Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, FEB 03, 2026

    12:17:41 PM

  • gunshots rang out in crowded market

    ਪੰਜਾਬ: ਭਰੇ ਬਾਜ਼ਾਰ 'ਚ ਚੱਲੀਆਂ ਠਾਹ-ਠਾਹ ਗੋਲੀਆਂ,...

  • dera beas chief security

    ਡੇਰਾ ਬਿਆਸ ਮੁਖੀ ਦੀ ਸੁਰੱਖਿਆ ’ਚ ਲੱਗੀ ਸੰਨ੍ਹ:...

  • silver gold crashed due to chinese investors dragon connection

    ਚੀਨੀ ਨਿਵੇਸ਼ਕਾਂ ਦੀ ਚਾਲ ਕਾਰਨ ਟੁੱਟਿਆ ਧਾਤੂ...

  • new generation falling prey to physical and mental illnesses

    ਸਰੀਰਕ ਤੇ ਮਾਨਸਿਕ ਬੀਮਾਰੀਆਂ ਦੀ ਲਪੇਟ ’ਚ ਆ ਰਹੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Special Story News
  • ਆਖਿਰ ਸਰਕਾਰ ਦੇ ਸਾਹਮਣੇ ਕਿਉਂ 'ਪਸਤ' ਹੈ ਵਿਰੋਧੀ ਧਿਰ

SPECIAL STORY News Punjabi(ਵਿਸ਼ੇਸ਼ ਟਿੱਪਣੀ)

ਆਖਿਰ ਸਰਕਾਰ ਦੇ ਸਾਹਮਣੇ ਕਿਉਂ 'ਪਸਤ' ਹੈ ਵਿਰੋਧੀ ਧਿਰ

  • Updated: 18 Aug, 2019 05:32 AM
Special Story
why opposition party defeat on the front of govt
  • Share
    • Facebook
    • Tumblr
    • Linkedin
    • Twitter
  • Comment

