ਸਪੋਰਟਸ ਡੈਸਕ- ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ 2 ਸਤੰਬਰ ਨੂੰ ਸ਼੍ਰੀਲੰਕਾ ਦੇ ਪੱਲੇਕੇਲੇ ਵਿੱਚ ਏਸ਼ੀਆ ਕੱਪ 2023 ਦਾ ਮੈਚ ਹੋਵੇਗਾ। ਜਿੱਥੇ ਇਹ ਭਾਰਤ ਦਾ ਪਹਿਲਾ ਮੈਚ ਹੈ, ਇਸ ਦੇ ਨਾਲ ਹੀ ਪਾਕਿਸਤਾਨ ਨੇ ਆਪਣੇ ਏਸ਼ੀਆ ਕੱਪ ਮੁਹਿੰਮ ਦੀ ਸ਼ੁਰੂਆਤ ਨੇਪਾਲ ਨੂੰ 200 ਤੋਂ ਜ਼ਿਆਦਾ ਦੌੜਾਂ ਨਾਲ ਹਰਾ ਕੇ ਕੀਤੀ ਸੀ। ਏਸ਼ੀਆ ਕੱਪ 2023 ਦੀ ਸ਼ੁਰੂਆਤ ਪਾਕਿਸਤਾਨ ਅਤੇ ਸ਼੍ਰੀਲੰਕਾ ਦੀ ਮੇਜ਼ਬਾਨੀ 'ਚ ਹੋ ਚੁੱਕੀ ਹੈ। ਇਸ ਟੂਰਨਾਮੈਂਟ ਦਾ ਇਹ 16ਵਾਂ ਸੀਜ਼ਨ ਹੈ ਜਿਸ ਵਿੱਚ 6 ਦੇਸ਼- ਭਾਰਤ, ਪਾਕਿਸਤਾਨ, ਸ਼੍ਰੀਲੰਕਾ, ਅਫ਼ਗਾਨਿਸਤਾਨ, ਬੰਗਲਾਦੇਸ਼ ਅਤੇ ਨੇਪਾਲ ਹਿੱਸਾ ਲੈ ਰਹੇ ਹਨ। ਭਾਰਤ ਸਭ ਤੋਂ ਵੱਧ 7 ਵਾਰ ਇਸ ਇਸ ਟੂਰਨਾਮੈਂਟ ਦਾ ਚੈਂਪੀਅਨ ਰਹਿ ਚੁੱਕਾ ਹੈ। ਇਸ ਤੋਂ ਬਾਅਦ ਸ਼੍ਰੀਲੰਕਾ (6 ਵਾਰ) ਅਤੇ ਪਾਕਿਸਤਾਨ (2 ਵਾਰ) ਦਾ ਨੰਬਰ ਆਉਂਦਾ ਹੈ। ਪੂਰੀ ਦੁਨੀਆ 2 ਸਤੰਬਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮਹਾ-ਮੁਕਾਬਲੇ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹੈ।
ਇਹ ਵੀ ਪੜ੍ਹੋ- ਟੀਮਾਂ ਦੀ ਜਰਸੀ 'ਤੇ ਪਾਕਿ ਦਾ ਨਾਮ ਨਾ ਹੋਣ 'ਤੇ ਮਚਿਆ ਬਵਾਲ, PCB 'ਤੇ ਸਾਬਕਾ ਪਾਕਿ ਖਿਡਾਰੀਆਂ ਨੇ ਵਿੰਨ੍ਹਿਆ ਨਿਸ਼ਾਨਾ
ਆਓ ਜਾਣਦੇ ਹਾਂ ਕਿ ਹੁਣ ਤੱਕ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਹੋਏ ਮੈਚਾਂ ਦਾ ਕੀ ਨਤੀਜਾ ਰਿਹਾ ਹੈ-
ਏਸ਼ੀਆ ਕੱਪ ਦੇ ਇਤਿਹਾਸ 'ਚ ਭਾਰਤ ਅਤੇ ਪਾਕਿਸਤਾਨ ਹੁਣ ਤੱਕ 17 ਵਾਰ ਇਕ ਦੂਜੇ ਨਾਲ ਭਿੜ ਚੁੱਕੇ ਹਨ, ਜਿਨ੍ਹਾਂ ਵਿੱਚੋਂ 9 ਵਾਰ ਭਾਰਤ ਨੇ ਬਾਜ਼ੀ ਮਾਰੀ ਅਤੇ 6 ਵਾਰ ਪਾਕਿਸਤਾਨ ਦੀ ਜਿੱਤ ਹੋਈ। 2 ਮੈਚਾਂ ਦਾ ਨਤੀਜਾ ਨਹੀਂ ਨਿਕਲ ਸਕਿਆ। 1984 'ਚ ਹੋਏ ਏਸ਼ੀਆ ਕੱਪ ਦੇ ਪਹਿਲੇ ਸੀਜ਼ਨ ਵਿੱਚ ਭਾਰਤ ਨੇ ਪਾਕਿਸਤਾਨ ਦੀ ਟੀਮ ਨੂੰ 54 ਦੌੜਾਂ ਨਾਲ ਹਰਾਇਆ ਸੀ। ਜਦਕਿ ਪਿਛਲੀ ਵਾਰ ਜਦੋਂ ਇਹ ਦੋਵੇਂ ਟੀਮਾਂ 2022 ਵਿੱਚ ਇਕ-ਦੂਜੇ ਦੇ ਆਹਮੋ-ਸਾਹਮਣੇ ਹੋਈਆਂ ਸਨ ਤਾਂ ਇਕ ਮੈਚ ਭਾਰਤ ਨੇ 5 ਵਿਕਟਾਂ ਨਾਲ ਅਤੇ ਇਕ ਮੈਚ ਪਾਕਿਸਤਾਨ ਨੇ 5 ਵਿਕਟਾਂ ਨਾਲ ਜਿੱਤਿਆ ਸੀ।
ਇਹ ਵੀ ਪੜ੍ਹੋ- ਨੀਰਜ ਚੋਪੜਾ ਸਣੇ ਇਨ੍ਹਾਂ ਖਿਡਾਰੀਆਂ ਨੇ ਖੇਡ ਦਿਵਸ ਨੂੰ ਬਣਾਇਆ ਖ਼ਾਸ, ਹਫ਼ਤੇ 'ਚ ਦੇਸ਼ ਨੂੰ ਦਿਵਾਏ ਸੋਨੇ-ਚਾਂਦੀ ਦੇ ਤਮਗੇ
ਭਾਰਤ ਵੱਲੋਂ ਏਸ਼ੀਆ ਕੱਪ 'ਚ ਪਾਕਿਸਤਾਨ ਖ਼ਿਲਾਫ਼ ਰੋਹਿਤ ਸ਼ਰਮਾ ਨੇ 7 ਪਾਰੀਆਂ ਵਿੱਚ ਸਭ ਤੋਂ ਵੱਧ 367 ਦੌੜਾਂ ਅਤੇ ਪਾਕਿਸਤਾਨ ਵੱਲੋਂ ਭਾਰਤ ਖ਼ਿਲਾਫ਼ ਸ਼ੋਏਬ ਮਲਿਕ 428 ਦੌੜਾਂ ਸਿਰਫ਼ 5 ਪਾਰੀਆਂ ਵਿੱਚ ਬਣਾਈਆਂ। ਗੇਂਦਬਾਜ਼ੀ ਵਿੱਚ ਭਾਰਤੀ ਦਿੱਗਜ ਅਨਿਲ ਕੁੰਬਲੇ ਨੇ 1995-2004 ਦੌਰਾਨ ਏਸ਼ੀਆ ਕੱਪ ਦੇ 4 ਮੈਚਾਂ ਵਿੱਚ ਸਭ ਤੋਂ ਵੱਧ 7 ਪਾਕਿਸਤਾਨੀ ਬੱਲੇਬਾਜ਼ਾਂ ਨੂੰ ਆਊਟ ਕੀਤਾ ਅਤੇ ਪਾਕਿਸਤਾਨ ਵੱਲੋਂ ਸਈਦ ਅਜਮਲ ਨੇ 2008-2014 ਦੌਰਾਨ ਏਸ਼ੀਆ ਕੱਪ ਦੇ 4 ਮੈਚਾਂ ਵਿੱਚ ਭਾਰਤ ਦੀਆਂ 8 ਵਿਕਟਾਂ ਲਈਆਂ। ਵਿਅਕਤੀਗਤ ਸਕੋਰ ਵਿੱਚ ਭਾਰਤੀ ਸਟਾਰ ਵਿਰਾਟ ਕੋਹਲੀ ਸਿਖ਼ਰ 'ਤੇ ਹੈ, ਜਿਸ ਨੇ 2012 ਦੇ ਏਸ਼ੀਆ ਕੱਪ 'ਚ ਪਾਕਿਸਤਾਨ ਖ਼ਿਲਾਫ਼ 148 ਗੇਂਦਾ 'ਚ 183 ਦੌੜਾਂ ਬਣਾਈਆਂ ਸਨ। ਪਾਕਿਸਤਾਨ ਵੱਲੋਂ ਸ਼ੋਏਬ ਮਲਿਕ ਦਾ ਨਾਂ ਆਉਂਦਾ ਹੈ, ਜਿਸ ਨੇ 2004 ਏਸ਼ੀਆ ਕੱਪ ਦੌਰਾਨ 127 ਗੇਂਦਾਂ 'ਤੇ 143 ਦੌੜਾਂ ਬਣਾਈਆਂ ਸਨ।
ਇਹ ਵੀ ਪੜ੍ਹੋ-33 ਸਾਲਾ ਫਿਟਨੈੱਸ ਮਾਡਲ ਲਾਰੀਸਾ ਬੋਰਜੇਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਸ਼ੁਰੂਆਤੀ ਜਾਂਚ ਨੇ ਕੀਤਾ ਹੈਰਾਨ
ਗੇਂਦਬਾਜ਼ਾਂ 'ਚ ਭਾਰਤੀ ਗੇਂਦਬਾਜ਼ ਅਰਸ਼ਦ ਅਯੂਬ ਨੇ 1988 ਦੇ ਏਸ਼ੀਆ ਕੱਪ ਦੌਰਾਨ ਪਾਕਿਸਤਾਨ ਖ਼ਿਲਾਫ਼ ਖੇਡਦੇ ਹੋਏ 21 ਦੌੜਾਂ ਦੇ ਕੇ 5 ਵਿਕਟਾਂ ਲਈਆਂ ਸਨ, ਜਦਕਿ ਪਾਕਿਸਤਾਨੀ ਗੇਂਦਬਾਜ਼ ਆਕਿਬ ਜਾਵੇਦ ਨੇ 1995 ਦੇ ਏਸ਼ੀਆ ਕੱਪ ਦੇ ਮੈਚ ਦੌਰਾਨ 19 ਦੌੜਾਂ ਦੇ ਕੇ 5 ਭਾਰਤੀ ਬੱਲੇਬਾਜ਼ਾਂ ਨੂੰ ਆਊਟ ਕੀਤਾ ਸੀ। ਗੱਲ 2023 ਦੇ ਏਸ਼ੀਆ ਕੱਪ ਦੀ ਕਰੀਏ ਤਾਂ ਇਸ ਵਾਰ ਭਾਰਤ ਅਤੇ ਪਾਕਿਸਤਾਨ ਵਿਚਾਲੇ 2 ਤੋਂ 3 ਮੈਚ ਹੋ ਸਕਣ ਦੀ ਸੰਭਾਵਨਾ ਹੈ। ਇਨ੍ਹਾਂ ਦੋਵਾਂ ਦੇਸ਼ਾਂ ਵਿਚਾਲੇ ਮੁਕਾਬਲੇ ਦੇ ਸਮੇਂ ਸਾਰੀ ਦੁਨੀਆ ਹੀ ਜਿਵੇਂ ਰੁਕ ਜਾਂਦੀ ਹੈ, ਕਿਉਂਕਿ ਦੋਵਾਂ ਦੇਸ਼ਾਂ ਵਿਚਾਲੇ ਮੈਚ ਨੂੰ ਇਕ ਯੁੱਧ ਦੀ ਤਰ੍ਹਾਂ ਦੇਖਿਆ ਜਾਂਦਾ ਹੈ। ਇਸ ਵਾਰ ਵੀ ਇਹ ਰੋਮਾਂਚ ਇਸੇ ਤਰ੍ਹਾਂ ਹੀ ਦੇਖਣ ਨੂੰ ਮਿਲ ਰਿਹਾ ਹੈ। 2 ਸਤੰਬਰ ਨੂੰ ਸ਼ਾਮ 3 ਵਜੇ ਇਹ ਦੋਵੇਂ ਟੀਮਾਂ ਸ਼੍ਰੀਲੰਕਾ ਦੇ ਪੱਲੇਕੇਲੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਆਪਣਾ ਮੈਚ ਖੇਡਣ ਉਤਰਨਗੀਆਂ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟੀਮਾਂ ਦੀ ਜਰਸੀ 'ਤੇ ਪਾਕਿ ਦਾ ਨਾਮ ਨਾ ਹੋਣ 'ਤੇ ਮਚਿਆ ਬਵਾਲ, PCB 'ਤੇ ਸਾਬਕਾ ਪਾਕਿ ਖਿਡਾਰੀਆਂ ਨੇ ਵਿੰਨ੍ਹਿਆ ਨਿਸ਼ਾਨਾ
NEXT STORY