Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUL 10, 2026

    9:44:31 AM

  • amarnath yatra  pilgrim  heart attack

    ਅਮਰਨਾਥ ਯਾਤਰਾ ਤੋਂ ਵਾਪਸ ਆ ਰਹੇ ਇੱਕ ਹੋਰ ਸ਼ਰਧਾਲੂ...

  • lorry muv collision 7 people

    ਕਰਨਾਟਕ ’ਚ ਲਾਰੀ ਤੇ MUV ਦੀ ਭਿਆਨਕ ਟੱਕਰ, 7 ਲੋਕਾਂ...

  • ram temple amount sent relatives accounts  30 bank freeze

    ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲਾ: ਰਿਸ਼ਤੇਦਾਰਾਂ ਦੇ...

  • bristol t20 england won by 9 wickets

    ਬ੍ਰਿਸਟਲ T20: ਇੰਗਲੈਂਡ ਨੇ ਭਾਰਤ ਨੂੰ 9 ਵਿਕਟਾਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Special Story News
  • ਕੀ ਕਸ਼ਮੀਰ 'ਚ 'ਭੇਤ' ਤੋਂ ਮੁੜ ਪਰਦਾ ਉਠਾ ਸਕੇਗਾ ਬੀ. ਬੀ. ਸੀ.

SPECIAL STORY News Punjabi(ਵਿਸ਼ੇਸ਼ ਟਿੱਪਣੀ)

ਕੀ ਕਸ਼ਮੀਰ 'ਚ 'ਭੇਤ' ਤੋਂ ਮੁੜ ਪਰਦਾ ਉਠਾ ਸਕੇਗਾ ਬੀ. ਬੀ. ਸੀ.

  • Updated: 18 Aug, 2019 05:06 AM
Special Story
will bbc able to unveil   secret   in kashmir
  • Share
    • Facebook
    • Tumblr
    • Linkedin
    • Twitter
  • Comment

ਇਹ ਚੰਗੀ ਗੱਲ ਹੈ ਕਿ ਬੀ. ਬੀ. ਸੀ. ਨੇ ਕਸ਼ਮੀਰ 'ਚ ਕਮਿਊਨੀਕੇਸ਼ਨ ਬਲੈਕ ਆਊਟ ਦਾ ਸਾਹਮਣਾ ਕਰਨ ਲਈ ਆਪਣੀ ਸ਼ਾਰਟਵੇਵ ਰੇਡੀਓ ਸੇਵਾ ਦਾ ਵਿਸਤਾਰ ਕਰਨ ਦਾ ਫੈਸਲਾ ਕੀਤਾ ਹੈ। ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਬੀ. ਬੀ. ਸੀ. ਨੇ ਇਸ ਤਰ੍ਹਾਂ ਦੀ ਭੂਮਿਕਾ ਨਿਭਾਈ ਹੈ ਅਤੇ ਇਹ ਚੰਗੇ ਕੰਮ ਲਈ ਕੀਤਾ ਗਿਆ ਹੈ ਕਿਉਂਕਿ ਨਕਾਰਾ ਮੁੱਖ ਧਾਰਾ ਦੇ ਮੀਡੀਆ (ਐੱਲ. ਕੇ. ਅਡਵਾਨੀ ਦੇ ਸ਼ਬਦਾਂ 'ਚ) ਨੂੰ ਝੁਕਣ ਲਈ ਕਿਹਾ ਜਾਵੇ ਤਾਂ ਉਹ ਰੀਂਗਣਾ ਸ਼ੁਰੂ ਕਰ ਦਿੰਦਾ ਹੈ।
ਇਸ ਕਾਇਰਤਾ ਦੇ ਕਾਰਣਾਂ ਦਾ ਜ਼ਿਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਈ 2014 'ਚ ਸੰਸਦ ਵਿਚ ਆਪਣੇ ਪਹਿਲੇ ਭਾਸ਼ਣ 'ਚ ਕੀਤਾ ਸੀ, ਹਾਲਾਂਕਿ ਉਨ੍ਹਾਂ ਨੇ ਮੀਡੀਆ ਦਾ ਨਾਂ ਨਹੀਂ ਲਿਆ ਸੀ ਪਰ 1200 ਸਾਲ ਦੀ ਗੁਲਾਮੀ ਦਾ ਜ਼ਿਕਰ ਕੀਤਾ ਸੀ। ਮੀਡੀਆ ਦੇ ਚਿਹਰੇ 'ਤੇ ਲੱਗੇ ਧੱਬਿਆਂ ਲਈ ਮੁਗਲਾਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਕਿਉਂਕਿ ਉਸ ਸਮੇਂ ਮੀਡੀਆ ਨਾਂ ਦੀ ਕੋਈ ਚੀਜ਼ ਨਹੀਂ ਸੀ। ਹਾਂ, ਇਕ ਨਾਮੀ ਉਰਦੂ ਅਖਬਾਰ ਦੇ ਮਹਾਨ ਸੰਪਾਦਕ ਨੂੰ ਉਸ ਦੇ ਆਲੋਚਨਾਤਮਕ ਲੇਖਾਂ ਲਈ ਅੰਗਰੇਜ਼ਾਂ ਵਲੋਂ ਤੋਪ ਨਾਲ ਬੰਨ੍ਹ ਕੇ ਉਡਾ ਦਿੱਤਾ ਗਿਆ ਸੀ। ਇਹ ਸੰਪਾਦਕ ਮੌਲਵੀ ਮੁਹੰਮਦ ਬਕਾਰ ਉਰਦੂ ਦੇ ਮਹਾਨ ਸਾਹਿਤਕਾਰ ਮੁਹੰਮਦ ਹੁਸੈਨ ਆਜ਼ਾਦ ਦੇ ਬੇਟੇ ਸਨ।

