Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, APR 25, 2026

    2:51:39 AM

  • blackout in these districts of punjab

    ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਰਿਹਾ ਬਲੈਕਆਊਟ

  • rcb vs gt

    ਕੋਹਲੀ-ਪਡਿੱਕਲ ਦੇ ਤੂਫ਼ਾਨ 'ਚ ਉੱਡੀ ਗੁਜਰਾਤ, RCB...

  • power cut jalandhar

    ਜਲੰਧਰ 'ਚ ਲੱਗਿਆ ਲੰਬਾ Power Cut! ਦੇਖੋ ਤੁਹਾਡੇ...

  • gujarat set a target of 206 runs for bangalore

    RCB vs GT, IPL 2026 : ਸੁਦਰਸ਼ਨ ਦੀ ਤੂਫਾਨੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Special Story News
  • ਸਿੱਧੂ ਤੇ ਇਮਰਾਨ ‘ਆਦਰਸ਼ਵਾਦੀ’ ਜਦਕਿ ਅੱਜ ਸਮਾਂ ‘ਯਥਾਰਥਵਾਦੀਅਾਂ’ ਦਾ

SPECIAL STORY News Punjabi(ਵਿਸ਼ੇਸ਼ ਟਿੱਪਣੀ)

ਸਿੱਧੂ ਤੇ ਇਮਰਾਨ ‘ਆਦਰਸ਼ਵਾਦੀ’ ਜਦਕਿ ਅੱਜ ਸਮਾਂ ‘ਯਥਾਰਥਵਾਦੀਅਾਂ’ ਦਾ

  • Updated: 02 Dec, 2018 06:53 AM
Special Story
sidhu and imran are   idealists   while today  s   realists
  • Share
    • Facebook
    • Tumblr
    • Linkedin
    • Twitter
  • Comment

