅਮਰੀਕਾ ਨੇ Activate ਕੀਤਾ 'ਸੈਂਸਰ-ਸ਼ੂਟਰ' ਨੈੱਟਵਰਕ! ਬਿਨਾਂ ਦੇਖੇ ਮਚਾ ਰਿਹੈ ਈਰਾਨ 'ਚ ਤਬਾਹੀ
  • a discount of rs 12 000 is available on this amazing phone
    ਇਸ ਸ਼ਾਨਦਾਰ Phone 'ਤੇ ਮਿਲ ਰਿਹੈ 12000 ਰੁਪਏ ਦਾ Discount!
  • huge discount is available on iphone 16 pro
    iPhone 16 Pro 'ਤੇ ਮਿਲ ਰਿਹੈ ਭਾਰੀ Discount!
  • shastri  ponting express confidence in abhishek sharma
    ਸ਼ਾਸਤਰੀ, ਪੋਂਟਿੰਗ ਨੇ ਖਰਾਬ ਫਾਰਮ ਨਾਲ ਜੂਝ ਰਹੇ ਅਭਿਸ਼ੇਕ ਸ਼ਰਮਾ 'ਤੇ ਜਤਾਇਆ ਭਰੋਸਾ
  • people paying double price to get out of iran safely
    ਈਰਾਨ 'ਚ ਬੰਬਾਂ ਦੀ ਬਾਰਿਸ਼ ! ਸੁਰੱਖਿਅਤ ਨਿਕਲਣ ਲਈ ਲੋਕ ਦੇ ਰਹੇ ਨੇ ਦੁੱਗਣੀਆਂ ਕੀਮਤਾਂ
  • accident in jalandhar  s ppr market  audi hits thar  cctv comes to light
    ਜਲੰਧਰ ਦੀ PPR ਮਾਰਕੀਟ 'ਚ ਹਾਦਸਾ: ਆਡੀ ਨੇ ਥਾਰ ਨੂੰ ਮਾਰੀ ਟੱਕਰ, ਸੀਸੀਟੀਵੀ 'ਚ...
  • sukhbir singh badal statement
    ਦਿੱਲੀ ਦੀਆਂ ਪਾਰਟੀਆਂ ਨੇ ਪੰਜਾਬ ਨੂੰ ਕੀਤਾ ਬਰਬਾਦ, ਆਪਣੇ ਹੀ ਵਿਧਾਇਕਾਂ ਨੂੰ ਨਹੀਂ...
  • sukhpal singh khaira statement
    ਟਿਕਟਾਂ ਬਚਾਉਣ ਲਈ ਦਿੱਲੀ ਦੇ ਇਸ਼ਾਰੇ 'ਤੇ 'ਆਪ' ਵਿਧਾਇਕਾਂ ਕਰ ਰਹੀਆਂ ਮੇਰੇ...
  • heavy rains 3 days in punjab imd issues thunderstorm alert
    ਪੰਜਾਬ 'ਚ ਅਜੇ 3 ਦਿਨ ਹੋਰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਵੱਲੋਂ...
  • two food supply department inspectors suspended in punjab
    ਪੰਜਾਬ ਦੇ ਇਨ੍ਹਾਂ ਵੱਡੇ ਅਧਿਕਾਰੀਆਂ 'ਤੇ ਡਿੱਗੀ ਗਾਜ! ਹੋ ਗਈ ਵੱਡੀ ਕਾਰਵਾਈ
  • 3 consecutive holidays in punjab closed school collages
    ਪੰਜਾਬ 'ਚ ਲਗਾਤਾਰ 3 ਛੁੱਟੀਆਂ ! ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ
  • piles of garbage piled up in jalandhar despite spending rs 30 crore
    15 ਲੱਖ ਟਨ ਕੂੜਾ ਸਾਫ਼ ਕਰਕੇ ਇੰਦੌਰ ਬਣਿਆ ਨੰਬਰ ਇਕ, ਜਲੰਧਰ 'ਚ 30 ਕਰੋੜ ਖ਼ਰਚਣ...
  • pargat singh ranjit singh case
    ਪੰਜਾਬ ਵਿਧਾਨ ਸਭਾ 'ਚ ਉੱਠਿਆ ਰਣਜੀਤ ਸਿੰਘ ਦੇ ਐਨਕਾਊਂਟਰ ਦਾ ਮੁੱਦਾ, ਪਰਗਟ ਸਿੰਘ...
Trending
Ek Nazar
post office new service india post 24 speed post delivery service