ਇਸ ਵਿਚ ਦੋ ਰਾਵਾਂ ਨਹੀਂ ਕਿ ਨਰਿੰਦਰ ਮੋਦੀ ਸਰਕਾਰ ਲਈ ਸੰਸਦ ਦਾ ਇਹ ਪਹਿਲਾ ਸੈਸ਼ਨ ਫਲਦਾਈ ਸਾਬਿਤ ਹੋਇਆ ਹੈ। ਇਹ ਬਿੱਲਾਂ ਦੇ ਮਾਮਲੇ 'ਚ ਇਤਿਹਾਸ ਦੇ ਕਈ ਅਧਿਆਏ ਲਿਖਣ 'ਚ ਸਫਲ ਹੋਇਆ ਹੈ। ਇਸ ਦਾ ਇਕ ਵਿਚਾਰਨਯੋਗ ਪਹਿਲੂ ਇਹ ਹੈ ਕਿ ਅਪੋਜ਼ੀਸ਼ਨ ਇਸ ਪੂਰੇ ਸੈਸ਼ਨ 'ਚ ਬਿਲਕੁਲ ਬੇਅਸਰ ਦਿਸੀ। ਸਰਕਾਰ ਨੇ ਜਿਹੋ ਜਿਹਾ ਚਾਹਿਆ ਅਤੇ ਜਦੋਂ ਚਾਹਿਆ, ਬਿੱਲਾਂ ਨੂੰ ਪਾਸ ਕਰਵਾ ਲਿਆ। ਲੋਕ ਸਭਾ 'ਚ ਤਾਂ ਫਿਰ ਵੀ ਬਹੁਮਤ ਹੈ ਅਤੇ ਉਥੇ ਅਜਿਹਾ ਹੋਣਾ ਗੈਰ-ਸੁਭਾਵਿਕ ਨਹੀਂ ਹੈ, ਹਾਲਾਂਕਿ ਕਈ ਅਜਿਹੇ ਬਿੱਲ ਸਨ, ਜਿਨ੍ਹਾਂ 'ਚ ਰਾਜਗ ਵਿਚਾਲੇ ਹੀ ਮੱਤਭੇਦ ਸਨ ਪਰ ਉਹ ਵੀ ਪਾਸ ਹੋ ਗਏ। ਰਾਜ ਸਭਾ 'ਚ ਭਾਜਪਾ ਤਾਂ ਛੱਡੋ, ਰਾਜਗ ਦਾ ਬਹੁਮਤ ਨਹੀਂ ਹੈ, ਬਾਵਜੂਦ ਇਸ ਦੇ ਕੋਈ ਬਿੱਲ ਡਿੱਗਿਆ ਨਹੀਂ। ਵਿਰੋਧੀ ਧਿਰ ਨੇ ਬਿੱਲਾਂ ਨੂੰ ਕਮੇਟੀਆਂ ਕੋਲ ਭੇਜਣ ਦੀ ਮੰਗ ਕੀਤੀ, ਉਹ ਵੀ ਸਵੀਕਾਰ ਨਹੀਂ ਹੋਈ। ਇਥੋਂ ਤਕ ਕਿ ਕੁਝ ਬਿੱਲਾਂ ਨੂੰ ਸਿਲੈਕਟ ਕਮੇਟੀ ਕੋਲ ਭੇਜਣ ਦੇ ਪ੍ਰਸਤਾਵ 'ਤੇ ਵੋਟਿੰਗ ਕਰਵਾਈ ਗਈ ਅਤੇ ਉਸ ਵਿਚ ਵੀ ਨਾਂਹ ਦੀ ਗਿਣਤੀ ਜ਼ਿਆਦਾ ਨਿਕਲੀ। 
ਧਾਰਾ 370 ਨੂੰ ਛੱਡ ਕੇ ਕੁਝ ਦੂਜੀਆਂ ਉਦਾਹਰਣਾਂ ਲੈ ਲਓ। ਸੰਸਦ ਦੇ ਅੰਦਰ ਅਤੇ ਬਾਹਰ ਸੂਚਨਾ ਅਧਿਕਾਰ ਕਾਨੂੰਨ 'ਚ ਬਦਲਾਅ ਨੂੰ ਲੈ ਕੇ ਕਾਫੀ ਹੰਗਾਮਾ ਤੇ ਵਿਰੋਧ ਸੀ। ਮੀਡੀਆ ਦੇ ਇਕ ਵੱਡੇ ਵਰਗ ਨੇ ਵੀ ਮੁਹਿੰਮ ਚਲਾਈ ਹੋਈ ਸੀ ਕਿ ਸਰਕਾਰ ਸੂਚਨਾ ਅਧਿਕਾਰ ਕਾਨੂੰਨ ਦਾ ਗਲਾ ਘੁੱਟਣ 'ਤੇ ਉਤਾਰੂ ਹੈ। ਨੇਤਾਵਾਂ 'ਤੇ ਸਰਗਰਮ ਐੱਨ. ਜੀ. ਓ. ਅਤੇ ਮੀਡੀਆ ਦਾ ਦਬਾਅ ਸੀ ਕਿ ਇਸ ਨੂੰ ਕਮੇਟੀ ਵਿਚ ਜ਼ਰੂਰ ਲਿਜਾਇਆ ਜਾਵੇ। ਜਦੋਂ ਵੋਟਿੰਗ ਹੋਈ ਤਾਂ ਕਮੇਟੀ ਵਿਚ ਲਿਜਾਣ ਦੇ ਪੱਖ 'ਚ 75 ਅਤੇ ਨਾ ਲਿਜਾਣ ਦੇ ਪੱਖ 'ਚ 117 ਵੋਟਾਂ ਪਈਆਂ। ਦੂਜਾ ਵਾਦ-ਵਿਵਾਦ ਵਾਲਾ ਅਤੇ ਇਤਿਹਾਸਿਕ ਬਿੱਲ ਇਕ ਵਾਰ 'ਚ ਤਿੰਨ ਤਲਾਕ ਦੇ ਵਿਰੁੱਧ ਸੀ। ਇਸ ਨੂੰ ਵੀ ਕਮੇਟੀ ਵਿਚ ਭੇਜਣ ਦੀ ਮੰਗ ਸੀ ਪਰ ਰਾਜ ਸਭਾ ਨੇ ਇਸ ਨੂੰ 84 ਦੇ ਮੁਕਾਬਲੇ 100 ਵੋਟਾਂ ਨਾਲ ਨਕਾਰ ਦਿੱਤਾ।
ਇਸ ਨਾਲ ਹੀ ਤੈਅ ਹੋ ਗਿਆ ਸੀ ਕਿ ਹੁਣ ਇਨ੍ਹਾਂ ਦੋਹਾਂ ਬਿੱਲਾਂ ਨੂੰ ਪਾਸ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਉਹੀ ਹੋਇਆ, ਬਾਅਦ 'ਚ ਵਿਰੋਧੀ ਧਿਰ ਨੇ ਛਾਤੀ ਪਿੱਟਣੀ ਸ਼ੁਰੂ ਕੀਤੀ ਕਿ ਸਾਨੂੰ ਹਨੇਰੇ ਵਿਚ ਰੱਖ ਕੇ ਬਿੱਲ ਪਾਸ ਹੋ ਰਹੇ ਹਨ। ਸਾਨੂੰ ਪੜ੍ਹਨ ਤਕ ਦਾ ਸਮਾਂ ਨਹੀਂ ਮਿਲਦਾ। ਭਾਰਤ ਦੇ ਸੰਸਦੀ ਇਤਿਹਾਸ 'ਚ ਅਜਿਹਾ ਘੱਟ ਹੀ ਹੋਇਆ ਹੈ, ਜਦੋਂ ਬਹੁਮਤ ਨਾ ਹੁੰਦੇ ਹੋਏ ਵੀ ਧੜਾਧੜ ਇਸ ਤਰ੍ਹਾਂ ਦੇ ਬਿੱਲ ਪਾਸ ਕੀਤੇ ਗਏ, ਜਿਨ੍ਹਾਂ ਦਾ ਜਨਤਕ ਤੌਰ 'ਤੇ ਵਿਰੋਧੀ ਅਤੇ ਸੱਤਾਧਾਰੀ ਗੱਠਜੋੜ ਦੇ ਵੀ ਕੁਝ ਭਾਈਵਾਲ ਦਲ ਵਿਰੋਧ ਕਰ ਰਹੇ ਸਨ। ਸਰਲੀਕਰਨ ਕਰਨ ਵਾਲੇ ਇਸ ਨੂੰ ਅੰਗਰੇਜ਼ੀ ਵਿਚ ਫਲੋਰ ਮੈਨੇਜਮੈਂਟ, ਭਾਵ ਸਦਨ ਪ੍ਰਬੰਧਨ ਕਹਿ ਰਹੇ ਹਨ। ਇਸ ਦਾ ਅਰਥ ਹੋਇਆ ਕਿ ਭਾਜਪਾ ਨੇ ਸੰਸਦ 'ਚ ਇੰਨੀ ਚੰਗੀ ਮੈਨੇਜਮੈਂਟ ਕੀਤੀ ਕਿ ਅਪੋਜ਼ੀਸ਼ਨ ਦੀ ਰਣਨੀਤੀ ਧਰਾਸ਼ਾਹੀ ਹੁੰਦੀ ਰਹੀ। ਇਸ ਵਿਚ ਦੋ ਰਾਵਾਂ ਨਹੀਂ ਕਿ ਇਸ ਵਿਚ ਮੈਨੇਜਮੈਂਟ ਦੀ ਭੂਮਿਕਾ ਹੈ ਪਰ ਮੈਨੇਜਮੈਂਟ ਨਿਰਗੁਣ ਕਦਮ ਨਹੀਂ ਹੈ ਅਤੇ ਇਹ ਖਲਾਅ ਵਿਚ ਪੈਦਾ ਨਹੀਂ ਹੁੰਦੀ ਹੈ। ਸਿਆਸੀ ਹਾਲਾਤ ਨਾਲ ਹੀ ਸਦਨ ਮੈਨੇਜਮੈਂਟ ਦੀ ਸਫਲਤਾ ਯਕੀਨੀ ਹੁੰਦੀ ਹੈ। ਰਾਜ ਸਭਾ ਵਿਚ ਧਾਰਾ 370 'ਤੇ 125 ਵੋਟਾਂ ਕਿੱਥੋਂ ਆਈਆਂ? ਬਸਪਾ, ਵਾਈ. ਐੱਸ. ਆਰ. ਕਾਂਗਰਸ, ਟੀ. ਆਰ. ਐੱਸ., ਬੀਜਦ ਵਰਗੀਆਂ ਪਾਰਟੀਆਂ ਦਾ ਹੈਰਾਨੀਜਨਕ ਢੰਗ ਨਾਲ ਸਮਰਥਨ ਮਿਲਿਆ। ਕਰੀਬ 55 ਮੈਂਬਰ ਗੈਰ-ਹਾਜ਼ਰ ਰਹੇ। ਤਿੰਨ ਤਲਾਕ ਬਿੱਲ 'ਤੇ ਰਾਜ ਸਭਾ ਦੇ 23 ਪ੍ਰਮੁੱਖ ਨੇਤਾ ਗੈਰ-ਹਾਜ਼ਰ ਰਹੇ। ਕਾਂਗਰਸ ਦੇ ਵਿਵੇਕ ਤਨਖਾ ਅਤੇ ਆਸਕਰ ਫਰਨਾਂਡੀਜ਼ ਤੋਂ ਲੈ ਕੇ ਰਾਕਾਂਪਾ ਦੇ ਸ਼ਰਦ ਪਵਾਰ ਅਤੇ ਪ੍ਰਫੁੱਲ ਪਟੇਲ ਵਰਗੇ ਨੇਤਾ ਤਾਂ ਸਦਨ ਵਿਚ ਆਏ ਹੀ ਨਹੀਂ। ਸਪਾ ਦੇ ਵੀ ਕੁਝ ਨੇਤਾ ਮਤਦਾਨ ਤੋਂ ਵਾਕਆਊਟ ਕਰ ਗਏ। ਪੂਰੀ ਬਸਪਾ ਬਾਹਰ ਚਲੀ ਗਈ। ਜਦ (ਯੂ) ਚਲਾ ਗਿਆ। ਤੇਲੰਗਾਨਾ ਰਾਸ਼ਟਰੀ ਕਮੇਟੀ ਨੇ ਵੀ ਮਤਦਾਨ 'ਚ ਹਿੱਸਾ ਲੈਣਾ ਮੁਨਾਸਿਬ ਨਹੀਂ ਸਮਝਿਆ। ਇਥੋਂ ਤਕ ਕਿ ਪੀ. ਡੀ. ਪੀ. ਅਤੇ ਤੇਲਗੂਦੇਸ਼ਮ ਨੇ ਵੀ ਬਾਹਰ ਜਾ ਕੇ ਸਰਕਾਰ ਲਈ ਰਸਤਾ ਆਸਾਨ ਕਰ ਦਿੱਤਾ। ਇਨ੍ਹਾਂ ਸਾਰਿਆਂ ਨੇ ਤਿੰਨ ਤਲਾਕ ਬਿੱਲ ਦਾ ਖੂਬ ਵਿਰੋਧ ਕੀਤਾ ਸੀ ਤਾਂ ਅਜਿਹਾ ਕਿਹੜਾ ਜਾਦੂ ਹੈ, ਜਿਸ ਤੋਂ ਇਹ ਸਾਰੇ ਪ੍ਰਭਾਵਿਤ ਹੋ ਗਏ? ਐੱਨ. ਆਈ. ਏ. ਸੋਧ ਬਿੱਲ ਅਤੇ ਗੈਰ-ਕਾਨੂੰਨੀ ਸਰਗਰਮੀਆਂ ਰੋਕੂ ਕਾਨੂੰਨ ਸੋਧ ਬਿੱਲ ਵਿਚ ਤਾਂ ਅਜਿਹੀ ਸਥਿਤੀ ਬਣ ਗਈ ਕਿ ਵਿਰੋਧ ਕਰਦੇ ਹੋਏ ਵੀ ਪੱਖ ਵਿਚ ਮਤਦਾਨ ਕਰਨ ਲਈ ਵਿਰੋਧੀ ਧਿਰ ਮਜਬੂਰ ਹੋ ਗਈ।

