1965 ਵਿਚ ਪਹਿਲੀ ਭਾਰਤ-ਪਾਕਿ ਜੰਗ ਤੋਂ ਬਾਅਦ ਜਦੋਂ ਪਾਕਿ ਫੌਜ ਕੱਛ ਦੇ ਰਣ ਖੇਤਰ ਰਾਹੀਂ ਅੰਦਰ ਦਾਖਲ ਹੋ ਗਈ ਤਾਂ ਭਾਰਤ ਸਰਕਾਰ ਨੇ ਬੀ. ਐੱਸ. ਐੱਫ. (ਸੀਮਾ ਸੁਰੱਖਿਆ ਬਲ) ਨਾਂ ਦੀ ਇਕ ਨੀਮ ਫੌਜੀ ਫੋਰਸ ਬਣਾਉਣ ਦਾ ਫੈਸਲਾ ਲਿਆ, ਜਿਸ ਦਾ ਕੰਮ ਸ਼ਾਂਤੀ ਦੇ ਦੌਰ 'ਚ ਭਾਰਤੀ ਸਰਹੱਦਾਂ ਦੀ ਨਿਗਰਾਨੀ, ਰੱਖਿਆ ਕਰਨਾ ਅਤੇ ਅੰਤਰਦੇਸ਼ੀ ਅਪਰਾਧਾਂ ਨੂੰ ਰੋਕਣਾ ਸੀ। ਬੀ. ਐੱਸ. ਐੱਫ. ਗ੍ਰਹਿ ਮੰਤਰਾਲੇ ਦੇ ਪ੍ਰਸ਼ਾਸਨਿਕ ਕੰਟਰੋਲ ਹੇਠ ਹੈ ਅਤੇ ਇਹ ਦੁਨੀਆ ਦੀ ਸਭ ਤੋਂ ਵੱਡੀ ਬਾਰਡਰ ਸਕਿਓਰਿਟੀ ਫੋਰਸ ਹੈ।
ਪਾਕਿਸਤਾਨ ਨਾਲ ਸਾਡੀਆਂ ਸਰਹੱਦਾਂ ਦਾ ਖੇਤਰ ਵੱਖ-ਵੱਖ ਤਰ੍ਹਾਂ ਦਾ ਹੈ। ਗੁਜਰਾਤ ਵਿਚ ਕੱਛ ਖੇਤਰ ਤੰਗ ਖਾੜੀਆਂ ਨਾਲ ਭਰਿਆ ਪਿਆ ਹੈ, ਜਿਸ ਨਾਲ ਰੇਤ ਦੇ ਟਿੱਲੇ ਵਾਲਾ ਰੇਗਿਸਤਾਨ ਬਣ ਗਿਆ ਹੈ, ਤਾਂ ਜੰਮੂ-ਕਸ਼ਮੀਰ ਵਿਚ ਪਹਾੜੀ ਖੇਤਰ ਹੈ। ਪੂਰਬ ਵਿਚ ਪੈਂਦੇ ਬੰਗਾਲ 'ਚ ਸੁੰਦਰਬਨ ਤਾਂ ਆਸਾਮ ਵਿਚ ਬ੍ਰਹਮਪੁੱਤਰ ਨਦੀ ਵਾਲਾ ਖੇਤਰ ਹੈ। ਹਰੇਕ ਲਈ ਉਚਿਤ ਸਾਧਨ ਚਾਹੀਦੇ ਹੁੰਦੇ ਹਨ—ਪੂਰਬ ਵਿਚ ਕਿਸ਼ਤੀਆਂ, ਕਸ਼ਮੀਰ ਵਿਚ ਘੋੜੇ ਤੇ ਰਾਜਸਥਾਨ ਵਿਚ ਊਠ।
ਮਿਸਾਲ ਵਜੋਂ ਰਾਜਸਥਾਨ ਵਿਚ ਕਈ ਮੀਲ ਲੰਮੇ ਤੇ ਲੱਗਭਗ 30 ਫੁੱਟ ਉੱਚੇ ਰੇਤਾ ਦੇ ਟਿੱਲੇ ਹੁੰਦੇ ਹਨ, ਜਿਨ੍ਹਾਂ ਨੂੰ ਸਿਰਫ ਊਠ 'ਤੇ ਚੜ੍ਹ ਕੇ ਹੀ ਪਾਰ ਕੀਤਾ ਜਾ ਸਕਦਾ ਹੈ। ਗਰਮੀਆਂ ਵਿਚ ਇਥੋਂ ਦਾ ਤਾਪਮਾਨ 50 ਡਿਗਰੀ ਸੈਲਸੀਅਸ ਤਕ ਪਹੁੰਚ ਜਾਂਦਾ ਹੈ। ਰੇਤ ਦੇ ਟਿੱਲਿਆਂ ਦੀਆਂ ਵਿਚਕਾਰਲੀਆਂ ਥਾਵਾਂ 'ਤੇ ਛੋਟੇ ਰੁੱਖ ਹੁੰਦੇ ਹਨ ਤੇ ਕੁਝ ਤੰਗ ਖੂਹਾਂ ਵਿਚ ਪਾਣੀ ਹੁੰਦਾ ਹੈ। ਜ਼ਿਆਦਾਤਰ ਇਲਾਕਿਆਂ ਵਿਚ ਰੇਤ ਦੇ ਟਿੱਲੇ ਖਿਸਕਦੇ ਰਹਿੰਦੇ ਹਨ ਤੇ ਉਨ੍ਹਾਂ ਵਿਚ ਛੋਟੀਆਂ ਕੰਡਿਆਲੀਆਂ ਝਾੜੀਆਂ ਹੁੰਦੀਆਂ ਹਨ।
ਅੱਜ ਬੀ. ਐੱਸ. ਐੱਫ. ਦੇ ਊਠਾਂ ਨੂੰ ਰਾਜਸਥਾਨ ਤੇ ਗੁਜਰਾਤ ਨਾਲ ਲੱਗਦੀਆਂ ਪੱਛਮੀ ਸਰਹੱਦਾਂ 'ਤੇ ਤਾਇਨਾਤ ਕੀਤਾ ਜਾਂਦਾ ਹੈ। ਇਕ ਸਰਹੱਦ ਲੱਗਭਗ 1040 ਕਿਲੋਮੀਟਰ ਲੰਮੀ ਹੈ। ਮੁੱਖ ਖੇਤਰ ਜੇਸਲਮੇਰ, ਬਾੜਮੇਰ, ਬੀਕਾਨੇਰ ਅਤੇ ਗਾਂਧੀਨਗਰ ਹਨ। ਬੀ. ਐੱਸ. ਐੱਫ. ਸਿਰਫ ਜੰਗ ਲੜਨ ਤੇ ਘੁਸਪੈਠੀਆਂ ਨੂੰ ਰੋਕਣ ਦਾ ਹੀ ਕੰਮ ਨਹੀਂ ਕਰਦੀ, ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਰੋਕਣ ਦਾ ਕੰਮ ਵੀ ਕਰਦੀ ਹੈ।
ਰੇਤਲੇ ਇਲਾਕੇ ਵਿਚ ਕਿਸੇ ਊਠ ਨੂੰ ਰੋਜ਼ਾਨਾ 4-5 ਕਿਲੋਮੀਟਰ ਚੱਲਣਾ ਪੈਂਦਾ ਹੈ। ਕਿਸੇ ਵੀ ਊਠ ਦਾ ਪ੍ਰਜਨਨ ਬੀ. ਐੱਸ. ਐੱਫ. ਜਾਂ ਕਿਸੇ ਹੋਰ ਸਰਕਾਰੀ ਏਜੰਸੀ ਵਲੋਂ ਨਹੀਂ ਕੀਤਾ ਜਾਂਦਾ। ਉਹ 5-8 ਸਾਲਾਂ ਦੇ ਪਸ਼ੂਆਂ ਨੂੰ ਖਰੀਦਣ ਲਈ ਪੂਰੀ ਤਰ੍ਹਾਂ ਮੇਲਿਆਂ ਜਾਂ ਪਿੰਡਾਂ ਦੇ ਲੋਕਾਂ 'ਤੇ ਨਿਰਭਰ ਹੈ। ਖਰੀਦੇ ਗਏ ਊਠਾਂ ਨੂੰ 21 ਦਿਨਾਂ ਤਕ ਵੱਖਰੇ ਰੱਖਿਆ ਜਾਂਦਾ ਹੈ ਅਤੇ 'ਸੁਰਰਾ' ਰੋਗ ਤੋਂ ਬਚਾਉਣ ਲਈ ਟੀਕਾ ਲਾਇਆ ਜਾਂਦਾ ਹੈ। ਫਿਰ ਉਨ੍ਹਾਂ ਨੂੰ ਐੱਸ. ਟੀ. ਸੀ. (ਸਬਸਿਡਰੀ ਟ੍ਰੇਨਿੰਗ ਸੈਂਟਰ, ਜੋਧਪੁਰ) ਵਿਚ ਟ੍ਰੇਂਡ ਕੀਤਾ ਜਾਂਦਾ ਹੈ। ਊਠ ਦੇ ਉੱਚਾ ਹੋਣ ਕਾਰਨ ਉਸ 'ਤੇ ਬੈਠਣ ਵਾਲੇ ਲੰਮੀ ਦੂਰੀ ਤਕ ਦੇਖ ਸਕਦੇ ਹਨ। ਊਠ ਰੇਤਲੀ ਤੇ ਦਲਦਲੀ ਜ਼ਮੀਨ 'ਤੇ ਚੱਲ ਸਕਦੇ ਹਨ। ਉਨ੍ਹਾਂ 'ਚ ਬਹੁਤ ਜ਼ਿਆਦਾ ਸਹਿਣਸ਼ੀਲਤਾ ਤੇ ਦਿਸ਼ਾ ਦੀ ਚੰਗੀ ਸਮਝ ਹੁੰਦੀ ਹੈ।
ਬੀ. ਐੱਸ. ਐੱਫ. ਅਤੇ ਦੇਸ਼ ਦੀ ਰੱਖਿਆ ਲਈ ਊਠ ਅਹਿਮ ਪਸ਼ੂ ਹੈ। ਸਰਹੱਦ 'ਤੇ ਤਾਇਨਾਤ ਜਵਾਨਾਂ ਲਈ ਭੋਜਨ ਵੀ ਊਠਾਂ ਦੇ ਜ਼ਰੀਏ ਪਹੁੰਚਾਇਆ ਜਾਂਦਾ ਹੈ। ਊਠ ਅਜਿਹੀਆਂ ਥਾਵਾਂ 'ਤੇ ਪਹੁੰਚ ਜਾਂਦੇ ਹਨ, ਜਿੱਥੇ ਕੋਈ ਗੱਡੀ ਨਹੀਂ ਪਹੁੰਚ ਸਕਦੀ।
2001 ਵਿਚ ਜਦੋਂ ਗੁਜਰਾਤ ਭੂਚਾਲ ਨਾਲ ਤਬਾਹ ਹੋ ਗਿਆ ਸੀ ਤਾਂ ਸਭ ਤੋਂ ਪਹਿਲਾਂ ਉਥੇ ਲੋਕ ਊਠ 'ਤੇ ਬੈਠ ਕੇ ਪਹੁੰਚੇ ਸਨ। ਬੀ. ਐੱਸ. ਐੱਫ. 16 ਸਾਲਾਂ ਤਕ ਊਠਾਂ ਦੀ ਵਰਤੋਂ ਕਰਦੀ ਹੈ ਤੇ ਫਿਰ ਉਨ੍ਹਾਂ ਨੂੰ ਨਿਲਾਮ ਕਰ ਦਿੱਤਾ ਜਾਂਦਾ ਹੈ।
ਹੁਣ ਬੀ. ਐੱਸ. ਐੱਫ. ਅਤੇ ਗ੍ਰਹਿ ਮੰਤਰਾਲੇ 'ਚ ਖਤਰੇ ਦੀਆਂ ਘੰਟੀਆਂ ਵੱਜਣ ਲੱਗੀਆਂ ਹਨ ਕਿਉਂਕਿ ਪਿਛਲੇ 10 ਸਾਲਾਂ ਵਿਚ ਊਠਾਂ ਦੀ ਬਹੁਤ ਜ਼ਿਆਦਾ ਸਮੱਗਲਿੰਗ ਹੋਣ ਕਾਰਨ ਖਰੀਦਣ ਵਾਸਤੇ ਬਹੁਤ ਘੱਟ ਊਠ ਬਚੇ ਹਨ। ਹਰੇਕ ਊਠ ਦੀ ਕੀਮਤ 1 ਲੱਖ ਰੁਪਏ ਤੋਂ ਜ਼ਿਆਦਾ ਹੈ। ਊਠਾਂ ਦੀ ਗਿਣਤੀ ਘਟਣ ਕਾਰਨ ਇਨ੍ਹਾਂ ਦੀ ਕੀਮਤ ਵਧ ਗਈ ਹੈ। ਨਰ ਊਠਾਂ ਦੀ ਗਿਣਤੀ ਵਿਚ ਜ਼ਿਆਦਾ ਕਮੀ ਆਈ ਹੈ ਤੇ ਬਹੁਤ ਘੱਟ 'ਜਵਾਨ ਊਠ' ਬਚੇ ਹਨ। ਬੀ. ਐੱਸ. ਐੱਫ. ਨੂੰ 1276 ਊਠਾਂ ਦੀ ਲੋੜ ਹੈ, ਜਦਕਿ ਉਸ ਕੋਲ ਸਿਰਫ 531 ਊਠ ਹਨ।
ਰਾਜਸਥਾਨ ਸਰਕਾਰ ਨੇ ਊਠਾਂ ਨੂੰ ਸੂਬੇ ਦੀ ਹੱਦ ਤੋਂ ਬਾਹਰ ਲਿਜਾਣ 'ਤੇ ਪਾਬੰਦੀ ਲਾ ਦਿੱਤੀ ਹੈ, ਫਿਰ ਵੀ ਹਰ ਰੋਜ਼ ਘੱਟੋ-ਘੱਟ 16 ਊਠਾਂ ਦੀ ਸਮੱਗਲਿੰਗ ਹੋ ਰਹੀ ਹੈ। ਇਹ ਸਮੱਗਲਿੰਗ ਬਾਗਪਤ ਦੇ ਇਕ ਮੁਸਲਿਮ ਗਿਰੋਹ ਵਲੋਂ ਕੀਤੀ ਜਾਂਦੀ ਹੈ ਤੇ ਆਪਣੇ ਇਸ ਘਿਨਾਉਣੇ ਧੰਦੇ ਲਈ ਉਹ ਰਾਜਸਥਾਨ ਤੇ ਹਰਿਆਣਾ ਦੀ ਪੁਲਸ 'ਤੇ ਨਿਰਭਰ ਕਰਦੇ ਹਨ।
ਪਿੱਛੇ ਜਿਹੇ ਇਕ ਕਬਰਿਸਤਾਨ ਵਿਚ 200 ਊਠ ਮਰੇ ਹੋਏ ਮਿਲੇ ਸਨ। ਕੀ ਅਜਿਹਾ ਸਿਰਫ ਮਾਸ ਲਈ ਕੀਤਾ ਗਿਆ ਸੀ? ਜਦਕਿ ਊਠ ਦਾ ਮਾਸ ਬਦਬੂ ਵਾਲਾ, ਸੁੱਕਾ, ਸਖਤ, ਰੇਸ਼ੇ ਵਾਲਾ ਹੁੰਦਾ ਹੈ ਅਤੇ ਇਸ ਨੂੰ ਖਾਣਾ ਤੇ ਹਜ਼ਮ ਕਰਨਾ ਮੁਸ਼ਕਿਲ ਹੁੰਦਾ ਹੈ। ਊਠ ਦਾ ਮਾਸ ਪਕਾਉਣ ਵਿਚ ਵੀ ਕਾਫੀ ਜ਼ਿਆਦਾ ਸਮਾਂ ਲੱਗਦਾ ਹੈ, ਫਿਰ ਵੀ ਇਸ ਦੀ ਸਮੱਗਲਿੰਗ ਇੰਨੀ ਜ਼ਿਆਦਾ ਹੈ ਕਿ ਇਸ ਸਦੀ ਦੇ ਸ਼ੁਰੂ ਵਿਚ 10 ਲੱਖ ਜਾਂ ਇਸ ਤੋਂ ਜ਼ਿਆਦਾ ਊਠ ਸਨ ਪਰ ਹੁਣ ਸਿਰਫ 40 ਹਜ਼ਾਰ ਤੋਂ ਵੀ ਘੱਟ ਰਹਿ ਗਏ ਹਨ। ਕੀ ਇਹ ਕਿਸੇ ਵਿਦੇਸ਼ੀ ਦੁਸ਼ਮਣ ਦੀ ਸਾਜ਼ਿਸ਼ ਹੈ, ਜੋ ਸਾਡੇ ਦੇਸ਼ ਦੀ ਰੱਖਿਆ ਵਿਵਸਥਾ ਨੂੰ ਕਮਜ਼ੋਰ ਕਰਨ ਲਈ ਸਾਡੇ ਦੇਸ਼ ਦੇ ਹੀ ਲੋਕਾਂ ਨੂੰ ਇਸਤੇਮਾਲ ਕਰ ਰਿਹਾ ਹੈ।
ਕੀ ਕਸ਼ਮੀਰ ਦੇ ਮਾਮਲੇ 'ਚ ਕੇਂਦਰ ਸਰਕਾਰ ਚੀਨ ਵਾਲੀਆਂ ਨੀਤੀਆਂ 'ਤੇ ਨਹੀਂ ਚੱਲ ਸਕਦੀ
NEXT STORY