ਚਟਗਾਓ- ਪਾਕਿਸਤਾਨ ਦੇ ਤੇਜ਼ ਗੇਂਦਬਾਜ਼ਾਂ ਨੇ ਪਹਿਲੇ ਕ੍ਰਿਕਟ ਟੈਸਟ ਦੇ ਤੀਜੇ ਦਿਨ ਬੰਗਲਾਦੇਸ਼ ਦੀ ਦੂਜੀ ਪਾਰੀ ਦੀਆਂ 39 ਦੌੜਾਂ 'ਤੇ 4 ਵਿਕਟਾਂ ਹਾਸਲ ਕਰ ਲਈਆਂ ਸਨ, ਜਿਸ ਦੌਰਾਨ ਮੈਚ ਹੁਣ ਬਰਾਬਰੀ ਦਾ ਹੋ ਗਿਆ ਹੈ। ਇਸ ਤੋਂ ਪਹਿਲਾਂ ਸਪਿਨਰ ਤੈਜੁਲ ਇਸਲਾਮ ਦੀਆਂ 7 ਵਿਕਟਾਂ ਦੀ ਮਦਦ ਨਾਲ ਬੰਗਲਾਦੇਸ਼ ਨੇ ਪਾਕਿਸਤਾਨ ਨੂੰ 286 ਦੌੜਾਂ 'ਤੇ ਆਊਟ ਕਰਕੇ 44 ਦੌੜਾਂ ਦੀ ਬੜ੍ਹਤ ਬਣਾ ਲਈ ਸੀ। ਮੇਜ਼ਬਾਨ ਟੀਮ ਦੇ ਕੋਲ ਹੁਣ 83 ਦੌੜਾਂ ਦੀ ਬੜ੍ਹਤ ਹੈ ਪਰ ਉਸਦੀਆਂ 6 ਵਿਕਟਾਂ ਬਾਕੀ ਹਨ। ਪਹਿਲੀ ਪਾਰੀ ਵਿਚ 91 ਦੌੜਾਂ ਬਣਾਉਣ ਵਾਲੇ ਮੁਸ਼ਫਿਕੁਰ ਰਹੀਮ 12 ਤੇ ਯਾਸਿਰ ਅਲੀ 8 ਦੌੜਾਂ ਬਣਾ ਕੇ ਖੇਡ ਰਹੇ ਹਨ। ਪਹਿਲੀ ਪਾਰੀ ਵਿਚ ਪਿਛੜਨ ਦੇ ਬਾਵਜੂਦ ਪਾਕਿਸਤਾਨ ਨੇ ਆਪਣੇ ਤੇਜ਼ ਗੇਂਦਬਾਜ਼ਾਂ ਸ਼ਾਹੀਨ ਸ਼ਾਹ ਅਫਰੀਦੀ ਤੇ ਹਸਨ ਅਲੀ ਦੇ ਦਮ 'ਤੇ ਵਾਪਸੀ ਕੀਤੀ। ਅਫਰੀਦੀ ਨੇ ਤੀਜੇ ਹੀ ਓਵਰ ਵਿਚ 2 ਵਿਕਟਾਂ ਹਾਸਲ ਕਰਕੇ ਪਹਿਲਾਂ ਸ਼ਾਦਮਾਨ ਨੂੰ ਆਊਟ ਕੀਤਾ ਤੇ ਦੋ ਗੇਂਦਾਂ ਬਾਅਦ ਨਜਮੁਲ ਹੁਸੈਨ ਨੂੰ ਆਊਟ ਕੀਤਾ।
ਇਹ ਖ਼ਬਰ ਪੜ੍ਹੋ- ਵਿਸ਼ਵ ਕੱਪ ਕੁਆਲੀਫਾਇੰਗ : 6 ਸ਼੍ਰੀਲੰਕਾਈ ਮਹਿਲਾ ਕ੍ਰਿਕਟਰ ਕੋਰੋਨਾ ਪਾਜ਼ੇਟਿਵ

ਅਲੀ ਨੇ ਕਪਤਾਨ ਮੋਮਿਨੁਲ ਹੱਕ ਨੂੰ ਖਾਤਾ ਖੋਲ੍ਹੇ ਬਿਨਾਂ ਆਊਟ ਕੀਤਾ। ਪਹਿਲੀ ਪਾਰੀ ਵਿਚ 91 ਦੌੜਾਂ ਬਣਾਉਣ ਵਾਲੇ ਮੁਸ਼ਫਿਕੁਰ ਰਹੀਮ 12 ਤੇ ਯਾਸਿਰ ਅਲੀ 8 ਦੌੜਾਂ ਬਣਾ ਕੇ ਖੇਡ ਰਹੇ ਹਨ। ਪਾਕਿਸਤਾਨ ਨੇ ਬਿਨਾਂ ਕਿਸੇ ਨੁਕਸਾਨ ਦੇ 145 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ। ਸਲਾਮੀ ਬੱਲੇਬਾਜ਼ ਆਬਿਦ ਅਲੀ ਨੇ 282 ਗੇਂਦਾਂ ਵਿਚ 133 ਦੌੜਾਂ ਬਣਾਈਆਂ, ਜਿਸ ਵਿਚ 12 ਚੌਕੇ ਤੇ 2 ਛੱਕੇ ਸ਼ਾਮਲ ਸਨ। ਤੈਜੁਲ ਨੇ ਪਹਿਲੇ ਹੀ ਓਵਰ ਵਿਚ ਅਬਦੁੱਲਾ ਸ਼ਫੀਕ ਤੇ ਅਜ਼ਹਰ ਅਲੀ ਨੂੰ ਲਗਾਤਾਰ 2 ਗੇਂਦਾਂ 'ਤੇ ਆਊਟ ਕੀਤਾ। ਕਪਤਾਨ ਬਾਬਰ ਆਜ਼ਮ ਨੂੰ ਮੇਹਿੰਦੀ ਹਸਨ ਨੇ ਪਵੇਲੀਅਨ ਭੇਜਿਆ।
ਇਹ ਖ਼ਬਰ ਪੜ੍ਹੋ- ਹਾਕੀ ਵਿਸ਼ਵ ਕੱਪ ਜੂਨੀਅਰ : ਅਰਜਨਟੀਨਾ ਤੋਂ ਹਾਰ ਕੇ ਪਾਕਿ ਬਾਹਰ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਹਾਕੀ ਵਿਸ਼ਵ ਕੱਪ ਜੂਨੀਅਰ : ਅਰਜਨਟੀਨਾ ਤੋਂ ਹਾਰ ਕੇ ਪਾਕਿ ਬਾਹਰ
NEXT STORY