ਵਿਰੋਧੀ ਧਿਰ ਦਾ ਕਮਜ਼ੋਰ ਪ੍ਰਬੰਧਨ
ਇਹ ਸਥਿਤੀ ਪਹਿਲਾਂ ਕਲਪਨਾ ਤੋਂ ਪਰ੍ਹੇ ਸੀ। ਜੇਕਰ ਭਾਜਪਾ ਸਦਨ ਮੈਨੇਜਮੈਂਟ ਕਰ ਸਕਦੀ ਹੈ ਤਾਂ ਵਿਰੋਧੀ ਧਿਰ ਕਿਉਂ ਨਹੀਂ ਕਰ ਸਕਦੀ? ਇਸੇ ਸਵਾਲ ਵਿਚ ਪੂਰੀ ਸਥਿਤੀ ਦੀ ਵਿਆਖਿਆ ਨਿਹਿੱਤ ਹੈ। 2014 ਤੋਂ ਬਾਅਦ 2019 ਦੀ ਹਾਰ ਨਾਲ ਸਾਰੀਆਂ ਪਾਰਟੀਆਂ ਅੰਦਰ ਹਲਚਲ ਮਚੀ ਹੋਈ ਹੈ। ਜੋ ਖੇਤਰੀ ਪਾਰਟੀਆਂ ਆਪਣੇ ਸੂਬਿਆਂ 'ਚ ਜੇਤੂ ਹੋਈਆਂ ਹਨ, ਭਾਵ ਆਂਧਰਾ ਵਿਚ ਵਾਈ. ਐੱਸ. ਆਰ. ਕਾਂਗਰਸ, ਤੇਲੰਗਾਨਾ 'ਚ ਟੀ. ਆਰ. ਐੱਸ., ਉਨ੍ਹਾਂ ਦੀ ਸੋਚ ਵੀ ਸਮੇਂ ਤੋਂ ਪ੍ਰਭਾਵਿਤ ਹੈ। ਸਾਰੀਆਂ ਪਾਰਟੀਆਂ ਜਨਤਕ ਤੌਰ 'ਤੇ ਜੋ ਵੀ ਕਹਿਣ, ਅੰਦਰੋਂ ਇਹ ਮੰਨ ਰਹੀਆਂ ਹਨ ਕਿ ਉਨ੍ਹਾਂ ਦੀਆਂ ਨੀਤੀਆਂ ਅਤੇ ਵਤੀਰੇ 'ਚ ਭਿਆਨਕ ਦੋਸ਼ ਰਿਹਾ ਹੈ। ਇਸੇ ਕਾਰਣ ਉਹ ਹਾਰੀਆਂ ਅਤੇ ਉਨ੍ਹਾਂ ਦੇ ਲੋਕ ਪਾਰਟੀ ਦਾ ਤਿਆਗ ਕਰ ਕੇ ਭਾਜਪਾ ਵਿਚ ਦੌੜ ਰਹੇ ਹਨ ਜਾਂ ਦੌੜਨ ਲਈ ਉਤਾਰੂ ਹਨ। ਸਮਾਜ ਦੇ ਅੰਦਰ ਭਾਜਪਾ ਦੀਆਂ ਨੀਤੀਆਂ ਨੂੰ ਵਿਆਪਕ ਸਮਰਥਨ ਹਾਸਿਲ ਹੈ। ਇਸ ਦਾ ਅਹਿਸਾਸ ਉਨ੍ਹਾਂ ਨੂੰ ਹੋ ਚੁੱਕਾ ਹੈ। ਉਨ੍ਹਾਂ ਦੇ ਹੀ ਲੋਕ ਆ ਕੇ ਦੱਸਦੇ ਹਨ ਕਿ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਕੀ ਹਨ? ਭਾਜਪਾ ਨੇ ਤਿੰਨ ਤਲਾਕ ਬਿੱਲ ਰਾਜ ਸਭਾ 'ਚ ਪਾਸ ਨਾ ਹੋਣ ਦੇਣ ਦਾ ਚੋਣਾਂ 'ਚ ਮੁੱਦਾ ਬਣਾਇਆ ਸੀ। ਵਿਰੋਧੀ ਧਿਰ ਦੇ ਕੋਲ ਰਾਸ਼ਟਰੀ ਪੱਧਰ 'ਤੇ ਕੋਈ ਇਕ ਅਜਿਹੀ ਠੋਸ ਪਾਰਟੀ ਵੀ ਨਹੀਂ ਹੈ, ਜਿਸ ਦਾ ਸਹਾਰਾ ਲੈ ਕੇ ਉਹ ਸਰਕਾਰ ਦੇ ਵਿਰੋਧ 'ਚ ਖੜ੍ਹੀ ਹੋ ਸਕੇ। ਕਾਂਗਰਸ ਦੀ ਇਸ ਵਿਚ ਕੇਂਦਰੀ ਭੂਮਿਕਾ ਹੋਣੀ ਚਾਹੀਦੀ ਸੀ ਪਰ ਜੋ ਪਾਰਟੀ ਖ਼ੁਦ ਹੀ ਕੋਮਾ ਵਿਚ ਪਹੁੰਚ ਜਾਣ ਦਾ ਸੰਦੇਸ਼ ਦੇ ਰਹੀ ਹੋਵੇ, ਉਸ ਦਾ ਸਹਾਰਾ ਕੌਣ ਬਣੇ? ਉਸ ਨੂੰ ਤਾਂ ਖ਼ੁਦ ਹੀ ਸਹਾਰਾ ਚਾਹੀਦਾ ਹੈ। ਧਾਰਾ 370 'ਤੇ ਪਾਰਟੀ ਦੀ ਅੰਦਰੂਨੀ ਵੰਡ ਖੁੱਲ੍ਹ ਕੇ ਸਾਹਮਣੇ ਆਈ। ਜਗ੍ਹਾ-ਜਗ੍ਹਾ ਕਾਂਗਰਸ 'ਚ ਭੜਕਾਹਟ ਪੈਦਾ ਹੋ ਗਈ ਹੈ। ਲੋਕ ਪਾਰਟੀ ਛੱਡ ਰਹੇ ਹਨ। ਇਸ ਵਿਚ ਗੈਰ-ਭਾਜਪਾ, ਗੈਰ-ਰਾਜਗ ਦਲਾਂ ਨੂੰ ਸਮਝਣਾ ਮੁਸ਼ਕਿਲ ਹੋ ਰਿਹਾ ਹੈ ਕਿ ਕਰੀਏ ਤਾਂ ਕੀ ਕਰੀਏ? ਭਾਜਪਾ ਨਾਲ ਵਿਚਾਰ ਮਿਲਦਾ ਨਹੀਂ ਹੈ, ਕਈ ਬਿੱਲਾਂ ਨਾਲ ਤਾਂ ਉਹ ਸਹਿਮਤ ਨਹੀਂ ਪਰ ਡਰ ਹੈ ਕਿ ਇਸ ਦਾ ਵਿਰੋਧ ਕਰ ਦਿੱਤਾ ਜਾਂ ਪਾਸ ਹੋਣ ਤੋਂ ਰੋਕ ਦਿੱਤਾ ਤਾਂ ਬਚੀਆਂ-ਖੁਚੀਆਂ ਵੋਟਾਂ ਵੀ ਚਲੀਆਂ ਜਾਣਗੀਆਂ ਅਤੇ ਆਪਣੇ ਲੋਕ ਵੀ ਪਾਰਟੀ ਛੱਡ ਜਾਣਗੇ। ਇਸ ਲਈ ਵਿਰੋਧ ਦਿਖਾਉਣ ਲਈ ਭਾਸ਼ਣ 'ਚ ਤਾਂ ਬੋਲਦੇ ਸਨ ਪਰ ਮਤਦਾਨ ਦੇ ਸਮੇਂ ਵਾਕਆਊਟ ਕਰ ਗਏ ਜਾਂ ਕੁਝ ਮਾਮਲਿਆਂ ਵਿਚ ਭਾਜਪਾ ਵਲੋਂ ਕਟਹਿਰੇ ਵਿਚ ਖੜ੍ਹਾ ਕੀਤੇ ਜਾਣ ਤੋਂ ਬਚਣ ਲਈ ਵੀ ਪੱਖ 'ਚ ਮਤਦਾਨ ਕਰ ਦਿੱਤਾ। ਮਿਸਾਲ ਵਜੋਂ ਐੱਨ. ਆਈ. ਏ. ਅਤੇ ਗੈਰ-ਕਾਨੂੰਨੀ ਸਰਗਰਮੀਆਂ ਰੋਕੂ ਕਾਨੂੰਨ ਸੋਧ ਬਿੱਲ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਜਿਹਾ ਭਾਸ਼ਣ ਦਿੱਤਾ, ਜਿਸ ਨਾਲ ਮਾਹੌਲ ਬਣ ਗਿਆ ਕਿ ਜੋ ਇਸ ਦੇ ਵਿਰੋਧ 'ਚ ਗਿਆ, ਉਹ ਅੱਤਵਾਦ ਦਾ ਸਮਰਥਕ ਅਖਵਾਏਗਾ। ਕੋਈ ਦੌੜੇ ਤਾਂ ਕਿਵੇਂ?

