ਸਪੋਰਟਸ ਡੈਸਕ— ਆਸਟਰੇਲੀਆ ਨੇ ਸੋਮਵਾਰ ਨੂੰ ਸੱਟ ਦਾ ਸ਼ਿਕਾਰ ਸੀਨ ਐਬਾਟ ਦੀ ਜਗ੍ਹਾ ਡੀ ਆਰਸ਼ੀ ਸ਼ਾਰਟ ਨੂੰ ਭਾਰਤ ਦੇ ਆਗਾਮੀ ਦੌਰੇ ਲਈ ਆਰੋਨ ਫਿੰਚ ਦੀ ਅਗਵਾਈ ਵਾਲੀ ਵਨ-ਡੇ ਟੀਮ 'ਚ ਸ਼ਾਮਲ ਕੀਤਾ। ਅਬਾਟ ਬਿਗ ਬੈਸ਼ ਲੀਗ 'ਚ ਮਾਸਪੇਸ਼ੀਆਂ 'ਚ ਖਿੱਚਾਅ ਕਾਰਨ ਚਾਰ ਹਫਤੇ ਲਈ ਬਾਹਰ ਹੋ ਗਏ ਹਨ ਜਿਸ ਤੋਂ ਬਾਅਦ ਸ਼ਾਰਟ ਨੂੰ 14 ਮੈਂਬਰੀ ਟੀਮ 'ਚ ਸ਼ਾਮਲ ਕੀਤਾ ਗਿਆ।
ਭਾਰਤੀ ਦੌਰੇ ਦੀ ਸ਼ੁਰੂਆਤ 14 ਜਨਵਰੀ ਨੂੰ ਮੁੰਬਈ 'ਚ ਹੋਣ ਵਾਲੇ ਵਨ-ਡੇ ਕੌਮਾਂਤਰੀ ਮੈਚ ਨਾਲ ਹੋਵੇਗੀ। ਦੂਜਾ ਵਨ-ਡੇ 17 ਜਨਵਰੀ ਨੂੰ ਰਾਜਕੋਟ ਅਤੇ ਤੀਜਾ ਵਨ-ਡੇ 19 ਜਨਵਰੀ ਨੂੰ ਬੈਂਗਲੁਰੂ 'ਚ ਖੇਡਿਆ ਜਾਵੇਗਾ। ਤੇਜ਼ ਗੇਂਦਬਾਜ਼ ਪੈਟ ਕਮਿੰਸ, ਜੋਸ਼ ਹੇਜ਼ਲਵੁੱਡ, ਮਿਸ਼ੇਲ ਸਟਾਰਕ ਅਤੇ ਕੇਨ ਰਿਚਰਡਸਨ ਆਸਟਰੇਲੀਆਈ ਟੀਮ 'ਚ ਹਨ, ਇਸ ਲਈ ਚੋਣਕਰਤਾਵਾਂ ਨੇ ਤੇਜ਼ ਗੇਂਦਬਾਜ਼ ਅਬਾਟ ਦੀ ਜਗ੍ਹਾ ਚੋਟੀ ਦੇ ਬੱਲੇਬਾਜ਼ ਸ਼ਾਰਟ ਨੂੰ ਚੁਣਿਆ ਗਿਆ ਜੋ ਲੈੱਗ ਸਪਿਨ ਗੇਂਦਬਾਜ਼ੀ ਵੀ ਕਰ ਸਕਦੇ ਹਨ।

ਭਾਰਤੀ ਦੌਰੇ ਲਈ ਆਸਟਰੇਲੀਆਈ ਟੀਮ
ਆਰੋਨ ਫਿੰਚ (ਕਪਤਾਨ), ਐਸ਼ਟਨ ਐਗਰ, ਐਲੇਕਸ ਕੈਰੀ, ਪੈਟ ਕਮਿੰਸ, ਪੀਟਰ ਹੈਂਡਸਕਾਂਬ, ਜੋਸ਼ ਹੇਜ਼ਲਵੁੱਡ, ਮਾਰਨਸ ਲਾਬੁਸ਼ੇਨ, ਕੇਨ ਰਿਚਰਡਸ, ਡੀ ਆਰਸ਼ੀ ਸ਼ਾਰਟ, ਸਟੀਵ ਸਮਿਥ, ਮਿਸ਼ੇਲ ਸਟਾਰਕ, ਐਸ਼ਟਨ ਟਰਨਰ, ਡੇਵਿਡ ਵਾਰਨਰ, ਐਡਮ ਜ਼ਾਂਪਾ।
ਰੋਹਿਤ ਦੀ ਬੇਟੀ ਸਮਾਇਰਾ ਹੋਈ ਇਕ ਸਾਲ ਦੀ, ਪਤਨੀ ਰਿਤਿਕਾ ਨੇ ਸ਼ੇਅਰ ਕੀਤੇ ਭਾਵੁਕ ਪਲ
NEXT STORY