ਨਵੀਂ ਦਿੱਲੀ— ਆਈ. ਪੀ. ਐੱਲ. 2020 ਦੀ ਸ਼ੁਰੂਆਤ ਤੋਂ ਪਹਿਲਾਂ ਬੀ. ਸੀ. ਸੀ. ਆਈ. ਆਲ ਸਟਾਰ ਮੈਚ ਕਰਵਾਉਣ ਜਾ ਰਿਹਾ ਹੈ। ਇਸ ਮੈਚ 'ਚ ਉੱਤਰ ਤੇ ਪੂਰਬੀ ਭਾਰਤ ਦੀਆਂ 2 ਟੀਮਾਂ ਹਿੱਸਾ ਲੈ ਸਕਦੀਆਂ ਹਨ। ਹਾਲਾਂਕਿ ਇਹ ਮੈਚ ਕਿਸ ਗਰਾਊਂਡ 'ਤੇ ਹੋਵੇਗਾ ਇਸ ਨੂੰ ਲੈ ਕੇ ਸਥਿਤੀ ਸਪੱਸ਼ਟ ਨਹੀਂ ਹੈ ਪਰ ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਇਸ ਮੈਚ ਨੂੰ ਲੈ ਕੇ ਬਹੁਤ ਸੀਰੀਅਰਸ ਹਨ। ਦੱਸਿਆ ਜਾਂਦਾ ਹੈ ਕਿ ਇਸ ਦੌਰਾਨ ਇਕ ਟੀਮ 'ਚ ਮਹਿੰਦਰ ਸਿੰਘ ਧੋਨੀ, ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਵਰਗੇ ਦਿੱਗਜ ਦੇਖੇ ਜਾ ਸਕਦੇ ਹਨ।
ਧੋਨੀ ਨੂੰ ਮਿਲ ਸਕਦੀ ਹੈ ਕਪਤਾਨੀ

ਧੋਨੀ ਚੇਨਈ ਸੁਪਰਕਿੰਗਸ ਦੇ ਕਪਤਾਨ ਹਨ ਜਦਕਿ ਵਿਰਾਟ ਕੋਹਲੀ ਦੇ ਕੋਲ ਰਾਇਲ ਚੈਲੰਜ਼ਰਸ ਬੈਂਗਲੁਰੂ ਤੇ ਰੋਹਿਤ ਸ਼ਰਮਾ ਕੋਲ ਮੁੰਬਈ ਇੰਡੀਅਨਸ ਦੀ ਕਪਤਾਨੀ ਹੈ। ਜੇਕਰ ਆਈ. ਪੀ. ਐੱਲ. 'ਚ ਸਭ ਤੋਂ ਵੱਡੇ ਰਿਕਾਰਡ ਦੀ ਗੱਲ ਕੀਤੇ ਜਾਵੇ ਤਾਂ ਨਿਸ਼ਚਿਤ ਤੌਰ 'ਤੇ ਮਹਿੰਦਰ ਸਿੰਘ ਧੋਨੀ ਨੂੰ ਉਸ ਟੀਮ ਦੀ ਕਪਤਾਨੀ ਮਿਲਣ ਦੀ ਪੂਰੀ ਸੰਭਾਵਨਾ ਹੈ। ਧੋਨੀ ਕ੍ਰਿਕਟ ਵਿਸ਼ਵ ਕੱਪ ਦੇ ਸੈਮੀਫਾਈਨਲ ਮੁਕਾਬਲੇ ਤੋਂ ਬਾਅਦ ਟੀਮ ਤੋਂ ਬਾਹਰ ਚੱਲ ਰਹੇ ਹਨ। ਹਾਲਾਂਕਿ ਇਸ ਦੌਰਾਨ ਉਸਦੇ ਬਾਰ-ਬਾਰ ਵਾਪਸੀ ਦੇ ਅੰਦਾਜ਼ੇ ਵੀ ਲਗਾਏ ਗਏ ਪਰ ਹਰ ਬਾਰ ਫੈਸਲੇ ਕੁਝ ਹੋਰ ਹੀ ਦੇਖਣ ਨੂੰ ਮਿਲੇ।
29 ਮਾਰਚ ਤੋਂ ਸ਼ੁਰੂ ਹੋਵੇਗਾ ਆਈ. ਪੀ. ਐੱਲ.

ਆਈ. ਪੀ. ਐੱਲ. ਦਾ 13ਵਾਂ ਸੀਜ਼ਨ ਇਸ ਸਾਲ 29 ਮਾਰਚ ਤੋਂ ਸ਼ੁਰੂ ਹੋਵੇਗਾ ਜਦਕਿ ਖਿਤਾਬੀ ਮੁਕਾਬਲਾ 24 ਮਈ ਨੂੰ ਮੁੰਬਈ 'ਚ ਖੇਡਿਆ ਜਾਵੇਗਾ।
ਇਹ ਖਿਡਾਰੀ ਦਿਖ ਸਕਦੇ ਹਨ ਮੈਚ 'ਚ

ਵਿਰਾਟ, ਧੋਨੀ ਤੇ ਰੋਹਿਤ ਤੋਂ ਇਲਾਵਾ ਇਸ ਟੀਮ 'ਚ ਏ. ਬੀ. ਡਿਵੀਲੀਅਰਸ ਵੀ ਆਪਣੇ ਹੁਨਰ 'ਚ ਨਜ਼ਰ ਆ ਸਕਦੇ ਹਨ। ਇਸ ਤੋਂ ਇਲਾਵਾ ਸ਼ੇਨ ਵਾਟਸਨ, ਜਸਪ੍ਰੀਤ ਬੁਮਰਾਹ, ਲਸਿਥ ਮਲਿੰਗਾ, ਆਂਦਰੇ ਰਸੇਲ, ਰਿਸ਼ਭ ਪੰਤ, ਬੇਨ ਸਟੋਕਸ, ਜੋਸ ਬਟਲਰ, ਪੈਟ ਕਮਿੰਸ, ਇਯੋਨ ਮੋਗਰਨ, ਜੋਰਫਾ ਆਰਚਰ ਤੇ ਸ਼੍ਰੇਅਸ ਅਈਅਰ ਵਰਗੇ ਖਿਡਾਰੀ ਵੀ ਨਜ਼ਰ ਆ ਸਕਦੇ ਹਨ।
ਜੌੜੀਆਂ ਰੈਸਲਰ ਭੈਣਾਂ ਬੇਲਾ ਇਕ ਹੀ ਦਿਨ ਹੋਈਆਂ ਪ੍ਰੈਗਨੈਂਟ, ਨਿੱਕੀ ਬੋਲੀ-ਯਕੀਨ ਨਹੀਂ ਹੋ ਰਿਹਾ
NEXT STORY