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਪਣੇ ਕਾਰਜਕਾਲ ਦੇ 100 ਦਿਨ ਪੂਰੇ ਕਰ  ਲਏ ਹਨ। ਸੱਤਾ ’ਚ ਆਉਣ ਤੋਂ ਪਹਿਲਾਂ ਉਨ੍ਹਾਂ ਦੇ ਭਾਸ਼ਣਾਂ ’ਚ ਜ਼ਿਆਦਾ ਆਤਮਵਿਸ਼ਵਾਸ ਨਹੀਂ ਝਲਕਦਾ ਸੀ ਕਿਉਂਕਿ ਉਹ ਸਿਰਫ ਉਹੀ ਸ਼ਬਦ ਬੋਲਦੇ ਸਨ, ਜੋ ਪਾਕਿਸਤਾਨ ਦਾ ਸੁਰੱਖਿਆ ਅਦਾਰਾ ਸੁਣ ਕੇ ਖੁਸ਼ ਹੁੰਦਾ ਸੀ। ਹਾਲਾਂਕਿ ਜਦੋਂ ਤੋਂ ਉਹ ਸੱਤਾ ’ਚ ਆਏ ਹਨ, ਉਹ ਭਾਰਤ ਨੂੰ ਗੱਲਬਾਤ ’ਚ ਸ਼ਾਮਿਲ ਕਰਨ ਲਈ ਜੀ-ਤੋੜ ਕੋਸ਼ਿਸ਼ਾਂ ਕਰ ਰਹੇ ਹਨ। 
ਹਾਲਾਂਕਿ ਉਨ੍ਹਾਂ ਦੇ ਦੇਸ਼ ਵਲੋਂ ਜੰਮੂ-ਕਸ਼ਮੀਰ ਵਿਚ ਜਾਰੀ ਅਸਿੱਧੀ ਜੰਗ ਵਿਚ ਕੋਈ ਕਮੀ ਨਹੀਂ ਆਈ ਹੈ। ਜਾਂ ਤਾਂ ਉਹ ਇੰਨੇ ਚਲਾਕ ਨਹੀਂ ਹਨ ਕਿ ਭਾਰਤ ਦੀਅਾਂ ਚਿੰਤਾਵਾਂ ਨੂੰ ਸਮਝ ਸਕਣ ਅਤੇ ਸੁਰੱਖਿਆ ਅਦਾਰੇ ਨੂੰ ਆਸ ਹੈ ਕਿ ਉਹ ਭਾਰਤ ਦੇ  ਇਨਕਾਰ ’ਤੇ ਜ਼ੋਰ ਦੇ ਕੇ ਕੌਮਾਂਤਰੀ ਭਾਈਚਾਰੇ ਤੋਂ ਸਮੇਂ-ਸਮੇਂ ’ਤੇ ਮਿਲਣ ਵਾਲੀਅਾਂ ਗਾਲ੍ਹਾਂ ਤੋਂ ਕੁਝ ਬਚ ਸਕਦਾ ਹੈ। 
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦੀ ਇਸ ਤੋਂ ਬਾਅਦ ਸ਼ਰਾਰਤਪੂਰਨ ਟਿੱਪਣੀ ਕਿ ਇਮਰਾਨ ਨੇ ‘ਗੁਗਲੀ’ ਸੁੱਟੀ ਅਤੇ ਭਾਰਤ ਨੇ ਆਪਣੇ 2 ਮੰਤਰੀਅਾਂ ਨੂੰ ਪਾਕਿਸਤਾਨ ਭੇਜਿਆ, ਪਾਕਿ ਸਰਕਾਰ ਦੇ ਅਪ੍ਰਪੱਕ ਰਵੱਈਏ ਖੁਲਾਸਾ ਕਰਦੀ ਹੈ, ਜਿਸ ਨੂੰ ਸੁਰੱਖਿਆ ਅਦਾਰਾ ਹੱਲਾਸ਼ੇਰੀ ਦਿੰਦਾ ਹੈ। 
ਹਾਲਾਂਕਿ ਇਕ ਕ੍ਰਿਕਟਰ ਦੇ ਤੌਰ ’ਤੇ ਇਮਰਾਨ ਖਾਨ ਭਾਰਤ ’ਚ ਹਰਮਨਪਿਆਰੇ ਸਨ। ਅਜਿਹਾ ਦਿਖਾਈ ਦਿੰਦਾ ਹੈ ਕਿ ਉਹ ਸਮਝਦੇ ਹਨ ਕਿ ਉਹੀ ਹਰਮਨਪਿਆਰਤਾ ਉਨ੍ਹਾਂ ਨਾਲ ਸਿਆਸਤ ਦੀ ਘਿਨਾਉਣੀ ਦੁਨੀਆ ਵਿਚ ਵੀ ਉਨ੍ਹਾਂ ਦੇ ਨਾਲ ਹੈ। ਭਾਰਤ ਨਾਲ ਉਨ੍ਹਾਂ ਦੇ ਦੇਸ਼ ਦੇ ਸਬੰਧ  ਅੱਜ 70 ਅਤੇ 80 ਦੇ ਦਹਾਕਿਅਾਂ ਦੇ ਮੁਕਾਬਲੇ ਇਕ ਵੱਖਰੀ ਸਥਿਤੀ ’ਚ ਹਨ।
ਜੰਗਬੰਦੀ ਸਮਝੌਤੇ ਤੋਂ ਬਾਅਦ ਕੰਟਰੋਲ ਰੇਖਾ ’ਤੇ ਸ਼ਾਂਤੀ ਸੀ
 ਉਸ ਸਮੇਂ ਵੀ ਸਬੰਧ ਦੋਸਤਾਨਾ ਨਹੀਂ ਸਨ ਪਰ ਲੋਕਾਂ ਵਿਚ ਆਪਸੀ ਸਬੰਧ ਸਨ। 1971 ’ਚ ਜੰਗਬੰਦੀ ਸਮਝੌਤੇ ਤੋਂ ਬਾਅਦ ਇਕ-ਅੱਧੀ ਘਟਨਾ ਤੋਂ ਇਲਾਵਾ ਕੰਟਰੋਲ ਰੇਖਾ ’ਤੇ ਸ਼ਾਂਤੀ ਸੀ। ਸਿਆਚਿਨ ਦੇ ਮੁੱਦੇ ਨੇ ਸਬੰਧਾਂ ’ਚ ਉਬਾਲ ਲਿਆਉਣਾ ਸ਼ੁਰੂ ਕਰ ਦਿੱਤਾ ਸੀ ਪਰ ਦੋਹਾਂ ਦੇਸ਼ਾਂ ਵਿਚਾਲੇ ਇਕ ਸਾਂਝਾ ਵਿਚਾਰ ਸੀ ਕਿ ਕੰਟਰੋਲ  ਲਾਈਨ ਦੇ ਪਾਰ ਆਪਸੀ ਸਬੰਧਾਂ ਦਰਮਿਆਨ ਅੱਤਵਾਦ ਨੂੰ ਨਹੀਂ ਆਉਣ ਦਿੱਤਾ ਜਾਣਾ ਚਾਹੀਦਾ। 
1987 ਤੋਂ ਬਾਅਦ ਹੀ ਜੰਮੂ-ਕਸ਼ਮੀਰ ’ਚ ਚੀਜ਼ਾਂ ’ਚ ਤਬਦੀਲੀ ਆਉਣੀ ਸ਼ੁਰੂ ਹੋਈ ਅਤੇ 1990 ਦੇ ਸ਼ੁਰੂ ’ਚ ਗਲੇ ਤਕ ਆ ਪਹੁੰਚੀ। ਇਮਰਾਨ ਖਾਨ ਉਦੋਂ 1992 ਦੇ ਵਰਲਡ ਕੱਪ ਲਈ ਆਪਣੀ ਟੀਮ ਦੇ ਕਪਤਾਨ ਸਨ। ਨਵਜੋਤ ਸਿੰਘ ਸਿੱਧੂ ਭਾਰਤ ਲਈ ਖੇਡੇ ਅਤੇ ਉਨ੍ਹਾਂ ਦੇ ਅਤੇ ਸਾਡੀ ਟੀਮ ਦੇ ਮੈਂਬਰਾਂ ਵਿਚਾਲੇ ਚੰਗੇ ਸਬੰਧ ਵਿਕਸਿਤ ਹੋਏ। ਤਬਦੀਲੀ ਤੋਂ ਅਣਜਾਣ ਇਹ ਮਿੱਤਰਤਾ ਜਾਰੀ ਰਹੀ। ਇਸੇ ਚੀਜ਼ ਨੂੰ ਅੱਜ ਦੋਵੇਂ ਮੇਜ਼ ’ਤੇ ਲੈ ਕੇ ਆਏ ਹਨ। ਦੋਵੇਂ ਆਦਰਸ਼ਵਾਦੀ ਹਨ, ਜਦਕਿ ਅੱਜ ਸਮਾਂ ਯਥਾਰਥਵਾਦੀਅਾਂ ਦਾ ਹੈ। 
ਇਹ ਸਬੂਤ ਕਿ ਇਮਰਾਨ ਖਾਨ ਆਪਣੇ ਖਿਡਾਰੀ ਵਾਲੇ ਅਕਸ ਨੂੰ ਛੱਡਣ ਦੇ ਸਮਰੱਥ ਨਹੀਂ ਹਨ, ਉਨ੍ਹਾਂ ਦੇ ਹਾਲ ਹੀ ਦੇ ਭਾਸ਼ਣਾਂ ’ਚ ਸਿੱਧੂ ਬਾਰੇ ਟਿੱਪਣੀਅਾਂ ਤੋਂ ਮਿਲ ਜਾਂਦਾ ਹੈ। ਜੇ (ਅਤੇ ਜਦੋਂ) ਸਿੱਧੂ ਭਾਰਤ ਦੇ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਸ਼ਾਂਤੀ ਦੀਅਾਂ ਸੰਭਾਵਨਾਵਾਂ ਬਾਰੇ ਉਨ੍ਹਾਂ ਦਾ ਜ਼ਿਕਰ ਉਨ੍ਹਾਂ ਦੇ ਭੋਲੇਪਨ ਨੂੰ ਦਰਸਾਉਂਦਾ ਹੈ। 
ਜੇਕਰ ਇਹ ਟਿੱਪਣੀ ਸੁਰੱਖਿਆ ਅਦਾਰੇ ਦੇ ਇਸ਼ਾਰੇ ’ਤੇ ਕੀਤੀ ਗਈ ਸੀ ਤਾਂ ਇਹ ਹੋਰ ਵੀ ਜ਼ਿਆਦਾ ਮਾੜੀ ਗੱਲ ਹੈ ਕਿਉਂਕਿ ਜਨਰਲ ਬਾਜਵਾ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਜਪਾ ਨੂੰ ਉਕਸਾ ਕੇ ਭਾਰਤ ਤੋਂ ਹਾਂ-ਪੱਖੀ ਪ੍ਰਤੀਕਿਰਿਆ ਨਹੀਂ ਮਿਲ ਸਕੇਗੀ। 
ਸ਼ਾਇਦ ਇਹੋ ਇਰਾਦਾ ਸੀ, ਜਿਸ ਨੇ ਭਾਰਤੀ ਲੀਡਰਿਸ਼ਪ ਨੂੰ ਇਸ ਹੱਦ ਤਕ ਖਿਝਾ ਦਿੱਤਾ ਕਿ ਕਰਤਾਰਪੁਰ ਗਲਿਆਰੇ ਵਰਗੇ ਸੁਹਿਰਦਤਾ ਭਰੇ ਪ੍ਰਗਟਾਵੇ ਦੇ ਬਾਵਜੂਦ ਉਸ ਨੂੰ ਨਾਂਹਪੱਖੀ ਪ੍ਰਤੀਕਿਰਿਆ ਦੇਣ ਲਈ ਮਜਬੂਰ ਹੋਣਾ ਪਿਆ ਤੇ ਇਸ ਕਾਰਨ ਪਾਕਿਸਤਾਨ ਦੇ ਕੌਮਾਂਤਰੀ ਆਲੋਚਨਾ ਦਾ ਸ਼ਿਕਾਰ ਬਣੇ ਰਹਿਣ ਦੀ ਉਮੀਦ ਕੀਤੀ ਜਾਣੀ ਚਾਹੀਦੀ ਹੈ। 
 ਇਮਰਾਨ ਨੂੰ ਆਪਣਾ ਰੁਖ ਬਦਲ ਲੈਣਾ ਚਾਹੀਦਾ ਸੀ
ਭਾਰਤ-ਪਾਕਿ ਸਬੰਧਾਂ ਦੀ ਸੰਵੇਦਨਸ਼ੀਲ ਦੁਨੀਆ ’ਚ ਇਰਾਦਾ ਚਾਹੇ ਕਿੰਨਾ ਵੀ ਹਾਂ-ਪੱਖੀ ਹੋਵੇ, ਹਰੇਕ ਪ੍ਰਗਟਾਵੇ ਨੂੰ ਸੰਭਾਵੀ ਨਾਂਹਪੱਖੀ ਰੁਝਾਨ ਲਈ ਸਕੈਨਰ ਦੇ ਜ਼ਰੀਏ ਦੇਖਿਆ ਜਾਂਦਾ ਹੈ। ਜਦੋਂ ਇਮਰਾਨ ਖਾਨ ਨੂੰ ਪਤਾ ਲੱਗਾ ਕਿ ਭਾਰਤ ਸਰਕਾਰ ਗੇਂਦ ਨੂੰ ਇਕ ਬਿੰਦੂ ਤਕ ਹੀ ਖੇਡ ਰਹੀ ਹੈ ਅਤੇ ਇਕ ਧਾਰਮਿਕ-ਸੱਭਿਆਚਾਰਕ ਯਤਨ ਨੂੰ ਇਕ ਸਿਆਸੀ ਕੋਸ਼ਿਸ਼ ਵਜੋਂ ਦੇਖਣ ਦਾ ਉਸ ਦਾ ਕੋਈ ਇਰਾਦਾ ਨਹੀਂ ਹੈ, ਇਮਰਾਨ ਨੂੰ ਆਪਣਾ ਰੁਖ ਬਦਲ ਲੈਣਾ ਚਾਹੀਦਾ ਸੀ।
 ਉਨ੍ਹਾਂ ਨੂੰ ਉਸ ਪ੍ਰੋਗਰਾਮ ਬਾਰੇ ਗੱਲ ਕਰਨੀ ਚਾਹੀਦੀ ਸੀ, ਜੋ ਲੋਕਾਂ ਲਈ ਜ਼ਿਆਦਾ ਅਹਿਮ ਸੀ ਅਤੇ ਜਿਸ ਦੇ ਸਿਆਸਤ ’ਚ ਬਦਲਣ ਦੀ ਉਮੀਦ ਕੀਤੀ ਜਾ ਸਕਦੀ ਸੀ। ਜੰਗ ਦੀ ਨਿਰਾਰਥਕਤਾ ਬਾਰੇ ਗੱਲ ਕਰਨਾ ਸਹੀ ਸੀ ਪਰ ਦੋਹਾਂ ਦੇਸ਼ਾਂ ਦੀ ਪ੍ਰਮਾਣੂ ਸਮਰੱਥਾ ਕਾਰਨ ਬਰਬਾਦੀ ਦੀ ਗੱਲ ਕਰਨਾ ਭਾਰਤ ਨੂੰ ਸਤਾਉਣ ਵਾਂਗ ਸੀ। 
ਅਸੀਂ ਆਪਸੀ ਸਬੰਧਾਂ ਦੇ ਅਜਿਹੇ ਮੰਚ ’ਤੇ ਹਾਂ, ਜਿੱਥੇ ਸਿਆਸੀ ਕੂਟਨੀਤਕ ਖੇਤਰ ’ਚ ਨਾਂਹਪੱਖੀ ਮਾਨਸਿਕਤਾ ਨੂੰ ਤੋੜਨ ਲਈ ਸੰਵੇਦਨਸ਼ੀਲਤਾ ਨੂੰ ਧਿਆਨ ’ਚ ਰੱਖਣਾ ਪਵੇਗਾ। ਪਾਕਿਸਤਾਨ ’ਚ ਆਮ ਚੋਣਾਂ ਹੋ ਚੁੱਕੀਅਾਂ ਹਨ ਅਤੇ ਭਾਰਤ ’ਚ ਅਜੇ ਕੁਝ ਦੂਰ ਹਨ ਪਰ ਸੂਬਿਅਾਂ ਦੀਅਾਂ ਅਹਿਮ ਚੋਣਾਂ ਹੋ ਰਹੀਅਾਂ ਹਨ। ਇਹ ਸੱਤਾਧਾਰੀ ਵਿਵਸਥਾ ਲਈ ਇਕ ਸੰਵੇਦਨਸ਼ੀਲ ਸਮਾਂ ਹੈ। ਯਕੀਨੀ ਤੌਰ ’ਤੇ ਵਿਦੇਸ਼ ਨੀਤੀ ’ਚ ਇਕ ਵੱਡਾ ਫੈਸਲਾ ਅਜੇ ਨਹੀਂ ਲਿਆ ਜਾ ਸਕਦਾ। ਇਥੋਂ ਤਕ ਕਿ ਇਸ ਸਮੇਂ ਭਾਰਤ ਵਲੋਂ ਗਲਿਆਰੇ ਨੂੰ ਮਨਜ਼ੂਰੀ ਦੇਣ ਨੇ ਵੀ ਬਹੁਤ ਸਾਰੇ ਸਮੀਖਿਅਕਾਂ ਨੂੰ ਹੈਰਾਨ ਕੀਤਾ ਹੈ। 
ਪਰ ਇਕ  ਖਾਲਿਸਤਾਨ-ਪੱਖੀ ਨੂੰ ਸਮਾਗਮ ’ਚ ਸ਼ਾਮਿਲ ਹੋਣ ਲਈ ਸੱਦਣਾ ਠੀਕ ਨਹੀਂ ਸੀ। ਗਲਿਆਰੇ ਨੂੰ ਲੈ ਕੇ ਭਾਰਤ ਦੀ ਪ੍ਰਮੁੱਖ ਚਿੰਤਾ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਅਾਂ ’ਤੇ ਖਾਲਿਸਤਾਨੀ ਵੱਖਵਾਦੀ ਨੇਤਾਵਾਂ ਦਾ ਸੰਭਾਵੀ ਪ੍ਰਭਾਵ ਹੈ। ਇਹ ਪਹਿਲੂ ਇਸ ਕੋਸ਼ਿਸ਼ ਦੀ ਸਫਲਤਾ ’ਤੇ ਇਕ ਸ਼ੱਕ ਪੈਦਾ ਕਰਦਾ ਹੈ। 
ਕੀ ਜਨਰਲ ਬਾਜਵਾ ਦੀ ਮੌਜੂਦਗੀ ਜ਼ਰੂਰੀ ਸੀ
ਕੀ ਜਨਰਲ ਬਾਜਵਾ ਦੀ ਮੌਜੂਦਗੀ ਸਮਾਗਮ ’ਚ ਜ਼ਰੂਰੀ ਸੀ? ਜਨਰਲ ਬਿਪਿਨ ਰਾਵਤ ਭਾਰਤੀ ਸਮਾਗਮ ਦੇ ਕਿਤੇ ਨੇੜੇ-ਤੇੜੇ ਵੀ ਨਹੀਂ ਸਨ। ਭਾਰਤੀ ਫੌਜ ਨੇ ਖੁਦ ਨੂੰ ਇਸ ਤੋਂ ਦੂਰ ਰੱਖਿਆ। ਭਾਰਤੀ ਪ੍ਰੋਗਰਾਮ ਕਿਉਂਕਿ ਪਾਕਿਸਤਾਨ ਦੇ ਪ੍ਰੋਗਰਾਮ ਤੋਂ ਪਹਿਲਾਂ ਸੀ, ਇਸ ਲਈ ਪਾਕਿਸਤਾਨ ਵਲੋਂ ਕਿਸੇ ਨੇ ਵੀ ਇਸ ਬਾਰੇ ‘ਹੋਮਵਰਕ’ ਨਹੀਂ ਕੀਤਾ ਸੀ। 
