ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਹਾਰਦਿਕ ਪੰਡਯਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇੰਡੀਆ ਏ ਦੀ ਬਜਾਏ ਰਣਜੀ ਟਰਾਫੀ 'ਚ ਖੇਡਣ ਨੂੰ ਇਸ ਲਈ ਤਰਜੀਹ ਦਿੱਤੀ ਹੈ ਤਾਂ ਜੋ ਉਹ ਇੱਥੇ ਚੰਗਾ ਪ੍ਰਦਰਸ਼ਨ ਕਰਕੇ ਟੈਸਟ ਟੀਮ 'ਚ ਵਾਪਸੀ ਕਰ ਸਕਣ। ਪੰਡਯਾ ਨੂੰ ਇਸ ਸਾਲ ਯੂ.ਏ.ਈ. 'ਚ ਆਯੋਜਿਤ ਏਸ਼ੀਆ ਕੱਪ 'ਚ ਪਾਕਿਸਤਾਨ ਦੇ ਖਿਲਾਫ ਮੈਚ 'ਚ ਸੱਟ ਲਗ ਗਈ ਸੀ ਜਿਸ ਤੋਂ ਬਾਅਦ ਪੰਡਯਾ ਟੀਮ ਤੋਂ ਬਾਹਰ ਹਨ। ਉਨ੍ਹਾਂ ਨੂੰ ਲੱਕ ਦੇ ਹੇਠਲੇ ਹਿੱਸੇ 'ਚ ਸੱਟ ਲੱਗੀ ਸੀ। ਪਰ ਹੁਣ ਪੰਡਯਾ ਫਿੱਟ ਹੋ ਚੁੱਕੇ ਹਨ। ਸੱਟ ਦੇ ਬਾਅਦ ਪੰਡਯਾ ਰਣਜੀ ਟਰਾਫੀ 'ਚ ਬੜੌਦਾ ਲਈ ਮੁੰਬਈ ਖਿਲਾਫ ਖੇਡ ਰਹੇ ਹਨ।

ਪੰਡਯਾ ਨੇ ਕਿਹਾ, ''ਮੈਂ ਇੰਡੀਆ ਏ ਟੀਮ ਤੋਂ ਖੇਡਣ ਦੀ ਬਜਾਏ ਰਣਜੀ 'ਚ ਖੇਡਣਾ ਇਸ ਲਈ ਸਹੀ ਸਮਝਿਆ ਕਿਉਂਕਿ ਮੈਂ ਟੈਸਟ ਕ੍ਰਿਕਟ ਖੇਡਣਾ ਚਾਹੁੰਦਾ ਹਾਂ। ਜੇਕਰ ਮੈਂ ਰਣਜੀ 'ਚ ਚੰਗਾ ਪ੍ਰਦਰਸ਼ਨ ਕਰਦਾ ਹਾਂ ਅਤੇ ਟੀਮ ਨੂੰ ਮੇਰੀ ਜ਼ਰੂਰਤ ਹੁੰਦੀ ਹੈ ਤਾਂ ਮੈਂ ਆਸਟਰੇਲੀਆ ਦੇ ਖਿਲਾਫ ਤੀਜੇ ਅਤੇ ਚੌਥੇ ਟੈਸਟ ਦੇ ਲਈ ਚੁਣਿਆ ਜਾ ਸਕਦਾ ਹਾਂ। ਬੜੌਦਾ ਦੀ ਟੀਮ ਇਸ ਸੈਸ਼ਨ 'ਚ ਪੰਜ ਮੈਚਾਂ 'ਚ ਇਕ ਜਿੱਤ, ਤਿੰਨ ਡਰਾਅ ਅਤੇ ਇਕ ਹਾਰ ਦੇ ਨਾਲ ਗਰੁੱਪ ਏ ਅਤੇ ਗਰੁੱਪ ਬੀ ਦੇ ਸਾਂਝੇ ਸਕੋਰ ਬੋਰਡ 'ਚ ਪੰਜਵੇਂ ਸ਼ਥਾਨ 'ਤੇ ਹੈ ਜਦਕਿ ਮੁੰਬਈ ਦੀ ਟੀਮ 16ਵੇਂ ਸਥਾਨ 'ਤੇ ਹੈ। ਬੜੌਦਾ ਦੀ ਟੀਮ ਨੂੰ ਹਾਰਦਿਕ ਪੰਡਯਾ ਦੀ ਉਪਲਬਧਤਾ ਨਾਲ ਮਜ਼ਬੂਤੀ ਮਿਲੀ ਹੈ।
ਪਾਕਿਸਤਾਨ ਕਰੇਗਾ 2020 ਏਸ਼ੀਅ ਕੱਪ ਦੀ ਮੇਜ਼ਬਾਨੀ
NEXT STORY