ਸੇਂਟ ਪੀਟਰਬਰਗ— ਮਹਾਨ ਫੁੱਟਬਾਲਰ ਲਿਓਨਲ ਮੈਸੀ ਦਾ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਪੂਰਾ ਕਰਨ ਅਤੇ ਅਰਜਨਟੀਨਾ ਨੂੰ ਇਕ ਹੋਰ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਚਾਉਣ ਲਈ ਹੁਣ ਬਹੁਤ ਘੱਟ ਸਮਾਂ ਬਚਿਆ ਹੈ ਜਿਸ ਕਾਰਨ ਇਕ ਖਿਡਾਰੀ 'ਤੇ ਦਬਾਅ ਵਧ ਗਿਆ ਹੈ। ਦੁਨੀਆ ਦੇ ਬਿਹਤਰੀਨ ਖਿਡਾਰੀਆਂ 'ਚ ਸ਼ੁਮਾਰ ਮੈਸੀ ਵਿਸ਼ਵ ਕੱਪ 'ਚ ਕੁਝ ਖਾਸ ਪ੍ਰਦਰਸ਼ਨ ਨਹੀਂ ਕਰ ਸਕੇ। ਵੱਡੇ ਮੁਕਾਬਲਿਆਂ 'ਚ ਉਸ ਦੇ ਪ੍ਰਦਰਸ਼ਨ 'ਤੇ ਉੱਠ ਰਹੇ ਸਵਾਲਾਂ ਦਾ ਜਵਾਬ ਦੇਣ ਦਾ ਉਸ ਦੇ ਕੋਲ ਲੀਗ ਮੈਚ 'ਚ ਇਕ ਹੋਰ ਮੌਕਾ ਹੈ।

ਐਤਵਾਰ ਨੂੰ ਆਪਣਾ 31ਵਾਂ ਜਨਮ ਦਿਨ ਮਨ੍ਹਾ ਰਹੇ ਮੈਸੀ ਲਈ ਇਹ ਸਮਾਂ ਜਸ਼ਨ ਮਨਾਉਣ ਦਾ ਨਹੀਂ ਹੈ ਕਿਉਂਕਿ ਟੀਮ ਨੂੰ ਦੋ ਦਿਨਾਂ ਬਾਅਦ ਕਰੋ ਜਾ ਮਰੋ ਦੇ ਮੈਚ 'ਚ ਨਾਈਜੀਰੀਆ ਖਿਲਾਫ ਖੇਡਣਾ ਹੈ। ਇਸ ਮੈਚ 'ਚ ਜਿੱਤ ਦੇ ਨਾਲ ਨਾਕਆਊਟ ਸੈਸ਼ਨ ਲਈ ਕੁਆਲੀਫਾਈ ਕਰ ਲੱਗੇ ਜਦਕਿ ਡ੍ਰਾ ਦੀ ਸਥਿਤੀ 'ਚ ਉਸ ਨੂੰ ਕ੍ਰੋਏਸ਼ੀਆ ਅਤੇ ਆਇਸਲੈਂਡ ਦੇ ਵਿਚਾਲੇ ਹੋਣ ਵਾਲੇ ਮੁਕਾਬਲੇ ਦੇ ਨਤੀਜੇ 'ਤੇ ਨਿਰਭਰ ਰਹਿਣਾ ਹੋਵੇਗਾ।

ਵਿਸ਼ਵ ਕੱਪ 'ਚ ਮੈਸੀ ਦੇ ਵਿਰੋਧੀ ਖਿਡਾਰੀਆਂ ਦਾ ਪ੍ਰਦਰਸ਼ਨ ਵਧੀਆ ਰਿਹਾ ਹੈ। ਉਸ ਦੇ ਸਭ ਤੋਂ ਵੱਡੀ ਵਿਰੋਧੀ ਟੀਮ ਪੁਰਤਗਾਲ ਦੇ ਕ੍ਰਿਸਟਿਆਨੋ ਰੋਨਾਲਡੋ ਨੇ 4 ਗੋਲ ਕੀਤੇ ਹਨ। ਬੇਲਜੀਅਮ ਦੇ ਰੋਮੇਲੂ ਲੁਕਾਲੂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਬ੍ਰਾਜ਼ੀਲ ਦੇ ਲਈ ਨੇਮਾਰ ਨੇ ਵਧੀਆ ਪ੍ਰਦਰਸ਼ਨ ਕੀਤਾ ਤਾਂ ਉੱਥੇ ਟੋਨੀ ਕ੍ਰੂਸ ਨੇ ਉਸ ਸਮੇਂ ਗੋਲ ਕੀਤਾ ਜਦੋਂ ਜਰਮਨੀ ਨੂੰ ਇਸ ਦੀ ਸਭ ਤੋਂ ਜ਼ਿਆਦਾ ਜਰੂਰਤ ਸੀ।

ਵਿਸ਼ਵ ਕੱਪ ਦੇ ਸ਼ੁਰੂਆਤੀ ਦੋ ਮੈਚਾਂ ਤੋਂ ਬਾਅਦ ਮੈਸੀ ਜੇਕਰ ਕੁਝ ਜਮਾ ਕਰ ਸਕੇ ਹਨ ਤਾਂ ਉਹ ਹੈ ਦਬਾਅ, ਜੋ ਉਨ੍ਹਾਂ 'ਤੇ ਲਗਾਤਾਰ ਵਧਾਇਆ ਜਾ ਰਿਹਾ ਹੈ। ਫੀਫਾ ਵਿਸ਼ਵ ਕੱਪ ਦੀ ਦੋ ਵਾਰ ਅਜੇਤੂ ਟੀਮ ਪਿਛਲੇ ਵਿਸ਼ਵ ਕੱਪ ਦੇ ਫਾਈਨਲ 'ਚ ਜਰਮਨੀ ਤੋਂ ਹਾਰ ਗਈ ਸੀ, ਜਿਸ 'ਚ ਮੈਸੀ ਗੋਲ ਕਰਨ 'ਚ ਨਾਕਾਮ ਰਹੇ ਸਨ। ਇਸ ਵਾਰ ਜੇਕਰ ਟੀਮ ਵਿਸ਼ਵ ਕੱਪ ਤੋਂ ਬਾਹਰ ਗੋ ਗਈ ਤਾਂ ਮੈਸੀ ਦੇ ਲਈ ਸ਼ਰਮਨਾਕ ਸਥਿਤ ਹੋਵੇਗੀ।

ਮੈਸੀ ਨੇ ਆਪਣੇ ਕਲੱਬ ਬਾਰਸੀਲੋਨਾ ਲਈ ਲਗਭਗ ਸਾਰੇ ਖਿਤਾਬ ਜਿੱਤੇ ਹਨ ਜਿਸ 'ਚ ਚੈਂਪੀਅਨ ਲੀਗ ਦੇ ਚਾਰ ਖਿਤਾਬ ਅਤੇ ਲਾ ਲਿਗਾ ਦੇ 9 ਖਿਤਾਬ ਸ਼ਾਮਲ ਹਨ। ਅਰਜਨਟੀਨਾ ਲਈ ਓਲੰਪਿਕ ਤਮਗੇ ਤੋਂ ਇਲਾਵਾ ਕੋਈ ਵੱਡਾ ਟੂਰਨਾਮੈਂਟ ਨਹੀਂ ਜਿੱਤ ਸਕੇ। ਅਰਜਨੀਟਾ ਦੀ ਟੀਮ ਕੋਪਾ ਅਮਰੀਕਾ 'ਚ ਵੀ 2015 ਅਤੇ 2016 'ਚ ਉਪਜੇਤੂ ਰਹੀ। ਦੋਵੇਂ ਵਾਰ ਟੀਮ ਨੂੰ ਚਿੱਲੀ ਨੇ ਹਰਾਇਆ।

ਜੋਕੋਵਿਚ ਅਤੇ ਸਿਲਿਚ ਵਿਚਾਲੇ ਹੋਵੇਗਾ ਖਿਤਾਬੀ ਮੁਕਾਬਲਾ
NEXT STORY