ਮੀਡੀਆ 'ਤੇ ਪੱਛਮੀ ਪ੍ਰਭਾਵ
ਜਿਸ ਮੀਡੀਆ ਨੂੰ ਅੱਜ ਅਸੀਂ ਜਾਣਦੇ ਹਾਂ, ਉਹ ਅੰਗਰੇਜ਼ਾਂ ਦੀ ਦੇਣ ਹੈ। ਇਲੈਕਟ੍ਰਾਨਿਕ ਅਤੇ ਪ੍ਰਿੰਟ ਦੋਹਾਂ ਕਿਸਮਾਂ ਦੇ ਮੀਡੀਆ 'ਚ ਸ਼ਾਹੀ ਡੀ. ਐੱਨ. ਏ. ਹਾਵੀ ਹੈ ਅਤੇ ਇਹ ਮੀਡੀਆ ਭਾਰਤੀਆਂ ਦੇ ਦਿਲੋ-ਦਿਮਾਗ 'ਤੇ ਕਾਫੀ ਅਸਰ ਰੱਖਦਾ ਹੈ।
ਮਾਰਕ ਟਵੇਨ ਨੇ ਇਸ ਰਗ 'ਤੇ ਹੱਥ ਰੱਖਦਿਆਂ ਕਿਹਾ ਸੀ ਕਿ ''ਦੋ ਹੀ ਅਜਿਹੀਆਂ ਤਾਕਤਾਂ ਹਨ, ਜੋ ਪੂਰੀ ਦੁਨੀਆ 'ਚ ਰੌਸ਼ਨੀ ਫੈਲਾਉਂਦੀਆਂ ਹਨ–ਸਵਰਗ 'ਚ ਸੂਰਜ ਅਤੇ ਹੇਠਾਂ ਇਥੇ ਐਸੋਸੀਏਟਿਡ ਪ੍ਰੈੱਸ।''
ਇਹੀ ਪੱਛਮੀ ਗੁਲਾਮੀ ਸਾਡੇ ਰਾਸ਼ਟਰਵਾਦ ਨੂੰ ਪ੍ਰਭਾਵਿਤ ਕਰਦੀ ਹੈ। ਰਾਸ਼ਟਰਵਾਦ ਦਾ ਤਮਗ਼ਾ ਪਹਿਨਣ ਲਈ ਫਾਰਮੂਲਾ ਆਸਾਨ ਹੈ : ਪਾਕਿਸਤਾਨ ਲਈ ਨਫਰਤ ਉਗਲੋ ਅਤੇ ਆਪਣੀਆਂ ਔਲਾਦਾਂ ਨੂੰ ਹਮੇਸ਼ਾ ਅਮਰੀਕਾ ਦੇ ਪਾਲੇ ਵਿਚ ਰੱਖਣ ਲਈ ਸਖਤ ਮਿਹਨਤ ਕਰੋ।
ਕੁਝ ਦਿਨ ਪਹਿਲਾਂ ਇਕ ਅਖ਼ਬਾਰ ਨੇ ਆਪਣੇ ਮੁੱਖ ਸਫ਼ੇ 'ਤੇ ਆਪਣੇ ਹੀ ਬਾਰੇ ਵਿਗਿਆਪਨ ਛਾਪਿਆ ਸੀ, ਜਿਸ ਦਾ ਸਿਰਲੇਖ ਸੀ, 'ਕੀ ਤੁਹਾਡਾ ਵਿਚਾਰ ਤੁਹਾਡਾ ਆਪਣਾ ਹੈ?'
ਇਹ ਵਿਗਿਆਪਨ ਇਸ ਵਾਕ ਦੇ ਨਾਲ ਖਤਮ ਹੁੰਦਾ ਹੈ, 'ਤੁਹਾਡਾ ਵਿਚਾਰ ਅਸਲ 'ਚ ਤੁਹਾਡਾ ਹੋਣਾ ਚਾਹੀਦਾ ਹੈ।'
ਇਸ ਵਿਗਿਆਪਨ 'ਚ ਕਾਫੀ ਵਿਰੋਧਾਭਾਸ ਹੈ। ਇਸ ਅਖ਼ਬਾਰ ਦਾ ਅੰਦਰਲਾ ਇਕ ਸਫ਼ਾ ਹਫਤੇ 'ਚ 3 ਤੋਂ 5 ਵਾਰ ਇਕ ਵਿਦੇਸ਼ੀ ਅਖ਼ਬਾਰ ਦੀਆਂ ਖ਼ਬਰਾਂ ਨਾਲ ਭਰਿਆ ਹੁੰਦਾ ਹੈ। ਇਸ 'ਚ ਸ਼ੀ ਜਿਨਪਿੰਗ, ਪੁਤਿਨ ਅਤੇ ਹੋਰ ਵਿਸ਼ਿਆਂ 'ਤੇ ਖਬਰਾਂ ਹੁੰਦੀਆਂ ਹਨ। ਇਸ ਤੋਂ ਇਲਾਵਾ ਇਸ ਅਖ਼ਬਾਰ 'ਚ ਫਰਾਂਸ, ਬ੍ਰਿਟੇਨ ਅਤੇ ਅਮਰੀਕੀ ਸਮਾਚਾਰ ਏਜੰਸੀਆਂ ਹੁੰਦੀਆਂ ਹਨ। ਜਦੋਂ ਕਿਸੇ ਅਖ਼ਬਾਰ ਵਿਚ ਛਪੀਆਂ ਹੋਈਆਂ ਖਬਰਾਂ ਖ਼ੁਦ ਪੱਛਮੀ ਏਜੰਸੀਆਂ ਅਤੇ ਅਖਬਾਰਾਂ ਤੋਂ ਲਈਆਂ ਗਈਆਂ ਹੁੰਦੀਆਂ ਹਨ ਤਾਂ ਉਸ ਦਾ ਉਕਤ ਸਵਾਲ ਗੈਰ-ਪ੍ਰਸੰਗਿਕ ਹੋ ਜਾਂਦਾ ਹੈ। ਬਹੁਤ ਸਾਰੀਆਂ ਅਖ਼ਬਾਰਾਂ ਦੀ ਇਹੋ ਸਥਿਤੀ ਹੈ। ਇਸ ਤਰ੍ਹਾਂ ਇਕ ਵਿਦੇਸ਼ੀ ਅਖਬਾਰ ਦੀਆਂ ਖ਼ਬਰਾਂ ਨੂੰ ਆਪਣੇ ਮੀਡੀਆ ਵਿਚ ਜਗ੍ਹਾ ਦੇ ਕੇ ਅਸੀਂ ਆਪਣੇ ਸ਼ਾਸਕ ਵਰਗ ਦਾ ਸਾਹਮਣਾ ਅਜਿਹੇ ਵਿਚਾਰਾਂ ਨਾਲ ਕਰਵਾਉਂਦੇ ਹਾਂ, ਜੋ ਸਾਡੇ ਨਹੀਂ ਹਨ।
ਹੁਣ ਬੀ. ਬੀ. ਸੀ. ਨੇ ਜੰਮੂ-ਕਸ਼ਮੀਰ 'ਚ ਸ਼ਾਰਟਵੇਵ ਰੇਡੀਓ ਦੇ ਵਿਸਤਾਰ ਦਾ ਫੈਸਲਾ ਕੀਤਾ ਹੈ ਤਾਂ ਕਿ ਉਥੇ ਕਥਿਤ ਆਜ਼ਾਦ ਪੱਤਰਕਾਰਿਤਾ ਨੂੰ ਉਤਸ਼ਾਹ ਦਿੱਤਾ ਜਾ ਸਕੇ। ਇਸ ਸੂਬੇ 'ਚ ਬੀ. ਬੀ. ਸੀ. ਦੀ ਭਰੋਸੇਯੋਗਤਾ ਰਹੀ ਹੈ, ਜਿਥੇ ਨਿਡਰ ਭਾਰਤੀ ਮੀਡੀਆ ਅਜੇ ਤਕ ਪੂਰੀ ਤਰ੍ਹਾਂ ਲੋਕਾਂ ਦਾ ਦਿਲ ਨਹੀਂ ਜਿੱਤ ਸਕਿਆ ਹੈ।
1990 'ਚ ਜਦੋਂ ਮੌਜੂਦਾ ਮੀਰਵਾਇਜ਼ ਦੇ ਪਿਤਾ ਮੀਰਵਾਇਜ਼ ਮੁਹੰਮਦ ਫਾਰੂਕ ਦਾ ਕਤਲ ਹੋਇਆ ਤਾਂ ਉਨ੍ਹਾਂ ਦੇ ਅੰਤਿਮ ਸੰਸਕਾਰ ਨੂੰ ਕਵਰ ਕਰਨ ਲਈ ਮੈਂ ਬੀ. ਬੀ. ਸੀ. ਦੇ ਸਤੀਸ਼ ਜੈਕਬ ਨਾਲ ਈਦਗਾਹ ਗਿਆ ਸੀ। ਬਿਊਰੋ ਚੀਫ ਮਾਰਕ ਟੁਲੀ ਨੇ ਇਨ੍ਹਾਂ ਮਹੱਤਵਪੂਰਨ ਖ਼ਬਰਾਂ ਨੂੰ ਕਿਉਂ ਕਵਰ ਨਹੀਂ ਕੀਤਾ। ਇਸ ਦੌਰਾਨ ਹਿੰਸਾ 'ਚ 72 ਲੋਕ ਮਾਰੇ ਗਏ ਸਨ ਕਿਉਂਕਿ ਬੀ. ਬੀ. ਸੀ. ਇਕੋ-ਇਕ ਭਰੋਸੇਯੋਗ ਮੀਡੀਆ ਸੀ, ਜੋ ਕਸ਼ਮੀਰ ਨੂੰ ਕਵਰ ਕਰਦਾ ਸੀ। ਅਜਿਹੀ ਹਾਲਤ ਵਿਚ ਭੀੜ ਟੁਲੀ ਨੂੰ ਨੁਕਸਾਨ ਪਹੁੰਚਾ ਸਕਦੀ ਸੀ ਕਿਉਂਕਿ ਉਹ ਉਥੇ ਕਾਫੀ ਮਸ਼ਹੂਰ ਸਨ। ਉਨ੍ਹਾਂ ਦੇ ਡਿਪਟੀ ਸਤੀਸ਼ ਇਕ ਫੈਂਸੀ ਰਿਕਾਰਡਰ ਦੇ ਨਾਲ ਆਉਂਦੇ ਸਨ ਅਤੇ ਖ਼ੁਦ ਨੂੰ ਜਰਮਨ ਰੇਡੀਓ ਦਾ ਪ੍ਰਤੀਨਿਧੀ ਦੱਸਦੇ ਸਨ, ਜਿਸ ਵਿਚ ਕਸ਼ਮੀਰੀਆਂ ਨੂੰ ਕੋਈ ਰੁਚੀ ਨਹੀਂ ਸੀ।
ਸਤੀਸ਼ ਦੇ ਸਹਿਯੋਗੀ ਦੇ ਤੌਰ 'ਤੇ ਅੰਤਿਮ ਸੰਸਕਾਰ 'ਚ ਜਾਣ ਲਈ ਮੈਂ ਸੁਰੱਖਿਆ ਦੀ ਮੰਗ ਕੀਤੀ ਸੀ। ਕਸ਼ਮੀਰ ਨਾਲ ਜੁੜੇ ਮੁੱਦਿਆਂ 'ਤੇ ਮੇਰਾ ਚਿਹਰਾ ਅਕਸਰ ਦੂਰਦਰਸ਼ਨ 'ਤੇ ਨਜ਼ਰ ਆਉਂਦਾ ਸੀ। ਅੰਤਿਮ ਸੰਸਕਾਰ 'ਚ ਹਿੱਸਾ ਲੈਣ ਵਾਲੇ ਗੁੱਸੇ 'ਚ ਆਏ ਲੋਕਾਂ ਨੇ ਨਾ ਸਿਰਫ ਮੈਨੂੰ ਪਛਾਣ ਲਿਆ, ਸਗੋਂ ਉਹ ਮੇਰੇ 'ਤੇ ਟੁੱਟ ਪਏ। ਉਹ ਮੇਰੇ ਨਾਲ ਇਸ ਲਈ ਗੁੱਸੇ ਸਨ ਕਿਉਂਕਿ ਬੀ. ਬੀ. ਸੀ. ਰੇਡੀਓ ਦੀ ਇਕ ਇੰਟਰਵਿਊ ਵਿਚ ਮੈਂ ਵੀਰਵਾਇਜ਼ ਦੀ ਹੱਤਿਆ ਦੇ ਮਾਮਲੇ 'ਚ ਵਾਦੀ ਦੇ ਕੁਝ ਧੜਿਆਂ 'ਤੇ ਸ਼ੱਕ ਜਤਾਇਆ ਸੀ ਪਰ ਭਾਰਤੀ ਏਜੰਸੀਆਂ 'ਤੇ ਨਹੀਂ। ਉਨ੍ਹਾਂ ਨੇ ਮੈਨੂੰ ਕਿਹਾ, ''ਤੁਸੀਂ ਸਰਕਾਰ ਦੇ ਚਮਚੇ ਹੋ।'' ਜਲਦ ਹੀ ਹਜ਼ਾਰਾਂ ਲੋਕਾਂ ਨੇ ਮੈਨੂੰ ਘੇਰ ਲਿਆ। ਉਹ ਮੇਰੇ 'ਤੇ ਹਮਲਾ ਕਰਨਾ ਚਾਹੁੰਦੇ ਸਨ। ਇਸੇ ਦੌਰਾਨ ਨੀਲੀ ਸ਼ਰਟ ਅਤੇ ਪੈਂਟ ਪਾਈ ਇਕ ਵਿਅਕਤੀ ਰਿਵਾਲਵਰ ਲਹਿਰਾਉਂਦੇ ਹੋਏ ਨਿਕਲਿਆ। ਉਹ ਚਿੱਲਾਇਆ, ''ਮੈਂ ਉਸ ਨੂੰ ਖਤਮ ਕਰ ਦਿਆਂਗਾ।'' ਭੀੜ ਨੂੰ ਪਿੱਛੇ ਹਟਾ ਕੇ ਉਹ ਮੈਨੂੰ ਉਥੋਂ ਕੁਝ ਦੂਰ ਲੈ ਗਿਆ। ਉਸ ਨੇ ਕਿਹਾ ਹੁਣ ਤੁਸੀਂ ਜਾ ਸਕਦੇ ਹੋ ਅਤੇ ਦੁਬਾਰਾ ਇਥੇ ਨਜ਼ਰ ਨਾ ਆਉਣਾ। ਉਹ ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ ਦਾ ਫਿਰੋਜ਼ ਸੀ। ਇਹ ਫਰੰਟ ਵਲੋਂ ਇਕ ਸੰਕੇਤ ਸੀ ਕਿ ਉਹ ਭਾਰਤ ਵਿਰੋਧੀ ਨਹੀਂ ਹੈ।