ਭਾਰਤੀ ਡਾਕ ਵਿਭਾਗ ਦਾ ਵੱਡਾ ਧਮਾਕਾ! ਹੁਣ 24 ਘੰਟਿਆਂ 'ਚ ਮਿਲੇਗਾ ਪਾਰਸਲ, ਦੇਰੀ...

american soldiers killed in attacks on baghdad base

ਅਮਰੀਕੀ ਟਿਕਾਣਿਆਂ 'ਤੇ ਈਰਾਨੀ ਹਮਲੇ ਵਧੇ, ਬਗਦਾਦ ਬੇਸ 'ਤੇ ਹਮਲੇ 'ਚ ਮਾਰੇ ਗਏ...

amritsar becomes   shimla   in the heat of march

ਗੁਰੂ ਨਗਰੀ ’ਤੇ ਕੁਦਰਤ ਮਿਹਰਬਾਨ; ਮਾਰਚ ਦੀ ਗਰਮੀ ’ਚ ‘ਸ਼ਿਮਲਾ’ ਬਣਿਆ ਅੰਮ੍ਰਿਤਸਰ

order veg thali meat bone piece

ਆਰਡਰ ਕੀਤੀ 'ਵੈੱਜ ਥਾਲੀ' 'ਚ ਹੱਡੀ ਦੇਖ ਗਾਹਕ ਦੇ ਉੱਡੇ ਹੋਸ਼! ਲਖਨਊ ਦੇ ਹੋਟਲ 'ਚ...

gold price plummets on first day of the week

ਹਫ਼ਤੇ ਦੇ ਪਹਿਲੇ ਦਿਨ ਹੀ ਮੂਧੇ ਮੂੰਹ ਡਿੱਗਾ ਸੋਨਾ ! ਚਾਂਦੀ ਦੀਆਂ ਕੀਮਤਾਂ 'ਚ ਵੀ...

huge shortage of healthy organs for donation

ਅੰਗ ਦਾਨ ਲਈ ਸਿਹਤਮੰਦ ਅੰਗਾਂ ਦੀ ਵੱਡੀ ਘਾਟ, ਸਕ੍ਰੀਨਿੰਗ ਦੌਰਾਨ ਇੱਕ-ਤਿਹਾਈ ਅੰਗ...

firing at former sarpanch s house

ਸਾਬਕਾ ਸਰਪੰਚ ਦੇ ਘਰ ’ਤੇ ਫਾਇਰਿੰਗ, ਜਾਨੋਂ ਮਾਰਨ ਦੀ ਨੀਅਤ ਨਾਲ ਕੀਤੇ 10 ਫਾਇਰ

young boy making reel accident

Reel ਬਣਾਉਣ ਦੇ ਚੱਕਰ 'ਚ ਨੌਜਵਾਨ ਨਾਲ ਵਾਪਰੀ ਅਜਿਹੀ ਅਣਹੋਈ, ਉੱਠਿਆ ਜਨਾਜ਼ਾ

oil executives warn trump

ਹੋਰ ਵਧੇਗਾ ਊਰਜਾ ਸੰਕਟ, ਤੇਲ ਕੰਪਨੀਆਂ ਦੀ ਟਰੰਪ ਨੂੰ ਚੇਤਾਵਨੀ

sidhu moosewala  s new song is coming

ਆਉਣ ਵਾਲੈ ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ! Insta ਸਟੋਰੀ ਨੇ ਛੇੜੀ ਚਰਚਾ

bibi is alive benjamin netanyahu

‘ਬੀਬੀ ਅਜੇ ਜ਼ਿੰਦਾ ਹੈ...’, ਮੌਤ ਦੀਆਂ ਅਫਵਾਹਾਂ ਵਿਚਾਲੇ ਕੌਫੀ ਪੀਂਦੇ ਨਜ਼ਰ ਆਏ...

israel claims to destroyed hezbollah command

ਇਜ਼ਰਾਈਲ ਦਾ ਦਾਅਵਾ, ਬੇਰੂਤ 'ਚ ਹਿਜ਼ਬੁੱਲਾ ਕਮਾਂਡ ਸੈਂਟਰਾਂ ਨੂੰ ਕੀਤਾ ਤਬਾਹ

now ants smuggled chinese citizens arrested at airport

ਹੁਣ ਕੀੜੀਆਂ ਦੀ ਵੀ ਹੋਣ ਲੱਗੀ ਤਸਕਰੀ, ਏਅਰਪੋਰਟ 'ਤੇ ਚੀਨੀ ਨਾਗਰਿਕ ਗ੍ਰਿਫ਼ਤਾਰ

israeli soldiers opened fire on car

ਇਜ਼ਰਾਈਲੀ ਸੈਨਿਕਾਂ ਨੇ ਕਾਰ 'ਤੇ ਕੀਤੀ ਗੋਲੀਬਾਰੀ, ਬੱਚਿਆਂ ਸਣੇ ਚਾਰ ਲੋਕਾਂ ਦੀ...

wave of mourning in the music world  veteran artist passes away

ਸੰਗੀਤ ਜਗਤ 'ਚ ਸੋਗ ਦੀ ਲਹਿਰ ! ਦਿੱਗਜ ਕਲਾਕਾਰ ਫਿਲ ਕੈਂਪਬੇਲ ਦਾ ਹੋਇਆ ਦੇਹਾਂਤ

ravi dubey reveals his sweet ritual with wife sargun mehta in the morning

ਰਵੀ ਦੁਬੇ ਤੇ ਸਰਗੁਣ ਮਹਿਤਾ ਦੀ ਲਵ ਸਟੋਰੀ ਦਾ ਨਵਾਂ ਕਿੱਸਾ; ਸਵੇਰੇ-ਸਵੇਰੇ ਜਗਾ ਕੇ...

now this star cricketer will hit fours and sixes on the film pitch

ਹੁਣ ਫ਼ਿਲਮੀ ਪਿੱਚ 'ਤੇ ਚੌਕੇ-ਛੱਕੇ ਮਾਰੇਗਾ ਇਹ ਸਟਾਰ ਕ੍ਰਿਕਟਰ ! 'ਰੱਬ ਦਾ...

netanyahu faces new challenge

ਈਰਾਨ 'ਚ ਸ਼ਾਸਨ ਤਬਦੀਲੀ ਦੀਆਂ ਉਮੀਦਾਂ ਮੱਧਮ; ਨੇਤਨਯਾਹੂ ਸਾਹਮਣੇ ਨਵੀਂ ਚੁਣੌਤੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਵਿਸ਼ੇਸ਼ ਟਿੱਪਣੀ ਦੀਆਂ ਖਬਰਾਂ
    • artificial intelligence
      ਦੇਸ਼ ’ਚ ਉੱਚ ਸਿੱਖਿਆ ਦੀ ਨੁਹਾਰ ਬਦਲ ਦੇਵੇਗੀ ਮਸਨੂਈ ਬੁੱਧੀਮਤਾ
    • just as the gift of life is possible so too is the gift of death
      ਜੀਵਨ ਦਾਨ ਵਾਂਗ ਮੌਤ ਦਾਨ ਸੰਭਵ ਹੈ!
    • life after 70  an era of knowledge  humor  and contribution
      70 ਤੋਂ ਬਾਅਦ ਦਾ ਜੀਵਨ : ਗਿਆਨ, ਹਾਸੇ ਅਤੇ ਯੋਗਦਾਨ ਦਾ ਯੁੱਗ
    • a pointless war is being fought
      ਲੜੀ ਜਾ ਰਹੀ ਹੈ ਇਕ ਬੇਮਤਲਬ ਦੀ ਜੰਗ
    • artcile on euthanasia
      ਇੱਛਾ ਮੌਤ : ਤਰਸ, ਸੰਵਿਧਾਨ ਅਤੇ ਕਾਨੂੰਨ ਦੀ ਕਸੌਟੀ ’ਤੇ ਇਕ ਇਤਿਹਾਸਕ ਸਵਾਲ
    • challenges in punjab
      ਅੱਜ ਪੰਜਾਬ ਚੌਤਰਫਾ ਗੰਭੀਰ ਸੰਕਟ ’ਚ ਘਿਰਿਆ
    • use of induction in indian kitchen
      ਭਾਰਤੀ ਰਸੋਈ ’ਚ ਗੈਸ ਦੀ ਬਜਾਏ ਬਿਜਲੀ ਦੀ ਵਰਤੋਂ ਸ਼ੁਰੂ ਕਰਨ ਦੀ ਲੋੜ
    • india is with itself
      ਨਾ ਈਰਾਨ, ਨਾ ਹੀ ਅਮਰੀਕਾ : ਭਾਰਤ ਸਿਰਫ਼ ਆਪਣੇ ਹਿੱਤਾਂ ਦੇ ਨਾਲ
    • the end of the red terror
      ਲਾਲ ਅੱਤਵਾਦ ਦਾ ਅੰਤ
    • women should get equal opportunities not show off
      ਔਰਤਾਂ ਨੂੰ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ, ਨਾ ਕਿ ਦਿਖਾਵਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +