ਮੈਡ੍ਰਿਡ : ਲਿਓਨੇਲ ਮੇਸੀ ਨੇ ਪਹਿਲੀ ਪੈਨਲਟੀ 'ਤੇ ਇਕ ਗੋਲ ਕੀਤਾ, ਜਦਕਿ ਦੂਜੀ ਪੈਨਲਟੀ 'ਤੇ ਖੁੰਝ ਗਏ ਜਿਸ ਨਾਲ ਲਾ ਲੀਗਾ ਵਿਚ ਚੋਟੀ 'ਤੇ ਚਲ ਰਹੀ ਬਾਰਸੀਲੋਨਾ ਨੇ ਰੀਅਲ ਵਾਲਾਡੋਲਿਡ ਨੂੰ 1-0 ਨਾਲ ਹਰਾਇਆ। ਇਸ ਵਿਚਾਲੇ ਐਟਲੈਟਿਕੋ ਮੈਡ੍ਰਿਡ ਲਈ ਐਂਟੋਨੀ ਗ੍ਰਿਜਮੈਨ ਨੇ ਆਪਣਾ 130ਵਾਂ ਗੋਲ ਕਰ ਕੇ ਫਰਨਾਂਡੋ ਟੋਰੇਜ ਨੂੰ ਪਛਾੜਿਆ। ਹਾਲ ਦੇ ਹਫਤਿਆਂ ਵਿਚ ਪੱਟ ਦੀਆਂ ਮਾਂਸਪੇਸ਼ੀਆ ਵਿਚ ਖਿੱਚ ਤੋਂ ਬਾਅਦ ਸ਼ਨੀਵਾਰ ਨੂੰ ਹੋਏ ਇਸ ਮੈਚ ਵਿਚ ਨਜ਼ਰਾਂ ਇਕ ਵਾਰ ਫਿਰ ਮੇਸੀ 'ਤੇ ਸੀ। ਉਹ ਕੈਂਪ ਨਾਉ ਵਿਚ ਪੂਰੇ 90 ਮਿੰਟ ਮੈਦਾਨ 'ਤੇ ਰਹੇ ਅਤੇ ਲਗਾਤਾਰ 11ਵੇਂ ਸੈਸ਼ਨ ਵਿਚ ਬਾਰਸੀਲੋਨਾ ਵੱਲੋਂ 30 ਜਾਂ ਇਸ ਤੋਂ ਵੱਧ ਦਾ ਅੰਕੜਾ ਛੁਹਿਆ। ਮੇਸੀ ਨੇ ਪਹਿਲੇ ਹਾਫ ਵਿਚ ਪੈਨਲਟੀ ਨੂੰ ਗੋਲ ਵਿਚ ਬਦਲਿਆ ਪਰ ਦੂਜੇ ਹਾਫ ਵਿਚ ਉਸ ਦੀ ਪੈਨਲਟੀ ਨੂੰ ਵਿਰੋਧੀ ਗੋਲਕੀਪਰ ਜੋਰਡੀ ਮਾਸਿਪ ਨੇ ਅਸਫਲ ਕਰ ਦਿੱਤਾ। ਦੂਜੇ ਪਾਸੇ ਗ੍ਰਿਜਮੈਨ ਦੇ ਗੋਲ ਨਾਲ ਐਟਲੈਟਿਕੋ ਨੇ ਰਾਓ ਵਾਲੇਕਾਨੋ ਨੂੰ 1-0 ਨਾਲ ਹਰਾਇਆ। ਗ੍ਰਿਜਮੈਨ ਦਾ ਪਿਛਲੇ ਮੈਚ ਵਿਚ ਇਹ 10ਵਾਂ ਗੋਲ ਸੀ।
ਮਰਟੇਂਸ ਨੇ ਹਾਲੇਪ ਨੂੰ ਹਰਾ ਕੇ ਕਤਰ ਓਪਨ ਦਾ ਖਿਤਾਬ ਜਿੱਤਿਆ
NEXT STORY