ਬੀ.ਬੀ.ਸੀ. ਦੀ ਭਰੋਸੇਯੋਗਤਾ
ਕਹਾਣੀ ਹੁਣ ਕਾਫੀ ਬਦਲ ਚੁੱਕੀ ਹੈ। ਬੀ. ਬੀ. ਸੀ. ਦੀ ਭਰੋਸੇਯੋਗਤਾ ਕਾਫੀ ਵਧ ਸਕਦੀ ਹੈ, ਜੇਕਰ ਲੰਡਨ ਸਥਿਤ ਉਸ ਦੇ ਮੁੱਖ ਦਫਤਰ 'ਚ ਇਸ ਸੰਦੇਸ਼ ਦੇ ਨਾਲ ਉਸ ਦੀਆਂ ਤਾਰਾਂ ਖਿੱਚੀਆਂ ਜਾਣ : ''ਦੇਖੋ, ਤੁਸੀਂ ਯਹੂਦੀ ਲਾਬੀ ਦੇ ਦਬਾਅ 'ਚ ਫਿਲਸਤੀਨੀ ਖ਼ਬਰ ਤੋਂ ਆਪਣਾ ਮੂੰਹ ਮੋੜ ਲਿਆ ਹੈ। ਤੁਸੀਂ ਇਸ ਖ਼ਬਰ ਤੋਂ ਆਪਣਾ ਮੂੰਹ ਕਿਉਂ ਨਹੀਂ ਫੇਰ ਸਕਦੇ?'' ਬੀ. ਬੀ. ਸੀ. ਨੂੰ ਸੋਚਣਾ ਪਵੇਗਾ। ਅਰਬ ਦੇ ਸਰੋਤਿਆਂ ਨੂੰ ਇਸਰਾਈਲੀ ਰਣਨੀਤੀ, ਸਾਊਦੀ ਪੈਸੇ ਅਤੇ ਪੱਛਮੀ ਮੀਡੀਆ ਦੀ ਸਹਾਇਤਾ ਨਾਲ ਬੇਅਸਰ ਕਰ ਦਿੱਤਾ ਗਿਆ ਹੈ ਪਰ ਕੀ ਬੀ. ਬੀ. ਸੀ. ਪਾਕਿਸਤਾਨ ਵਿਚ ਆਪਣੇ ਭਰੋਸੇਯੋਗ ਗਾਹਕਾਂ ਨੂੰ ਗੁਆਉਣ ਲਈ ਤਿਆਰ ਹੈ?
ਜ਼ਖ਼ਮੀ ਕਸ਼ਮੀਰੀ ਮਾਨਸਿਕਤਾ ਲਈ ਇਕੋ-ਇਕ ਮੱਲ੍ਹਮ ਇਹੀ ਹੋਵੇਗੀ ਕਿ ਵੱਖ-ਵੱਖ ਚੈਨਲਾਂ 'ਤੇ ਕਬਜ਼ਾ ਜਮਾਈ ਬੈਠੇ ਚਿੱਲਾਉਣ ਵਾਲੇ ਐਂਕਰਾਂ ਨੂੰ ਚੁੱਪ ਕਰਵਾਇਆ ਜਾਵੇ। ਵਾਦੀ ਨੂੰ ਸੰਤੁਲਿਤ ਅਤੇ ਆਜ਼ਾਦ ਮੀਡੀਆ ਲਈ ਖੋਲ੍ਹਿਆ ਜਾਵੇ। ਇਸ ਵਿਚ ਸਮਾਂ ਲੱਗ ਸਕਦਾ ਹੈ ਪਰ ਇਸ ਦੇ ਚੰਗੇ ਨਤੀਜੇ ਹੋਣਗੇ। ਅਜੇ ਤਕ ਉਥੋਂ ਦੀ ਸਥਿਤੀ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ। ਵਾਦੀ 'ਚ ਭੇਤ ਦਾ ਕਾਲਾ ਪਰਦਾ ਹਟਣ ਤੋਂ ਬਾਅਦ ਹੀ ਇਹ ਪਤਾ ਲੱਗ ਸਕੇਗਾ ਕਿ ਕੀ ਉਨ੍ਹਾਂ ਦੇ ਜ਼ਖ਼ਮ ਭਰਨਯੋਗ ਹਨ ਜਾਂ ਨਹੀਂ?

                                                                                           —ਸਈਦ ਨਕਵੀ

  • ਕਸ਼ਮੀਰ
  • ਭੇਤ
  • ਬੀ ਬੀ ਸੀ
  • Kashmir
  • mystery
  • BBC

ਡਿੱਗਦੀ 'ਅਰਥਵਿਵਸਥਾ' ਮੋਦੀ ਸਰਕਾਰ ਦੀ ਆਖਰੀ ਚਿੰਤਾ

NEXT STORY

Stories You May Like

  • shubhankar misses the cut in bmw international
    ਸ਼ੁਭੰਕਰ ਬੀ. ਐੱਮ. ਡਬਲਯੂ. ਇੰਟਰਨੈਸ਼ਨਲ ’ਚ ਕੱਟ ਤੋਂ ਖੁੰਝਿਆ
  • labour dies under suspicious circumstances in sultanpur lodhi
    ਸ਼ੱਕੀ ਹਾਲਾਤ 'ਚ ਮਜ਼ਦੂਰ ਦੀ ਮੌਤ! ਅੰਤਿਮ ਸੰਸਕਾਰ ਤੋਂ ਪਹਿਲਾਂ ਖੁੱਲ੍ਹਿਆ ਵੱਡਾ ਭੇਤ, ਪਰਿਵਾਰ ਨੇ ਲਾਏ...
  • three terrorist associates arrested in jammu and kashmir
    ਜੰਮੂ ਕਸ਼ਮੀਰ 'ਚ ਅੱਤਵਾਦੀਆਂ ਦੇ ਤਿੰਨ ਮਦਦਗਾਰ ਗ੍ਰਿਫ਼ਤਾਰ
  • jammu and kashmir  loc  pakistani national  infiltration
    ਜੰਮੂ ਕਸ਼ਮੀਰ ਦੇ ਪੁੰਛ 'ਚ LoC ’ਤੇ ਪਾਕਿਸਤਾਨੀ ਨਾਗਰਿਕ ਫੜਿਆ
  • jammu kashmir  lashkar  terrorists  death  police
    ਜੰਮੂ ਕਸ਼ਮੀਰ ਦੇ ਸ਼ੋਪੀਆਂ 'ਚ ਲਸ਼ਕਰ ਦਾ ਇਕ ਅੱਤਵਾਦੀ ਢੇਰ
  • article 370  jammu kashmir  nitin nabin  bjp
    ਧਾਰਾ 370 ਹਟਣ ਤੋਂ ਬਾਅਦ ਹੁਣ ਸ਼ਾਂਤੀ ਅਤੇ ਵਿਕਾਸ ਜੰਮੂ ਕਸ਼ਮੀਰ ਦੀ ਪਛਾਣ : ਨਿਤਿਨ ਨਬੀਨ
  • 5 3 magnitude earthquake hits afghanistan
    ਅਫ਼ਗਾਨਿਸਤਾਨ 'ਚ ਆਇਆ 5.3 ਤੀਬਰਤਾ ਵਾਲਾ ਭੂਚਾਲ, ਜੰਮੂ-ਕਸ਼ਮੀਰ 'ਚ ਵੀ ਮਹਿਸੂਸ ਕੀਤੇ ਗਏ ਝਟਕੇ
  • when saif ali khan sent a letter to ex amrita before his wedding to kareena
    ਜਦੋਂ ਕਰੀਨਾ ਦਾ ਹੱਥ ਫੜਨ ਤੋਂ ਪਹਿਲਾਂ ਸੈਫ਼ ਨੇ ਅੰਮ੍ਰਿਤਾ ਸਿੰਘ ਨੂੰ ਭੇਜਿਆ ਸੀ ਇੱਕ ਗੁਪਤ ਖ਼ਤ ! ਪੜ੍ਹੋ ਕੀ ਸੀ ਖ਼ਾਸ?
  • video chicken businessman brandishing pistol in car goes viral in jalandhar
    ਜਲੰਧਰ 'ਚ ਚਿਕਨ ਕਾਰੋਬਾਰੀ ਵਿਵਾਦਾਂ 'ਚ ਘਿਰਿਆ! ਚਲਦੀ ਕਾਰ 'ਚ ਪਿਸਤੌਲ...
  • big regarding rain in punjab
    ਪੰਜਾਬ 'ਚ ਮੀਂਹ ਨੂੰ ਲੈ ਕੇ ਵੱਡੀ ਅਪਡੇਟ, ਪੜ੍ਹੋ ਮੌਸਮ ਵਿਭਾਗ ਦੀ ਭਵਿੱਖਬਾਣੀ
  • seminar held for foreign travel consultants
    ਸਾਵਧਾਨ: ਲੋਕਾਂ ਦੇ ਸੁਫ਼ਨਿਆਂ ਨਾਲ ਖੇਡ ਕੇ ਪੈਸੇ ਠੱਗਣ ਲਈ ਵਿਦੇਸ਼ ਯਾਤਰਾ...
  • big encounter in jalandhar lucky patiala gang shooter and police gunfire
    ਜਲੰਧਰ 'ਚ ਵੱਡਾ ਐਨਕਾਊਂਟਰ! ਲੱਕੀ ਪਟਿਆਲ ਗੈਂਗ ਦੇ ਸ਼ੂਟਰ ਤੇ ਪੁਲਸ ਵਿਚਾਲੇ ਚੱਲੀਆਂ...
  • traffic police strict on heavy vehicles  441 challans issued
    ਨੋ ਐਂਟਰੀ ਦੌਰਾਨ ਸ਼ਹਿਰ ’ਚ ਐਂਟਰੀ ਲੈ ਰਹੇ ਹੈਵੀ ਵ੍ਹੀਕਲਾਂ ’ਤੇ ਸ਼ਿਕੰਜਾ, 24...
  • nikas kumar appointed as new commissioner of jalandhar municipal corporation
    32 ਸਾਲ ਦੇ ਵੀ ਨਹੀਂ ਹਨ ਜਲੰਧਰ ਨਗਰ ਨਿਗਮ ਦੇ ਨਵੇਂ ਕਮਿਸ਼ਨਰ ਨਿਕਾਸ ਕੁਮਾਰ
  • director local bodies asks for records of illegal buildings from the corporation
    ਡਾਇਰੈਕਟਰ ਲੋਕਲ ਬਾਡੀਜ਼ ਨੇ ਨਿਗਮ ਤੋਂ ਮੰਗਿਆ ਨਾਜਾਇਜ਼ ਬਿਲਡਿੰਗਾਂ ਦਾ ਰਿਕਾਰਡ
  • transfers of officers transfers in punjab
    ਪੰਜਾਬ 'ਚ ਵੱਡਾ ਫੇਰਬਦਲ! ਕਈ ਅਧਿਕਾਰੀਆਂ ਦੇ ਤਬਾਦਲੇ
Trending
Ek Nazar
us airstrikes on iran

ਅਮਰੀਕੀ ਹਵਾਈ ਹਮਲਿਆਂ 'ਚ 14 ਲੋਕਾਂ ਦੀ ਮੌਤ, 78 ਹੋਰ ਜ਼ਖਮੀ

india and australia agreement

ਭਾਰਤ-ਆਸਟ੍ਰੇਲੀਆ ਵਿਚਾਲੇ ਪ੍ਰਮਾਣੂ ਊਰਜਾ ਅਤੇ ਰੱਖਿਆ ਸਮੇਤ ਕਈ ਅਹਿਮ ਸਮਝੌਤਿਆਂ...

famous actor admitted to hospital

ਮਸ਼ਹੂਰ ਪੰਜਾਬੀ ਅਦਾਕਾਰ ਨੂੰ ਅਚਾਨਕ ਲਿਜਾਣਾ ਪਿਆ ਹਸਪਤਾਲ ! ਦਿਲਜੀਤ ਦੀ ਫ਼ਿਲਮ 'ਚ...

flood in china

ਚੀਨ 'ਚ 'ਮੇਅਸਾਕ' ਤੂਫ਼ਾਨ ਨੇ ਮਚਾਈ ਤਬਾਹੀ; 39 ਲੋਕਾਂ ਦੀ ਮੌਤ

india australia partnership

ਭਾਰਤ ਅਤੇ ਆਸਟ੍ਰੇਲੀਆ ਨੇ ਸਾਈਬਰ, ਕ੍ਰਿਟੀਕਲ ਤਕਨਾਲੋਜੀ ਸਹਿਯੋਗ ਨੂੰ ਹੁਲਾਰਾ ਦੇਣ...

heavy rain next 48 hours imd

Heavy Rain: ਅਗਲੇ 48 ਘੰਟੇ ਅਹਿਮ! ਪਵੇਗਾ ਬਹੁਤ ਭਾਰੀ ਮੀਂਹ, 17 ਸੂਬਿਆਂ 'ਚ...

people killed in pakistan

ਪਾਕਿਸਤਾਨ 'ਚ 4 ਦਿਨਾਂ 'ਚ ਅੱਤਵਾਦੀਆਂ ਸਮੇਤ ਮਾਰੇ ਗਏ 96 ਲੋਕ

famous actress secretly gets married for the second time

ਮਸ਼ਹੂਰ ਅਦਾਕਾਰਾ ਨੇ ਚੁੱਪ-ਚੁਪੀਤੇ ਕਰਵਾ ਲਿਆ ਦੂਜਾ ਵਿਆਹ ! ਜਾਣੋ ਹੁਣ ਕਿਸ ਨੂੰ...

famous actor  s mother passes away

'ਦੁਨੀਆ ਖ਼ਾਮੋਸ਼ ਹੋ ਗਈ..!' ਮਸ਼ਹੂਰ ਅਦਾਕਾਰ ਦੇ ਘਰ ਪਸਰਿਆ ਮਾਤਮ, ਮਾਂ ਦਾ ਹੋਇਆ...

karachi ranked down

ਕਰਾਚੀ ਦੁਨੀਆ ਦੇ 'ਸਭ ਤੋਂ ਘੱਟ ਰਹਿਣ ਯੋਗ ਸ਼ਹਿਰਾਂ' 'ਚ ਹੋਇਆ ਸ਼ਾਮਲ

building  accident  people  rain

ਕੂੜੇ ਦਾ ਪਹਾੜ ਖਿਸਕਣ ਕਾਰਨ ਡਿੱਗ ਗਈ ਬਿਲਡਿੰਗ ! ਮਲਬੇ 'ਚ ਦਬ ਗਏ ਕਈ ਲੋਕ

free wheat mustard oil money

ਕਣਕ ਦੇ ਨਾਲ ਹੁਣ ਨਹੀਂ ਮਿਲੇਗਾ ਮੁਫ਼ਤ ਸਰ੍ਹੋਂ ਦਾ ਤੇਲ! ਹਰਿਆਣਾ ਦੇ BPL...

india will provide advanced missiles to indonesia

ਭਾਰਤ-ਇੰਡੋਨੇਸ਼ੀਆ ਵਿਚਾਲੇ 20 ਸਮਝੌਤੇ, ਬ੍ਰਹਿਮੋਸ ਮਿਜ਼ਾਈਲ ਡੀਲ ਸਭ ਤੋਂ ਅਹਿਮ

famous singer leaves the world at the age of 36

36 ਸਾਲ ਦੀ ਉਮਰ 'ਚ ਮਸ਼ਹੂਰ Singer ਨੇ ਛੱਡੀ ਦੁਨੀਆ ! ਬ੍ਰਿਟੇਨ 'ਚ ਇਕੱਲੀ ਰਹਿ...

landslide in china

ਚੀਨ 'ਚ ਖਿਸਕੀ ਜ਼ਮੀਨ, ਮਰਨ ਵਾਲਿਆਂ ਦੀ ਗਿਣਤੀ 21 ਹੋਈ

girls get pregnant while studying

ਪੜ੍ਹਦੀਆਂ-ਪੜ੍ਹਦੀਆਂ Pregnant ਹੋ ਜਾਂਦੀਆਂ ਕੁੜੀਆਂ ! UP ਦੀ ਗਵਰਨਰ ਨੇ ਦੇ'ਤਾ...

hema malini reveals dharmendra s last message

ਹੇਮਾ ਮਾਲਿਨੀ ਨੇ ਧਰਮਿੰਦਰ ਦੇ ਆਖਰੀ ਸੁਨੇਹੇ ਦਾ ਕੀਤਾ ਖੁਲਾਸਾ; ਸੰਨੀ ਅਤੇ ਬੌਬੀ...

trump mocks italian pm again

ਟਰੰਪ ਨੇ ਮੁੜ ਉਡਾਇਆ ਇਟਲੀ ਦੀ PM ਦਾ ਮਜ਼ਾਕ ! ਹੁਣ ਸਾਂਝੀ ਕੀਤੀ ਇਹ ਤਸਵੀਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਸ਼ੇਸ਼ ਟਿੱਪਣੀ ਦੀਆਂ ਖਬਰਾਂ
    • spain employment
      ਸਪੇਨ ਦੁਨੀਆ ਨੂੰ ਰੋਜ਼ਗਾਰ ਦੇ ਰਿਹਾ ਹੈ, ਭਾਰਤ ਆਪਣੇ ਲੋਕਾਂ ਨੂੰ ਕਿਉਂ ਨਹੀਂ ?
    • digital awareness
      ਸਾਖਰਤਾ ਅਤੇ ਡਿਜੀਟਲ ਜਾਗਰੂਕਤਾ ਨਾਲ ਹੀ ਅਸਲ ਤਰੱਕੀ ਸੰਭਵ
    • higher education for poor
      ਗ਼ਰੀਬ ਵਿਦਿਆਰਥੀਆਂ ਦੀ ਉੱਚ ਸਿੱਖਿਆ ਦਾ ਸਵਾਲ
    • punjab congress clash
      ਪੰਜਾਬ ’ਚ ਵੀ ਆਤਮਘਾਤ ’ਤੇ ਉਤਾਰੂ ਕਾਂਗਰਸ
    • ram mandir offerings fraud
      ਰਾਮ ਮੰਦਰ-ਚੜ੍ਹਾਵਾ ਚੋਰ : ਕਰੋੜਾਂ ਲੋਕਾਂ ਦੀ ਆਸਥਾ ’ਤੇ ਡੂੰਘਾ ਜ਼ਖ਼ਮ
    • shyama prasad mukherjee
      ਭਾਰਤ ਦੀ ਏਕਤਾ ਅਤੇ ਤਰੱਕੀ ਨੂੰ ਸਮਰਪਿਤ ਡਾ. ਸ਼ਿਆਮਾ ਪ੍ਰਸਾਦ ਮੁਖਰਜੀ
    • charanjit channi
      ਚੰਨੀ ਚੈਨੇਲਾਈਜ਼ ਕਰਦੇ ਹਨ ਤਬਦੀਲੀ ਦੀ ਭਾਵਨਾ
    • sri akal takht sahib
      ਸ੍ਰੀ ਅਕਾਲ ਤਖ਼ਤ ਸਾਹਿਬ ਮਾਮਲਾ : ਭਾਰਤੀ ਵਿਧਾਨ ਮੰਡਲਾਂ ਲਈ ਇਕ ਚਿਤਾਵਨੀ
    • europe heatwave
      ਕਥਿਤ ਸਵਰਗ ’ਚ ਲੂ ਦੇ ਥਪੇੜੇ
    • uttrakhand development
      ਉੱਤਰਾਖੰਡ ’ਚ ਪੰਜ ਸਾਲ ’ਚ ਪੰਜ ਇਤਿਹਾਸਕ ਕੰਮ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +