ਕਈ ਤਰ੍ਹਾਂ ਨਾਲ ਬੀਤਣ ਵਾਲਾ ਵਰ੍ਹਾ ਪਾਰਟੀ ਅਤੇ ਸਰਕਾਰ ਦੋਹਾਂ ਲਈ ਕੁਝ ਖੁਸ਼ੀਅਾਂ ਅਤੇ ਕੁਝ ਉਦਾਸੀ ਦੇ ਪਲ ਲੈ ਕੇ ਆਇਆ। ਖੁਸ਼ੀ ਇਸ ਲਈ ਕਿਉਂਕਿ ਅਰਥ ਵਿਵਸਥਾ ਚੰਗੀ ਕਾਰਗੁਜ਼ਾਰੀ ਦਿਖਾ ਰਹੀ ਹੈ, ਸਥਿਰਤਾ ਅਤੇ ਵਿਕਾਸ ਦਰ ਪ੍ਰਭਾਵਸ਼ਾਲੀ ਰਹੀ ਹੈ, ਜੋ ਅੱਗੇ ਇਕ ਮਜ਼ਬੂਤ ਵਰ੍ਹੇ ਲਈ ਉਮੀਦ ਜਗਾਉਂਦੀ ਹੈ। ਵਿਦੇਸ਼ ਨੀਤੀ ਦੇ ਮੋਰਚੇ ’ਤੇ ਦੇਸ਼ ਦੀ ਪ੍ਰਸਿੱਧੀ ਹੋਰ ਜ਼ਿਆਦਾ ਵਧੀ ਹੈ, ਕੁਝ ਚਿੰਤਾਜਨਕ ਮਹੀਨਿਅਾਂ ਤੋਂ ਬਾਅਦ ਗੁਅਾਂਢ ਵਿਚ ਸਥਿਤੀਅਾਂ ’ਚ ਸੁਧਾਰ ਹੋਇਆ ਹੈ।
ਇਨ੍ਹਾਂ ਸਭ ਤੋਂ ਇਲਾਵਾ ਭਾਰਤ ਨੂੰ ਇੰਟਰਨੈਸ਼ਨਲ ਸੋਲਰ ਅਲਾਇੰਸ ਦੇ ਗੁਰੂਗ੍ਰਾਮ ’ਚ ਮੁੱਖ ਦਫਤਰ ਵਜੋਂ ਕਿਸੇ ਕੌਮਾਂਤਰੀ ਸੰਗਠਨ ਦਾ ਪਹਿਲਾ ਮੁੱਖ ਦਫਤਰ ਮਿਲਿਆ ਹੈ। ਜੀ. ਐੱਸ. ਟੀ., ਜੋ ਪਿਛਲੇ ਸਾਲ 1 ਜੁਲਾਈ ਨੂੰ ਲਾਗੂ ਕੀਤਾ ਗਿਆ ਸੀ, ਵਰ੍ਹਾ ਖਤਮ ਹੋਣ ਤਕ ਸਰਕਾਰ ਦਾ ਇਕ ਕ੍ਰਾਂਤੀਕਾਰੀ ਆਰਥਿਕ ਸੁਧਾਰ ਸਿੱਧ ਹੋਇਆ ਹੈ। ਇਹ ਵਰ੍ਹਾ ਇਕ ਹੋਰ ਕ੍ਰਾਂਤੀਕਾਰੀ ਸਮਾਜਿਕ ਸੁਧਾਰ ਨਾਲ ਖਤਮ ਹੋਇਆ, ਜਿਸ ਦੇ ਤਹਿਤ ‘ਤਿੰਨ ਤਲਾਕ’ ਉੱਤੇ ਕਾਨੂੰਨ ਦੇ ਰੂਪ ’ਚ ਲਿੰਗਕ ਬਰਾਬਰੀ ਨਿਅਾਂ ਦੀ ਵਿਵਸਥਾ ਕੀਤੀ ਗਈ।
2017 ਵਾਂਗ ਖਤਮ ਨਹੀਂ ਹੋਇਆ 2018
ਪਰ 2018 ਸਿਆਸੀ ਮੋਰਚਿਅਾਂ ’ਤੇ 2017 ਵਾਂਗ ਖਤਮ ਨਹੀਂ ਹੋਇਆ। 2017 ’ਚ ਜਿਹੜੇ 7 ਸੂਬਿਅਾਂ ਦੀਅਾਂ ਚੋਣਾਂ ਹੋਈਅਾਂ, ਉਨ੍ਹਾਂ ’ਚੋਂ ਭਾਜਪਾ ਨੇ 6 ’ਚ ਜਿੱਤ ਪ੍ਰਾਪਤ ਕੀਤੀ ਸੀ ਤੇ ਗੁਜਰਾਤ ’ਚ ਸਹਿਜ ਜਿੱਤ ਨਾਲ ਵਰ੍ਹੇ ਦੀ ਸਮਾਪਤੀ ਕੀਤੀ। ਭਾਜਪਾ ਨੇ 2018 ਦੀ ਸ਼ੁਰੂਆਤ ਫਰਵਰੀ ਮਹੀਨੇ 3 ਉੱਤਰ-ਪੂਰਬੀ ਸੂਬਿਅਾਂ ’ਚ ਹੋਈਅਾਂ ਚੋਣਾਂ ’ਚ ਪ੍ਰਭਾਵਸ਼ਾਲੀ ਜਿੱਤਾਂ ਨਾਲ ਕੀਤੀ, ਖਾਸ ਤੌਰ ’ਤੇ ਤਸੱਲੀਬਖਸ਼ ਜਿੱਤਾਂ ਤ੍ਰਿਪੁਰਾ ਤੇ ਨਾਗਾਲੈਂਡ ’ਚ ਸਨ। ਤ੍ਰਿਪੁਰਾ ’ਚ ਭਾਜਪਾ ਗੱਠਜੋੜ ਨੇ ਦੋ-ਤਿਹਾਈ ਬਹੁਮਤ ਹਾਸਿਲ ਕੀਤਾ ਅਤੇ ਅਮਲੀ ਤੌਰ ’ਤੇ ਖੱਬੇ ਮੋਰਚੇ ਦੇ ਗੱਠਜੋੜ ਨੂੰ ਖਤਮ ਕਰ ਦਿੱਤਾ, ਜੋ 25 ਸਾਲਾਂ ਤੋਂ ਉਥੇ ਸੱਤਾ ’ਚ ਸੀ।
ਨਾਗਾਲੈਂਡ ’ਚ ਭਾਜਪਾ ਪਹਿਲੀ ਵਾਰ ਇਕ ਮਜ਼ਬੂਤ ਪਾਰਟੀ ਵਜੋਂ ਉੱਭਰੀ, ਜਿਸ ਨੇ 20 ਸੀਟਾਂ ਉੱਤੇ ਚੋਣ ਲੜ ਕੇ 12 ਜਿੱਤ ਲਈਅਾਂ ਤੇ ਐੱਨ. ਡੀ. ਪੀ. ਪੀ. ਨਾਲ ਮਿਲ ਕੇ ਸਰਕਾਰ ’ਚ ਇਕ ਮਜ਼ਬੂਤ ਭਾਈਵਾਲ ਬਣੀ।
ਮਾਰਚ ਤਕ ਪਾਰਟੀ ਦੀਅਾਂ ਚੋਣ ਸੰਭਾਵਨਾਵਾਂ ਅੱਗੇ ਅੜਿੱਕੇ ਲੱਗਣੇ ਸ਼ੁਰੂ ਹੋ ਗਏ। ਉਪ-ਚੋਣਾਂ ’ਚ ਅਸੀਂ ਯੂ. ਪੀ. ’ਚ 2 ਅਹਿਮ ਲੋਕ ਸਭਾ ਸੀਟਾਂ ਗੁਆ ਲਈਅਾਂ। ਕਰਨਾਟਕ ਵਿਧਾਨ ਸਭਾ ਲਈ ਮਈ ’ਚ ਹੋਈਅਾਂ ਚੋਣਾਂ ’ਚ ਪਾਰਟੀ ਨੇ ਚੰਗੀ ਕਾਰਗੁਜ਼ਾਰੀ ਦਿਖਾਈ ਪਰ ਇਕ ਦਰਜਨ ਸੀਟਾਂ ਨਾਲ ਖੁੰਝ ਗਈ, ਜਿਸ ਦੇ ਸਿੱਟੇ ਵਜੋਂ 2 ਹਾਰੀਅਾਂ ਪਾਰਟੀਅਾਂ ਨੇ ਮਿਲ ਕੇ ਉਥੇ ਸਰਕਾਰ ਬਣਾ ਲਈ। ਸਾਲ ਦੇ ਅਖੀਰ ’ਚ 5 ਸੂਬਿਅਾਂ ਵਿਚ ਹੋਈਅਾਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਪਾਰਟੀ ਲਈ ਚੰਗੇ ਨਹੀਂ ਰਹੇ।
ਵਿਰੋਧੀ ਧਿਰ ਤੋਂ ‘ਪਹਿਲ’ ਖੋਹਣੀ ਪਵੇਗੀ
ਅਗਲੀਅਾਂ ਲੋਕ ਸਭਾ ਚੋਣਾਂ ’ਚ ਅਜੇ 4 ਮਹੀਨੇ ਬਾਕੀ ਹਨ, ਇਸ ਲਈ ਭਾਜਪਾ ਨੂੰ ਆਪਣੇ ਚੋਣ ਭਵਿੱਖ ਨੂੰ ਸੁਧਾਰਨ ਦੀ ਬਹੁਤ ਲੋੜ ਹੈ। ਇਸ ਨੂੰ ਵਿਰੋਧੀ ਧਿਰ ਤੋਂ ‘ਪਹਿਲ’ ਖੋਹ ਕੇ ਮੁੜ ਆਪਣੀ ਰਫਤਾਰ ਫੜਨੀ ਪਵੇਗੀ। 2014 ’ਚ ਭਾਜਪਾ ਤਿੰਨ ਚੀਜ਼ਾਂ ਲੈ ਕੇ ਵੋਟਰਾਂ ਕੋਲ ਗਈ ਸੀ–ਨਰਿੰਦਰ ਮੋਦੀ ਦੀ ਹਰਮਨਪਿਆਰਤਾ, ਇਕ ਮਜ਼ਬੂਤ ਸੰਗਠਨਾਤਮਕ ਨੈੱਟਵਰਕ ਅਤੇ ਤੱਤਕਾਲੀ ਸੱਤਾਧਾਰੀ ਸਰਕਾਰ ਦੀਅਾਂ ਨਾਕਾਮੀਅਾਂ।
ਭਾਜਪਾ ਨੂੰ ਸੱਤਾ ’ਚ 5 ਸਾਲ ਹੋਣ ਵਾਲੇ ਹਨ ਪਰ ਪਹਿਲੀਅਾਂ ਦੋ ਚੀਜ਼ਾਂ ਅਜੇ ਵੀ ਜਿਉਂ ਦੀਅਾਂ ਤਿਉਂ ਬਰਕਰਾਰ ਹਨ। ਮੋਦੀ ਲਗਾਤਾਰ ਹਰਮਨਪਿਆਰੇ ਬਣੇ ਹੋਏ ਹਨ, ਜੋ ਸੱਤਾ ਵਿਰੋਧੀ ਲਹਿਰ ਦੀ ਰਵਾਇਤੀ ਧਾਰਨਾ ਨੂੰ ਨਕਾਰਦੇ ਹਨ।
2018 ’ਚ ਉਨ੍ਹਾਂ ਨੇ ਆਪਣੇ ਹੀ ਦਮ ’ਤੇ ਕਈ ਚੋਣਾਂ ਨੂੰ ਦਿਸ਼ਾ ਦਿੱਤੀ। ਹਾਰਾਂ ਦੇ ਬਾਵਜੂਦ ਜੇ ਪਾਰਟੀ ਕਰਨਾਟਕ, ਰਾਜਸਥਾਨ ਤੇ ਮੱਧ ਪ੍ਰਦੇਸ਼ ਵਰਗੇ ਸੂਬਿਅਾਂ ’ਚ ਪ੍ਰਭਾਵਸ਼ਾਲੀ ਟੱਕਰ ਦੇ ਸਕੀ ਤਾਂ ਇਸ ਦਾ ਸਿਹਰਾ ਉਨ੍ਹਾਂ ਸੂਬਿਅਾਂ ’ਚ ਮੋਦੀ ਦੇ ਅਣਥੱਕ ਪ੍ਰਚਾਰ ਨੂੰ ਹੀ ਜਾਂਦਾ ਹੈ। ਇਸੇ ਤਰ੍ਹਾਂ ਉੱਤਰ-ਪੂਰਬ ’ਚ ਦੋ ਪ੍ਰਮੁੱਖ ਜਿੱਤਾਂ ਸਿਰਫ ਲੀਡਰਸ਼ਿਪ ਦੇ ਦਮ ’ਤੇ ਹੀ ਮਿਲ ਸਕੀਅਾਂ। ਮੋਦੀ ਲੋਕਾਂ ਲਈ ਇਕ ਵੱਡੀ ਆਸ ਤੇ ਪਾਰਟੀ ਲਈ ਸਭ ਤੋਂ ਵੱਡੀ ਪੂੰਜੀ ਬਣੇ ਹੋਏ ਹਨ।
ਮੋਦੀ ਦਾ ਬਦਲ ਸਿਰਫ ‘ਤਬਾਹੀ’
ਅਸਲ ’ਚ ਪਿਛਲੇ ਸਾਲ ਦੇ ਆਖਰੀ ਮਹੀਨਿਅਾਂ ’ਚ ਕੁਝ ਸਫਲਤਾਵਾਂ ਦੇ ਬਾਵਜੂਦ ਬਹੁਤੇ ਲੋਕ ਸਪੱਸ਼ਟ ਤੌਰ ’ਤੇ ਇਹ ਸਮਝਦੇ ਹਨ ਕਿ ਮੋਦੀ ਦਾ ਬਦਲ ਸਿਰਫ ‘ਤਬਾਹੀ’ ਹੈ। ਕੋਈ ਵੀ ਅਜਿਹੀ ਪਾਰਟੀ ਜਾਂ ਨੇਤਾ ਨਹੀਂ, ਜੋ ਮੋਦੀ ਦੀ ਲਗਨ ਅਤੇ ਦੂਰਅੰਦੇਸ਼ੀ ਦੀ ਬਰਾਬਰੀ ਕਰ ਸਕੇ। ਲੋਕਾਂ ਕੋਲ ਮੋਦੀ ਦੀ ਪ੍ਰਗਤੀਸ਼ੀਲ ਦੂਰਅੰਦੇਸ਼ੀ ਅਤੇ ਦ੍ਰਿਸ਼ਟੀਹੀਣ ਗੱਠਜੋੜ, ਜਿਸ ਦਾ ਇਕੋ-ਇਕ ਉਦੇਸ਼ ਪ੍ਰਗਤੀਸ਼ੀਲ ਦੂਰਅੰਦੇਸ਼ੀ ਨੂੰ ਰੋਕਣਾ ਹੈ, ’ਚੋਂ ਬਿਹਤਰ ਨੂੰ ਚੁਣਨ ਦਾ ਬਦਲ ਹੈ।
ਕਈ ਅਜਿਹੇ ਮੁੱਦੇ ਹਨ, ਜਿਨ੍ਹਾਂ ’ਤੇ ਮੋਦੀ ਅਤੇ ਉਨ੍ਹਾਂ ਦੀ ਪਾਰਟੀ ਨੂੰ ਬੈਠ ਕੇ ਧਿਆਨ ਦੇਣ ਦੀ ਲੋੜ ਹੈ। ਲੋਕਾਂ ਦੇ ਕੁਝ ਵਰਗਾਂ ’ਚ ਸਪੱਸ਼ਟ ਤੌਰ ’ਤੇ ਗੁੱਸਾ ਹੈ ਪਰ ਇਸ ਦੀ ਵੱਡੀ ਵਜ੍ਹਾ ਸਿਰਫ ਉਨ੍ਹਾਂ ਦੀਅਾਂ ਵੱਡੀਅਾਂ ਉਮੀਦਾਂ ਹਨ। ਲੋਕ ਹਮੇਸ਼ਾ ਕਾਹਲੀ ’ਚ ਹੁੰਦੇ ਹਨ ਪਰ ਬਦਕਿਸਮਤੀ ਨਾਲ ਸਰਕਾਰਾਂ ਕੋਲ 5 ਸਾਲਾਂ ਦੀ ਸਮਾਂ ਹੱਦ ਹੁੰਦੀ ਹੈ, ਜਿਸ ਦੌਰਾਨ ਹਰੇਕ ਚੀਜ਼ ਪੂਰੀ ਨਹੀਂ ਕੀਤੀ ਜਾ ਸਕਦੀ। ਇਹੋ ਵਜ੍ਹਾ ਹੈ ਕਿ ਪ੍ਰਪੱਕ ਸਿਆਸਤਦਾਨ ਅਗਲੀਅਾਂ ਚੋਣਾਂ ’ਤੇ ਨਜ਼ਰ ਰੱਖਦੇ ਹੋਏ ਯੋਜਨਾਵਾਂ ਬਣਾਉਂਦੇ ਹਨ। ਨਤੀਜਿਅਾਂ ਦੀ ਪਰਵਾਹ ਨਾ ਕਰਦਿਅਾਂ ਉਨ੍ਹਾਂ ਲਈ ਹਰਮਨਪਿਆਰਤਾ ਹੀ ਚੋਣਾਂ ਜਿੱਤਣ ਦਾ ਰਾਹ ਹੁੰਦੀ ਹੈ।
ਅਮਰੀਕੀ ਧਰਮ ਸ਼ਾਸਤਰੀ ਜੇਮਸ ਫ੍ਰੀਮੈਨ ਕਲਾਰਕ ਨੇ ਕਿਹਾ ਸੀ ਕਿ ਇਕ ਸਿਆਸਤਦਾਨ ਅਗਲੀਅਾਂ ਚੋਣਾਂ ਨੂੰ ਦੇਖਦਾ ਹੈ, ਜਦਕਿ ਇਕ ਸਟੇਟਸਮੈਨ ਅਗਲੀ ਪੀੜ੍ਹੀ ਨੂੰ। ਮੋਦੀ ਇਕ ਸਿਆਸਤਦਾਨ ਘੱਟ ਅਤੇ ਸਟੇਟਸਮੈਨ ਜ਼ਿਆਦਾ ਹਨ।
ਜੋ ਸੁਧਾਰ ਉਨ੍ਹਾਂ ਨੇ ਸ਼ੁਰੂ ਕੀਤੇ ਹਨ, ਚਾਹੇ ਉਹ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਹੋਵੇ ਜਾਂ ਨੋਟਬੰਦੀ ਦੇ ਜ਼ਰੀਏ ਕਾਲੇ ਧਨ ਨੂੰ ਖਤਮ ਕਰ ਕੇ ਭਾਰਤੀ ਅਰਥਚਾਰੇ ਦੇ ਆਧਾਰ ਨੂੰ ਖਤਮ ਕਰਨਾ ਜਾਂ ਬਿਜ਼ਨੈੱਸ ਸਰਲ ਬਣਾਉਣ ਦੇ ਯਤਨ, ਫਸਲੀ ਬੀਮਾ, ਮਿੱਟੀ ਦੀ ਗੁਣਵੱਤਾ ਦਾ ਰਿਕਾਰਡ ਆਦਿ ਸਾਰੇ ਯਤਨ ਹਰਮਨਪਿਆਰਤਾ ਲਈ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵਾਸਤੇ ਹਨ।
ਨਵੇਂ ਵਰ੍ਹੇ ਦੀ ਸ਼ੁਰੂਆਤ ਭਾਜਪਾ ਤੇ ਸਰਕਾਰ ਲਈ ਨਵੀਅਾਂ ਚੁਣੌਤੀਅਾਂ ਲੈ ਕੇ ਆਈ ਹੈ। ਜੋ ਲੋਕ ਕਿਸੇ ਕਾਰਨ ਨਾਰਾਜ਼ ਨਜ਼ਰ ਆਉਂਦੇ ਹਨ, ਉਨ੍ਹਾਂ ਨੇ ਮੋਦੀ ਨੂੂੰ ਠੁਕਰਾਇਆ ਨਹੀਂ ਹੈ। ਇਸ ਦੇ ਉਲਟ ਉਨ੍ਹਾਂ ਨੂੰ ਮੋਦੀ ’ਚ ਇਕ ਸੰਗਠਿਤ, ਮਜ਼ਬੂਤ, ਖੁਸ਼ਹਾਲ ਤੇ ਮਾਣਮੱਤੇ ਦੇਸ਼ ਦੀ ਇਕੋ-ਇਕ ਆਸ ਦਿਖਾਈ ਦਿੰਦੀ ਹੈ।
ਇਸ ਦਾ ਅਰਥ ਇਹ ਨਹੀਂ ਕਿ ਵਿਰੋਧੀ ਧਿਰ ਦੀ ਚੁਣੌਤੀ ਨੂੰ ਹਲਕੇ ਤੌਰ ’ਤੇ ਲਿਆ ਜਾ ਸਕਦਾ ਹੈ। ਭਾਜਪਾ ਦੀ ਮਸ਼ੀਨਰੀ ਨੂੰ ਅਗਲੀਅਾਂ ਚੋਣਾਂ ਵਾਸਤੇ ਜ਼ੋਰਦਾਰ ਢੰਗ ਨਾਲ ਤਿਆਰ ਕਰਨਾ ਪਵੇਗਾ। ਭਾਜਪਾ ਦੀ ਮਸ਼ੀਨਰੀ ਦਾ ਇਕ ਅਹਿਮ ਪਹਿਲੂ ਇਹ ਹੈ ਕਿ ਇਹ ਇਕ ਸਵੈਮ-ਸੇਵੀ ਫੋਰਸ ਹੈ, ਜੋ ਜ਼ਿਆਦਾਤਰ ਦੇਸ਼ ਦੀ ਚੰਗਿਆਈ ਲਈ ਸਮਰਪਿਤ ਹੈ। ਇਸ ਨੂੰ ਇਕ ਪੇਸ਼ੇਵਰ ਇਕਾਈ ਵਾਂਗ ਨਹੀਂ ਚਲਾਇਆ ਜਾ ਸਕਦਾ। ਇਸ ਦੇ ਲਈ ਕੇਂਦਰੀਕ੍ਰਿਤ ਪ੍ਰੇਰਨਾ ਪਰ ਵਿਕੇਂਦਰੀਕ੍ਰਿਤ ਪਹਿਲ ਦੀ ਲੋੜ ਹੈ।
ਇਕ ਮਿਲੇ-ਜੁਲੇ ਰੂਪ ’ਚ ਯਾਦ ਕੀਤਾ ਜਾਵੇਗਾ ‘2018’
NEXT STORY