ਬਦਲਦੇ ਮਾਹੌਲ 'ਚ ਮਜਬੂਰ ਵਿਰੋਧੀ ਧਿਰ
ਕਹਿਣ ਦਾ ਭਾਵ ਕਿ ਸਦਨ 'ਚ ਵਿਰੋਧੀ ਧਿਰ ਦੀ ਬਿੱਲ ਪਾਸ ਕਰਵਾਉਣ ਦੀ ਮਜਬੂਰੀ ਦੇਸ਼ ਦੇ ਬਦਲਦੇ ਸਿਆਸੀ ਮਾਹੌਲ ਦਾ ਨਤੀਜਾ ਹੈ, ਜਿਸ ਵਿਚ ਉਨ੍ਹਾਂ ਦੀ ਹੋਂਦ ਹੀ ਦਾਅ 'ਤੇ ਲੱਗੀ ਹੋਈ ਹੈ। ਭਾਜਪਾ ਇਸ ਨੂੰ ਸਮਝ ਰਹੀ ਹੈ, ਇਸ ਲਈ ਉਸ ਨੇ ਬਿਲਕੁਲ ਸਧੀ ਹੋਈ ਰਣਨੀਤੀ ਨਾਲ ਬਿੱਲਾਂ ਨੂੰ ਪੇਸ਼ ਕੀਤਾ ਅਤੇ ਪਾਰਟੀਆਂ ਦੀ ਮਾਨਸਿਕਤਾ ਅਨੁਸਾਰ ਸਦਨ ਮੈਨੇਜਮੈਂਟ ਦੀ ਨੀਤੀ ਅਪਣਾਈ, ਨਹੀਂ ਤਾਂ ਧਾਰਾ 370 ਅਤੇ ਤਿੰਨ ਤਲਾਕ ਵਾਲਾ ਬਿੱਲ ਪਾਸ ਨਾ ਹੁੰਦਾ। ਇਕ ਹੋਰ ਵੱਡਾ ਕਾਰਣ, ਜਿਸ ਵੱਲ ਸ਼ਾਇਦ ਘੱਟ ਲੋਕਾਂ ਦਾ ਧਿਆਨ ਜਾ ਰਿਹਾ ਹੈ, ਉਹ ਹੈ ਭ੍ਰਿਸ਼ਟਾਚਾਰ ਵਿਰੁੱਧ ਮੋਦੀ ਸਰਕਾਰ ਦੀ ਹਮਲਾਵਰੀ ਕਾਰਵਾਈ। ਦੁਬਾਰਾ ਸੱਤਾ 'ਚ ਪਰਤਣ ਤੋਂ ਬਾਅਦ ਜਾਂਚ ਏਜੰਸੀਆਂ ਭ੍ਰਿਸ਼ਟਾਚਾਰ ਦੇ ਮੁਲਜ਼ਮਾਂ ਵਿਰੁੱਧ ਕਾਰਵਾਈ 'ਚ ਜੁਟ ਗਈਆਂ ਹਨ। ਵੱਡੇ-ਵੱਡੇ ਨੇਤਾਵਾਂ ਤੋਂ ਪੁੱਛਗਿੱਛ ਹੋ ਰਹੀ ਹੈ। ਨੌਕਰਸ਼ਾਹ ਤਕ ਨੂੰ ਜਬਰੀ ਰਿਟਾਇਰਮੈਂਟ ਦਿੱਤੀ ਜਾ ਰਹੀ ਹੈ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਤੇ ਕਾਰਵਾਈ ਹੋ ਰਹੀ ਹੈ। ਪ੍ਰਫੁੱਲ ਪਟੇਲ ਕਦੇ ਵੀ ਜੇਲ ਜਾ ਸਕਦੇ ਹਨ। ਕਾਂਗਰਸ ਦੇ ਕੁਝ ਨੇਤਾ ਕਤਾਰ 'ਚ ਹਨ। 
ਮਾਇਆਵਤੀ ਦੇ ਭਰਾ ਦੀਆਂ ਬੇਨਾਮੀ ਜਾਇਦਾਦਾਂ ਜ਼ਬਤ ਹੋਈਆਂ ਹਨ, ਜਿਨ੍ਹਾਂ ਦੀ ਕੀਮਤ ਅਰਬਾਂ 'ਚ ਹੈ। ਇਨ੍ਹਾਂ ਦਾ ਸੇਕ ਮਾਇਆਵਤੀ ਤਕ ਵੀ ਪਹੁੰਚ ਸਕਦਾ ਹੈ। ਭ੍ਰਿਸ਼ਟਾਚਾਰ ਕਰਨ ਵਾਲੇ ਉਦੋਂ ਤਕ ਛਾਤੀ ਠੋਕ ਕੇ ਵਿਰੋਧ 'ਚ ਖੜ੍ਹੇ ਹੁੰਦੇ ਹਨ, ਜਦੋਂ ਤਕ ਕਾਨੂੰਨੀ ਏਜੰਸੀਆਂ ਦਾ ਹੱਥ ਉਨ੍ਹਾਂ ਦੀ ਧੌਣ ਤਕ ਨਹੀਂ ਪਹੁੰਚਦਾ। ਧੌਣ ਤਕ ਪਹੁੰਚਣ ਤੋਂ ਬਾਅਦ ਉਹ ਭਿੱਜੀ ਬਿੱਲੀ ਬਣ ਜਾਂਦੇ ਹਨ। ਜਿਨ੍ਹਾਂ ਵਿਰੁੱਧ ਕਾਰਵਾਈ ਨਹੀਂ ਹੋਈ ਪਰ ਉਨ੍ਹਾਂ ਨੇ ਭ੍ਰਿਸ਼ਟਾਚਾਰ ਕੀਤਾ ਹੈ ਤਾਂ ਉਨ੍ਹਾਂ ਅੰਦਰ ਡਰ ਹੋਵੇਗਾ ਕਿ ਪਤਾ ਨਹੀਂ ਕਦੋਂ ਮੇਰਾ ਨੰਬਰ ਆ ਜਾਵੇ। ਇਸ ਵਿਚ ਖੁੱਲ੍ਹੇਆਮ ਬਿੱਲ ਡੇਗ ਦੇਣ ਦੀ ਹੱਦ ਤਕ ਵਿਰੋਧ ਕਰਨ ਦੀ ਹਿੰਮਤ ਦਿਖਾਉਣਾ ਅੱਜ ਦੇ ਨੇਤਾਵਾਂ ਦੇ ਵੱਸ ਦੀ ਗੱਲ ਨਹੀਂ ਹੈ, ਤਾਂ ਇਹ ਸਾਰੀਆਂ ਸਥਿਤੀਆਂ ਆਉਣ ਵਾਲੇ ਸਮੇਂ 'ਚ ਭਾਜਪਾ ਰਾਜਨੀਤੀ 'ਚ ਵਿਆਪਕ ਤਬਦੀਲੀ ਦਾ ਕਾਰਣ ਬਣਨਗੀਆਂ। ਸੰਸਦ ਤੋਂ ਲੈ ਕੇ ਦੇਸ਼ ਭਰ ਵਿਚ ਤੁਹਾਨੂੰ ਇਹ ਪ੍ਰਤੱਖ ਦਿਖਾਈ ਦੇਵੇਗਾ।

                                                                           —ਅਵਧੇਸ਼ ਕੁਮਾਰ

  • ਸਰਕਾਰ
  • ਪਸਤ
  • ਵਿਰੋਧੀ ਧਿਰ
  • The government
  • defeat
  • the opposition

ਕੀ ਕਸ਼ਮੀਰ 'ਚ 'ਭੇਤ' ਤੋਂ ਮੁੜ ਪਰਦਾ ਉਠਾ ਸਕੇਗਾ ਬੀ. ਬੀ. ਸੀ.

NEXT STORY

Stories You May Like

  • budget session 2026  opposition
    ਬਜਟ ਸੈਸ਼ਨ 2026: ਵਿਰੋਧੀ ਧਿਰ ਵਲੋਂ ਉਠਾਏ ਜਾਣਗੇ ਮਨਰੇਗਾ, ਵਿਦੇਸ਼ ਨੀਤੀ ਸਣੇ ਕਈ ਮੁੱਦੇ
  • gold silver prices increase
    ਆਖਿਰ ਕਿਉਂ ਵੱਧ ਰਹੀਆਂ ਸੋਨੇ-ਚਾਂਦੀ ਦੀਆਂ ਕੀਮਤਾਂ? ਆਰਥਿਕ ਸਰਵੇਖਣ 'ਚ ਹੋਇਆ ਵੱਡਾ ਖੁਲਾਸਾ
  • bareilly city magistrate resigns
    ਬਰੇਲੀ ਦੇ ਸਿਟੀ ਮੈਜਿਸਟਰੇਟ ਨੇ ਦਿੱਤਾ ਅਸਤੀਫਾ; ਸਰਕਾਰ ਨੂੰ ਦੱਸਿਆ 'ਬ੍ਰਾਹਮਣ ਵਿਰੋਧੀ', ਜਾਣੋ ਪੂਰਾ ਮਾਮਲਾ
  • why do batsmen become helpless against bumrah
    ਬੁਮਰਾਹ ਸਾਹਮਣੇ ਬੱਲੇਬਾਜ਼ ਕਿਉਂ ਹੋ ਜਾਂਦੇ ਹਨ ਬੇਵੱਸ? ਪਾਰਥਿਵ ਪਟੇਲ ਨੇ ਖੋਲ੍ਹਿਆ ਰਾਜ਼
  • suniel shetty breaks silence on son  s breakup  explains why ahan is single
    ਸੁਨੀਲ ਸ਼ੈੱਟੀ ਨੇ ਬੇਟੇ ਦੇ ਬ੍ਰੇਕਅੱਪ ’ਤੇ ਤੋੜੀ ਚੁੱਪ; ਦੱਸਿਆ ਕਿਉਂ ਸਿੰਗਲ ਹੈ ਅਹਾਨ
  • why is the 1991 budget considered a turning point of the indian economy
    ਬਜਟ 2026: 1991 ਦੇ ਬਜਟ ਨੂੰ ਕਿਉਂ ਮੰਨਿਆ ਜਾਂਦਾ ਹੈ ਭਾਰਤੀ ਆਰਥਿਕਤਾ ਦਾ 'ਟਰਨਿੰਗ ਪੁਆਇੰਟ'?
  • balbir sidhu statement
    ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਫ਼ਾਇਦਾ ਪਹੁੰਚਾਉਣ ਲਈ ਗਰੀਬਾਂ ਦੇ ਹੱਕ ਖੋਹ ਰਹੀ ਹੈ : ਸਿੱਧੂ
  • punjab kesari protest
    ‘ਪੰਜਾਬ ਕੇਸਰੀ’ ਨਾਲ ਧੱਕੇਸ਼ਾਹੀ ਖ਼ਿਲਾਫ਼ ਪ੍ਰਦਰਸ਼ਨ: ‘ਆਪ’ ਸਰਕਾਰ ਵਿਰੋਧੀ ਨਾਅਰਿਆਂ ਨਾਲ ਗੂੰਜਿਆ DC ਦਫਤਰ
  • cm mann s new post
    'ਅਦਾਲਤਾਂ ਦਾ ਉਥੇ ਰੱਬ ਰਾਖਾ ਜਿੱਥੇ..!' CM ਮਾਨ ਨੇ ਅਸਿੱਧੇ ਤਰੀਕੇ ਨਾਲ ਬਿਆਸ...
  • train delays continue
    ਟ੍ਰੇਨਾਂ ਦੀ ਦੇਰੀ ਦਾ ਸਿਲਸਿਲਾ ਜਾਰੀ: ਵੈਸ਼ਨੋ ਦੇਵੀ ਮਾਲਵਾ 4 ਅਤੇ ਆਮਰਪਾਲੀ...
  • bikram majithia bail
    ਬਿਕਰਮ ਮਜੀਠੀਆ ਕਦੋਂ ਆਉਣਗੇ ਜੇਲ ਤੋਂ ਬਾਹਰ, ਜਾਣੋ ਪੂਰੀ ਅਪਡੇਟ
  • 2 days alert in punjab meteorological department s big forecast till february 6
    ਪੰਜਾਬ 'ਚ 2 ਦਿਨ Alert! ਸਾਵਧਾਨ ਰਹਿਣ 15 ਜ਼ਿਲ੍ਹੇ, ਮੌਸਮ ਵਿਭਾਗ ਨੇ 6 ਫਰਵਰੀ...
  • police arrest 2 more people including a junker for desecrating gutka sahib
    ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ ਕਬਾੜੀ ਸਮੇਤ 2 ਹੋਰ ਵਿਅਕਤੀ ਪੁਲਸ ਵੱਲੋਂ...
  • navjot kaur sidhu big statement
    ਪੁਲਸ ਥਾਣਿਆਂ 'ਚ ਨਹੀਂ ਹੁੰਦੀ 'ਆਪ' MLA ਕੁੰਵਰ ਵਿਜੈ ਪ੍ਰਤਾਪ ਦੀ ਸੁਣਵਾਈ,...
  • punjab power cut
    ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਭਲਕੇ ਬਿਜਲੀ ਰਹੇਗੀ ਬੰਦ! ਲੱਗੇਗਾ ਲੰਬਾ Power...
  • boy commits suicide by jumping in front of moving train
    ਸੋਢਲ ਫਾਟਕ ਨੇੜੇ ਮਚੀ ਹਫ਼ੜਾ-ਦਫ਼ੜੀ, ਚਲਦੀ ਟਰੇਨ ਅੱਗੇ ਆ ਕੇ ਨੌਜਵਾਨ ਨੇ ਕੀਤੀ...
Trending
Ek Nazar
hrtc bus full of passengers falls into deep gorge

ਵੱਡੀ ਖ਼ਬਰ : ਡੂੰਘੀ ਖੱਡ 'ਚ ਡਿੱਗੀ ਸਵਾਰੀਆਂ ਨਾਲ ਭਰੀ ਸਰਕਾਰੀ ਬੱਸ, ਕਈਆਂ ਦੀ...

weather rainfall snowfall imd

ਅਗਲੇ 24 ਘੰਟੇ ਅਹਿਮ! ਇਨ੍ਹਾਂ ਸੂਬਿਆਂ 'ਚ ਪਵੇਗਾ ਭਾਰੀ ਮੀਂਹ, ਆਵੇਗਾ ਤੇਜ਼...

pakistan govt addicted to imf borrowing like a drug addict  report

Pakistan ਬਣਿਆ ਕਰਜ਼ੇ ਦਾ 'ਨਸ਼ੇੜੀ'! IMF ਤੋਂ ਉਧਾਰ ਦੀ ਪਈ ਆਦਤ, ਨਵੀਂ ਰਿਪੋਰਟ...

cold wave continues in haryana and punjab

ਹਰਿਆਣਾ ਤੇ ਪੰਜਾਬ 'ਚ ਸੀਤ ਲਹਿਰ ਜਾਰੀ! ਬਠਿੰਡਾ 6.2 ਡਿਗਰੀ ਨਾਲ ਸਭ ਤੋਂ ਠੰਡਾ

dalai lama wins first ever grammy award

ਦਲਾਈ ਲਾਮਾ ਨੇ ਰਚਿਆ ਇਤਿਹਾਸ; ਪਹਿਲੀ ਵਾਰ ਜਿੱਤਿਆ ਵੱਕਾਰੀ 'ਗ੍ਰੈਮੀ ਐਵਾਰਡ'

india vs pakistan match

ਭਾਰਤ-ਪਾਕਿ ਮੈਚ ਦੌਰਾਨ ਸਰਫਰਾਜ਼ ਨੇ ਉਡਾਈਆਂ ਨਿਯਮਾਂ ਦੀਆਂ ਧੱਜੀਆਂ! ICC ਲੈ ਸਕਦਾ...

t20 world cup 2026

T20 ਵਿਸ਼ਵ ਕੱਪ ਲਈ ਭਾਰਤ ਆਏ 'ਪਾਕਿਸਤਾਨੀ' ਖਿਡਾਰੀ, ਮੱਥੇ 'ਤੇ ਤਿਲਕ ਲਗਾ ਕੇ ਹੋਇਆ...

8 killed as passenger bus crashes in wet conditions in southern turkiye

ਤੁਰਕੀ 'ਚ ਵਾਪਰਿਆ ਭਿਆਨਕ ਸੜਕ ਹਾਦਸਾ; ਬੱਸ 'ਚੋਂ ਬਾਹਰ ਜਾ ਡਿੱਗੀਆਂ ਸਵਾਰੀਆਂ, 8...

rohit shetty residence firing lawrence bishnoi gang claims responsibility

ਰੋਹਿਤ ਸ਼ੈੱਟੀ ਦੇ ਘਰ ਬਾਹਰ ਫਾਇਰਿੰਗ: ਲਾਰੈਂਸ ਗੈਂਗ ਨੇ ਲਈ ਜ਼ਿੰਮੇਵਾਰੀ, ਪੂਰੇ...

punjab power cut

ਕਰ ਲਓ ਤਿਆਰੀ, Punjab ਦੇ ਇਨ੍ਹਾਂ ਇਲਾਕਿਆਂ 'ਚ ਭਲਕੇ ਲੱਗੇਗਾ 7-8 ਘੰਟਿਆਂ ਦਾ...

what is moltbook ai has created its own reddit like platform

AI ਬੋਟਸ ਨੇ ਬਣਾਇਆ ਆਪਣਾ ਸੋਸ਼ਲ ਮੀਡੀਆ 'Moltbook', ਉਡਾ ਰਹੇ ਇਨਸਾਨਾਂ ਦਾ...

police fine indian man 600 euros for drinking beer and cycling

ਬੀਅਰ ਪੀ ਚਲਾਇਆ ਸਾਇਕਲ, ਨਾ ਟੱਲੀ, ਨਾ ਲਾਇਟ, ਪੁਲਸ ਨੇ ਕੱਟ'ਤਾ 65 ਹਜ਼ਾਰ ਦਾ ਚਲਾਨ

t20 world cup 2026 nipah virus

T20 ਵਿਸ਼ਵ ਕੱਪ 'ਤੇ ਮੰਡਰਾ ਰਿਹਾ ਨਿਪਾਹ ਵਾਇਰਸ ਦਾ ਖਤਰਾ!

explosion occurs at iran s southern port of bandar abbas

ਈਰਾਨ ਦੀ ਬੰਦਰ ਅੱਬਾਸ ਬੰਦਰਗਾਹ 'ਤੇ ਜ਼ਬਰਦਸਤ ਧਮਾਕਾ, ਤੇਲ ਸਪਲਾਈ ਦੇ ਅਹਿਮ ਰਸਤੇ...

oneplus 13 discount price amazon offer

12 ਹਜ਼ਾਰ ਰੁਪਏ ਸਸਤਾ ਹੋਇਆ OnePlus ਦਾ ਇਹ ਫੋਨ, ਇਥੇ ਮਿਲ ਰਹੀ ਸ਼ਾਨਦਾਰ ਡੀਲ

influencer khaby lame sold his personality rights for 9 000 crore

Khaby Lame ਨੇ ਕੀਤੀ 9 ਹਜ਼ਾਰ ਕਰੋੜ ਦੀ Deal, ਇਸ ਕੰਪਨੀ ਨੂੰ ਵੇਚੇ 'ਪਰਸਨੈਲਿਟੀ...

bla captured markets and several police stations

ਪੋਸਟਾਂ ਛੱਡ ਭੱਜ ਗਏ ਪਾਕਿਸਤਾਨੀ ਫੌਜੀ! BLA ਨੇ 10 ਸ਼ਹਿਰਾਂ ਤੇ ਪੁਲਸ ਸਟੇਸ਼ਨਾਂ...

sunetra pawar ncp deputy cm

ਵੱਡੀ ਖ਼ਬਰ : NCP ਵਿਧਾਇਕ ਦਲ ਦੀ ਨੇਤਾ ਚੁਣੀ ਗਈ ਸੁਨੇਤਰਾ ਪਵਾਰ, ਅੱਜ ਸ਼ਾਮ ਨੂੰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਵਿਸ਼ੇਸ਼ ਟਿੱਪਣੀ ਦੀਆਂ ਖਬਰਾਂ
    • ugc equity regulations traveling in the wrong direction
      ਯੂ. ਜੀ. ਸੀ. ਇਕਵਿਟੀ ਰੈਗੂਲੇਸ਼ਨ : ਇਕ ਉਲਟੀ ਦਿਸ਼ਾ ਦਾ ਸਫਰ
    • with dada gone will fadnavis benefit
      ਦਾਦਾ ਗਏ, ਕੀ ਦੇਵੇਂਦਰ ਨੂੰ ਫਾਇਦਾ ਹੋਵੇਗਾ!
    • the central government should not ignore farmers in budget 2026
      ਬਜਟ 2026 ’ਚ ਕੇਂਦਰ ਸਰਕਾਰ ਕਿਸਾਨਾਂ ਦੀ ਅਣਦੇਖੀ ਨਾ ਕਰੇ
    • the politics of the padma awards controversies and implications
      ਪਦਮ ਪੁਰਸਕਾਰਾਂ ਦੀ ਸਿਆਸਤ : ਵਿਵਾਦ ਅਤੇ ਸੰਕੇਤ
    • global economy or power
      ‘ਵਿਸ਼ਵ ਵਿਵਸਥਾ’ ਨਹੀਂ, ਸ਼ਕਤੀ ਦੀ ਖੇਡ ’ਚ ਭਾਰਤ ਦਾ ਰਾਹ
    • television news channels have caused a lot of harm to the country
      ਟੈਲੀਵਿਜ਼ਨ ਸਮਾਚਾਰ ਚੈਨਲਾਂ ਨੇ ਦੇਸ਼ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ
    • snow in manali
      ਮਨਾਲੀ ਦੀ ਬਰਫਬਾਰੀ ਨੇ ਸੂਬਾ ਸਰਕਾਰ ਨੂੰ ਬੇਨਕਾਬ ਕਰ ਦਿੱਤਾ
    • secularism in india
      ਭਾਰਤ ਗਣਰਾਜ ਦੇ ਸਰਬਧਰਮ ਦਾ ਮੂਲ ਮੰਤਰ ਹੈ ਸੈਕੂਲਰਵਾਦ
    • padma awards are close to the hearts of the people
      ਜਨ-ਮਨ ਦੇ ਕਰੀਬ ਹੁੰਦੇ ਪਦਮ ਪੁਰਸਕਾਰ
    • v b ramji building the india of gandhiji s dreams
      ਵੀ. ਬੀ. ਜੀ ਰਾਮ ਜੀ : ਗਾਂਧੀ ਜੀ ਦੇ ਸੁਪਨਿਆਂ ਦੇ ਭਾਰਤ ਦਾ ਨਿਰਮਾਣ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +