ਦੋ ਪ੍ਰਸਿੱਧ ਵਿਅਕਤੀਆਂ ਦਾ ਦਿਹਾਂਤ ਹੋ ਗਿਆ ਹੈ ਅਤੇ ਉਨ੍ਹਾਂ ਬਾਰੇ ਬਹੁਤ ਸਾਰੀਆਂ ਗੱਲਾਂ ਲਿਖੀਆਂ ਗਈਆਂ ਹਨ। ਇਹ ਭਾਰਤ 'ਚ ਸਾਡੀ ਰਵਾਇਤ ਹੈ ਅਤੇ ਵਿਸ਼ਵ ਭਰ ਵਿਚ ਵੀ ਇਸ ਬਾਰੇ ਗੱਲ ਕੀਤੀ ਜਾਂਦੀ ਹੈ ਕਿ ਜੋ ਲੋਕ ਦੁਨੀਆ ਛੱਡ ਜਾਂਦੇ ਹਨ, ਉਨ੍ਹਾਂ ਬਾਰੇ ਸਿਰਫ ਚੰਗੀਆਂ ਗੱਲਾਂ ਕੀਤੀਆਂ ਜਾਣ ਪਰ ਕੋਈ ਵੀ ਵਿਅਕਤੀ ਦੋਸ਼ਹੀਣ ਨਹੀਂ ਹੁੰਦਾ ਅਤੇ ਈਮਾਨਦਾਰੀ ਨਾਲ ਕਹੀਏ ਤਾਂ ਇਹ ਗੱਲ ਅਸੀਂ ਖ਼ੁਦ 'ਤੇ ਵੀ ਲਾਗੂ ਕਰ ਸਕਦੇ ਹਾਂ।
ਇਸੇ ਭਾਵਨਾ ਨਾਲ ਅਸੀਂ ਇਨ੍ਹਾਂ ਦੋ ਵਿਅਕਤੀਆਂ ਦੇ ਜੀਵਨ ਦੇ ਕੁਝ ਪਹਿਲੂਆਂ 'ਤੇ ਨਜ਼ਰ ਮਾਰਦੇ ਹਾਂ, ਜੋ ਸਾਡੇ ਤੋਂ ਵਿਛੜ ਗਏ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਧਿਆਨ ਦੇਣਯੋਗ ਹਨ ਲੇਖਕ ਵੀ. ਐੱਸ. ਨਾਇਪਾਲ। ਉਨ੍ਹਾਂ ਦਾ ਪਹਿਲਾ ਨਾਂ ਵਿੱਦਿਆਧਰ ਸੀ ਅਤੇ ਉਹ ਤ੍ਰਿਨੀਦਾਦ ਤੋਂ ਆਏ ਸਨ, ਇਕ ਅਜਿਹਾ ਸਥਾਨ, ਜਿਸ ਬਾਰੇ ਸਾਡੇ ਦੇਸ਼ ਦੇ ਲੋਕ ਭਾਰਤੀ ਮੂਲ ਦੇ ਕ੍ਰਿਕਟਰ ਸੁਨੀਲ ਨਾਰਾਇਣ ਅਤੇ ਦਿਨੇਸ਼ ਰਾਮਦੀਨ ਕਾਰਨ ਜਾਣਦੇ ਹਨ।
ਇਨ੍ਹਾਂ ਲੋਕਾਂ ਦੇ ਬਿਹਾਰੀ ਪੂਰਵਜ ਲੱਗਭਗ 150 ਸਾਲ ਪਹਿਲਾਂ ਉਥੇ ਕਰਾਰ ਤਹਿਤ ਗੁਲਾਮਾਂ ਦੇ ਤੌਰ 'ਤੇ ਇਕ ਸੀਮਤ ਸਮੇਂ ਲਈ ਗਏ ਸਨ (ਜਿਨ੍ਹਾਂ ਨੂੰ ਬੰਧੂਆ ਮਜ਼ਦੂਰ ਕਿਹਾ ਜਾਂਦਾ ਹੈ), ਜਿਨ੍ਹਾਂ ਨੂੰ ਅਸੀਂ ਵੈਸਟਇੰਡੀਜ਼ ਕਹਿੰਦੇ ਹਾਂ ਅਤੇ ਉਹ ਗੰਨੇ ਦੇ ਖੇਤਾਂ ਵਿਚ ਕੰਮ ਕਰਦੇ ਸਨ ਪਰ ਜਦੋਂ ਉਨ੍ਹਾਂ ਦੀ ਸਥਾਈ ਕਾਰਜਕਾਲ ਦੀ ਬੰਧੂਆ ਮਜ਼ਦੂਰੀ ਖਤਮ ਹੋ ਗਈ, ਉਨ੍ਹਾਂ ਕੋਲ ਘਰ ਵਾਪਿਸ ਪਰਤਣ ਲਈ ਕਾਫੀ ਧਨ ਨਹੀਂ ਸੀ ਅਤੇ ਉਹ ਉਥੇ ਹੀ ਵਸ ਗਏ ਤੇ ਆਪਣੀ ਖ਼ੁਦ ਦੀ ਇੰਡੋ-ਕੈਰੇਬੀਅਨ ਸੰਸਕ੍ਰਿਤੀ ਵਿਕਸਿਤ ਕਰ ਲਈ। ਨਾਇਪਾਲ ਕੋਈ ਭਾਰਤੀ ਭਾਸ਼ਾ ਨਹੀਂ ਬੋਲਦੇ ਸਨ ਪਰ ਸਪੈਨਿਸ਼ ਅਤੇ ਅੰਗਰੇਜ਼ੀ ਜਾਣਦੇ ਸਨ। ਉਹ ਆਪਣੇ ਪਹਿਲੇ ਨਾਂ ਵਿੱਦਿਆ ਦੀਆਂ ਜੜ੍ਹਾਂ ਬਾਰੇ ਜਾਣਦੇ ਸਨ, ਜੋ ਲੈਟਿਨ ਅਤੇ ਅੰਗਰੇਜ਼ੀ ਸ਼ਬਦ ਵੀਡੀਓ ਦੇ ਹੀ ਬਰਾਬਰ ਸੀ, ਜਿਸ ਦਾ ਅਰਥ ਹੈ ''ਮੈਂ ਸਮਝ ਗਿਆ।''
ਉਹ ਵਜ਼ੀਫੇ 'ਤੇ ਆਕਸਫੋਰਡ ਵਿਚ ਪੜ੍ਹੇ ਅਤੇ ਫਿਰ ਲੰਡਨ ਵਿਚ ਬੀ. ਬੀ. ਸੀ. ਲਈ ਕੰਮ ਕੀਤਾ। ਆਪਣੇ ਜੀਵਨ ਦੇ ਤੀਜੇ ਦਹਾਕੇ ਵਿਚ ਉਨ੍ਹਾਂ ਨੇ ਨਾਵਲਾਂ ਅਤੇ ਯਾਤਰਾ ਕਿਤਾਬਾਂ ਪੁਸਤਕਾਂ ਦੀਆਂ ਲੜੀਆਂ ਲਿਖਣੀਆਂ ਸ਼ੁਰੂ ਕੀਤੀਆਂ। ਇਨ੍ਹਾਂ ਵਿਚ ਉਨ੍ਹਾਂ ਨੇ ਸੰਸਕ੍ਰਿਤੀਆਂ ਅਤੇ ਉਨ੍ਹਾਂ ਵਿਚ ਪਾਏ ਜਾਣ ਵਾਲੇ ਫਰਕਾਂ ਅਤੇ ਦੋਸ਼ਾਂ ਦੀ ਸਮੀਖਿਆ ਕੀਤੀ।
ਉਨ੍ਹਾਂ ਦੀ ਜਾਇਜ਼ਾ ਲੈਣ ਦੀ ਸਮਰੱਥਾ ਵਰਣਨਯੋਗ ਸੀ ਅਤੇ ਕਿਸੇ ਵੀ ਚੀਜ਼ ਨੂੰ ਸਿਰਫ ਦੇਖਣ 'ਤੇ ਹੀ ਉਸ ਵਿਚ ਗਹਿਰਾਈ ਤਕ ਜਾਣ ਦੀ ਉਨ੍ਹਾਂ ਵਿਚ ਸਮਰੱਥਾ ਸੀ। ਮਿਸਾਲ ਦੇ ਤੌਰ 'ਤੇ ਉਹ ਈਰਾਨ ਗਏ ਅਤੇ ਤੁਰੰਤ ਦੇਖਿਆ ਕਿ ਸ਼ੀਆ ਧਰਮ ਗੁਰੂਆਂ ਵਲੋਂ ਪਹਿਨਿਆ ਜਾਣ ਵਾਲਾ ਕਾਲਾ ਲਬਾਦਾ ਅਤੇ ਸਿਰ ਨੂੰ ਢਕਣ ਵਾਲਾ ਕੱਪੜਾ ਮੂਲ ਤੌਰ 'ਤੇ ਆਕਸਫੋਰਡ ਅਤੇ ਕੈਂਬ੍ਰਿਜ ਦਾ ਕਾਲੇ ਰੰਗ ਦਾ ਗ੍ਰੈਜੂਏਸ਼ਨ ਗਾਊਨ ਸੀ, ਜੋ ਅੱਜ ਦੁਨੀਆ ਭਰ ਵਿਚ ਆਮ ਹੈ।