ਉਨ੍ਹਾਂ ਦੇ ਅਧਿਕਾਰੀਅਾਂ ’ਚ ਕਈ ਬਹੁਤ ‘ਸਮਾਰਟ’ ਲੋਕ ਸਨ ਪਰ ਉਨ੍ਹਾਂ ਦੇ ਸੈਨਾ ਮੁਖੀ ਦੀ ਬੇਲੋੜੀ ਮੌਜੂਦਗੀ ਨੇ ਮੇਰੀ ਰਾਏ ਨੂੰ ਉਸ ਬਾਰੇ ਹਲਕਾ ਕਰ ਦਿੱਤਾ। ਬਾਜਵਾ ਦੀ ਮੌਜੂਦਗੀ ਨੇ ਇਸ ਧਾਰਨਾ ’ਤੇ ਜ਼ੋਰ ਦਿੱਤਾ ਕਿ ਅਸਲ ਕੰਟਰੋਲ ਪਾਕਿਸਤਾਨ ਦੀ ਫੌਜ ਦੇ ਹੱਥ ’ਚ ਹੈ। ਇਸ ’ਚ ਸ਼ਾਮਿਲ ਹੋਣ ਲਈ ਜੇ ਇਕ ਸਥਾਨਕ ਕਮਾਂਡਰ ਨੂੰ ਭੇਜਿਆ ਜਾਂਦਾ ਤਾਂ ਉਸ ਦਾ ਹਾਂ-ਪੱਖੀ ਸੰਦੇਸ਼ ਜਾਂਦਾ। ਜੋ ਕੋਈ ਵੀ ਮੁਕਾਬਲਤਨ ਕਮਜ਼ੋਰ ਸਥਿਤੀ ਨਾਲ ਸਿਆਸੀ ਸਬੰਧਾਂ ’ਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰੇਗਾ, ਉਸ ਨੂੰ ਸਰਹੱਦ ਪਾਰ ਲੋਕਾਂ ’ਚ ਬਣੀ ਧਾਰਨਾ ਦੀ ਪਰਵਾਹ ਕਰਨੀ ਹੀ ਪਵੇਗੀ। 
ਸਿੱਧੂ ਇਕ ਸ਼ਾਨਦਾਰ ਬੁਲਾਰੇ ਹਨ ਪਰ ਅਜਿਹਾ ਲੱਗਦਾ ਹੈ ਕਿ ਉਹ ਬੋਲਣ ਲਈ ਗਲਤ ਵਿਸ਼ਾ ਚੁਣਦੇ ਹਨ। ਉਨ੍ਹਾਂ ਨੂੰ ਪਤਾ ਸੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਪਾਕਿਸਤਾਨੀ ਸਮਾਗਮ ਤੋਂ ਦੂਰ ਰਹਿ ਕੇ ਇਕ ਅਹਿਮ ਰਣਨੀਤਕ ਸੰਦੇਸ਼ ਦੇ ਰਹੇ ਸਨ। ਅਸਲ ’ਚ ਬਹੁਤ ਘੱਟ ਲੋਕਾਂ ਨੇ ਇਸ ਦੇ ਲਈ ਉਨ੍ਹਾਂ ਦੀ ਤਾਰੀਫ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਬਿਨਾਂ ਕਿਸੇ ਸਿਆਸੀ ਬੋਝ ਦੇ ਰਾਸ਼ਟਰ ਦੀ ਚਿੰਤਾ ਪ੍ਰਗਟਾਅ ਰਹੇ ਹਨ। 
ਸਿੱਧੂ ਦੇਸ਼ ਲਈ, ਆਪਣੇ ਮੁੱਖ ਮੰਤਰੀ ਅਤੇ ਖ਼ੁਦ ਲਈ ਸ਼ਲਾਘਾ ਖੱਟ ਸਕਦੇ ਸਨ, ਜੇ ਉਹ ਆਪਣੇ ਮੇਜ਼ਬਾਨਾਂ ਨੂੰ ਮਿੱਠੀ ਭਾਸ਼ਾ ’ਚ (ਜੋ ਸਿਰਫ ਉਹੀ ਕਰ ਸਕਦੇ ਹਨ) ਸੰਦੇਸ਼ ਪਹੁੰਚਾਉਂਦੇ ਕਿ ਭਾਰਤ ਦੀਅਾਂ ਕੁਝ ਚਿੰਤਾਵਾਂ ਹਨ ਤੇ ਪਹਿਲ ਕਰਨ ਤੋਂ ਪਹਿਲਾਂ ਉਨ੍ਹਾਂ ਚਿੰਤਾਵਾਂ ਨੂੰ ਦੂਰ ਕੀਤਾ ਜਾਣਾ ਅਹਿਮ ਹੋਵੇਗਾ। ਉਨ੍ਹਾਂ ਨੂੰ ਦਰਿਆਦਿਲੀ ਨਾਲ ਇਮਰਾਨ ਖਾਨ ਦਾ ਧੰਨਵਾਦ ਕਰਨਾ ਚਾਹੀਦਾ ਸੀ ਪਰ ਨਾਲ ਹੀ ਸਹੀ ਢੰਗ ਨਾਲ ਚਿਤਾਵਨੀ ਵੀ ਦੇ ਦੇਣੀ ਚਾਹੀਦੀ ਸੀ। 
ਇਹੋ ਸਮਾਂ ਹੈ, ਜਦੋਂ ਸਿਆਸੀ ਪਾਰਟੀਅਾਂ ਨੂੰ ਇਕੱਠਿਅਾਂ ਬੈਠ ਕੇ ਰਣਨੀਤੀ ਬਣਾਉਣੀ ਚਾਹੀਦੀ ਹੈ, ਜਿਵੇਂ ਕਿ ਭਾਜਪਾ ਤੇ ਕਾਂਗਰਸ ਨੇ 1994 ’ਚ ਕੀਤਾ ਸੀ। ਕੈਪਟਨ ਅਮਰਿੰਦਰ ਸਿੰਘ ਦੇ ਪ੍ਰਗਟਾਵੇ ਨੇ 1994 ਵਾਲੀ ਪ੍ਰਪੱਕਤਾ ਦਿਖਾਈ ਹੈ ਪਰ ਬਦਕਿਸਮਤੀ ਨਾਲ ਸਿੱਧੂ ਦੇ ਪ੍ਰਗਟਾਵੇ ਨੇ ਇਸ ਦੇ ਉਲਟ ਸੰਦੇਸ਼ ਦਿੱਤਾ ਹੈ। 

  • ਆਦਰਸ਼ਵਾਦੀ
  • ਸਿੱਧੂ ਤੇ ਇਮਰਾਨ
  • Idealists
  • Sidhu and Imran

‘ਸਭ ਲੋਕਾਂ ਦੇ ਪ੍ਰਧਾਨ ਮੰਤਰੀ’ ਨਹੀਂ ਬਣ ਸਕੇ ਨਰਿੰਦਰ ਮੋਦੀ

NEXT STORY

Stories You May Like

  • government hospitals  timings  changed
    ਸਰਕਾਰੀ ਹਸਪਤਾਲਾਂ ਦੇ ਖੁੱਲ੍ਹਣ ਦਾ ਸਮਾਂ ਬਦਲਿਆ, ਨਵੇਂ ਹੁਕਮ ਜਾਰੀ
  • sec and adani jointly seek extension of time in us case
    ਅਮਰੀਕੀ ਮਾਮਲੇ ’ਚ SEC ਅਤੇ ਅਡਾਣੀ ਨੇ ਸਾਂਝੇ ਤੌਰ ’ਤੇ ਸਮਾਂ ਵਧਾਉਣ ਦੀ ਮੰਗ ਕੀਤੀ
  • school  time change  holiday  students
    ਸਕੂਲਾਂ ਦਾ ਬਦਲਿਆ ਸਮਾਂ, ਹੁਣ 12.30 ਵਜੇ ਹੋਵੇਗੀ ਛੁੱਟੀ, UP ਪ੍ਰਸ਼ਾਸਨ ਦਾ ਵੱਡਾ ਫੈਸਲਾ
  • power supply  punjab electricity department
    ਪੰਜਾਬ 'ਚ ਬਿਜਲੀ ਸਪਲਾਈ ਦਾ ਸਮਾਂ ਤਬਦੀਲ ਕਰਨ ਦੀ ਮੰਗ, 4 ਤੋਂ 7 ਵਜੇ ਤੱਕ...
  • punjab  s school timings should be changed
    ਪੰਜਾਬ ਦੇ ਸਕੂਲਾਂ ਦਾ ਸਮਾਂ ਬਦਲਿਆ ਜਾਵੇ! ਭਿਆਨਕ ਗਰਮੀ ਦੇ ਕਹਿਰ ਵਿਚਾਲੇ ਮਾਪਿਆਂ ਨੇ ਚੁੱਕੀ ਮੰਗ
  • navjot kaur sidhu s big statement
    'ਪੰਜਾਬ 'ਚ ਕਰਾਵਾਂਗੇ ਅਫ਼ੀਮ ਦੀ ਖੇਤੀ', ਨਵਜੋਤ ਕੌਰ ਸਿੱਧੂ ਦਾ ਵੱਡਾ ਬਿਆਨ
  • bihar schools timings changed
    ਗਰਮੀ ਦਾ ਕਹਿਰ: ਬਿਹਾਰ ਦੇ ਸਕੂਲਾਂ ਦਾ ਬਦਲਿਆ ਸਮਾਂ, ਸਵੇਰੇ 11:30 ਵਜੇ ਹੋਵੇਗੀ ਛੁੱਟੀ
  • ed seeks time on jacqueline  s application to become a government witness
    ਮਨੀ ਲਾਂਡਰਿੰਗ ਮਾਮਲਾ: ਜੈਕਲੀਨ ਦੇ ਸਰਕਾਰੀ ਗਵਾਹ ਬਣਨ ਦੀ ਅਰਜ਼ੀ ’ਤੇ ED ਨੇ ਮੰਗਿਆ ਸਮਾਂ
  • blackout in these districts of punjab
    ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਰਿਹਾ ਬਲੈਕਆਊਟ
  • power cut jalandhar
    ਜਲੰਧਰ 'ਚ ਲੱਗਿਆ ਲੰਬਾ Power Cut! ਦੇਖੋ ਤੁਹਾਡੇ ਇਲਾਕੇ 'ਚ ਕਦੋਂ ਆਵੇਗੀ ਬਿਜਲੀ
  • punjab 20 aap leaders quit raghav chaddha
    ਹੁਣ ਤੱਕ 35 ਆਗੂ ਛੱਡ ਚੁੱਕੇ ਹਨ ਆਮ ਆਦਮੀ ਪਾਰਟੀ! ਪੰਜਾਬ ਤੋਂ ਸਭ ਤੋਂ ਵਧੇਰੇ
  • petition reaches election commission against aam aadmi party
    ਆਮ ਆਦਮੀ ਪਾਰਟੀ ਖਿਲਾਫ ਚੋਣ ਕਮਿਸ਼ਨ ਕੋਲ ਪਹੁੰਚੀ ਪਟੀਸ਼ਨ
  • manoranjan kalia welcomed raghav chadha to the party
    ਰਾਘਵ ਚੱਢਾ ਸਣੇ 'ਆਪ' ਦੇ 7 MPs ਭਾਜਪਾ 'ਚ ਸ਼ਾਮਲ, ਮਨੋਰੰਜਨ ਕਾਲੀਆ ਨੇ ਕੀਤਾ...
  • golden opportunity to work in uae
    UAE 'ਚ GCC ਲਾਇਸੰਸ ਵਾਲੇ ਟਰੱਕ ਡਰਾਈਵਰ ਤੇ ਇੰਡੀਅਨ ਲਾਇਸੰਸ ਵਾਲੇ ਮੋਟਰਸਾਈਕਲ...
  • punjab blackout occurred
    ਪੰਜਾਬ 'ਚ ਵੱਜਣ ਲੱਗੇ ਖਤਰੇ ਦੇ ਘੁੱਗੂ! ਹੋ ਗਿਆ ਬਲੈਕਆਊਟ (ਵੀਡੀਓ)
  • long power cut in punjab on saturday electricity will remain shut
    ਸ਼ਨੀਵਾਰ ਨੂੰ ਪੰਜਾਬ 'ਚ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ 'ਚ ਬਿਜਲੀ...
Trending
Ek Nazar
ipl 2026 dc vs pbks

