ਨਵੀਂ ਦਿੱਲੀ— ਸਤੰਬਰ 2020 'ਚ ਹੋਣ ਵਾਲੇ ਏਸ਼ੀਆ ਕੱਪ ਦੀ ਮੇਜ਼ਬਾਨੀ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਮਿਲੀ ਹੈ। ਬੀ.ਸੀ.ਸੀ.ਆਈ. ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਉਹ ਇਸ ਟੂਰਨਾਮੈਂਟ ਦੇ ਆਯੋਜਨ ਸਥਾਨ 'ਚ ਬਦਲਾਅ ਕਰੇ। ਵੀਰਵਾਰ ਨੂੰ ਢਾਕਾ 'ਚ ਏਸ਼ੀਅਨ ਕ੍ਰਿਕਟ ਕਾਊਂਸਿਲ ਦੀ ਬੈਠਕ 'ਚ ਬੀ.ਸੀ.ਸੀ.ਆਈ. ਦੁਆਰਾ ਇਹ ਸੰਦੇਸ਼ ਪਾਕਿਸਤਾਨ ਨੂੰ ਦੇ ਦਿੱਤਾ ਗਿਆ ਹੈ। ਭਾਰਤ ਨੂੰ ਏਸ਼ੀਅ ਕੱਪ 2018 ਦੀ ਮੇਜ਼ਬਾਨੀ ਮਿਲੀ ਸੀ ਪਰ ਇਸ ਤੋਂ ਬਾਅਦ 'ਚ ਯੂ.ਏ.ਈ. ਸ਼ਿਫਟ ਕੀਤਾ ਗਿਆ। ਹੁਣ ਪਾਕਿਸਤਾਨ ਨੂੰ ਵੀ ਇਸਦੇ ਲਈ ਕਿਹਾ ਜਾ ਰਿਹਾ ਹੈ। ਇਕ ਸੂਤਰ ਨੇ ਦੱਸਿਆ 'ਪਾਕਿਸਤਾਨ 'ਚ ਜਾ ਕੇ ਖੇਡਾਂ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਅਜਿਹੇ 'ਚ ਮੇਜ਼ਬਾਨ ਦੇਸ਼ ਨੂੰ ਵੈਕਲਿਪਕ ਇੰਤਜ਼ਾਮ ਕਰਨ ਨੂੰ ਕਿਹਾ ਗਿਆ ਹੈ।' ਭਾਰਤ ਅਤੇ ਪਾਕਿਸਤਾਨ ਦੇ ਖਰਾਬ ਸਬੰਧਾਂ ਦੇ ਚੱਲਦੇ ਹੀ ਏਸ਼ੀਅ ਕੱਪ 2018 ਦਾ ਆਯੋਜਨ ਭਾਰਤ ਨੇ ਯੂ.ਏ.ਈ. ਸ਼ਿਫਟ ਕੀਤਾ ਗਿਆ ਹੈ। ਅਜਿਹੇ 'ਚ ਲੱਗ ਰਿਹਾ ਹੈ ਕਿ 2020 ਦੇ ਟੂਰਨਾਮੈਂਟ 'ਚ ਵੀ ਯੂ.ਏ.ਈ. 'ਚ ਖੇਡਿਆ ਜਾਵੇਗਾ।
ਅਧਿਕਾਰਕ ਤੌਰ 'ਤੇ ਪਾਕਿਸਤਾਨ ਇਹ ਕਹਿ ਰਿਹਾ ਹੈ ਕਿ ਉਸਦੇ ਦੇਸ਼ 'ਚ ਕ੍ਰਿਕਟ ਖੇਡਣਾ ਸੁਰੱਖਿਅਤ ਹੈ। ਹਾਲਾਂਕਿ ਟੂਰਨਾਮੈਂਟ ਦੀ ਸ਼ੁਰੂਆਤ 'ਚ ਅਜੇ ਕਾਫੀ ਸਮਾਂ ਹੈ ਅਤੇ ਪਾਕਿਸਤਾਨ ਨੂੰ ਹਾਲਾਤ 'ਚ ਸੁਧਾਰ ਹੋਣ ਦੀ ਉਮੀਦ ਹੈ। ਪਰ ਦੂਜੇ ਪਾਸੇ ਭਾਰਤ ਵੀ ਝੁਕਣ ਲਈ ਤਿਆਰ ਨਹੀਂ ਹੈ। ਪਾਕਿਸਤਾਨ ਨੂੰ ਆਖਿਰਕਾਰ ਬੀ.ਸੀ.ਸੀ.ਆਈ. ਦੀ ਮੰਗ ਦੇ ਸਾਹਮਣੇ ਝੁਕਣਾ ਪੈ ਸਕਦਾ ਹੈ। ਇਸ ਤੋਂ ਪਹਿਲਾਂ ਬੀ.ਸੀ.ਸੀ.ਆਈ. ਨੇ 'ਸੁਰੱਖਿਆ ਕਾਰਨਾਂ' ਨੂੰ ਏ.ਸੀ.ਸੀ. ਦੀ ਏ.ਜੀ.ਐੱਮ. ਲਈ ਲਾਹੌਰ 'ਚ ਆਪਣਾ ਪ੍ਰਤੀਨਿਧੀ ਭੇਜਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਪਹਿਲਾਂ, ਢਾਕਾ 'ਚ ਹੋਈ ਏਸ਼ੀਆ ਕ੍ਰਿਕਟ ਕਾਊਂਸਿਲ ਦੀ ਬੈਠਕ 'ਚ ਇਸ 'ਤੇ ਫੈਸਲਾ ਲਿਆ ਗਿਆ ਹੈ ਏਸ਼ੀਆ ਕੱਪ ਦੀ ਮੇਜ਼ਬਾਨੀ ਪਾਕਿਸਤਾਨ ਨੂੰ ਦਿੱਤੀ ਜਾਵੇ। ਏ.ਸੀ.ਸੀ. ਦੇ ਪ੍ਰਧਾਨ ਨਜ਼ਮੂਲ ਹਸਨ ਨੇ ਕਿਹਾ,' 2020 ਏਸ਼ੀਆ ਕੱਪ ਪਾਕਿਸਤਾਨ 'ਚ ਹੋਵੇਗਾ। ਕਿਉਂਕਿ ਉਹ ਮੇਜ਼ਬਾਨ ਹੈ ਇਸ ਲਈ ਇਸਦਾ ਆਯੋਜਨ ਕਿੱਥੇ ਕਰਨਾ ਹੈ ਇਹ ਅਸੀਂ ਦੱਸਾਂਗੇ।'
ਮੰਨਿਆ ਜਾ ਰਿਹਾ ਹੈ ਕਿ ਪੀ.ਸੀ.ਬੀ. ਇਸਦਾ ਆਯੋਜਨ ਯੂ.ਏ.ਈ. 'ਚ ਕਰਵਾ ਸਕਦਾ ਹੈ। ਸਾਲ 2009 'ਚ ਸ਼੍ਰੀਲੰਕਾਈ ਟੀਮ 'ਚ ਹੋਏ ਹਮਲੇ ਤੋਂ ਬਾਅਦ ਪਾਕਿਸਤਾਨ ਆਪਣੇ ਘਰੇਲੂ ਮੁਕਾਬਲੇ ਯੂ.ਏ.ਈ. 'ਚ ਖੇਡ ਰਿਹਾ ਹੈ। ਹਾਲ ਹੀ 'ਚ ਦੁਬਈ ਅਤੇ ਆਬੂਧਾਬੀ 'ਚ ਏਸ਼ੀਆ ਕੱਪ 2018 ਦਾ ਆਯੋਜਨ ਕਰਵਾਇਆ ਗਿਆ ਸੀ। ਅਜਿਹੇ 'ਚ ਇਸ ਗੱਲ ਦੀ ਸੰਭਾਵਨਾ ਕਾਫੀ ਵੱਧ ਗਈ ਹੈ ਕਿ ਅਗਲਾ ਮੁਕਾਬਲਾ ਵੀ ਇੱਥੇ ਖੇਡਿਆ ਜਾ ਸਕਦਾ ਹੈ। ਭਾਰਤ ਅਤੇ ਪਾਕਿਸਤਾਨ ਵਿਚਕਾਰ ਰਾਜਨੀਤਿਕ ਅਤੇ ਕ੍ਰਿਕਟ ਸਬੰਧ ਚੰਗੇ ਨਹੀਂ ਹਨ। ਦੋਵੇਂ ਦੇਸ਼ਾਂ ਵਿਚਕਾਰ ਆਖਰੀ ਵਾਰ ਸੀਰੀਜ਼ 2012-13 'ਚ ਖੇਡੀ ਗਈ ਸੀ। ਇਸ ਤੋਂ ਬਾਅਦ ਭਾਰਤ-ਪਾਕਿ ਸਿਰਫ ਖੇਤਰੀ ਅਤੇ ਅੰਤਰਰਾਸ਼ਟਰੀ ਟੂਰਨਾਮੈਂਟਸ 'ਚ ਹੀ ਆਹਮੋ-ਸਾਹਮਣੇ ਹੁੰਦੇ ਹਨ। ਪਾਕਿਸਤਾਨ ਕ੍ਰਿਕਟ ਬੋਰਡ ਨੇ ਬੀ.ਸੀ.ਸੀ.ਆਈ. 'ਤੇ 70 ਮਿਲੀਅਨ ਅਮਰੀਕੀ ਡਾਲਰ ਦਾ ਮੁਕਦਮਾ ਵੀ ਦਾਇਰ ਕੀਤਾ ਸੀ। ਪੀ.ਸੀ.ਬੀ. ਦਾ ਦੋਸ਼ ਸੀ ਕਿ ਭਾਰਤ ਨੇ 2014 'ਚ ਦੋਵੇਂ ਬਾਡਰਾਂ ਵਿਚਕਾਰ ਹੋਏ ਐੱਮ.ਓ.ਯੂ. ਦਾ ਉਲੰਘਨ ਕੀਤਾ ਹੈ ਜਿਸ 'ਚ 2015 ਤੋਂ 2023 ਤੱਕ ਦੋਵੇਂ ਦੇਸ਼ਾਂ ਵਿਚਕਾਰ 6 ਸੀਰੀਜ਼ ਖੇਡੀਆਂ ਜਾਣੀਆਂ ਸੀ।
ਟੈਸਟ ਮੈਚ ਖੇਡਣ ਲਈ ਰਣਜੀ ਨੂੰ ਤਰਜੀਹ : ਹਾਰਦਿਕ ਪੰਡਯਾ
NEXT STORY