ਨਾਇਪਾਲ ਨੇ ਲਿਖਿਆ ਕਿ ਭਾਰਤੀਆਂ ਵਿਚ ਜਾਇਜ਼ੇ ਦੀ ਇਹ ਤਾਕਤ ਨਹੀਂ ਹੈ। ਵਿਦੇਸ਼ਾਂ ਦੀ ਯਾਤਰਾ ਕਰਨ ਵਾਲੇ ਭਾਰਤੀ ਪੇਂਡੂ ਵਾਂਗ ਸਨ, ਜੋ ਆਪਣੀ ਖ਼ੁਦ ਦੀ ਸੰਸਕ੍ਰਿਤੀ ਅਤੇ ਜੋ ਉਹ ਦੇਸ਼ ਵਿਚ ਦੇਖਦੇ ਸਨ, ਵਿਸ਼ੇਸ਼ ਤੌਰ 'ਤੇ ਪੱਛਮ ਵਿਚ, ਉਨ੍ਹਾਂ 'ਚ ਅੰਤਰ ਦੇਖ ਸਕਣ ਦੀ ਸਮਰੱਥਾ ਨਹੀਂ ਸੀ। ਉਹ ਦੁਨੀਆ ਲਈ ਕਈ ਅਰਥਾਂ 'ਚ ਅੰਨ੍ਹੇ ਸਨ।
ਆਪਣੇ ਬਾਅਦ ਦੇ ਜੀਵਨ ਵਿਚ ਉਨ੍ਹਾਂ ਨੇ ਭਾਰਤੀਆਂ ਦੀਆਂ ਖਾਮੀਆਂ ਬਾਰੇ ਆਪਣਾ ਲੇਖ ਲਿਖਿਆ। ਜਦੋਂ 1960 ਦੇ ਦਹਾਕੇ ਵਿਚ ਉਹ ਭਾਰਤ ਆਏ ਤਾਂ ਦੁਚਿੱਤੀ ਵਿਚ ਪੈ ਗਏ ਕਿ ਕਿਉਂ ਇਹ ਇੰਨਾ ਗੰਦਾ ਅਤੇ ਖਰਾਬ ਹੈ? ਭਾਰਤ 'ਤੇ ਉਨ੍ਹਾਂ ਦੀ ਪਹਿਲੀ ਕਿਤਾਬ 'ਐਨ ਏਰੀਆ ਆਫ ਡਾਰਕਨੈੱਸ' ਇਕ ਰਿਕਾਰਡ ਸੀ ਕਿ ਕਿਵੇਂ ਭਾਰਤ ਵਿਚ ਜ਼ਿਆਦਾਤਰ ਚੀਜ਼ਾਂ ਬੁਰੀਆਂ ਹਨ। ਜੋ ਉਨ੍ਹਾਂ ਨੇ ਦੇਖਿਆ, ਉਸ ਨਾਲ ਉਹ ਦੁਖੀ ਜਿਹੇ ਹੋ ਗਏ ਕਿਉਂਕਿ ਜਿਵੇਂ ਕਿ ਉਨ੍ਹਾਂ ਨੇ ਲਿਖਿਆ, ਉਨ੍ਹਾਂ ਦੇ ਮਾਤਾ-ਪਿਤਾ ਅਤੇ ਸਬੰਧੀਆਂ ਨੇ ਭਾਰਤ ਬਾਰੇ ਇਕ ਅਜਿਹੀ ਕਹਾਣੀ ਘੜੀ ਸੀ ਕਿ ਇਹ ਇਕ ਤਰ੍ਹਾਂ ਨਾਲ ਵੰਡਰਲੈਂਡ ਹੈ। ਉਨ੍ਹਾਂ ਨੇ ਕਿਹਾ ਕਿ ''ਐਨ ਏਰੀਆ ਆਫ ਡਾਰਕਨੈੱਸ' ਉਨ੍ਹਾਂ ਲਈ ਆਸਾਨੀ ਨਾਲ ਲਿਖੀ ਜਾਣ ਵਾਲੀ ਕਿਤਾਬ ਨਹੀਂ ਸੀ।
ਭਾਰਤ ਵਿਚ ਨਾਇਪਾਲ ਨੂੰ ਹਰ ਕੋਈ ਨਾਪਸੰਦ ਕਰਦਾ ਸੀ, ਜਿਸ ਨੇ ਵੀ ਉਨ੍ਹਾਂ ਦੀ ਕਿਤਾਬ ਪੜ੍ਹੀ ਸੀ (ਜ਼ਿਆਦਾਤਰ ਲੋਕਾਂ ਨੇ ਨਹੀਂ) ਜਾਂ ਜੋ ਲੋਕ ਮੀਡੀਆ ਰਿਕਾਰਡਸ ਕਾਰਨ ਉਨ੍ਹਾਂ ਨੂੰ ਜਾਣਦੇ ਸਨ। ਇਹ ਜ਼ਿਆਦਾ ਆਮ ਤਰੀਕਾ ਸੀ, ਜਿਸ ਕਾਰਨ ਲੋਕ ਇਸ ਲੇਖਕ ਦੀ ਹੋਂਦ ਬਾਰੇ ਜਾਣਦੇ ਸਨ। ਨਾਇਪਾਲ ਦਾ ਭਾਰਤੀਆਂ ਬਾਰੇ ਇਕ ਹੋਰ ਦੋਸ਼ ਇਹ ਸੀ ਕਿ ਉਹ ਪੜ੍ਹਦੇ ਨਹੀਂ। ਉਨ੍ਹਾਂ ਦਾ ਦਾਅਵਾ ਸੀ ਕਿ ਜ਼ਿਆਦਾਤਰ ਭਾਰਤੀਆਂ ਨੇ ਤਾਂ ਗਾਂਧੀ ਦੀ ਆਤਮਕਥਾ ਜਾਂ ਨਹਿਰੂ ਦੇ ਵਿਚਾਰਾਂ ਨੂੰ ਵੀ ਨਹੀਂ ਪੜ੍ਹਿਆ ਹੋਵੇਗਾ। ਹਾਲਾਂਕਿ ਇਨ੍ਹਾਂ ਦੋਹਾਂ ਵਿਅਕਤੀਆਂ ਬਾਰੇ ਉਨ੍ਹਾਂ ਦੇ ਵਿਚਾਰ ਬਹੁਤ ਮਜ਼ਬੂਤ ਹਨ। ਮੁੰਬਈ ਦੇ ਕਵੀ ਨਿਸਿਮ ਏਜੇਕੀਲ ਨੇ 'ਐਨ ਏਰੀਆ ਆਫ ਡਾਰਕਨੈੱਸ' ਪੜ੍ਹੀ ਅਤੇ ਉਸ ਦੀ ਪ੍ਰਤੀਕਿਰਿਆ ਵਿਚ 'ਨਾਇਪਾਲਜ਼ ਇੰਡੀਆ ਐਂਡ ਮਾਈਨ' ਲਿਖੀ।
ਹੁਣ ਅਸੀਂ ਦੂਸਰੇ ਪ੍ਰਸਿੱਧ ਵਿਅਕਤੀ ਵੱਲ ਮੁੜਦੇ ਹਾਂ, ਜੋ ਸਾਨੂੰ ਛੱਡ ਗਏ ਹਨ ਅਤੇ ਉਹ ਹਨ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ। ਉਨ੍ਹਾਂ ਨੂੰ ਅੱਜ ਤਕ ਭੱਦਰ ਵਿਅਕਤੀ ਦੇ ਤੌਰ 'ਤੇ ਦੇਖਿਆ ਜਾਂਦਾ ਹੈ, ਜੋ ਕਈ ਅਰਥਾਂ ਵਿਚ ਆਪਣੀ ਪਾਰਟੀ ਦੇ ਦੂਜੇ ਮੈਂਬਰਾਂ ਤੋਂ ਵੱਖਰੇ ਸਨ। ਇਹ ਉਨ੍ਹਾਂ ਦਾ ਇਕ ਵਿਲੱਖਣ ਗੁਣ ਸੀ। ਵਾਜਪਾਈ ਨੂੰ ਹਰੇਕ ਤਰ੍ਹਾਂ ਦੇ ਸਿਆਸੀ ਲੋਕ ਪਸੰਦ ਕਰਦੇ ਸਨ ਕਿਉਂਕਿ ਹਾਲਾਂਕਿ ਉਹ ਇਕ ਅਜਿਹੀ ਸੰਸਕ੍ਰਿਤੀ ਅਤੇ ਰਾਜਨੀਤੀ ਤੋਂ ਸਨ, ਜੋ ਘੱਟਗਿਣਤੀਆਂ ਨੂੰ ਨਿਸ਼ਾਨਾ ਬਣਾਉਂਦੀ ਸੀ ਪਰ ਉਨ੍ਹਾਂ ਨੂੰ ਇਕ ਨਿਮਰ ਵਿਅਕਤੀ ਦੇ ਤੌਰ 'ਤੇ ਦੇਖਿਆ ਜਾਂਦਾ ਸੀ। ਉਨ੍ਹਾਂ ਦੇ ਅਧੀਨ ਭਾਜਪਾ ਦੇ 3 ਮੁੱਖ ਸਿਆਸੀ ਮੁੱਦੇ—ਬਾਬਰੀ ਮਸਜਿਦ, ਜੰਮੂ ਅਤੇ ਕਸ਼ਮੀਰ ਦੀ ਸੰਵਿਧਾਨਿਕ ਖ਼ੁਦਮੁਖਤਿਆਰੀ ਨੂੰ ਹਟਾਉਣਾ ਅਤੇ ਭਾਰਤ ਦੇ ਮੁਸਲਮਾਨਾਂ ਦੇ ਪਰਸਨਲ ਲਾਅ ਨੂੰ ਖਤਮ ਕਰਨਾ ਅੱਗੇ ਵਧਾਏ ਗਏ। ਉਨ੍ਹਾਂ ਨੇ ਬਹੁਤ ਰਫਤਾਰ ਨਾਲ ਇਨ੍ਹਾਂ ਤਿੰਨਾਂ ਮੁੱਦਿਆਂ ਨੂੰ ਅੱਗੇ ਵਧਾਇਆ ਅਤੇ ਲਾਲ ਕ੍ਰਿਸ਼ਨ ਅਡਵਾਨੀ ਦੀ ਸਾਂਝੇਦਾਰੀ ਵਿਚ ਉਹ ਸਾਡੀ ਰਾਜਨੀਤੀ ਵਿਚ ਧਰਮ ਆਧਾਰਿਤ ਸ਼ਕਤੀਸ਼ਾਲੀ ਭਾਵਨਾਵਾਂ ਪੈਦਾ ਕਰਨ ਦੇ ਸਮਰੱਥ ਰਹੇ, ਜੋ ਆਜ਼ਾਦੀ ਤੋਂ ਬਾਅਦ ਪਹਿਲੇ ਚਾਰ ਦਹਾਕਿਆਂ ਤਕ ਰਾਸ਼ਟਰੀ ਪੱਧਰ 'ਤੇ ਨਦਾਰਦ ਸਨ। ਭਾਜਪਾ ਨੂੰ ਇਸ ਦਾ ਵੱਡਾ ਪੁਰਸਕਾਰ ਮਿਲਿਆ ਅਤੇ ਆਪਣੇ ਮੁੱਖ ਸਿਆਸੀ ਦਲ ਬਣਨ ਦਾ ਸਿਹਰਾ ਉਹ ਵਾਜਪਾਈ ਅਤੇ ਅਡਵਾਨੀ ਦੀ ਇਸ ਕਾਰਵਾਈ ਨੂੰ ਦਿੰਦੀ ਹੈ।
ਵਾਜਪਾਈ ਸਿਧਾਂਤਵਾਦੀ ਸਨ, ਇਸ ਅਰਥ ਵਿਚ ਕਿ ਉਹ ਸਹੀ ਤੌਰ 'ਤੇ ਹਿੰਦੂਤਵ ਵਿਚ ਵਿਸ਼ਵਾਸ ਕਰਦੇ ਸਨ ਪਰ ਅੱਤਵਾਦ ਅਤੇ ਹਿੰਸਾ ਨੂੰ ਪਸੰਦ ਨਹੀਂ ਕਰਦੇ ਸਨ। ਇਹੀ ਉਹ ਗੱਲ ਸੀ, ਜੋ ਉਨ੍ਹਾਂ ਨੂੰ ਉਨ੍ਹਾਂ ਦੀ ਪਾਰਟੀ ਵਿਚ ਫਿੱਟ ਨਹੀਂ ਬਿਠਾਉਂਦੀ ਸੀ, ਜੋ ਜ਼ਰੂਰੀ ਤੌਰ 'ਤੇ ਸੜਕਾਂ ਉਤੇ ਕਾਰਵਾਈ ਕਰਨ ਬਾਰੇ ਉਤਸ਼ਾਹਿਤ ਸੀ। ਪਿਛਲੀ ਰਾਜਗ ਸਰਕਾਰ ਵਿਚ ਗਊ ਰੱਖਿਅਕ ਹਿੰਸਾ ਵਰਗੀਆਂ ਚੀਜ਼ਾਂ ਨਾ ਹੋਣ ਦਾ ਕਾਰਨ ਵਾਜਪਾਈ ਦੀ ਦੁਬਿਧਾ ਸੀ। ਉਹ ਗਊ ਦੀ ਰੱਖਿਆ ਕਰਨਾ ਚਾਹੁੰਦੇ ਸਨ ਪਰ ਇਸ ਭਾਵਨਾ ਦੇ ਕਾਰਨ ਪੈਦਾ ਹਿੰਸਾ ਤੋਂ ਉਹ ਸਹਿਜ ਮਹਿਸੂਸ ਨਹੀਂ ਕਰਦੇ ਸਨ। ਇਸੇ ਵਿਰੋਧਾਭਾਸ ਕਾਰਨ ਲੋਕ ਵਾਜਪਾਈ ਨੂੰ ਪਸੰਦ ਕਰਦੇ ਸਨ ਅਤੇ ਜਾਰਜ ਫਰਨਾਂਡੀਜ਼ ਤੇ ਮਮਤਾ ਬੈਨਰਜੀ ਵਰਗੇ ਲੋਕ ਉਨ੍ਹਾਂ ਦੀ ਸਰਕਾਰ ਵਿਚ ਸ਼ਾਮਿਲ ਹੋਏ।
ਅਜਿਹੀ ਸਥਿਤੀ ਸਬੰਧੀ ਸਮੱਸਿਆ ਦਾ 2002 'ਚ ਖੁਲਾਸਾ ਹੋਇਆ, ਜਦੋਂ ਵਾਜਪਾਈ ਨੇ ਗੁਜਰਾਤ ਦੇ ਮੁੱਖ ਮੰਤਰੀ ਨੂੰ ਹਟਾਉਣ ਦਾ ਯਤਨ ਕੀਤਾ ਪਰ ਵਰਕਰਾਂ ਨੇ ਉਨ੍ਹਾਂ ਨੂੰ ਇਸ ਦੀ ਇਜਾਜ਼ਤ ਨਹੀਂ ਦਿੱਤੀ। ਕਿਸੇ ਵੀ ਸੰਗਠਨ ਵਿਚ ਜਿਸ ਦੀ ਇਕ ਉਤਸ਼ਾਹਪੂਰਨ ਵਿਚਾਰਧਾਰਾ ਹੁੰਦੀ ਹੈ, ਨਰਮ ਵਿਚਾਰ ਰੱਖਣ ਵਾਲਾ ਵਿਅਕਤੀ ਹਮੇਸ਼ਾ ਕਿਸੇ ਅਜਿਹੇ ਵਿਅਕਤੀ ਤੋਂ ਦੱਬ ਸਕਦਾ ਹੈ, ਜੋ ਜ਼ਿਆਦਾ ਗਰਮਖਿਆਲੀ ਹੋਵੇ ਕਿਉਂਕਿ ਅਜਿਹਾ ਹੀ ਸਮਰਥਕ ਚਾਹੁੰਦੇ ਹਨ। ਇਹ ਇਕ ਅਜਿਹੇ ਅੰਦੋਲਨ ਦਾ ਸੁਭਾਵਿਕ ਸਿਖਰ ਸੀ, ਜਿਸ ਨੂੰ ਵਾਜਪਾਈ ਤੇ ਅਡਵਾਨੀ ਨੇ ਸ਼ੁਰੂ ਕੀਤਾ ਸੀ ਅਤੇ ਕਿਉਂਕਿ ਵਾਜਪਾਈ ਸ਼ਾਇਦ ਇਸ ਨੂੰ ਸਮਝ ਨਹੀਂ ਸਕੇ, ਨਾਇਪਾਲ ਨਿਸ਼ਚਿਤ ਤੌਰ 'ਤੇ ਅਜਿਹਾ ਕਰ ਸਕੇ ਸਨ।
ਅਟਲ ਜੀ ਚਲੇ ਗਏ ਪਰ ਅਟਲ ਜੀ ਕਦੇ ਜਾਣਗੇ ਨਹੀਂ
NEXT STORY