ਪੰਜਾਬ ਕਿੰਗਜ਼ ਨਾਲ ਮੁਕਾਬਲੇ ਤੋਂ ਪਹਿਲਾਂ ਅਭਿਆਸ ਦੌਰਾਨ ਵਾਪਰਿਆ ਖ਼ੌਫ਼ਨਾਕ ਹਾਦਸਾ!

the captain of this team will change in the middle of ipl

IPL ਵਿਚਾਲੇ ਬਦਲੇਗਾ ਇਸ ਟੀਮ ਦਾ ਕਪਤਾਨ, ਹੋ ਗਿਆ ਵੱਡਾ ਐਲਾਨ

rbi has taken a big action

RBI ਨੇ ਕਰ 'ਤੀ ਵੱਡੀ ਕਾਰਵਾਈ ! Paytm Payments Bank ਦਾ ਲਾਇਸੈਂਸ ਕੀਤਾ ਰੱਦ

star cricketer caught in doping 2year ban imposed

ਡੋਪਿੰਗ 'ਚ ਫਸਿਆ ਸਟਾਰ ਕ੍ਰਿਕਟਰ ! ਲੱਗਾ 2 ਸਾਲ ਦਾ ਬੈਨ

pension of rs 5000 every month

ਸਿਰਫ਼ 210 ਰੁਪਏ ਦੇ ਨਿਵੇਸ਼ ਨਾਲ ਹਰ ਮਹੀਨੇ ਮਿਲੇਗੀ 5,000 ਰੁਪਏ ਪੈਨਸ਼ਨ!

snowfall in hindu kush himalayan

ਹਿੰਦੂ ਕੁਸ਼ ਹਿਮਾਲਿਆ ਖੇਤਰ 'ਚ ਬਰਫ਼ਬਾਰੀ ਲਗਾਤਾਰ ਚੌਥੇ ਸਾਲ ਹੇਠਲੇ ਪੱਧਰ 'ਤੇ

district magistrate pathankot issues orders banning burning of crop residue

ਜ਼ਿਲ੍ਹਾ ਮੈਜਿਸਟਰੇਟ ਪਠਾਨਕੋਟ ਵੱਲੋਂ ਫਸਲਾਂ ਦੀ ਰਹਿੰਦ ਖੂੰਦ ਨੂੰ ਅੱਗ ਲਗਾਉਣ...

wildfire in japan

ਜਾਪਾਨ ਦੇ ਜੰਗਲਾਂ ਦੀ ਅੱਗ ਹੋਈ ਬੇਕਾਬੂ, ਸੁਰੱਖਿਅਤ ਸਥਾਨ 'ਤੇ ਭੇਜੇ ਗਏ 2,600...

a car hit a tractor trolley loaded with wheat sacks outside the godowns

ਗੋਦਾਮਾਂ ਦੇ ਬਾਹਰ ਕਣਕ ਦੀਆਂ ਬੋਰੀਆਂ ਨਾਲ ਲੱਦੀ ਟਰੈਕਟਰ ਟਰਾਲੀ ’ਚ ਵੱਜੀ ਕਾਰ,...

big action of pakistani army

ਪਾਕਿਸਤਾਨੀ ਫੌਜ ਦਾ ਵੱਡਾ ਐਕਸ਼ਨ; ਖੈਬਰ 'ਚ 22 ਅੱਤਵਾਦੀ ਢੇਰ

people are suffering due to heat in gurdaspur

ਗੁਰਦਾਸਪੁਰ ’ਚ ਲੂ ਤੋਂ ਲੋਕ ਪ੍ਰੇਸ਼ਾਨ, ਤਾਪਮਾਨ 42 ਡਿਗਰੀ ਤੋਂ ਪਾਰ; ਬਿਜਲੀ ਦੀ...

blackout in tarn taran

ਤਰਨਤਾਰਨ 'ਚ ਵੀ ਅੱਜ ਹੋਵੇਗਾ  Black out,  ਵੱਜਣਗੇ ਸਾਇਰਨ

amritsar father cheating on his daughter for 2 years

ਅੰਮ੍ਰਿਤਸਰ: 2 ਸਾਲਾਂ ਤੱਕ ਧੀ ਦੀ ਪੱਤ ਰੋਲਦਾ ਰਿਹਾ ਕਲਯੁੱਗੀ ਪਿਓ, ਅਦਾਲਤ ਨੇ...

italian pm meloni shares post

ਇਟਲੀ ਦੀ PM ਮੇਲੋਨੀ ਨੇ ਝੁਮਕੇ ਪਹਿਨ ਕੇ ਸ਼ੇਅਰ ਕੀਤੀ ਤਸਵੀਰ, ਹਰ ਪਾਸੇ ਹੋ ਰਹੀ...

pakistani cricketer in ipl

IPL 'ਚ ਪੰਜਾਬ ਤੇ ਦਿੱਲੀ ਦੇ ਮੁਕਾਬਲੇ ਤੋਂ ਪਹਿਲਾਂ ਵੱਡਾ ਬਦਲਾਅ! ਟੀਮ ਵਿਚ...

narendra modi  hooghly river  boat  photography

PM ਮੋਦੀ ਨੇ ਹੁਗਲੀ ਨਦੀ 'ਚ ਕੀਤੀ ਕਿਸ਼ਤੀ ਦੀ ਸਵਾਰੀ, ਫੋਟੋਗ੍ਰਾਫ਼ੀ ਕਰਦੇ ਆਏ ਨਜ਼ਰ

tractor trolley incident 22 injured

ਯੂਪੀ ’ਚ ਵਾਪਰਿਆ ਵੱਡਾ ਹਾਦਸਾ: ਟਰੈਕਟਰ-ਟਰਾਲੀ ਪਲਟਣ ਕਾਰਨ 5 ਲੋਕਾਂ ਦੀ ਮੌਤ, 22...

yashasvi jaiswal ajinkya rahane

ਜੈਸਵਾਲ ਤੇ ਰਹਾਣੇ ਨੂੰ ਨਵੀਆਂ ਟੀਮਾਂ ਨੇ ਖਰੀਦਿਆ! IPL ਵਿਚਾਲੇ ਹੋਇਆ ਵੱਡਾ ਐਲਾਨ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਵਿਸ਼ੇਸ਼ ਟਿੱਪਣੀ ਦੀਆਂ ਖਬਰਾਂ
    • election commission s logical errors in bengal
      ਬੰਗਾਲ ’ਚ ਚੋਣ ਕਮਿਸ਼ਨ ਦੀਆਂ ‘ਤਰਕਪੂਰਨ ਖਾਮੀਆਂ’
    • women s reservation bill opposition s stand
      ਮਹਿਲਾ ਰਾਖਵਾਂਕਰਨ ਬਿੱਲ : ਵਿਰੋਧੀ ਧਿਰ ਦਾ ਰੁਖ਼
    • trump modi and munir
      ਟਰੰਪ ਦੇ ਮੁਨੀਰ-ਮੋਦੀ ਵਿਚਾਲੇ ਸੰਤੁਲਨ ਦੇ ਯਤਨ ਨਾਲ ਭਾਰਤ-ਪਾਕਿ ਸਬੰਧ ਨਹੀਂ...
    • grandfather s legacy to garandson
      ਦਾਦੇ ਦੀ ਵਿਰਾਸਤ ਪੋਤੇ ਤੱਕ, “ਕਦੇ ਦਾਦੇ ਦੀਆਂ, ਕਦੇ ਪੋਤੇ ਦੀਆਂ”
    • the conflict between trump and the pope is unprecedented
      ਟਰੰਪ ਅਤੇ ਪੋਪ ਵਿਚਾਲੇ ਟਕਰਾਅ ਲਾਮਿਸਾਲ
    • there will be a fine for abusing someone
      ਕਿਸੇ ਨੂੰ ਗਾਲ੍ਹ ਕੱਢਣ ’ਤੇ ਹੋਵੇਗਾ ਜੁਰਮਾਨਾ
    • economy condition
      ਸਾਨੂੰ ਆਪਣੇ ਦੇਸ਼ ਦੀ ਅਰਥਵਿਵਸਥਾ ਦੇ ਭਵਿੱਖ ਦੀ ਚਿੰਤਾ ਹੋਣੀ ਚਾਹੀਦੀ ਹੈ
    • women empowerment
      ਉਸ ਸ਼ਾਨ ਅਤੇ ਸਨਮਾਨ ਦੀ ਹਾਨੀ, ਜਿਸ ਦੀਆਂ ਔਰਤਾਂ ਹੱਕਦਾਰ ਸਨ
    • central vigilance commission
      ਕੇਂਦਰੀ ਚੌਕਸੀ ਕਮਿਸ਼ਨ : ਦੰਦਹੀਣ ਸ਼ੇਰ ਜਾਂ ਆਸ ਦੀ ਕਿਰਨ ?
    • opposing women empowerment
      ਨਾਰੀ ਸ਼ਕਤੀ ਦਾ ਵਿਰੋਧ : ਕਾਂਗਰਸ ਅਤੇ ‘ਇੰਡੀਆ’ ਗੱਠਜੋੜ ਦੀ ਸਿਆਸੀ ਸੁਆਰਥ ਦੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +