ਦੋਹਾ- ਅਬਦੁਰਰੱਜ਼ਾਕ ਹਾਮੇਦ ਅੱਲਾਹ ਦੇ 2 ਗੋਲਾਂ ਦੀ ਮਦਦ ਨਾਲ ਮੋਰੱਕੋ ਨੇ ਵਾਧੂ ਸਮੇਂ ਤੱਕ ਚੱਲੇ ਅਰਬ ਕੱਪ ਦੇ ਫਾਈਨਲ ’ਚ ਜੋਰਡਨ ਨੂੰ 3-2 ਨਾਲ ਹਰਾ ਕੇ ਖਿਤਾਬ ਆਪਣੇ ਨਾਂ ਕੀਤਾ। ਲੂਸੇਲ ਸਟੇਡੀਅਮ ’ਚ ਹਾਮੇਦ ਅੱਲਾਹ ਨੇ 88ਵੇਂ ਮਿੰਟ ’ਚ ਬਰਾਬਰੀ ਦਾ ਗੋਲ ਕੀਤਾ ਅਤੇ ਫਿਰ 100ਵੇਂ ਮਿੰਟ ’ਚ ਜੇਤੂ ਗੋਲ ਕਰ ਕੇ ਮੋਰੱਕੋ ਨੂੰ ‘ਅਫ਼ਰੀਕਾ ਕੱਪ ਆਫ਼ ਨੇਸ਼ਨਜ਼’ ਤੋਂ ਪਹਿਲਾਂ ਅਰਬ ਕੱਪ ਟਰਾਫੀ ਦੁਆਈ।
ਫਾਈਨਲ ਦੇ 4 ਮਿੰਟ ਤੋਂ ਵੀ ਘੱਟ ਸਮੇਂ ’ਚ ਓਸਾਮਾ ਤੰਨਾਨੇ ਨੇ ਸੈਂਟਰ ਲਾਈਨ ਦੇ ਪਿੱਛੇ ਸ਼ਾਨਦਾਰ ਸਟ੍ਰਾਇਕ ਮਾਰ ਕੇ ਮੋਰੱਕੋ ਨੂੰ ਬੜ੍ਹਤ ਦਿਆਈ ਸੀ। ਅਲੀ ਓਲਵਾਨ ਨੇ 48ਵੇਂ ਮਿੰਟ ’ਚ ਹੈੱਡਰ ਨਾਲ ਗੋਲ ਕਰ ਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ ਅਤੇ 68ਵੇਂ ਮਿੰਟ ’ਚ ਪੈਨਲਟੀ ਨਾਲ ਜੋਰਡਨ ਨੂੰ ਬੜ੍ਹਤ ਦਿਵਾ ਦਿੱਤੀ।
ਹਾਰਦਿਕ ਨੇ ਕੀਤਾ ਪਿਆਰ ਦਾ ਇਜ਼ਹਾਰ, ਅਰਧ ਸੈਂਕੜਾ ਲਾਉਣ ਮਗਰੋਂ GF ਮਾਹਿਕਾ ਨੂੰ ਦਿੱਤੀ ਫਲਾਇੰਗ ਕਿੱਸ (VIDEO)
NEXT STORY