ਨਵੀਂ ਦਿੱਲੀ— ਆਈ. ਪੀ. ਐੱਲ. ਦੇ 12ਵੇਂ ਸੈਸ਼ਨ ਵਿਚ ਆਪਣੀਆਂ ਧਮਾਕੇਦਾਰ ਪਾਰੀਆਂ ਨਾਲ ਵਿਰੋਧੀ ਟੀਮਾਂ ਨੂੰ ਚਿੱਤ ਕਰਨ ਵਾਲੇ ਸਨਰਾਈਜਰਜ਼ ਹੈਦਰਾਬਾਦ ਦੇ ਸਲਾਮੀ ਬੱਲੇਬਾਜ਼ ਜਾਨੀ ਬੇਅਰਸਟੋ ਤੇ ਡੇਵਿਡ ਵਾਰਨਰ ਵਿਸ਼ਵ ਕੱਪ ਦੇ ਮੱਦੇਨਜ਼ਰ ਆਪਣੇ-ਆਪਣੇ ਦੇਸ਼ ਰਵਾਨਾ ਹੋਣਗੇ, ਜਿਸ ਨਾਲ ਹੈਦਰਾਬਾਦ ਦੀ ਟੀਮ ਨੂੰ ਤਗੜਾ ਝੱਟਕਾ ਲੱਗਾ ਹੈ। ਪਿਛਲੇ ਹਫਤੇ ਸਲਾਮੀ ਬੱਲੇਬਾਜ਼ ਬੇਅਰਸਟਾ ਨੇ ਇਹ ਪੁਸ਼ਟੀ ਕੀਤੀ ਸੀ ਕਿ ਉਹ 23 ਅਪ੍ਰੈਲ ਨੂੰ ਚੇਨਈ ਸੁਪਰ ਕਿੰਗਜ਼ ਵਿਰੁੱਧ ਮੁਕਾਬਲੇ ਤੋਂ ਬਾਅਦ ਆਪਣੀ ਟੀਮ ਨਾਲ ਜੁੜਨ ਲਈ ਇੰਗਲੈਂਡ ਰਵਾਨਾ ਹੋ ਜਾਵੇਗਾ। ਨਾਲ ਹੀ ਖੱਬੇ ਹੱਥ ਦੇ ਧਮਾਕੇਦਾਰ ਬੱਲੇਬਾਜ਼ ਡੇਵਿਡ ਵਾਰਨਰ ਵਾਰਨਰ ਵੀ ਆਈ.ਪੀ. ਐੱਲ. ਦੇ ਵਿਚਾਲਿਓਂ ਹੀ ਆਸਟਰੇਲੀਆ ਲਈ ਰਵਾਨਾ ਹੋਵੇਗਾ।

ਹੈਦਰਾਬਾਦ ਦੇ ਕਪਾਤਨ ਕੇਨ ਵਿਲੀਅਮਸਨ ਨੇ ਦੋਵੇਂ ਬੱਲੇਬਾਜ਼ਾਂ ਦੀ ਸ਼ਲਾਘਾ ਕਰਦਿਆਂ ਦੋਵੇਂ ਦੀ ਸਲਾਮੀ ਜੋੜੀ ਨੂੰ ਵਿਸ਼ਵ ਪੱਧਰੀ ਕਰਾਰ ਦਿੱਤਾ ਹੈ। ਉਸ ਨੇ ਕਿਹਾ, ''ਬੇਅਰਸਟਾ ਤੇ ਵਾਰਨਰ ਦਾ ਟੀਮ ਤੋਂ ਜਾਣਾ ਨਿਸ਼ਚਿਤ ਤੌਰ 'ਤੇ ਟੀਮ ਲਈ ਵੱਡਾ ਨੁਕਸਾਨ ਹੈ।'' ਜ਼ਿਕਰਯੋਗ ਹੈ ਕਿ ਦੋਵੇਂ ਬੱਲੇਬਾਜ਼ਾਂ ਨੇ ਹੈਦਰਾਬਾਦ ਲਈ ਅਜੇ ਤਕ 9 ਮੁਕਾਬਲੇ ਖੇਡੇ ਹਨ, ਜਿਨ੍ਹਾਂ ਵਿਚੋਂ ਟੀਮ ਨੇ ਪੰਜ ਮੁਕਾਬਲੇ ਜਿੱਤੇ ਹਨ। ਦੋਵਾਂ ਨੇ ਟੀਮ ਲਈ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬਹੁਤ ਸਾਰੀਆਂ ਦੌੜਾਂ ਜੋੜੀਆਂ।

ਭਾਰਤੀ ਮੁੱਕੇਬਾਜ਼ ਵਜਿੰਦਰ ਦੱਖਣੀ ਦਿੱਲੀ ਤੋਂ ਕਾਂਗਰਸ ਉਮੀਦਵਾਰ ਵਜੋਂ ਭਰਨਗੇ ਨਾਮਜ਼ਦਗੀ ਪੱਤਰ
NEXT STORY